
ਸੋਨੀਆ ਗਾਂਧੀ, ਰਾਹੁਲ ਗਾਂਧੀ ਅਤੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੀ ਅਗਵਾਈ ਵਿਚ ਦਿੱਲੀ ਦੇ ਰਾਮਲੀਲਾ ਮੈਦਾਨ 'ਚ ‘ਭਾਰਤ ਬਚਾਓ’ ਰੈਲੀ ਦਾ ਅਯੋਜਨ ਕੀਤਾ ਜਾ ਰਿਹਾ ਹੈ
ਨਵੀਂ ਦਿੱਲੀ: ਕਾਂਗਰਸ ਪ੍ਰਧਾਨ ਸੋਨੀਆ ਗਾਂਧੀ, ਰਾਹੁਲ ਗਾਂਧੀ ਅਤੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੀ ਅਗਵਾਈ ਵਿਚ ਅੱਜ ਦਿੱਲੀ ਦੇ ਰਾਮਲੀਲਾ ਮੈਦਾਨ ਵਿਚ ‘ਭਾਰਤ ਬਚਾਓ’ ਰੈਲੀ ਦਾ ਅਯੋਜਨ ਕੀਤਾ ਜਾ ਰਿਹਾ ਹੈ। ਪਾਰਟੀ ਦੇ ਸਾਰੇ ਸੀਨੀਅਰ ਆਗੂ ਸਟੇਜ ‘ਤੇ ਮੌਜੂਦ ਹਨ। ਰੈਲੀ ਦਾ ਮੁੱਖ ਉਦੇਸ਼ ਭਾਜਪਾ ਸਰਕਾਰ ਦੀਆਂ ‘ਵੰਡਣ ਵਾਲੀਆਂ’ ਨੀਤੀਆ ਨੂੰ ਉਜਾਗਰ ਕਰਨਾ ਹੈ।
Bharat Bachao Rally
ਪਾਰਟੀ ਦੇ ਸੀਨੀਅਰ ਆਗੂ ਰੈਲੀ ਨੂੰ ਸੰਬੋਧਨ ਕਰ ਮੋਦੀ ਸਰਕਾਰ ਦੀਆਂ ਦੇਸ਼ ਦੇ ਨਾਗਰਿਕਾਂ ਨੂੰ ਵੰਡਣ ਦੀਆਂ ਕਥਿਤ ਕੋਸ਼ਿਸ਼ਾਂ ਨੂੰ ਉਜਾਗਰ ਕਰ ਰਹੇ ਹਨ। ਰੈਲੀ ਤੋਂ ਪਹਿਲਾਂ ਰਾਹੁਲ ਗਾਂਧੀ ਨੇ ਟਵੀਟ ਕੀਤਾ, ‘ਅੱਜ ਦਿੱਤੀ ਦੇ ਇਤਿਹਾਸਕ ਰਾਮ ਲੀਲਾ ਮੈਦਾਨ ਵਿਚ ਕਾਂਗਰਸ ਪਾਰਟੀ ਵੱਲੋਂ ਅਯੋਜਤ ਭਾਜਪਾ ਸਰਕਾਰ ਦੀ ਤਾਨਾਸ਼ਾਹੀ, ਆਈਸੀਯੂ ਵਿਚ ਪਹੰਚਾ ਦਿੱਤੀ ਗਈ ਅਰਥ ਵਿਵਸਥਾ ਅਤੇ ਲੋਕਤੰਤਰ ਦੀ ਹੱਤਿਆ ਦੇ ਵਿਰੋਧ ਵਿਚ ਜਨਤਾ ਨੂੰ ਸੰਬੋਧਨ ਕਰੂੰਗਾ’।
आज दिल्ली के ऐतिहासिक रामलीला मैदान में कांग्रेस पार्टी की ओर से आयोजित भाजपा सरकार की तानाशाही, I.C.U में पहुँचा दी गई अर्थव्यवस्था और लोकतंत्र की हत्या के विरोध मे जनसभा को संबोधित करूँगा।
