
ਸੰਯੁਕਤ ਕਿਸਾਨ ਮੋਰਚੇ ਨੇ ਮਨਦੀਪ ਪੁਨੀਆਂ ਅਤੇ ਹੋਰ ਪੱਤਰਕਾਰਾਂ ਦੀ ਗਿਰਫਤਾਰੀਆਂ ਦੀ ਨਿੰਦਾ ਕੀਤੀ ।
ਨਵੀ ਦਿੱਲੀ :ਸਯੁੰਕਤ ਕਿਸਾਨ ਮੋਰਚਾ ਦੇ ਆਗੂਆਂ ਨੇ ਗਣਤੰਤਰ ਦਿਵਸ ਦੀ ਪਰੇਡ ਦੇ ਬਾਅਦ ਸੌ ਤੋਂ ਵੱਧ ਵਿਅਕਤੀਆਂ ਦੇ ਲਾਪਤਾ ਹੋਣ ਦੀ ਜਾਣਕਾਰੀ ਬਾਰੇ ਚਿੰਤਾ ਜਤਾਈ ਹੈ । ਲਾਪਤਾ ਲੋਕਾਂ ਦੇ ਬਾਰੇ ਜਾਣਕਾਰੀ ਇਕੱਠੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ,ਉਸਤੋਂ ਬਾਅਦ ਕਾਰਵਾਈ ਸ਼ੁਰੂ ਕੀਤੀ ਜਾਵੇਗੀ. ਇਸ ਲਈ ਇਕ ਕਮੇਟੀ ਬਣਾਈ ਗਈ ਹੈ ਜਿਸ ਵਿੱਚ ਪ੍ਰੇਮ ਸਿੰਘ ਭੰਗੂ,ਰਾਜਿੰਦਰ ਸਿੰਘ ਦੀਪ ਸਿੰਘ ਵਾਲਾ, ਅਵਤਾਰ ਸਿੰਘ,ਕਿਰਨਜੀਤ ਸਿੰਘ ਸੇਖੋਂ ਅਤੇ ਬਲਜੀਤ ਸਿੰਘ ਸ਼ਾਮਲ ਹਨ।
photoਲਾਪਤਾ ਵਿਅਕਤੀ ਬਾਰੇ ਕੋਈ ਜਾਣਕਾਰੀ 8198022033 'ਤੇ ਲਾਪਤਾ ਵਿਅਕਤੀ ਦਾ ਪੂਰਾ ਨਾਮ,ਪੂਰਾ ਪਤਾ,ਫੋਨ ਨੰਬਰ ਅਤੇ ਘਰ ਦਾ ਕੋਈ ਹੋਰ ਸੰਪਰਕ ਅਤੇ ਲਾਪਤਾ ਹੋਣ ਦੀ ਤਰੀਕ,ਸਾਂਝਾ ਕੀਤੀ ਜਾਵੇ। ਅੱਜ ਦੀ ਪੰਜਾਬ ਦੀ ਪੰਜਾਬ ਦੀਆਂ ਜਥੇਬੰਦੀਆਂ ਦੀ ਮੀਟਿੰਗ ਵਿੱਚ ਬੂਟਾ ਸਿੰਘ ਬੁਰਜਗਿਲ ਨੇ ਪ੍ਰਧਾਨਗੀ ਕੀਤੀ।ਸੰਯੁਕਤ ਕਿਸਾਨ ਮੋਰਚੇ ਨੇ ਮਨਦੀਪ ਪੁਨੀਆਂ ਅਤੇ ਹੋਰ ਪੱਤਰਕਾਰਾਂ ਦੀ ਗਿਰਫਤਾਰੀਆਂ ਦੀ ਨਿੰਦਾ ਕੀਤੀ । ਝੂਠੇ ਅਤੇ ਮਨਗਰੰਤ ਦੋਸ਼ਾਂ ਦੀ ਆੜ ਵਿੱਚ ਅਸਲ ਸਾਜ਼ਿਸ਼ ਨੂੰ ਦੱਬਣ ਦੀ ਕੋਸ਼ਿਸ਼ ਅਤੇ ਕਿਸਾਨਾਂ ਵਿੱਚ ਡਰ ਪੈਦਾ ਕਰਨ ਵਾਲੀ ਕੋਸ਼ਿਸ਼ਾਂ ਦਾ ਜਥੇਬੰਦ ਹੋਕੇ ਤਾਕਤ ਨਾਲ ਕਿਸਾਨ ਸਾਹਮਣਾ ਕਰ ਰਹੇ ਹਨ।
