ਆਸਾਮ 'ਚ ਐਨ.ਆਰ.ਸੀ. ਦਾ ਅੰਤਮ ਖਰੜਾ 2.9 ਕਰੋੜ ਨਾਵਾਂ ਨਾਲ ਜਾਰੀ
Published : Jul 31, 2018, 1:50 am IST
Updated : Jul 31, 2018, 1:54 am IST
SHARE ARTICLE
Rajnath Singh
Rajnath Singh

ਰਾਸ਼ਟਰੀ ਨਾਗਰਿਕ ਰਜਿਸਟਰ (ਐਨ.ਆਰ.ਸੀ.) ਦਾ ਚਿਰ ਉਡੀਕਵਾਂ ਦੂਜਾ ਅਤੇ ਆਖ਼ਰੀ ਖਰੜਾ 2.9 ਕਰੋੜ ਨਾਵਾਂ ਨਾਲ ਅੱਜ ਜਾਰੀ ਕਰ ਦਿਤਾ ਗਿਆ ਹੈ...............

ਨਵੀਂ ਦਿੱਲੀ : ਰਾਸ਼ਟਰੀ ਨਾਗਰਿਕ ਰਜਿਸਟਰ (ਐਨ.ਆਰ.ਸੀ.) ਦਾ ਚਿਰ ਉਡੀਕਵਾਂ ਦੂਜਾ ਅਤੇ ਆਖ਼ਰੀ ਖਰੜਾ 2.9 ਕਰੋੜ ਨਾਵਾਂ ਨਾਲ ਅੱਜ ਜਾਰੀ ਕਰ ਦਿਤਾ ਗਿਆ ਹੈ। ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਇਸ ਨੂੰ ਪੂਰੀ ਤਰ੍ਹਾਂ 'ਨਿਰਪੱਖ' ਦਸਦਿਆਂ ਕਿਹਾ ਹੈ ਕਿ ਜਿਨ੍ਹਾਂ ਦਾ ਨਾਂ ਇਸ 'ਚ ਨਹੀਂ ਹੈ ਉਨ੍ਹਾਂ ਨੂੰ ਘਬਰਾਉਣ ਦੀ ਜ਼ਰੂਰਤ ਨਹੀਂ। ਹਾਲਾਂਕਿ ਪਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕੇਂਦਰ 'ਤੇ ਨਿਸ਼ਾਨਾ ਲਾਉਂਦਿਆਂ ਉਸ 'ਤੇ 'ਵੋਟ ਬੈਂਕ ਦੀ ਸਿਆਸਤ' ਕਰਨ ਦਾ ਦੋਸ਼ ਲਾਇਆ। ਐਨ.ਆਰ.ਸੀ. 'ਚ ਸ਼ਾਮਲ ਹੋਣ ਲਈ ਆਸਾਮ 'ਚ 3.29 ਕਰੋੜ ਲੋਕਾਂ ਨੇ ਬਿਨੈ ਦਿਤੇ ਸਨ।

ਭਾਰਤੀ ਰਜਿਸਟਰਾਰ ਜਨਰਲ ਸੈਲੇਸ਼ ਨੇ ਐਲਾਨ ਕੀਤਾ ਕਿ ਐਨ.ਆਰ.ਸੀ. 'ਚ ਕੁਲ 3,29,91,384 ਬਿਨੈਕਾਰਾਂ ਵਿਚੋਂ ਆਖ਼ਰੀ ਖਰੜੇ 'ਚ ਸ਼ਾਮਲ ਕੀਤੇ ਜਾਣ ਲਈ 2,89,83,677 ਲੋਕ ਯੋਗ ਮਿਲੇ। ਇਸ ਦਸਤਾਵੇਜ਼ 'ਚ 40.07 ਲੱਖ ਬਿਨੈਕਾਰਾਂ ਨੂੰ ਥਾਂ ਨਹੀਂ ਮਿਲੀ। ਇਹ 'ਇਤਿਹਾਸਕ ਦਸਤਾਵੇਜ਼' ਆਸਾਮ ਦਾ ਵਾਸੀ ਹੋਣ ਦਾ ਸਬੂਤ ਹੋਵੇਗਾ। ਸੈਲੇਸ਼ ਨੇ ਕਿਹਾ ਕਿ ਇਹ ਭਾਰਤ ਅਤੇ ਆਸਾਮ ਲਈ ਇਤਿਹਾਸਕ ਦਿਨ ਹੈ। ਉਨ੍ਹਾਂ ਕਿਹਾ ਕਿ ਆਕਾਰ ਦੇ ਲਿਹਾਜ਼ ਨਾਲ ਇਹ ਅਦੁੱਤੀ ਕਵਾਇਦ ਹੈ। ਇਹ ਇਕ ਕਾਨੂੰਨੀ ਪ੍ਰਕਿਰਿਆ ਹੈ ਜਿਸ ਨੂੰ ਸੁਪਰੀਮ ਕੋਰਟ ਦੀ ਸਿੱਧੀ ਨਿਗਰਾਨੀ 'ਚ ਅੰਜਾਮ ਦਿਤਾ ਗਿਆ।

