ਈ-ਕਾਮਰਸ ਪਾਲਿਸੀ ‘ਚ ਬਦਲਾਅ ਤੋਂ ਬਾਅਦ ਨਵੀਂ ਰਣਨੀਤੀ ਅਪਣਾ ਰਹੀਆਂ ਦਿਗਜ਼ ਕੰਪਨੀਆਂ
Published : Jan 5, 2019, 11:59 am IST
Updated : Apr 10, 2020, 10:19 am IST
SHARE ARTICLE
E-Commerce Comapnies
E-Commerce Comapnies

ਸਰਕਾਰ ਵੱਲੋਂ ਈ-ਕਾਮਰਸ ਬਿਜਨਸ ਵਿਚ ਵਿਦੇਸੀ ਨਿਵੇਸ਼ ਨੂੰ ਲੈ ਕੇ ਨਿਯਮ ਸਖ਼ਤ ਕੀਤਾ ਜਾਣ ਤੋਂ ਬਾਅਦ ਹੁਣ ਕੰਪਨੀਆਂ ਵੀ ਅਪਣੇ ਪੱਧਰ ਉਤੇ ਨਵੀਂ ਰਣਨੀਤੀ....

ਨਵੀਂ ਦਿੱਲੀ : ਸਰਕਾਰ ਵੱਲੋਂ ਈ-ਕਾਮਰਸ ਬਿਜਨਸ ਵਿਚ ਵਿਦੇਸੀ ਨਿਵੇਸ਼ ਨੂੰ ਲੈ ਕੇ ਨਿਯਮ ਸਖ਼ਤ ਕੀਤਾ ਜਾਣ ਤੋਂ ਬਾਅਦ ਹੁਣ ਕੰਪਨੀਆਂ ਵੀ ਅਪਣੇ ਪੱਧਰ ਉਤੇ ਨਵੀਂ ਰਣਨੀਤੀ ਬਣਾਉਣ ਵਿਚ ਜੁਟ ਗਈਆਂ ਹਨ। ਐਮੇਜਾਨ ਅਤੇ ਫਲੀਪਕਾਰਟ ਤੋਂ ਇਲਾਵਾ ਹੁਣ ਉਹ ਕੰਪਨੀਆਂ ਵੀ ਸਰਕਾਰੀ ਆਦੇਸ਼ ਦੇ ਕੱਟ ਕੱਢਣ ਵਿਚ ਜੁਟੀਆਂ ਹੋਈਆਂ ਹਨ। ਜੋ ਇਹਨਾਂ ਪਲੇਟਫਾਰਮਾਂ ਦੇ ਜ਼ਰੀਏ ਪ੍ਰੋਡਕਟਸ ਬੇਚਦੀਆਂ ਹਨ। ਇਨ੍ਹਾਂ ਵਿਚ ਦਿਗਜ਼ ਫੈਸ਼ਨ ਬ੍ਰੈਂਡਜ਼ ਸ਼ਾਮਲ ਹਨ। ਆਨਲਾਇਨ ਰਿਟੇਲ ਸੈਕਟਰ ਵਿਚ ਪੈਦਾ ਹੋਏ ਅਨਿਸ਼ਸਚਤਾ ਦੇ ਮਾਹੌਲ ਨਾਲ ਨਿਪਟਣ ਦੀ ਕੋਸ਼ਿਸ਼ਾਂ ਵਿਚ ਇਹ ਕੰਪਨੀਆਂ ਜੁਟੀਆਂ ਹੋਈਆਂ ਹਨ।

ਈ-ਕਾਮਰਸ ‘ਤੇ ਹੋਲਸੇਲ ਬਿਕਰੀ ਦੇ ਲਈ ਕੋਸ਼ਿਸ਼ ਕਰਨ ਵਾਲੀ ਇਹ ਕੰਪਨੀਆਂ ਹੁਣ ਇਸ ਉਤੇ ਵਿਚਾਰ ਕਰਨ ਲੱਗੀਆਂ ਹਨ ਕਿ ਕਿਵੇਂ ਖ਼ੁਦ ਵੱਡੇ ਸੈਲਰ ਦੇ ਤੌਰ ਉਤੇ ਖ਼ੁਦ ਨੂੰ ਉਭਾਰਿਆਂ ਜਾ ਸਕੇ। ਇਸ ਦੇ ਨਾਲ ਹੀ ਹੁਣ ਇਹ ਕੰਪਨੀਆਂ ਅਪਣੀ ਹੀ ਈ-ਕਾਮਰਸ ਸਾਈਟ ਦੇ ਜ਼ਰੀਏ ਵੀ ਸੇਲ ਵਧਾਉਣ ਵਿਚ ਜੁਟੀਆਂ ਹੋਈਆਂ ਹਨ। ਇਸ ਦੇ ਜ਼ਰੀਏ ਕੰਪਨੀਆਂ ਦਾ ਟਿੱਚਾ ਹੈ ਕਿ ਵਿਕਰੀ ਦੇ ਲਈ ਐਮੇਜਾਨ ਅਤੇ ਫਲਿਪਕਾਰਟ ਵਰਗੀਆਂ ਈ-ਕਾਮਰਸ ਪਲੇਟਫਾਰਮ ਉਤੇ ਅਪਣੀ ਨਿਰਭਰਤਾ ਨੂੰ ਘੱਟ ਕੀਤਾ ਜਾ ਸਕੇ।

