
ਪੰਜਾਬ, ਤਾਮਿਲਨਾਡੂ, ਗੁਜਰਾਤ, ਅਸਾਮ, ਆਂਧਰਾ ਪ੍ਰਦੇਸ਼, ਪੁਡੂਚੇਰੀ ਅਤੇ ਪਛਮੀ ਬੰਗਾਲ ਦੇ ਮੈਡੀਕਲ ਕਾਲਜਾਂ 'ਤੇ ਵੀ ਹੋ ਸਕਦੀ ਹੈ ਕਾਰਵਾਈ
ਨਵੀਂ ਦਿੱਲੀ: ਰਾਸ਼ਟਰੀ ਮੈਡੀਕਲ ਕਮਿਸ਼ਨ (ਐਨ.ਐਮ.ਸੀ.) ਵਲੋਂ ਤੈਅ ਮਾਪਦੰਡਾਂ ਦੀ ਕਥਿਤ ਤੌਰ 'ਤੇ ਪਾਲਣਾ ਨਾ ਕਰਨ ਕਾਰਨ ਦੇਸ਼ ਭਰ ਦੇ ਲਗਭਗ 40 ਮੈਡੀਕਲ ਕਾਲਜ ਪਿਛਲੇ ਦੋ ਮਹੀਨਿਆਂ ਦੌਰਾਨ ਅਪਣੀ ਮਾਨਤਾ ਗੁਆ ਚੁਕੇ ਹਨ। ਅਧਿਕਾਰਤ ਸੂਤਰਾਂ ਨੇ ਮੰਗਲਵਾਰ ਨੂੰ ਦਸਿਆ ਕਿ ਪੰਜਾਬ, ਤਾਮਿਲਨਾਡੂ, ਗੁਜਰਾਤ, ਅਸਾਮ, ਆਂਧਰਾ ਪ੍ਰਦੇਸ਼, ਪੁਡੂਚੇਰੀ ਅਤੇ ਪਛਮੀ ਬੰਗਾਲ ਦੇ ਲਗਭਗ 100 ਹੋਰ ਮੈਡੀਕਲ ਕਾਲਜਾਂ 'ਤੇ ਵੀ ਇਸੇ ਤਰ੍ਹਾਂ ਦੀ ਕਾਰਵਾਈ ਕੀਤੀ ਜਾ ਸਕਦੀ ਹੈ।
ਇਹ ਵੀ ਪੜ੍ਹੋ: ਮਾਤਾ-ਪਿਤਾ ਦੀਆਂ ਤਸਵੀਰਾਂ ਲੈ ਕੇ ਘਰ ਦੇ ਬਾਹਰ ਬੈਠਣ ਨੂੰ ਮਜਬੂਰ ਹੋਏ ਬੇਬਸ ਭੈਣ-ਭਰਾ
ਸਰਕਾਰੀ ਅੰਕੜਿਆਂ ਅਨੁਸਾਰ 2014 ਤੋਂ ਬਾਅਦ ਮੈਡੀਕਲ ਕਾਲਜਾਂ ਦੀ ਗਿਣਤੀ ਵਿਚ ਕਾਫ਼ੀ ਵਾਧਾ ਹੋਇਆ ਹੈ। ਸਿਹਤ ਰਾਜ ਮੰਤਰੀ ਭਾਰਤੀ ਪ੍ਰਵੀਨ ਪਵਾਰ ਨੇ ਫ਼ਰਵਰੀ 'ਚ ਰਾਜ ਸਭਾ 'ਚ ਦਸਿਆ ਸੀ ਕਿ 2014 'ਚ 387 ਮੈਡੀਕਲ ਕਾਲਜ ਸਨ, ਪਰ ਹੁਣ ਇਨ੍ਹਾਂ ਦੀ ਗਿਣਤੀ 69 ਫ਼ੀ ਸਦੀ ਦੇ ਵਾਧੇ ਨਾਲ 654 ਹੋ ਗਈ ਹੈ।
ਇਹ ਵੀ ਪੜ੍ਹੋ: ਭ੍ਰਿਸ਼ਟਾਚਾਰ ਮਾਮਲਿਆਂ ਦੀ ਜਾਂਚ ਪ੍ਰਕਿਰਿਆ ਨੂੰ ਲੈ ਕੇ ਹਾਈਕੋਰਟ ਦਾ ਪੰਜਾਬ ਤੇ ਕੇਂਦਰ ਸਰਕਾਰ ਨੂੰ ਨੋਟਿਸ
ਇਸ ਦੇ ਨਾਲ ਹੀ, ਐਮ.ਬੀ.ਬੀ.ਐਸ. ਦੀਆਂ ਸੀਟਾਂ ਵਿਚ 94 ਫ਼ੀ ਸਦੀ ਦਾ ਵਾਧਾ ਹੋਇਆ ਹੈ, ਜੋ 2014 ਤੋਂ ਪਹਿਲਾਂ 51,348 ਸੀਟਾਂ ਤੋਂ ਵਧ ਕੇ 99,763 ਹੋ ਗਈਆਂ ਹਨ। ਪੀਜੀ ਸੀਟਾਂ ਵਿਚ 107 ਫ਼ੀ ਸਦੀ ਵਾਧਾ ਹੋਇਆ ਹੈ ਜੋ ਸਾਲ 2014 ਤੋਂ ਪਹਿਲਾਂ ਦੀਆਂ 31,185 ਸੀਟਾਂ ਤੋਂ ਵਧ ਕੇ ਹੁਣ 64,559 ਹੋ ਗਈਆਂ ਹਨ।