IPS Prashant Kumar: 300 ਐਨਕਾਊਂਟਰ ਕਰਨ ਵਾਲੇ IPS ਪ੍ਰਸ਼ਾਂਤ ਕੁਮਾਰ ਬਣੇ ਉੱਤਰ ਪ੍ਰਦੇਸ਼ ਦੇ ਕਾਰਜਕਾਰੀ DGP
Published : Jan 31, 2024, 6:10 pm IST
Updated : Jan 31, 2024, 6:10 pm IST
SHARE ARTICLE
IPS Prashant Kumar appointed as new acting DGP of Uttar Pradesh
IPS Prashant Kumar appointed as new acting DGP of Uttar Pradesh

ਕੀ ਹਰ ਵਾਰ ਕਾਰਜਕਾਰੀ ਡੀ.ਜੀ.ਪੀ. ਬਣਾਉਣ ਦੀ ਖੇਡ ਦਿੱਲੀ-ਲਖਨਊ ਝਗੜੇ ਕਾਰਨ ਹੋ ਰਹੀ ਹੈ ਜਾਂ ਅਪਰਾਧੀਆਂ ਨਾਲ ਸੱਤਾ ਦੇ ਗਠਜੋੜ ਕਾਰਨ : ਅਖਿਲੇਸ਼ ਯਾਦਵ

IPS Prashant Kumar: ਉੱਤਰ ਪ੍ਰਦੇਸ਼ ਦੇ ਵਿਸ਼ੇਸ਼ ਪੁਲਿਸ ਡਾਇਰੈਕਟਰ ਜਨਰਲ (ਕਾਨੂੰਨ ਤੇ ਵਿਵਸਥਾ) ਪ੍ਰਸ਼ਾਂਤ ਕੁਮਾਰ ਨੂੰ ਸੂਬੇ ਦਾ ਨਵਾਂ ਕਾਰਜਕਾਰੀ ਪੁਲਿਸ ਡਾਇਰੈਕਟਰ ਜਨਰਲ (ਡੀ.ਜੀ.ਪੀ.) ਨਿਯੁਕਤ ਕੀਤਾ ਗਿਆ ਹੈ। ਉਹ ਸੂਬੇ ਦੇ ਲਗਾਤਾਰ ਚੌਥੇ ਕਾਰਜਕਾਰੀ ਡੀ.ਜੀ.ਪੀ. ਹੋਣਗੇ। ਸਮਾਜਵਾਦੀ ਪਾਰਟੀ (ਸਪਾ) ਦੇ ਮੁਖੀ ਅਖਿਲੇਸ਼ ਯਾਦਵ ਨੇ ਸੋਮਵਾਰ ਨੂੰ ਉੱਤਰ ਪ੍ਰਦੇਸ਼ ’ਚ ਕਾਰਜਕਾਰੀ ਡੀ.ਜੀ.ਪੀ. ਨਿਯੁਕਤ ਕਰਨ ਲਈ ਭਾਜਪਾ ਸਰਕਾਰ ਦੀ ਆਲੋਚਨਾ ਕੀਤੀ।

ਸੂਤਰਾਂ ਨੇ ਦਸਿਆ ਹੈ ਕਿ 1990 ਬੈਚ ਦੇ ਆਈ.ਪੀ.ਐਸ. ਅਧਿਕਾਰੀ ਪ੍ਰਸ਼ਾਂਤ ਕੁਮਾਰ ਉੱਤਰ ਪ੍ਰਦੇਸ਼ ਦੇ ਨਵੇਂ ਡੀ.ਜੀ.ਪੀ. ਹੋਣਗੇ। ਇਸ ਤੋਂ ਪਹਿਲਾਂ ਉਹ ਵਿਸ਼ੇਸ਼ ਡਾਇਰੈਕਟਰ ਜਨਰਲ ਆਫ਼ ਪੁਲਿਸ (ਕਾਨੂੰਨ ਅਤੇ ਵਿਵਸਥਾ) ਵਜੋਂ ਤਾਇਨਾਤ ਸਨ। ਉਹ ਵਿਜੇ ਕੁਮਾਰ ਦੀ ਥਾਂ ਲੈਣਗੇ ਜੋ ਅੱਜ ਸੇਵਾਮੁਕਤ ਹੋ ਰਹੇ ਹਨ।
ਸੂਬੇ ਦੇ ਪੁਲਿਸ ਮੁਖੀ ਵਜੋਂ ਨਿਯੁਕਤੀ ਤੋਂ ਬਾਅਦ, ਕੁਮਾਰ ਨੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨਾਲ ਸ਼ਿਸ਼ਟਾਚਾਰ ਮੁਲਾਕਾਤ ਕੀਤੀ। ਗ੍ਰਹਿ ਵਿਭਾਗ ਦੇ ਪ੍ਰਮੁੱਖ ਸਕੱਤਰ ਸੰਜੇ ਪ੍ਰਸਾਦ ਵਲੋਂ ਜਾਰੀ ਨਿਯੁਕਤੀ ਦੇ ਅਧਿਕਾਰਤ ਹੁਕਮ ਅਨੁਸਾਰ ਕੁਮਾਰ ਪਹਿਲਾਂ ਦੀ ਤਰ੍ਹਾਂ ਕਾਨੂੰਨ ਵਿਵਸਥਾ ਅਤੇ ਆਰਥਕ ਅਪਰਾਧ ਸ਼ਾਖਾ (ਈ.ਓ.ਡਬਲਯੂ.) ਇਕਾਈਆਂ ਦਾ ਚਾਰਜ ਸੰਭਾਲਦੇ ਰਹਿਣਗੇ।

ਬਿਹਾਰ ਦੇ ਸੀਵਾਨ ਜ਼ਿਲ੍ਹੇ ਦੇ ਰਹਿਣ ਵਾਲੇ 58 ਸਾਲ ਦੇ ਪ੍ਰਸ਼ਾਂਤ ਕੁਮਾਰ ਉੱਤਰ ਪ੍ਰਦੇਸ਼ ਦੇ ਲਗਾਤਾਰ ਚੌਥੇ ਕਾਰਜਕਾਰੀ ਡੀ.ਜੀ.ਪੀ. ਹੋਣਗੇ। 1987 ਬੈਚ ਦੇ ਅਧਿਕਾਰੀ ਮੁਕੁਲ ਗੋਇਲ ਨੂੰ ਡਿਊਟੀ ’ਚ ਲਾਪਰਵਾਹੀ ਵਰਤਣ ਦੇ ਦੋਸ਼ ’ਚ 11 ਮਈ, 2022 ਨੂੰ ਅਹੁਦੇ ਤੋਂ ਹਟਾਏ ਜਾਣ ਤੋਂ ਬਾਅਦ ਉੱਤਰ ਪ੍ਰਦੇਸ਼ ’ਚ ਕਿਸੇ ਵੀ ਪੂਰੇ ਸਮੇਂ ਦੇ ਡੀ.ਜੀ.ਪੀ. ਦੀ ਨਿਯੁਕਤੀ ਨਹੀਂ ਕੀਤੀ ਗਈ ਹੈ।

ਗੋਇਲ ਨੂੰ ਹਟਾਉਣ ਤੋਂ ਬਾਅਦ, ਡੀ.ਐਸ. ਚੌਹਾਨ ਰਾਜ ਦੇ ਕਾਰਜਕਾਰੀ ਡੀ.ਜੀ.ਪੀ. ਬਣੇ ਜੋ ਅਪ੍ਰੈਲ 2023 ’ਚ ਸੇਵਾਮੁਕਤ ਹੋਏ। ਇਸ ਤੋਂ ਬਾਅਦ ਆਰ.ਕੇ. ਵਿਸ਼ਵਕਰਮਾ ਇਕ ਮਹੀਨੇ ਲਈ ਕਾਰਜਕਾਰੀ ਡੀ.ਜੀ.ਪੀ. ਬਣੇ। 31 ਮਈ ਨੂੰ ਕਾਰਜਕਾਰੀ ਪੁਲਿਸ ਮੁਖੀ ਨਿਯੁਕਤ ਕੀਤੇ ਗਏ ਵਿਜੇ ਕੁਮਾਰ ਅੱਜ ਸੇਵਾਮੁਕਤ ਹੋ ਗਏ। ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਨੇ ਕਾਰਜਕਾਰੀ ਡੀ.ਜੀ.ਪੀ. ਦੀ ਨਿਯੁਕਤੀ ਨੂੰ ਲੈ ਕੇ ਸਰਕਾਰ ’ਤੇ ਨਿਸ਼ਾਨਾ ਸਾਧਿਆ ਹੈ।