ਇਕ ਗਲੋਬਲ ਫੈਸ਼ਨ ਗਲੋਬਲ ਫੈਸ਼ਨ ਰਿਟੇਲਰ ਦੇ ਸੀਈਓ ਨੇ ਕਿਹਾ, ਬੀਤੇ ਇਕ ਸਾਲ ਵਿਚ ਵਾਲਮਾਰਟ ਵੱਲੋਂ ਫਲਿਪਕਾਰਟ ਦੀ ਪ੍ਰਾਪਤੀ ਕੀਤੀ ਜਾਣ ਤੋਂ ਬਾਅਦ ਮਿੰਤਰਾ ਅਤੇ ਜਬਾਂਗ ਵਿਚ ਵੀ ਕਾਫ਼ੀ ਬਦਲਾਅ ਹੋਇਆ ਹੈ। ਇਸ ਵਿਚ ਇਹਨਾਂ ਪਲੇਟਫਾਰਮ ਉਤੇ ਸਾਡੀ ਆਨਲਾਇਨ ਸੇਲ 20 ਤੋਂ ਲੈ ਕੇ 30 ਫ਼ੀਸਦੀ ਘੱਟ ਹੋਈ ਹੈ। ਲਾਹਾਂਕਿ ਸਾਡੀ ਅਪਣੀ ਵੈਬਸਾਈਟ ਉਤੇ ਬੀਤੇ ਇਕ ਸਾਲ ਤੋਂ ਸੇਲ ਦੁਗਣੀ ਹੋ ਗਈ ਹੈ। ਹੁਣ ਦਿਗਜ਼ ਬ੍ਰੈਂਡਜ਼ ਸੇਲ ਵਿਚ ਵਾਧੇ ਲਈ ਨਵੀਂਆਂ ਸੰਭਾਵਨਾਵਾਂ ਦੀ ਭਾਲ ਵਿਚ ਜੁਟੀ ਹੋਈ ਹੈ।

ਟਰੱਕਾਂ ਵਿਚ ਵੱਡਾ ਮਾਲ ਆਨਲਾਇਨ ਕੰਪਨੀਆਂ ਨੂੰ ਭੇਜਣ ਦੀ ਬਜਾਏ ਇਹ ਗ੍ਰਾਹਕ ਨੂੰ ਇਕ ਜੋੜੀ ਜੁਤੇ ਭੇਜਣ ਦੇ ਬਰਾਬਰ ਹੈ। ਇਹ ਨਹੀਂ ਕੰਪਨੀਆਂ ਦਾ ਕਹਿਣਾ ਹੈ ਕਿ ਆਨਲਾਇਨ ਮਾਰਕਪਲੇਟਸ ਦੀ ਬਜਾਏ ਖ਼ੁਦ ਵੇਚਣ ‘ਤੇ 20 ਤੋਂ ਲੈ ਕੇ 30 ਫ਼ੀਸਦੀ ਵੱਧ ਰਿਟਰਨ ਮਿਲ ਸਕਦਾ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 29/06/2025

29 Jun 2025 12:27 PM

MLA Kunwar Vijay Pratap has been expelled from the party. Bikram Singh Majithia | CM Bhagwant Mann

29 Jun 2025 12:21 PM

Bikram Majithia House Vigilance Raid : 540 ਕਰੋੜ ਰੁਪਏ ਤੋਂ ਵੱਧ Drug Money, ਘਰਵਾਲੀ ਦੀ ਜਾਇਦਾਦ 'ਚ ਵਾਧਾ

26 Jun 2025 3:19 PM

Punjabi Youtuber Sukhbir Singh Linked With Shahzad bhatti | NIA Raid At Youtuber House | NIA Raid

26 Jun 2025 3:19 PM

ਨਸ਼ੇ ਦਾ ਮੁੱਦਾ ਭਾਰੀ... ਪੰਜਾਬ ਦੀ ਬਰਬਾਦੀ 'ਚਿੱਟਾ' ਲਿਆਇਆ ਕੌਣ?... ਕਿਹੜੀ ਸਰਕਾਰ ਜ਼ਿੰਮੇਵਾਰ?...

25 Jun 2025 9:00 PM
Advertisement