BJP electoral bonds: ਭਾਜਪਾ ਦੀ ਆਮਦਨ ਵਧ ਕੇ ਹੋਈ 2361 ਕਰੋੜ ਰੁਪਏ; ਕਾਂਗਰਸ ਨਾਲੋਂ 7 ਗੁਣਾ ਜ਼ਿਆਦਾ ਚੰਦਾ ਮਿਲਿਆ
Published : Feb 12, 2024, 1:50 pm IST
Updated : Feb 12, 2024, 1:50 pm IST
SHARE ARTICLE
BJP got Rs 1,300 cr through electoral bonds in 2022-23
BJP got Rs 1,300 cr through electoral bonds in 2022-23

ਚੁਣਾਵੀ ਬਾਂਡ ਜ਼ਰੀਏ 2022-23 ਵਿਚ ਮਿਲੇ 1300 ਕਰੋੜ ਰੁਪਏ

BJP electoral bonds:  ਭਾਰਤੀ ਜਨਤਾ ਪਾਰਟੀ ਨੇ 2022-23 ਵਿਚ ਚੁਣਾਵੀ ਬਾਂਡ ਰਾਹੀਂ ਕੁੱਲ 1300 ਕਰੋੜ ਰੁਪਏ ਦੀ ਫੰਡਿੰਗ ਪ੍ਰਾਪਤ ਕੀਤੀ ਹੈ। ਜਦਕਿ ਕਾਂਗਰਸ ਨੂੰ ਇਨ੍ਹਾਂ ਬਾਂਡਾਂ ਰਾਹੀਂ ਸਿਰਫ਼ 171 ਕਰੋੜ ਰੁਪਏ ਦੇ ਫੰਡ ਮਿਲੇ ਹਨ। ਇਹ ਜਾਣਕਾਰੀ ਚੋਣ ਕਮਿਸ਼ਨ ਨੇ ਸਾਂਝੀ ਕੀਤੀ ਹੈ। ਭਾਜਪਾ ਦੀ ਸਾਲਾਨਾ ਆਡਿਟ ਰੀਪੋਰਟ ਚੋਣ ਕਮਿਸ਼ਨ ਨੂੰ ਭੇਜੀ ਗਈ ਸੀ। ਇਸ ਦੇ ਅਨੁਸਾਰ, ਭਾਜਪਾ ਦੀ ਕੁੱਲ ਆਮਦਨ 2021-22 ਵਿਚ 1,917 ਕਰੋੜ ਰੁਪਏ ਤੋਂ ਵੱਧ ਕੇ 2022-23 ਵਿਚ 2,361 ਕਰੋੜ ਰੁਪਏ ਹੋ ਗਈ ਹੈ।

ਆਡਿਟ ਰੀਪੋਰਟ 'ਚ ਭਾਜਪਾ ਨੇ ਇਹ ਵੀ ਦਸਿਆ ਹੈ ਕਿ 2022-23 'ਚ ਉਸ ਨੇ ਵਿਆਜ ਤੋਂ 237 ਕਰੋੜ ਰੁਪਏ ਕਮਾਏ ਹਨ। ਇਸ ਤੋਂ ਇਲਾਵਾ ਚੋਣ ਅਤੇ ਆਮ ਪ੍ਰਚਾਰ ਲਈ ਜਹਾਜ਼ਾਂ ਅਤੇ ਹੈਲੀਕਾਪਟਰਾਂ 'ਤੇ 78.2 ਕਰੋੜ ਰੁਪਏ ਖਰਚ ਕੀਤੇ ਗਏ। ਪਾਰਟੀ ਨੇ ਉਮੀਦਵਾਰਾਂ ਨੂੰ ਵਿੱਤੀ ਮਦਦ ਵਜੋਂ 76.5 ਕਰੋੜ ਰੁਪਏ ਅਦਾ ਕੀਤੇ। ਭਾਜਪਾ ਨੇ ਪਿਛਲੇ ਸਾਲ ਵੱਖ-ਵੱਖ ਸੂਬਿਆਂ ਵਿਚ ਹੋਈਆਂ ਚੋਣਾਂ ਦੌਰਾਨ 1092 ਕਰੋੜ ਰੁਪਏ ਖਰਚ ਕੀਤੇ ਸਨ।

ਸੂਬਾ ਪੱਧਰੀ ਮਾਨਤਾ ਪ੍ਰਾਪਤ ਸਮਾਜਵਾਦੀ ਪਾਰਟੀ ਨੇ 2021-22 ਵਿਚ ਚੋਣ ਬਾਂਡਾਂ ਰਾਹੀਂ 3.2 ਕਰੋੜ ਰੁਪਏ ਕਮਾਏ ਸਨ। ਇਸ ਨੂੰ 2022-23 ਵਿਚ ਬਾਂਡ ਤੋਂ ਕੋਈ ਯੋਗਦਾਨ ਨਹੀਂ ਮਿਲਿਆ। ਟੀਡੀਪੀ, ਇਕ ਹੋਰ ਮਾਨਤਾ ਪ੍ਰਾਪਤ ਪਾਰਟੀ, ਨੇ 2022-23 ਵਿਚ ਚੋਣ ਬਾਂਡਾਂ ਰਾਹੀਂ 34 ਕਰੋੜ ਰੁਪਏ ਦੀ ਕਮਾਈ ਕੀਤੀ, ਜੋ ਪਿਛਲੇ ਵਿੱਤੀ ਸਾਲ ਨਾਲੋਂ 10 ਗੁਣਾ ਵੱਧ ਹੈ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਚੁਣਾਵੀ ਬਾਂਡ ਕੀ ਹੈ?

