ਢੀਂਡਸਾ ਪਿਉ-ਪੁੱਤਰ 7 ਜੁਲਾਈ ਦੀ ਲੁਧਿਆਣਾ ਮੀਟਿੰਗ ਵਿਚ ਖੋਲ੍ਹਣਗੇ ਅਪਣੇ ਸਿਆਸੀ ਪੱਤੇ
Published : Jul 4, 2020, 8:07 am IST
Updated : Jul 4, 2020, 8:07 am IST
SHARE ARTICLE
Sukhdev Singh Dhindsa and Parminder Singh Dhindsa
Sukhdev Singh Dhindsa and Parminder Singh Dhindsa

ਟਕਸਾਲੀ ਦਲ ਵਲੋਂ ਪ੍ਰਧਾਨਗੀ ਦੀ ਪੇਸ਼ਕਸ਼ ਉਤੇ ਨਵੀਂ ਪਾਰਟੀ ਦੇ ਗਠਨ ਦੇ ਮੁੱਦੇ ਰੱਖਣਗੇ ਸਮਰਥਕਾਂ ਸਾਹਮਣੇ

ਚੰਡੀਗੜ੍ਹ (ਗੁਰਉਪਦੇਸ਼ ਭੁੱਲਰ) : ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਪ੍ਰਧਾਨ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਅਤੇ ਸੀਨੀਅਰ ਅਕਾਲੀ ਨੇਤਾ ਸੁਖਦੇਵ ਸਿੰਘ ਢੀਂਡਸਾ ਜੋ ਪਿਛਲੇ ਕਾਫ਼ੀ ਸਮੇਂ ਤੋਂ ਇਕਜੁੱਟ ਹੋ ਕੇ ਚੱਲ ਰਹੇ ਸਨ, ਦੀਆਂ ਸੁਰਾਂ ਕੁਝ ਦਿਨਾਂ ਤੋਂ ਵੱਖ-ਵੱਖ ਹੋ ਜਾਣ ਬਾਅਦ ਬਾਦਲ ਵਿਰੋਧੀ ਪੰਥਕ ਦਲਾਂ ਨੂੰ ਇਕਜੁੱਟ ਕਰਨ ਸਬੰਧੀ ਚੱਲ ਰਹੇ ਯਤਨਾਂ ਸਬੰਧੀ ਸਿਆਸੀ ਸਮੀਕਰਨ ਬਦਲਦੇ ਦਿਖਾਈ ਦੇ ਰਹੇ ਹਨ।

Shiromani Akali Dal TaksaliShiromani Akali Dal Taksaliਟਕਸਾਲੀ ਅਕਾਲੀ ਆਗੂਆਂ ਨੇ ਜਥੇਦਾਰ ਬ੍ਰਹਮਪੁਰਾ ਦੀ ਅਗਵਾਈ ਹੇਠ ਪਿਛਲੀ ਦਿਨੀਂ ਕੋਰ ਕਮੇਟੀ ਦੀ ਮੀਟਿੰਗ ਕਰ ਕੇ ਦਲ ਦੀ ਵੱਖਰੀ ਹੋਂਦ ਕਾਇਮ ਰੱਖਣ ਦਾ ਸਪੱਸ਼ਟ ਐਲਾਨ ਕਰ ਦਿਤਾ ਹੈ। ਹੁਣ ਸੁਖਦੇਵ ਸਿੰਘ ਢੀਂਡਸਾ ਸਮੱਰਥਕਾਂ ਨੇ ਵੀ 7 ਜੁਲਾਈ ਨੂੰ ਲੁਧਿਆਣਾ ਵਿਖੇ ਪੰਥਕ ਹਿਤੈਸ਼ੀਆਂ ਦੀ ਮੀਟਿੰਗ ਸੱਦ ਲਈ ਹੈ। ਭਾਵੇਂ ਢੀਂਡਸਾ ਵਲੋਂ ਇਹ ਮੀਟਿੰਗ ਸਿੱਧੇ ਤੌਰ ਉਤੇ ਨਹੀਂ ਸੱਦੀ ਗਈ।  ਇਸ ਬਾਰੇ ਸੱਦਾ ਢੀਂਡਸਾ ਦੇ ਸਮੱਰਥਨ ਵਿਚ ਕੰਮ ਕਰ ਰੇਹ ਸਾਬਕਾ ਰਾਜ ਸੂਚਨਾ ਕਮਿਸ਼ਨਰ ਨਿਧੱੜਕ ਸਿੰਘ ਬਰਾੜ ਵਲੋਂ ਜਾਰੀ ਕੀਤੇ ਗਏ ਹਨ।

