
ਮੱਧ ਪ੍ਰਦੇਸ਼ ਵਿਚ ਸਿਆਸੀ ਹੜਕੰਪ ਦੇ ਵਿਚਕਾਰ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਕਮਲਨਾਥ ਨੇ ਕਿਹਾ ਹੈ ਕਿ ਸਾਡੇ ਕੋਲ ਬਹੁਮਤ ਹੈ ਅਤੇ ਅਸੀਂ ਸਦਨ ਵਿਚ ਇਸ ਨੂੰ ਸਾਬਤ ਕਰਾਂਗੇ।
ਭੋਪਾਲ: ਮੱਧ ਪ੍ਰਦੇਸ਼ ਵਿਚ ਸਿਆਸੀ ਹੜਕੰਪ ਦੇ ਵਿਚਕਾਰ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਕਮਲਨਾਥ ਨੇ ਕਿਹਾ ਹੈ ਕਿ ਸਾਡੇ ਕੋਲ ਬਹੁਮਤ ਹੈ ਅਤੇ ਅਸੀਂ ਸਦਨ ਵਿਚ ਇਸ ਨੂੰ ਸਾਬਤ ਕਰਾਂਗੇ। ਇਸ ਤੋਂ ਪਹਿਲਾਂ ਭਾਜਪਾ ਆਪਣੇ 106 ਵਿਧਾਇਕਾਂ ਨੂੰ ਦਿੱਲੀ ਲਿਆਉਣ ਦੀ ਤਿਆਰੀ ਕਰ ਰਹੀ ਹੈ। ਇਸ ਦੇ ਲਈ 5 ਬੱਸਾਂ ਭਾਜਪਾ ਦਫ਼ਤਰ ਦੇ ਪਿੱਛੇ ਖੜੀਆਂ ਹਨ।
Photo
ਪਹਿਲਾਂ ਇਹ ਖਬਰ ਮਿਲੀ ਸੀ ਕਿ ਕਾਂਗਰਸ ਤੋਂ ਅਸਤੀਫਾ ਦੇਣ ਵਾਲੇ ਸੀਨੀਅਰ ਨੇਤਾ ਜੋਤੀਰਾਦਿੱਤਿਆ ਸਿੰਧੀਆ ਬੁੱਧਵਾਰ ਨੂੰ ਭਾਜਪਾ ਵਿਚ ਸ਼ਾਮਲ ਹੋ ਸਕਦੇ ਹਨ। ਦੱਸਿਆ ਜਾ ਰਿਹਾ ਹੈ ਕਿ ਪਾਰਟੀ ਬੁੱਧਵਾਰ ਨੂੰ ਮੱਧ ਪ੍ਰਦੇਸ਼ ਤੋਂ ਰਾਜ ਸਭਾ ਦੇ ਆਪਣੇ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰੇਗੀ।
Photo
ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਅਮਿਤ ਸ਼ਾਹ, ਭਾਜਪਾ ਪ੍ਰਧਾਨ ਜੇ.ਪੀ. ਨੱਡਾ ਅਤੇ ਹੋਰ ਨੇਤਾਵਾਂ ਦੀ ਮੌਜੂਦਗੀ ਵਿਚ ਭਾਜਪਾ ਦੀ ਕੇਂਦਰੀ ਚੋਣ ਕਮੇਟੀ ਦੀ ਬੈਠਕ ਹੋਈ। ਇਸ ਕਾਰਨ ਮੱਧ ਪ੍ਰਦੇਸ਼ ਵਿਚ ਭਾਜਪਾ ਨੇ ਵੱਡਾ ਦਾਅਵਾ ਕੀਤਾ। ਭਾਜਪਾ ਨੇਤਾ ਭੁਪਿੰਦਰ ਸਿੰਘ ਨੇ ਕਿਹਾ ਕਿ 30 ਕਾਂਗਰਸੀ ਵਿਧਾਇਕ ਉਨ੍ਹਾਂ ਦੇ ਨਾਲ ਹਨ।
Photo
ਜੋਤੀਰਾਦਿੱਤਿਆ ਸਿੰਧੀਆ ਦੇ ਅਸਤੀਫੇ ਤੋਂ ਬਾਅਦ ਮੱਧ ਪ੍ਰਦੇਸ਼ ਦੇ 22 ਕਾਂਗਰਸੀ ਵਿਧਾਇਕਾਂ ਨੇ ਅਸਤੀਫਾ ਦੇ ਦਿੱਤਾ ਹੈ। ਦੇਵਾਸ ਦੇ ਹਾਟਪਿਪਲੀਆ ਤੋਂ ਕਾਂਗਰਸੀ ਵਿਧਾਇਕ ਮਨੋਜ ਚੌਧਰੀ ਨੇ ਵੀ ਅਸਤੀਫਾ ਦੇ ਦਿੱਤਾ ਹੈ। ਵਿਧਾਇਕਾਂ ਦੇ ਇਸ ਕਦਮ ਨਾਲ ਕਮਲਨਾਥ ਸਰਕਾਰ ਦੀਆਂ ਮੁਸ਼ਕਲਾਂ ਵਧ ਗਈਆਂ ਹਨ।
Photo
ਇਸ ਤੋਂ ਪਹਿਲਾਂ ਕਾਂਗਰਸ ਦੇ 14 ਵਿਧਾਇਕਾਂ ਨੇ ਵਿਧਾਨ ਸਭਾ ਮੈਂਬਰਸ਼ਿਪ ਤੋਂ ਅਸਤੀਫਾ ਦੇ ਕੇ ਰਾਜ ਭਵਨ ਨੂੰ ਈ-ਮੇਲ ਕੀਤੀ ਸੀ। ਖਾਸ ਗੱਲ ਇਹ ਹੈ ਕਿ ਇਨ੍ਹਾਂ ਵਿਧਾਇਕਾਂ ਨੇ ਹੱਥ ਲਿਖਤ ਅਸਤੀਫੇ ਮੇਲ ਰਾਹੀਂ ਭੇਜੇ ਹਨ। ਸਿੰਧੀਆ ਖੇਮੇ ਦੇ ਵਿਧਾਇਕਾਂ ਦੇ ਇਸ ਕਦਮ ਨਾਲ ਕਮਲਨਾਥ ਦੀ ਅਗਵਾਈ ਵਾਲੀ 15 ਮਹੀਨਿਆਂ ਦੀ ਕਾਂਗਰਸ ਸਰਕਾਰ ਡਿੱਗਣ ਦੀ ਕਗਾਰ 'ਤੇ ਪਹੁੰਚ ਗਈ ਹੈ।