ਕੁਮਾਰ ਦੀ ਨਿਯੁਕਤੀ ਤੋਂ ਥੋੜ੍ਹੀ ਦੇਰ ਪਹਿਲਾਂ ਯਾਦਵ ਨੇ ਸੋਸ਼ਲ ਮੀਡੀਆ ਮੰਚ ‘ਐਕਸ’ ’ਤੇ ਪੋਸਟ ਕੀਤਾ ਅਤੇ ਕਿਹਾ, ‘‘ਲਗਦਾ ਹੈ ਕਿ ਯੂ.ਪੀ. ਨੂੰ ਇਕ ਵਾਰ ਫਿਰ ਕਾਰਜਕਾਰੀ ਡੀ.ਜੀ.ਪੀ. ਮਿਲਣ ਜਾ ਰਿਹਾ ਹੈ। ਜਨਤਾ ਪੁੱਛ ਰਹੀ ਹੈ ਕਿ ਕੀ ਹਰ ਵਾਰ ਕਾਰਜਕਾਰੀ ਡੀ.ਜੀ.ਪੀ. ਬਣਾਉਣ ਦੀ ਖੇਡ ਦਿੱਲੀ-ਲਖਨਊ ਝਗੜੇ ਕਾਰਨ ਹੋ ਰਹੀ ਹੈ ਜਾਂ ਅਪਰਾਧੀਆਂ ਨਾਲ ਸੱਤਾ ਦੇ ਗਠਜੋੜ ਕਾਰਨ।’’

300 ਤੋਂ ਵੱਧ ਮੁਕਾਬਲੇ ਕਰਨ ਵਾਲੇ ਤੇਜ਼-ਤਰਾਰ ਆਈ.ਪੀ.ਐੱਸ. ਅਧਿਕਾਰੀ ‘ਯੂ.ਪੀ. ਦੇ ਸਿੰਘਮ’ ਵਜੋਂ ਮਸ਼ਹੂਰ ਹਨ। ਉਹ 16 ਅਫ਼ਸਰਾਂ ਨੂੰ ਪਛਾੜ ਕੇ ਕਾਰਜਕਾਰੀ ਡੀ.ਜੀ.ਪੀ. ਬਣੇ ਹਨ। ਬੀਤੇ ਸਾਢੇ ਤਿੰਨ ਸਾਲਾਂ ਤੋਂ ਉਹ ਕਾਨੂੰਨ-ਵਿਵਸਥਾ ਦੀ ਜ਼ਿੰਮੇਵਾਰੀ ਸੰਭਾਲ ਰਹੇ ਸਨ। 26 ਜਨਵਰੀ ਨੂੰ ਉਨ੍ਰਾਂ ਨੂੰ ਗੈਲੇਂਟਰੀ ਪੁਰਸਕਾਰ ਨਾਲ ਵੀ ਸਨਮਾਨਤ ਕੀਤਾ ਗਿਆ ਸੀ। ਉਨ੍ਹਾਂ ਨੂੰ ਇਹ ਪੁਰਸਕਾਰ ਚੌਥੀ ਵਾਰੀ ਮਿਲਿਆ ਹੈ।

 (For more Punjabi news apart from IPS Prashant Kumar appointed as new acting DGP of Uttar Pradesh, stay tuned to Rozana Spokesman)

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Hardeep Mundian Interview: ਚੱਲਦੀ Interview 'ਚ ਮੰਤਰੀ ਦੀਆਂ ਅੱਖਾਂ 'ਚ ਆਏ ਹੰਝੂ, ਜਦੋਂ ਯਾਦ ਕੀਤੀ PM ਦੀ ਗੱਲ!

10 Sep 2025 3:35 PM

'ਕਰਨ ਔਜਲਾ ਵੱਲੋਂ ਪਸ਼ੂਆਂ ਲਈ 10 ਹਜ਼ਾਰ ਕਿੱਲੋ ਚਾਰੇ ਦੀ ਸੇਵਾ, ਹੜ੍ਹ ਪ੍ਰਭਾਵਿਤ ਪਿੰਡਾਂ 'ਚ ਜਾਣ ਲਈ ਟਰਾਲੀਆਂ....

05 Sep 2025 3:13 PM

Situation at Ludhiana Sasrali critical : ਜੇ ਇਹ ਬੰਨ੍ਹ ਟੁੱਟਦਾ ਤਾਂ 24 ਤੋਂ 25 ਪਿੰਡ ਡੁੱਬਣਗੇ Punjab Floods

05 Sep 2025 1:31 PM

ਆਹ ਫ਼ਸਲ ਤਾਂ ਬਰਬਾਦ ਹੋ ਗਈ, ਅਗਲੀ ਵੀ ਖ਼ਤਰੇ 'ਚ - ਕੇਂਦਰੀ ਮੰਤਰੀ ਸ਼ਿਵਰਾਜ ਚੌਹਾਨ

04 Sep 2025 9:50 PM

ਹੜ੍ਹ ਪੀੜਤਾਂ ਦੇ ਹੱਕ 'ਚ ਆਏ ਦਿਲਜੀਤ ਦੋਸਾਂਝ

04 Sep 2025 9:48 PM
Advertisement