Ranjit Singh BrahmpuraRanjit Singh Brahmpura

ਮਿਲੀ ਜਾਣਕਾਰੀ ਮੁਤਾਬਕ ਸੁਖਦੇਵ ਸਿੰਘ ਢੀਂਡਸਾ ਅਤੇ ਪਰਮਿੰਦਰ ਸਿੰਘ ਢੀਂਡਸਾ ਪਿਉ-ਪੁੱਤਰ ਇਸ ਮੀਟਿੰਗ ਵਿਚ ਹੀ ਅਪਣੇ ਸਿਆਸੀ ਪੱਤੇ ਖੋਹਲਣਗੇ ਤੇ ਭਵਿੱਖ ਦੀ ਰਣਨੀਤੀ ਸਪੱਸ਼ਟ ਕਰਨਗੇ। ਇਸ ਮੀਟਿੰਗ ਵਿਚ ਹੋਰਨਾ ਮੁੱਦਿਆਂ ਤੋਂ ਇਲਾਵਾ ਢੀਂਡਸਾ ਵਲੋਂ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਵਲੋਂ ਆਈ ਪ੍ਰਧਾਨਗੀ ਦੀ ਪੇਸ਼ਕਸ਼ ਤੇ ਨਵੀਂ ਪਾਰਟੀ ਦੇ ਗਠਨ ਬਾਰੇ ਅਪਣੇ ਸਮਰੱਥਕਾਂ ਤੋਂ ਵਿਚਾਰ ਲੈ ਕੇ ਅਗਲਾ ਫ਼ੈਸਲਾ ਲਿਆ ਜਾਵੇਗਾ।

Sukhdev Singh DhindsaSukhdev Singh Dhindsa

ਢੀਂਡਸਾ ਇਸ ਗੱਲ ਦੇ ਪੱਖ ਵਿਚ ਹਨ ਕਿ ਤੀਜੇ ਬਦਲ ਦੀ ਸਥਾਪਣਾ ਲਈ ਸਾਰੇ ਬਾਦਲ ਵਿਰੋਧੀ ਪੰਥਕ ਦਲ ਅਪਣੇ ਦਲਾਂ ਨੂੰ ਭੰਗ ਕਰ ਕੇ ਇਖ ਵੰਡੇ ਹੇਠ ਸ਼੍ਰੋਮਣੀ ਅਕਾਲ ਦਲ ਦੇ ਸਹੀ ਅਸੂਲਾਂ ਨੂੰ ਪ੍ਰਣਾਈ ਨਵੀਂ ਪਾਰਟੀ ਦੇ ਗਠਨ ਕੀਤਾ ਜਾਵੇ। ਉਹ ਨਵਜੋਤ ਸਿੰਘ ਸਿੱਧੂ, ਸੁਖਪਾਲ ਖਹਿਰਾ ਤੇ ਬੈਂਸ ਭਰਾਵਾਂ ਨੂੰ ਵੀ ਨਾਲ ਲੈਣ ਚਾਹੁੰਦੇ ਹਨ ਪਰ ਟਕਸਾਲੀ ਅਕਾਲੀ ਦਲ ਵਲੋਂ ਢਾਂਚਾ ਭੰਗ ਨਾ ਕਰਨ ਦੇ ਲਏ ਸਟੈਂਡ ਕਾਰਨ ਸਥਿਤੀ ਕੁਝ ਬਦਲਦੀ ਦਿਖਾਈ ਦੇ ਰਹੀ ਹੈ, ਜਿਸ ਕਰ ਕੇ ਹੁਣ ਸੱਭ ਪੰਥਖ ਦਲਾਂ ਦੀਆਂ ਨਜ਼ਰਾਂ 7 ਜੁਲਾਈ ਦੀ ਲੁਧਿਆਣਾ ਵਿਚ ਹੋਣ ਵਾਲੀ ਢੀਂਡਸਾ ਦੀ ਅਗਵਾਈ ਵਾਲੀ ਮੀਟਿੰਗ ਉਤੇ ਲੱਗ ਗਈਆਂ ਹਨ।