— Rahul Gandhi (@RahulGandhi) December 14, 2019
Live: https://t.co/yxwa8xCWqt#BharatBachaoRally pic.twitter.com/DrOBr4ckYu
ਰਾਹੁਲ ਗਾਂਧੀ ਨੇ ਭਾਜਪਾ ‘ਤੇ ਤਿੱਖੇ ਹਮਲੇ ਕੀਤੇ। ਕਾਂਗਰਸ ਦੀ ਭਾਰਤ ਬਚਾਓ ਰੈਲੀ ਵਿਚ ਰਾਹੁਲ ਗਾਂਧੀ ਨੇ ਕਿਹਾ ਕਿ ਭਾਜਪਾ ਆਗੂਆਂ ਨੇ ਸੰਸਦ ਵਿਚ ਕਿਹਾ ਕਿ ਰਾਹੁਲ ਨੂੰ ਅਪਣੇ ਬਿਆਨ ‘ਤੇ ਮਾਫੀ ਮੰਗਣੀ ਚਾਹੀਦੀ ਹੈ ਪਰ ਮੈਂ ਮਾਫੀ ਨਹੀਂ ਮੰਗਾਗਾਂ। ਉਹਨਾਂ ਨੇ ਕਿਹਾ ਕਿ ਮੇਰਾ ਨਾਂਅ ਰਾਹੁਲ ਸਾਵਰਕਰ ਨਹੀਂ, ਮੇਰਾ ਨਾਂਅ ਰਾਹੁਲ ਗਾਂਧੀ ਹੈ। ਮੈ ਸੱਚਾਈ ਬੋਲਣ ਲਈ ਕਦੀ ਮਾਫੀ ਨਹੀਂ ਮੰਗਾਗਾਂ।
Amit Shah and Narendra Modi
ਉਹਨਾਂ ਕਿਹਾ ਪੀਐਮ ਮੋਦੀ ਅਤੇ ਉਹਨਾਂ ਦੇ ਅਸਿਸਟੈਂਟ ਅਮਿਤ ਸ਼ਾਹ ਨੂੰ ਦੇਸ਼ ਤੋਂ ਮਾਫੀ ਮੰਗਣੀ ਚਾਹੀਦੀ ਹੈ। ਰਾਹੁਲ ਗਾਂਧੀ ਨੇ ਕਿਹਾ ਕਿ ਦੇਸ਼ ਨੂੰ ਕਮਜ਼ੋਰ ਕੀਤਾ ਜਾ ਰਿਹਾ ਹੈ ਅਤੇ ਦੇਸ਼ ਦੀ ਅਰਥ ਵਿਵਸਥਾ ਨੂੰ ਨਸ਼ਟ ਕੀਤਾ ਜਾ ਰਿਹਾ ਹੈ। ਰਾਹੁਲ ਗਾਂਧੀ ਨੇ ਕਿਹਾ ਕਿ ਮੋਦੀ ਨੇ ਉੱਤਰ-ਪੂਰਬੀ ਭਾਰਤ ਨੂੰ ਸਾੜ ਦਿੱਤਾ ਹੈ। ਉਹਨਾਂ ਕਿਹਾ ਕਿ ਮੋਦੀ ਸਰਕਾਰ ਨੇ ਦੇਸ਼ਭਰ ਵਿਚ ਹਿੰਸਾ ਫੈਲਾ ਦਿੱਤੀ ਹੈ।
ਰਾਹੁਲ ਗਾਂਧੀ ਨੇ ਕਿਹਾ ਕਿ ਮੋਦੀ ਸਰਕਾਰ ਨੇ ਜਲਦਬਾਜ਼ੀ ਵਿਚ ਜੀਐਸਟੀ ਲਾਗੂ ਕੀਤਾ ਅਤੇ ਅਰਥ ਵਿਵਸਥਾ ਨੂੰ ਬਰਬਾਦ ਕਰ ਦਿੱਤਾ।