photoਸਯੁੰਕਤ ਮੋਰਚੇ ਨੇ ਧਰਨਿਆਂ ਦੇ ਆਸ ਪਾਸ ਇੰਟਰਨੈਟ ਸੇਵਾਵਾਂ ਬੰਦ ਕਰਕੇ ਅੰਦੋਲਨ ‘ਤੇ ਹਮਲੇ ਦੀ ਵੀ ਨਿੰਦਾ ਕੀਤੀ । ਸਰਕਾਰ ਨਹੀਂ ਚਾਹੁੰਦੀ ਕਿ ਅਸਲ ਤੱਥ ਆਮ ਜਨਤਾ ਤੱਕ ਪਹੁੰਚੇ,ਨਾ ਹੀ ਕਿਸਾਨਾਂ ਦਾ ਸ਼ਾਂਤਮਈ ਅੰਦੋਲਨ ਦੁਨੀਆਂ ਤੱਕ ਪਹੁੰਚੇ. ਸਰਕਾਰ ਕਿਸਾਨਾਂ ਦੇ ਚਾਰ ਚੁਫੇਰੇ ਝੂਠ ਫੈਲਾਣਾ ਚਾਹ ਰਹੀ ਹੈ। ਸਰਕਾਰ ਵੱਖ-ਵੱਖ ਥਾਵਾਂ 'ਤੇ ਕਿਸਾਨ ਯੂਨੀਅਨ ਦੇ ਸੰਪੂਰਨ ਕਾਰਜ ਤੋਂ ਬਹੁਤ ਡਰ ਚੁਕੀ ਹੈ ਅਤੇ ਉਨ੍ਹਾਂ ਦੇ ਸੰਚਾਰ ਸਾਧਨਾਂ ਤੇ ਰੋਕ ਲਾ ਰਹੀ ਹੈ ਜੋ ਕਿ ਗੈਰ ਕਾਨੂੰਨੀ ਹੈ । ਮੋਰਚੇ ਦੇ ਆਗੂਆਂ ਨੇ ਸਿੰਘੁ ਮੋਰਚੇ ਅਤੇ ਹੋਰ ਧਰਨੇ ਵਾਲੇ ਥਾਵਾਂ ਤੇ ਆਮ ਲੋਕਾਂ ਅਤੇ ਮੀਡੀਆ ਕਰਮੀਆਂ ਨੂੰ ਰੋਕਣ ਲਈ ਪੁਲਿਸ ਦੀਆਂ ਕਾਰਵਾਈਆਂ ਦਾ ਵਿਰੋਧ ਕਰਦੇ ਹਾਂ । ਲੰਗਰ ਅਤੇ ਪਾਣੀ ਜਿਹੀ ਬੂਨਿਆਦੀ ਸਪਲਾਈ ਵੀ ਬੰਦ ਕੀਤੀ ਜਾ ਰਹੀ ਹੈ। ਸਰਕਾਰ ਦੇ ਇਹਨਾਂ ਸਾਰਿਆਂ ਹਮਲਿਆਂ ਦੀ ਅਸੀਂ ਨਿਖੇਧੀ ਕਰਦੇ ਹਾਂ।
Farmer protest ਪੁਲਿਸ ਅਤੇ ਸਰਕਾਰ ਦੁਆਰਾ ਹਿੰਸਾ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ,ਕਿਸਾਨ ਅਜੇ ਵੀ ਤਿੰਨ ਖੇਤੀ ਕਾਨੂੰਨਾਂ ਅਤੇ ਐਮਐਸਪੀ 'ਤੇ ਬਹਿਸ ਕਰ ਰਹੇ ਹਨ। ਅਸੀਂ ਸਾਰੇ ਜਾਗਰੂਕ ਨਾਗਰਿਕਾਂ ਨੂੰ ਸਪੱਸ਼ਟ ਕਰਨਾ ਚਾਹੁੰਦੇ ਹਾਂ ਕਿ ਦਿੱਲੀ ਮੋਰਚਾ ਸੁਰੱਖਿਅਤ ਅਤੇ ਸ਼ਾਂਤਮਈ ਹੈ। ਬੜੇ ਹੀ ਦੁਖ ਨਾਲ ਸਾਂਝਾ ਕੀਤਾ ਜਾ ਰਿਹਾ ਹੈ ਕਿ ਮਹਾਰਾਸ਼ਟਰ ਦੀ 21 ਸਾਲਾਂ ਦੀ ਸ਼ਾਇਰਾ ਪੰਵਾਰ,ਜੋ ਸ਼ਾਹਜਹਾਂਪੁਰ ਮੋਰਚੇ ਵਿੱਚ ਸ਼ਾਮਲ ਸਨ,ਸ਼ਹੀਦ ਹੋ ਗਈ। ਉਹਨਾਂ ਦੀ ਕੁਰਬਾਨੀ ਹਮੇਸ਼ਾ ਯਾਦ ਰੱਖੀਂ ਜਾਵੇਗੀ।
farmer protestਕੱਲ ਸਦਭਾਵਨਾ ਦਿਵਸ ‘ਤੇ ਦੇਸ਼ ਭਰ ਵਿੱਚ ਅਤੇ ਮੱਧ ਪ੍ਰਦੇਸ਼ ਵਿੱਚ ਰੀਵਾ,ਮੰਦਸੌਰ,ਇੰਦੌਰ,ਗਵਾਲੀਅਰ,ਝੱਗੂਆ ਅਤੇ ਹੋਰ ਸਥਾਨਾਂ 'ਤੇ ਸਮੂਹਿਕ ਤੌਰ' ਲੋਕਾਂ ਦਾ ਸਾਥ ਮਿਲਾ ਰਿਹਾ ਹੈ । ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਅਧਿਆਪਕਾਂ,ਮੁਲਾਜ਼ਮਾਂ ਅਤੇ ਖੋਜਾਰਥੀਆਂ ਨੇ ਵਰਤ ਰੱਖ ਕੇ ਕਿਸਾਨਾਂ ਦਾ ਸਮਰਥਨ ਕੀਤਾ ।ਰਾਜਸਥਾਨ ਅਤੇ ਹਰਿਆਣਾ ਤੋਂ ਵੱਡੀ ਗਿਣਤੀ ਵਿੱਚ ਕਿਸਾਨ ਸ਼ਾਹਜਾਜਪੁਰ ਮੋਰਚੇ ਪਹੁੰਚ ਰਹੇ ਹਨ ਅਤੇ ਮੋਰਚਾ ਦਿਨੋਂ-ਦਿਨ ਮਜ਼ਬੂਤ ਹੋ ਰਿਹਾ ਹੈ. ਕਿਸਾਨਾਂ ਦੇ ਜੱਥੇ ਸਿੰਘੁ ਅਤੇ ਟਿਕਰੀ ਧਰਨਿਆਂ ਤੇ ਵੀ ਪਹੁੰਚ ਰਹੇ ਹਨ, ਗਾਜੀਪੁਰ ਧਰਨਾ ਵੀ ਵੀ ਦਿਨੋਂ ਦਿਨ ਮਜਬੂਤ ਹੋ ਰਿਹਾ