Navjot SidhuNavjot Sidhu

ਸਿਧਾਂਤਾਂ ਨੂੰ ਲੈ ਕੇ ਬ੍ਰਹਮਪੁਰਾ ਨਾਲ ਕੋਈ ਵਖਰੇਵਾਂ ਨਹੀਂ: ਢੀਂਡਸਾ

ਰਾਜ ਸਭਾ ਮੈਂਬਰ ਤੇ ਸੀਨੀਅਰ ਅਕਾਲੀ ਨੇਤਾ ਸੁਖਦੇਵ ਸਿੰਘ ਢੀਂਡਸਾ ਦਾ ਕਹਿਣਾ ਹੈ ਕਿ ਜਥੇਦਾਰ ਬ੍ਰਹਮਪੁਰਾ ਉਨ੍ਹਾਂ ਦੇ ਪੁਰਾਣੇ ਸਾਥੀ ਹਨ ਤੇ ਆਪਸੀ ਸਬੰਧ ਕੰਮ ਕਰਦਿਆਂ ਬਹੁਤ ਵਧੀਆਂ ਰਹੇ ਹਨ। ਬਾਦਲ ਵਿਰੋਧੀ ਬਣਾਏ ਜਾਣ ਵਾਲੇ ਪੰਥਕ ਫਰੰਟ ਦੇ ਸਿਧਾਂਤਾਂ ਨੂੰ ਲੈ ਕੇ ਕੋਈ ਵਖਰੇਵਾਂ ਨਹੀਂ। ਬ੍ਰਹਮਪੁਰਾ ਦੇ ਉਹ ਬਹੁਤ ਧਨਵਾਦੀ ਹਨ, ਜਿਨ੍ਹਾਂ ਨੇ ਪ੍ਰਧਾਨਗੀ ਦੀ ਪੇਸ਼ਕਸ਼ ਕੀਤੀ ਹੈ ਪਰ ਬਣੀ ਬਣਾਈ ਪਾਰਟੀ ਦੀ ਪ੍ਰਧਾਨਗੀ ਇਸ ਤਰ੍ਹਾਂ ਲੈਣ ਠੀਕ ਨਹੀਂ ਹੋਵੇਗਾ। ਉਹ ਲੁਧਿਆਣਾ ਮੀਟਿੰਗ ਵਿਚ ਇਸ ਪੇਸ਼ਕਸ਼ ਬਾਰੇ ਅਪਣੇ ਸਮੱਰਥਕਾਂ ਦੀ ਰਾਏ ਲੈ ਕੇ ਹੀ ਕੋਈ ਫ਼ੈਸਲਾ ਕਰਨਗੇ।

Sukhpal Singh KhairaSukhpal Singh Khaira

ਇਸ ਸਮੇਂ ਖੇਤਰੀ ਪਾਰਟੀ ਦੇ ਗਠਨ ਦੀ ਬੁਹੜ ਲੋੜ: ਖਹਿਰਾ

ਆਪ ਦੇ ਬਾਗੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਦਾ ਕਹਿਣਾ ਹੈ ਇਸ ਸਮੇਂ ਪੰਜਾਬ ਨੂੰ ਇਕ ਖੇਤਰੀ ਪਾਰਟੀ ਦੇ ਬਹੁਤ ਲੋੜ ਹੈ, ਜੋ ਸੂਬੇ ਦੇ ਮੁੱਦਿਆਂ ਨੂੰ ਉਠਾ ਸਕੇ ਜੋ ਬਾਦਲ ਦਲ ਨੇ ਛੱਡ ਦਿਤੇ ਹਨ। ਕਾਂਗਰਸ ਵੀ ਪੰਜਾਬ ਦੇ ਮੁੱਦਿਆਂ ਬਾਰੇ ਗੰਭੀਰ ਨਹੀਂ। ਲੋਕਾਂ ਦਾ ਵਿਸਵਾਸ਼ ਹਾਸਲ ਕਰਨ ਲਈ ਇਕ ਝੰਡੇ ਹੇਠ ਖੇਤਰੀ ਪਾਰਟੀ ਦੇ ਗਠਨ ਦੀ ਲੋੜ ਹੈ ਅਤੇ ਢੀਂਡਸਾ ਦਾ ਇਸ ਬਾਰੇ ਵਿਚਾਰ ਨਹੀਂ ਹੈ। ਉਨ੍ਹਾਂ ਕਿਹਾ ਕਿ ਨਵਜੋਤ ਸਿੱਧੂ ਵੀ ਅਜਿਹੀ ਪਾਰਟੀ ਬਾਰੇ ਹਾਂ ਪੱਖੀ ਸੋਚ ਰੱਖਦੇ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Top Athlete Karan Brar Allegedly Stripped and Beaten: ਸੁਣੋ ਕੀ ਕਹਿ ਰਹੇ ਵਕੀਲ Ghuman Brothers ਅਤੇ ਪੀੜਤ

21 Jan 2026 3:24 PM

ਨਸ਼ੇ ਦਾ ਦੈਂਤ ਖਾ ਗਿਆ ਪਰਿਵਾਰ ਦੇ 7 ਜੀਆਂ ਨੂੰ, ਤਸਵੀਰਾਂ ਦੇਖ ਕੇ ਹੰਝੂ ਵਹਾਅ ਰਹੀ ਬਜ਼ੁਰਗ ਮਾਤਾ

18 Jan 2026 2:54 PM

Punjabi Youth Dies in New Zealand:ਮੈਨੂੰ ਕਹਿੰਦਾ ਸੀ ਮੈਂ 1-2 ਸਾਲ ਲਗਾਉਣੇ ਨੇ ਵਿਦੇਸ਼, ਫ਼ਿਰ ਤੁਹਾਡੇ ਕੋਲ਼ ਰਹਾਂਗਾ

18 Jan 2026 2:53 PM

Gurdaspur Accident : ਟਰੱਕ ਨਾਲ ਟਕਰਾਈ ਸਕੂਲ ਵੈਨ, ਮੌਕੇ 'ਤੇ ਮਚਿਆ ਹੜਕੰਪ

17 Jan 2026 3:07 PM

ਫਗਵਾੜਾ ਦੀ ਫਰੈਂਡਜ਼ ਕਲੋਨੀ 'ਚ ਘਰ 'ਤੇ ਕੀਤਾ ਹਮਲਾ

17 Jan 2026 3:04 PM
Advertisement