ਖਰੜੇ 'ਚ ਸ਼ਾਮਲ ਨਹੀਂ ਕੀਤੇ ਗਏ ਲੋਕਾਂ ਦੀ ਸਥਿਤੀ ਬਾਰੇ ਪੁੱਛਣ 'ਤੇ ਗ੍ਰਹਿ ਮੰਤਰਾਲੇ ਦੇ ਸਕੱਤਰ (ਪੂਰਬ ਉੱਤਰ) ਸਤਿੰਦਰ ਗਰਗ ਨੇ ਕਿਹਾ, ''ਅਜੇ ਅਸੀਂ ਉਨ੍ਹਾਂ ਨੂੰ ਭਾਰਤੀ ਜਾਂ ਗੈਰ-ਭਾਰਤੀ ਨਹੀਂ ਕਹਿ ਰਹੇ। ਅਜੇ ਕੋਈ ਕਾਰਵਾਈ ਨਹੀਂ ਕੀਤੀ ਜਾਵੇਗੀ, ਕਿਉਂਕਿ ਦਾਅਵਿਆਂ, ਇਤਰਾਜ਼ਾਂ ਅਤੇ ਸੁਧਾਰ ਦੀ ਪ੍ਰਕਿਰਿਆ ਚਲਾਈ ਜਾਵੇਗੀ।'' ਅਧਿਕਾਰੀ ਅਜੇ ਕੋਈ ਨਾਂ ਆਖ਼ਰੀ ਖਰੜੇ ਦੇ ਆਧਾਰ 'ਤੇ ਵਿਦੇਸ਼ੀ ਟ੍ਰਿਬਿਊਨਲ ਨਹੀਂ ਭੇਜਣਗੇ ਅਤੇ ਸਰਕਾਰ ਦਾ ਧਿਆਨ ਸਮਾਜ 'ਚ ਸ਼ਾਂਤੀ ਅਤੇ ਵਿਵਸਥਾ ਕਾਇਮ ਕਰਨ 'ਤੇ ਹੈ। ਇਤਰਾਜ਼ ਪ੍ਰਗਟਾਉਣ ਦੀ ਪ੍ਰਕਿਰਿਆ 30 ਅਗੱਸਤ ਤੋਂ ਸ਼ੁਰੂ ਹੋਵੇਗੀ ਅਤੇ 28 ਸਤੰਬਰ ਤਕ ਚੱਲੇਗੀ। 

ਆਸਾਮ ਪਹਿਲਾ ਭਾਰਤੀ ਸੂਬਾ ਹੈ ਜਿੱਥੇ ਅਸਲੀ ਭਾਰਤੀ ਨਾਗਰਿਕਾਂ ਦਾ ਨਾਂ ਸ਼ਾਮਲ ਕਰਨ ਲਈ 1951 ਮਗਰੋਂ ਐਨ.ਆਰ.ਸੀ. ਨੂੰ ਅਪਡੇਟ ਕੀਤਾ ਜਾ ਰਿਹਾ ਹੈ। ਇਹ ਕੰਮ ਦਸੰਬਰ, 2013 'ਚ ਸ਼ੁਰੂ ਹੋਇਆ ਸੀ ਅਤੇ ਪਿਛਲੇ ਤਿੰਨ ਸਾਲਾਂ 'ਚ ਇਸ ਬਾਬਤ ਸੁਪਰੀਮ ਕੋਰਟ 'ਚ 40 ਸੁਣਵਾਈਆਂ ਹੋਈਆਂ। ਪਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕੇਂਦਰ 'ਤੇ ਨਿਸ਼ਾਨਾ ਲਾਉਂਦਿਆਂ ਉਸ 'ਤੇ 'ਵੋਟ ਬੈਂਕ ਦੀ ਸਿਆਸਤ' ਕਰਨ ਦਾ ਦੋਸ਼ ਲਾਇਆ। ਉਨ੍ਹਾਂ ਕਿਹਾ, ''ਫੁੱਟ ਪਾਉ ਅਤੇ ਰਾਜ ਕਰੋ ਦੀ ਨੀਤੀ ਦੇਸ਼ ਨੂੰ ਖ਼ਤਮ ਕਰ ਦੇਵੇਗੀ।'' ਬੈਨਰਜੀ ਨੇ ਦਾਅਵਾ ਕੀਤਾ ਕਿ ਜਿਨ੍ਹਾਂ ਲੋਕਾਂ ਕੋਲ ਪਾਸਪੋਰਟ, ਆਧਾਰ ਅਤੇ ਵੋਟਰ ਪਛਾਣ ਪੱਤਰ ਹਨ ਉਨ੍ਹਾਂ ਨੂੰ ਵੀ ਆਖ਼ਰੀ ਖਰੜੇ 'ਚ ਸ਼ਾਮਲ ਨਹੀਂ ਕੀਤਾ ਗਿਆ।  (ਪੀਟੀਆਈ)

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement