
ਕਿਹਾ, ਜਿੰਨੀ ਜ਼ਿਆਦਾ ਤੁਸੀਂ ਮੋਬਾਈਲ ਦੀ ਵਰਤੋਂ ਕਰਦੇ ਹੋ, ਅੰਬਾਨੀ-ਅਡਾਨੀ ਓਨਾ ਹੀ ਜ਼ਿਆਦਾ ਪੈਸਾ ਕਮਾਉਂਦੇ ਹਨ
Rahul Gandhi News: ਕਾਂਗਰਸ ਆਗੂ ਰਾਹੁਲ ਗਾਂਧੀ ਨੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਅਗਵਾਈ ਵਾਲੀ ਕੇਂਦਰ ਸਰਕਾਰ 'ਤੇ ਨਿਸ਼ਾਨਾ ਸਾਧਦੇ ਹੋਏ ਦਾਅਵਾ ਕੀਤਾ ਕਿ ਦੇਸ਼ 'ਚ ਲੋਕਾਂ ਨੂੰ ਰੁਜ਼ਗਾਰ ਨਹੀਂ ਮਿਲ ਰਿਹਾ ਅਤੇ ਉਹ ਮਹਿੰਗਾਈ ਦੀ ਮਾਰ ਝੱਲ ਰਹੇ ਹਨ। ਉਨ੍ਹਾਂ ਅਯੁੱਧਿਆ 'ਚ ਹਾਲ ਹੀ 'ਚ ਰਾਮ ਮੰਦਰ ਦੇ ਉਦਘਾਟਨ ਨੂੰ ਲੈ ਕੇ ਵੀ ਕੇਂਦਰ 'ਤੇ ਨਿਸ਼ਾਨਾ ਸਾਧਿਆ ਅਤੇ ਕਿਹਾ ਕਿ ਪਿਛਲੇ ਮਹੀਨੇ ਹੋਏ ਇਸ ਵੱਡੇ ਪ੍ਰੋਗਰਾਮ 'ਚ ਕੋਈ ਗਰੀਬ, ਮਜ਼ਦੂਰ ਜਾਂ ਬੇਰੁਜ਼ਗਾਰ ਮੌਜੂਦ ਨਹੀਂ ਸੀ, ਜਦਕਿ ਅਡਾਨੀ, ਅੰਬਾਨੀ ਅਤੇ ਫਿਲਮੀ ਸਿਤਾਰੇ ਵਰਗੇ ਅਰਬਪਤੀ ਹੀ ਨਜ਼ਰ ਆਏ ਸਨ।
ਸੰਸਦ ਮੈਂਬਰ ਨੇ ਕਿਹਾ ਕਿ ਦੇਸ਼ ਦੇ ਨੌਜਵਾਨ 8-10 ਘੰਟੇ ਮੋਬਾਈਲ ਦੀ ਵਰਤੋਂ ਕਰਦੇ ਹਨ। ਇਹ ਇਕ ਕਿਸਮ ਦਾ ਨਸ਼ਾ ਹੈ, ਇਹ ਨਸ਼ਾ ਤੁਹਾਨੂੰ ਇਸ ਲਈ ਲਗਾਇਆ ਜਾ ਰਿਹਾ ਹੈ ਤਾਂ ਜੋ ਅਡਾਨੀ ਅਤੇ ਅੰਬਾਨੀ ਵੱਧ ਤੋਂ ਵੱਧ ਪੈਸਾ ਕਮਾ ਸਕਣ। ਜਿੰਨੀ ਜ਼ਿਆਦਾ ਤੁਸੀਂ ਮੋਬਾਈਲ ਦੀ ਵਰਤੋਂ ਕਰਦੇ ਹੋ, ਉਹ ਓਨਾ ਹੀ ਜ਼ਿਆਦਾ ਪੈਸਾ ਕਮਾਉਂਦੇ ਹਨ।
ਰਾਹੁਲ ਗਾਂਧੀ ਨੇ ਸੋਮਵਾਰ ਸਵੇਰੇ ਛੱਤੀਸਗੜ੍ਹ ਦੇ ਕੋਰਬਾ ਸ਼ਹਿਰ ਦੇ ਸੀਤਾਮੜੀ ਇਲਾਕੇ ਤੋਂ ਅਪਣੀ 'ਭਾਰਤ ਜੋੜੋ ਨਿਆਂ ਯਾਤਰਾ' ਮੁੜ ਸ਼ੁਰੂ ਕੀਤੀ ਅਤੇ ਉਥੇ ਇਕ ਜਨ ਸਭਾ ਨੂੰ ਸੰਬੋਧਨ ਕੀਤਾ। ਉਨ੍ਹਾਂ ਲੋਕਾਂ ਨੂੰ ਜਾਗਣ ਦੀ ਅਪੀਲ ਕਰਦਿਆਂ ਦਾਅਵਾ ਕੀਤਾ ਕਿ ਲੋਕਾਂ ਨੂੰ ਲੁੱਟਿਆ ਜਾ ਰਿਹਾ ਹੈ ਅਤੇ ਗੁੰਮਰਾਹ ਕੀਤਾ ਜਾ ਰਿਹਾ ਹੈ।
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।
ਜਨ ਸਭਾ ਨੂੰ ਸੰਬੋਧਨ ਕਰਦਿਆਂ ਗਾਂਧੀ ਨੇ ਕਿਹਾ ਕਿ ਪਛੜੇ ਲੋਕ, ਦਲਿਤ ਅਤੇ ਆਦਿਵਾਸੀ ਦੇਸ਼ ਦਾ 74 ਫ਼ੀ ਸਦੀ ਹਿੱਸਾ ਬਣਦੇ ਹਨ, ਪਰ ਇਨ੍ਹਾਂ ਭਾਈਚਾਰਿਆਂ ਦਾ ਕੋਈ ਵੀ ਵਿਅਕਤੀ ਭਾਰਤ ਦੀਆਂ ਚੋਟੀ ਦੀਆਂ 200 ਕੰਪਨੀਆਂ ਦੇ ਪ੍ਰਬੰਧਕ ਜਾਂ ਮਾਲਕ ਨਹੀਂ ਹੈ, ਜਿਨ੍ਹਾਂ ਕੋਲ ਪੂਰੇ ਦੇਸ਼ ਦਾ ਪੈਸਾ ਹੈ। ਉਨ੍ਹਾਂ ਕਿਹਾ ਕਿ ਭਾਜਪਾ ਇਸ ਨੂੰ ਹਿੰਦੂ ਰਾਸ਼ਟਰ ਕਹਿੰਦੀ ਹੈ ਪਰ ਦੇਸ਼ ਦੀ 74 ਫ਼ੀ ਸਦੀ ਆਬਾਦੀ ਅਤੇ ਆਮ ਗਰੀਬਾਂ ਨੂੰ ਕੁਝ ਨਹੀਂ ਮਿਲ ਰਿਹਾ।
ਕਾਂਗਰਸ ਆਗੂ ਨੇ ਕਿਹਾ, “ਉਹ ਸਿਰਫ ਥਾਲੀ ਵਜਾਉਣ, ਘੰਟੀ ਵਜਾਉਣ, ਮੋਬਾਈਲ ਫੋਨ ਦਿਖਾਉਣ ਅਤੇ ਭੁੱਖ ਨਾਲ ਮਰਨ ਲਈ ਹਨ। ਮੈਨੂੰ ਦੱਸੋ, ਕੀ ਤੁਸੀਂ ਰਾਮ ਮੰਦਰ ਦੇ ਉਦਘਾਟਨ ਸਮੇਂ ਕਿਸੇ ਗਰੀਬ, ਮਜ਼ਦੂਰ, ਬੇਰੁਜ਼ਗਾਰ ਜਾਂ ਛੋਟੇ ਕਾਰੋਬਾਰੀ ਨੂੰ ਦੇਖਿਆ ਹੈ? ਮੈਂ ਸਿਰਫ (ਗੌਤਮ) ਅਡਾਨੀ ਜੀ, (ਮੁਕੇਸ਼) ਅੰਬਾਨੀ ਜੀ, ਅਮਿਤਾਭ ਬੱਚਨ ਸਮੇਤ ਫਿਲਮੀ ਸਿਤਾਰੇ ਅਤੇ ਹੋਰ ਵੱਡੇ ਕਾਰੋਬਾਰੀਆਂ ਨੂੰ ਦੇਖਿਆ। ਅਡਾਨੀ ਜੀ, ਅੰਬਾਨੀ ਜੀ, ਉਨ੍ਹਾਂ ਦੀਆਂ ਪਤਨੀਆਂ ਅਤੇ ਬੱਚੇ ਵੱਡੇ-ਵੱਡੇ ਬਿਆਨ ਦੇ ਰਹੇ ਸਨ”। ਇਸ ਨੂੰ ਆਰਥਿਕ ਬੇਇਨਸਾਫੀ ਕਰਾਰ ਦਿੰਦਿਆਂ ਗਾਂਧੀ ਨੇ ਕਿਹਾ ਕਿ ਲੋਕਾਂ ਨੂੰ ਰੁਜ਼ਗਾਰ ਨਹੀਂ ਮਿਲ ਰਿਹਾ ਅਤੇ ਮਹਿੰਗਾਈ ਦੀ ਮਾਰ ਝੱਲਣੀ ਪੈ ਰਹੀ ਹੈ, ਜਦਕਿ ਅਡਾਨੀ ਅਤੇ ਅੰਬਾਨੀ ਚੀਨੀ ਸਾਮਾਨ ਵੇਚ ਕੇ ਮੁਨਾਫਾ ਕਮਾ ਰਹੇ ਹਨ।
(For more Punjabi news apart from People not getting jobs, their pockets being robbed, says Rahul Gandhi News, stay tuned to Rozana Spokesman)