
ਭਾਰਤ ਨੇ ਹੁਵਾਵੇਈ ਨੂੰ 5G ਦਾ ਡੈਮੋ ਕਰਨ ਦੀ ਦਿੱਤੀ ਮਨਜ਼ੂਰੀ
ਨਵੀਂ ਦਿੱਲੀ : ਚੀਨ ਦੀ ਸਮਾਰਟਫ਼ੋਨ ਨਿਰਮਾਤਾ ਕੰਪਨੀ ਹੁਵਾਵੇਈ ਲੰਮੇ ਸਮੇਂ ਤੋਂ ਅਮਰੀਕਾ ਦੀ ਪਾਬੰਦੀ ਦਾ ਸਾਹਮਣਾ ਕਰ ਰਹੀ ਹੈ। ਇਸ ਦੇ ਚਲਦੇ ਹੁਣ ਕੰਪਨੀ ਨੂੰ ਭਾਰਤ ਸਰਕਾਰ ਵਲੋਂ 5ਜੀ ਨੈੱਟਵਰਕ ਡੈਮੋ ਲਈ ਮਨਜ਼ੂਰੀ ਮਿਲ ਗਈ ਹੈ। ਉਥੇ ਹੀ ਹੁਵਾਵੇਈ ਨੂੰ ਵੀ ਉਮੀਦ ਸੀ ਕਿ ਸਰਕਾਰ ਉਨ੍ਹਾਂ ਨੂੰ ਨੈੱਟਵਰਕ ਦੇ ਟਰਾਇਲ ਲਈ ਮਨਜ਼ੂਰੀ ਦੇਵੇਗੀ। ਹੁਣ ਭਾਰਤ ਦੇ ਲੋਕਾਂ ਨੂੰ ਇੰਡੀਆ ਮੋਬਾਈਲ ਕਾਂਗਰਸ ਈਵੈਂਟ ਦੌਰਾਨ 5ਜੀ ਤਕਨੀਕ ਦਾ ਟਰਾਇਲ ਮਿਲੇਗਾ।
India government clears demo by Huawei for 5G
5ਜੀ ਤਕਨੀਕ ਵਾਇਰਲੈੱਸ ਫੋਨ ਦੀ ਪੰਜਵੀਂ ਪੀੜ੍ਹੀ ਹੈ। 4ਜੀ ਦੇ ਮੁਕਾਬਲੇ 5ਜੀ ਕਾਫੀ ਤੇਜ਼ ਹੈ, ਜਿਸ ਨਾਲ ਯੂਜ਼ਰਜ਼ ਨੂੰ ਹਾਈ ਸਪੀਡ ਡਾਟਾ ਦਾ ਮਜ਼ਾ ਲੈ ਸਕਣਗੇ। ਨਾਲ ਹੀ ਇਸ ਤਕਨੀਕ ਨਾਲ ਯੂਜ਼ਰਜ਼ ਦੇ ਸਮਾਰਟਫੋਨ ਦੀ ਬੈਟਰੀ ਦੀ ਖਪਤ ਘੱਟ ਹੋ ਜਾਵੇਗੀ। ਰਿਪੋਰਟਾਂ ਮੁਤਾਬਕ 5ਜੀ ਨੈੱਟਵਰਕ ਐਲ.ਟੀ.ਈ. 'ਤੇ ਕੰਮ ਕਰੇਗਾ। ਉਥੇ ਹੀ 2025 ਤੱਕ ਦੁਨੀਆ ਦੀ ਅੱਧੀ ਆਬਾਦੀ ਨੂੰ ਇਸ ਨੈੱਟਵਰਕ ਦਾ ਸਪੋਰਟ ਮਿਲੇਗਾ।
India government clears demo by Huawei for 5G
ਹਾਲਾਂਕਿ, ਭਾਰਤ ਸਰਕਾਰ ਨੇ ਅਜੇ ਤਕ ਸਾਫ ਨਹੀਂ ਕੀਤਾ ਕਿ ਹੁਵਾਵੇਈ ਆਉਣ ਵਾਲੇ ਸਮੇਂ 'ਚ 5ਜੀ ਸੇਵਾਂ ਲੋਕਾਂ ਨੂੰ ਮੁਹੱਈਆ ਕਰਵਾਏਗੀ ਜਾਂ ਨਹੀਂ। ਸੂਤਰਾਂ ਦੀ ਮੰਨੀਏ ਤਾਂ ਹੁਵਾਵੇਈ ਦੂਰਸੰਚਾਰ ਕੰਪਨੀ ਏਅਰਟੈੱਲ ਅਤੇ ਵੋਡਾਫੋਨ ਦੇ ਨਾਲ ਮਿਲ ਕੇ 5ਜੀ ਤਕਨੀਕ ਦਾ ਟਰਾਇਲ ਪੇਸ਼ ਕਰੇਗੀ। ਉਥੇ ਹੀ ਦੂਜੇ ਪਾਸੇ ਇਨ੍ਹਾਂ ਡੈਮੋ ਨਾਲ ਲੋਕ ਵੀ 5ਜੀ ਨੈੱਟਵਰਕ ਦਾ ਇਸਤੇਮਾਲ ਕਰ ਸਕਣਗੇ। ਦੱਸ ਦੇਈਏ ਕਿ ਭਾਰਤ ਸਰਕਾਰ ਨੇ ਹੁਵਾਵੇਈ ਨੂੰ ਸਿਰਫ 5ਜੀ ਤਕਨੀਕ ਦੇ ਟਰਾਇਲ ਲਈ ਮਨਜ਼ੂਰੀ ਦਿਤੀ ਹੈ।