
ਨੌਜਵਾਨਾਂ ਨੇ ਕਿਹਾ ਕਿ ਸ਼ਾਂਤਮਈ ਪ੍ਰਦਰਸ਼ਨ ਚੱਲ ਰਿਹਾ ਸੀ ਪੁਲਸ ਨੇ ਇਸ ਰੋਸ ਪ੍ਰਦਰਸ਼ਨ ਨੂੰ ਹਿੰਸਕ ਬਣਾਉਣ ਲਈ ਪੂਰੀ ਜੱਦੋ ਜਹਿਦ ਕੀਤੀ ।
ਨਵੀਂ ਦਿੱਲੀ , ( ਹਰਦੀਪ ਸਿੰਘ ਭੋਗਲ ) :ਕੇਂਦਰ ਸਰਕਾਰ ਵੱਲੋਂ ਭੇਜੇ ਗਈ ਆਰਐੱਸਐੱਸ ਦੇ ਗੁੰਡਿਆਂ ਅਤੇ ਪੁਲਸ ਦੀ ਸਹਿ ‘ਤੇ ਕਿਸਾਨ ਦੇ ਸ਼ਾਂਤਮਈ ਪ੍ਰਦਰਸ਼ਨ ਉਤੇ ਹਮਲਾ ਕਰਨਾ ਸਰਕਾਰ ਦੀ ਕੋਝੀ ਚਾਲ ਹੈ, ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਪੋਕਸਮੈਨ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਨੌਜਵਾਨਾਂ ਨੇ ਕੀਤਾ । ਨੌਜਵਾਨਾਂ ਨੇ ਕਿਹਾ ਕਿ ਸ਼ਾਂਤਮਈ ਪ੍ਰਦਰਸ਼ਨ ਚੱਲ ਰਿਹਾ ਸੀ ਪੁਲਸ ਨੇ ਇਸ ਰੋਸ ਪ੍ਰਦਰਸ਼ਨ ਨੂੰ ਹਿੰਸਕ ਬਣਾਉਣ ਲਈ ਪੂਰੀ ਜੱਦੋ ਜਹਿਦ ਕੀਤੀ ਪਰ ਸਾਡੇ ਕਿਸਾਨ ਆਗੂਆਂ ਨੇ ਇਸ ਧਰਨੇ ਨੂੰ ਹਿੰਸਕ ਹੋਣ ਤੋਂ ਬਚਾ ਲਿਆ।
photoਨੌਜਵਾਨਾਂ ਨੂੰ ਕਿਹਾ ਕਿ ਪ੍ਰਦਰਸ਼ਨਕਾਰੀਆਂ ਉਤੇ ਪਥਰਾਅਬਾਜ਼ੀ ਕਰਨ ਵਾਲੇ ਆਪਣੇ ਆਪ ਨੂੰ ਸਥਾਨਕ ਨਿਵਾਸੀ ਦੱਸਦੇ ਸਨ , ਜਿਨ੍ਹਾਂ ਦੀ ਹਮਾਇਤ ਪੁਲਸ ਆਪ ਖ਼ੁਦ ਕਰ ਰਹੀ ਸੀ, ਉਨ੍ਹਾਂ ਕਿਹਾ ਕਿ ਉਹ ਸਥਾਨਕ ਨਿਵਾਸੀ ਨਹੀਂ ਸਨ ਉਹ ਇਕੱਠੇ ਕੀਤੇ ਹੋਏ ਆਰਐੱਸਐੱਸ ਦੇ ਹੀ ਬੰਦੇ ਸਨ । ਉਨ੍ਹਾਂ ਕਿਹਾ ਕਿ ਅਸੀਂ ਪੱਥਰਬਾਜ਼ੀ ਕਰਨ ਵਾਲਿਆਂ ਅੱਗੇ ਹੱਥ ਜੋੜ ਰਹੇ ਸੀ ਪਰ ਉਨ੍ਹਾਂ ਨੇ ਸਾਡੀ ਇੱਕ ਵੀ ਗੱਲ ਨਹੀਂ ਸੁਣੀ । ਉਨ੍ਹਾਂ ਕਿਹਾ ਕਿ ਸਰਕਾਰ ਦਾ ਪੂਰਾ ਜ਼ੋਰ ਲੱਗਿਆ ਹੋਇਆ ਹੈ ਕਿ ਕਿਸਾਨੀ ਸੰਘਰਸ਼ ਨੂੰ ਦੋ ਧੜਿਆਂ ਦੀ ਲੜਾਈ ਬਣਾ ਕੇ ਸੰਘਰਸ਼ ਨੂੰ ਸਾਬੋਤਾਜ ਕੀਤਾ ਜਾਵੇ ਪਰ ਅਸੀਂ ਸੰਘਰਸ਼ਸ਼ੀਲ ਕਿਸਾਨ ਇਕਜੁੱਟ ਹੋ ਚੁੱਕੇ ਹਾਂ,
photoਕਿਸਾਨਾਂ ਨੇ ਕਿਹਾ ਕਿ ਅਸੀਂ ਸਭ ਤੋਂ ਪਹਿਲਾਂ ਸਪੋਕਸਮੈਨ ਚੈਨਲ ਦਾ ਧੰਨਵਾਦ ਕਰਦੇ ਹਾਂ ਜਿਸ ਦੀ ਰਾਹੀਂ ਸਾਡੀ ਖ਼ਬਰ ਦੁਨੀਆਂ ਤੱਕ ਪਹੁੰਚ ਰਹੀ ਹੈ, ਉਨ੍ਹਾਂ ਕਿਹਾ ਕਿ ਅਸੀਂ ਸਾਡਾ ਸੰਘਰਸ਼ ਸੱਚਾ ਸੁੱਚਾ ਤੇ ਪਵਿੱਤਰ ਹੈ ਕੇਂਦਰ ਸਰਕਾਰ ਇਸ ਸੰਘਰਸ਼ ਨੂੰ ਬਦਨਾਮ ਕਰਨਾ ਚਾਹੁੰਦੀ ਹੈ । ਕਿਸਾਨ ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਭਾਵੇਂ ਜਿੰਨਾ ਮਰਜ਼ੀ ਜ਼ੋਰ ਲਾ ਰਹੀ ਦੇਸ਼ ਦੀ ਏਕਤਾ ਨੂੰ ਹੁਣ ਕਿਸਾਨ ਕਦੇ ਵੀ ਟੁੱਟਣ ਨਹੀਂ ਦੇਣਗੇ ਅਤੇ ਇਸ ਅੰਦੋਲਨ ਨੂੰ ਤੋੜਨ ਵਾਲੀ ਹਰ ਤਾਕਤ ਦਾ ਮੂੰਹ ਤੋੜਵਾਂ ਜਵਾਬ ਦੇਵਾਂਗੇ ।