2017 ਦੇ ਬਜਟ ਵਿਚ ਤਤਕਾਲੀ ਵਿੱਤ ਮੰਤਰੀ ਅਰੁਣ ਜੇਤਲੀ ਨੇ ਚੁਣਾਵੀ ਬਾਂਡ ਸਕੀਮ ਪੇਸ਼ ਕੀਤੀ ਸੀ। ਕੇਂਦਰ ਸਰਕਾਰ ਨੇ 29 ਜਨਵਰੀ 2018 ਨੂੰ ਇਸ ਨੂੰ ਨੋਟੀਫਾਈ ਕੀਤਾ ਸੀ। ਇਹ ਇਕ ਕਿਸਮ ਦਾ ਪ੍ਰੋਮੀਜ਼ਰੀ ਨੋਟ ਹੈ, ਜਿਸ ਨੂੰ ਬੈਂਕ ਨੋਟ ਵੀ ਕਿਹਾ ਜਾਂਦਾ ਹੈ। ਕੋਈ ਵੀ ਭਾਰਤੀ ਨਾਗਰਿਕ ਜਾਂ ਕੰਪਨੀ ਇਸ ਨੂੰ ਖਰੀਦ ਸਕਦਾ ਹੈ। ਜੇਕਰ ਤੁਸੀਂ ਇਸ ਨੂੰ ਖਰੀਦਣਾ ਚਾਹੁੰਦੇ ਹੋ, ਤਾਂ ਤੁਹਾਨੂੰ ਇਹ ਭਾਰਤੀ ਸਟੇਟ ਬੈਂਕ ਦੀ ਚੁਣੀ ਹੋਈ ਸ਼ਾਖਾ ਵਿਚ ਮਿਲੇਗਾ। ਖਰੀਦਦਾਰ ਇਸ ਬਾਂਡ ਨੂੰ ਅਪਣੀ ਪਸੰਦ ਦੀ ਪਾਰਟੀ ਨੂੰ ਦਾਨ ਕਰ ਸਕਦਾ ਹੈ।

ਇਕ ਬਾਂਡ ਖਰੀਦਦਾਰ 1,000 ਰੁਪਏ ਤੋਂ 1 ਕਰੋੜ ਰੁਪਏ ਤਕ ਦੇ ਬਾਂਡ ਖਰੀਦ ਸਕਦਾ ਹੈ। ਖਰੀਦਦਾਰ ਨੂੰ ਅਪਣਾ ਪੂਰਾ ਕੇਵਾਈਸੀ ਵੇਰਵਾ ਬੈਂਕ ਨੂੰ ਦੇਣਾ ਹੋਵੇਗਾ। ਜਿਸ ਪਾਰਟੀ ਨੂੰ ਖਰੀਦਦਾਰ ਇਹ ਬਾਂਡ ਦਾਨ ਕਰਨਾ ਚਾਹੁੰਦਾ ਹੈ, ਉਸ ਨੂੰ ਪਿਛਲੀਆਂ ਲੋਕ ਸਭਾ ਜਾਂ ਵਿਧਾਨ ਸਭਾ ਚੋਣਾਂ ਵਿਚ ਘੱਟੋ-ਘੱਟ 1% ਵੋਟਾਂ ਮਿਲੀਆਂ ਹੋਣੀਆਂ ਚਾਹੀਦੀਆਂ ਹਨ।

 (For more Punjabi news apart from BJP got Rs 1,300 cr through electoral bonds in 2022-23, stay tuned to Rozana Spokesman)

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Kejriwal ਦੇ ਬਾਹਰ ਆਉਣ ਮਗਰੋਂ ਗਰਜੇ CM Bhagwant Mann, ਦੇਖੋ ਵਿਰੋਧੀਆਂ ਨੂੰ ਕੀ ਬੋਲੇ, ਕੇਜਰੀਵਾਲ ਵੀ ਮੌਕੇ ਤੇ...

11 May 2024 5:08 PM

ਨਿੱਕੇ Moosewale ਨੂੰ ਲੈਕੇ Sri Darbar Sahib ਪਹੁੰਚਿਆ ਪਰਿਵਾਰ, ਦੇਖੋ Live ਤਸਵੀਰਾਂ ਤੇ ਕੀਤੀਆਂ ਦਿਲ ਦੀਆਂ ਗੱਲਾਂ

11 May 2024 5:20 PM

Amritpal Singh ਵਾਂਗ Jail 'ਚ ਬੈਠ ਕੇ ਚੋਣਾਂ ਲੜਨ ਵਾਲਿਆਂ ਬਾਰੇ ਸੁਣੋ ਕੀ ਹੈ ਕਾਨੂੰਨ, ਵਾਂਗ ਜੇਲ੍ਹ 'ਚ ਬੈਠ ਕੇ ਚੋਣ

11 May 2024 4:40 PM

Gangster Jaipal Bhullar Father Bhupinder Singh Bhullar Exclusvie Interview | Lok Sabha Election ....

11 May 2024 4:06 PM

ਕੇਜਰੀਵਾਲ ਨੂੰ ਜ਼ਮਾਨਤ ਮਿਲਣ ਤੋਂ ਬਾਅਦ ਵੱਡੀ ਖ਼ਬਰ, ਕੇਜਰੀਵਾਲ ਜੇਲ੍ਹ ’ਚੋਂ ਕਦੋਂ ਆਉਣਗੇ ਬਾਹਰ, ਆਈ ਵੱਡੀ ਜਾਣਕਾਰੀ

11 May 2024 3:59 PM
Advertisement