ਅਕਾਲੀ-ਬਸਪਾ ਗਠਜੋੜ ਤੋਂ ਬਾਅਦ : ਸੰਯੁਕਤ ਅਕਾਲੀ ਦਲ ਦੇ ਆਪ ਨਾਲ ਜਾਣ ਦੇ ਚਰਚੇ
Published : Jun 15, 2021, 9:14 am IST
Updated : Jun 15, 2021, 9:14 am IST
SHARE ARTICLE
Discussion about the United Akali Dal going with aap
Discussion about the United Akali Dal going with aap

ਮੌਜੂਦਾ ਹਾਲਾਤਾਂ ਮੁਤਾਬਕ ਕੋਈ ਪਾਰਟੀ ਭਾਜਪਾ ਨਾਲ ਗਠਜੋੜ ਲਈ ਤਿਆਰ ਨਹੀਂ, ਜਿਸ ਕਾਰਨ ਹਰਿਆਣਾ ਦੀ ਤਰਜ਼ ’ਤੇ BJP ਪੰਜਾਬ ਵਿਚ ਵੀ ਇਕੱਲਿਆਂ ਹੀ ਮੈਦਾਨ ਵਿਚ ਉਤਰ ਸਕਦੀ ਹੈ। 

ਬਠਿੰਡਾ (ਸੁਖਜਿੰਦਰ ਮਾਨ) : ਬੀਤੇ ਦਿਨੀਂ ਬਹੁਜਨ ਸਮਾਜ ਪਾਰਟੀ (Bahujan Samaj Party) ਨਾਲ 25 ਸਾਲਾਂ ਬਾਅਦ ਮੁੜ ਗਠਜੋੜ ਕਰ ਕੇ ਪੰਜਾਬ (Punjab) ਦੇ ਸਿਆਸੀ ਪਾਣੀਆਂ ’ਚ ਹਲਚਲ ਪੈਦਾ ਕਰਨ ਵਾਲੇ ਸ਼੍ਰੋਮਣੀ ਅਕਾਲੀ ਦਲ (Shiromani Akali Dal) ਵਲੋਂ ਆਗਾਮੀ ਵਿਧਾਨ ਸਭਾ ਚੋਣਾਂ ਦੌਰਾਨ ਮਹਾਂਗਠਜੋੜ ਬਣਾਉਣ ਦੀਆਂ ਕਨਸੋਆਂ ਦੇ ਚਲਦਿਆਂ ਪੰਜਾਬ ’ਚ ਮੁੜ ਤਿਕੌਣੇ ਮੁਕਾਬਲੇ ਹੋਣ ਦੀ ਸੰਭਾਵਨਾ ਬਣ ਗਈ ਹੈ।

BSP-SAD alliance BSP-SAD alliance

ਹੋਰ ਪੜ੍ਹੋ: ਕੇਂਦਰ ਸਰਕਾਰ ਕਿਸਾਨਾਂ ਦੇ ਸਬਰ ਦਾ ਇਮਤਿਹਾਨ ਨਾ ਲਏ : ਕਿਸਾਨ ਮੋਰਚਾ

ਚਲ ਰਹੀਆਂ ਚਰਚਾਵਾਂ ਮੁਤਾਬਕ ਬਸਪਾ ਦੀ ਤਰ੍ਹਾਂ ਅਕਾਲੀ ਦਲ ਵਲੋਂ ਕਾਮਰੇਡਾਂ ਨੂੰ ਵੀ ਅਪਣੇ ਨਾਲ ਜੋੜਿਆ ਜਾ ਰਿਹਾ ਹੈ, ਜਿਸ ਤੋਂ ਬਾਅਦ ਚੌਥਾ ਫ਼ਰੰਟ ਬਣਾਉਣ ਦੀ ਕੋਸ਼ਿਸਾਂ ’ਚ ਲੱਗੇ ਹੋਏ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦਾ ਹੁਣ ਆਮ ਆਦਮੀ ਪਾਰਟੀ ਨਾਲ ਜਾਣ ਵਾਲਾ ਰਾਹ ਹੀ ਬਾਕੀ ਰਹਿ ਗਿਆ ਹੈ ਕਿਉਂਕਿ ਚੌਥੇ ਫ਼ਰੰਟ ਦੇ ਵੱਡੇ ਹਿਮਾਇਤੀ ਮੰਨੇ ਜਾਣ ਵਾਲੇ ਸੁਖਪਾਲ ਸਿੰਘ ਖ਼ਹਿਰਾ ਵੀ ਹੱਕ-ਹਾਰ ਕੇ ਮੁੜ ਕਾਂਗਰਸ ਵਿਚ ਚਲੇ ਗਏ ਹਨ। ਜਦਕਿ ਮੌਜੂਦਾ ਸਿਆਸੀ ਹਾਲਾਤਾਂ ਮੁਤਾਬਕ ਹਾਲੇ ਵੀ ਕੋਈ ਪਾਰਟੀ ਭਾਜਪਾ ਨਾਲ ਗਠਜੋੜ ਲਈ ਤਿਆਰ ਨਹੀਂ, ਜਿਸ ਕਾਰਨ ਹਰਿਆਣਾ ਦੀ ਤਰਜ਼ ’ਤੇ ਭਾਜਪਾ (BJP) ਪੰਜਾਬ ਵਿਚ ਵੀ ਇਕੱਲਿਆਂ ਹੀ ਚੋਣ ਮੈਦਾਨ ਵਿਚ ਉਤਰ ਸਕਦੀ ਹੈ। 

AAP, Congress and Shiromani Akali DalPunjab Politics

ਹੋਰ ਪੜ੍ਹੋ:  ਕੀ ਸੀਨੀਅਰ ਬਾਦਲ ਚੋਣ ਮੈਦਾਨ ’ਚ ਨਹੀਂ ਉਤਰਨਗੇ?

ਹਾਲਾਂਕਿ ਕਾਂਗਰਸ ਵਿਰੋਧੀ ਧਿਰਾਂ ਦੇ ਕਮਜ਼ੋਰ ਹੋਣ ਦਾ ਮੁੜ ਫ਼ਾਇਦਾ ਉਠਾਉਣ ਦੀ ਤਾਕ ਵਿਚ ਹੈ ਪ੍ਰੰਤੂ ਇਸ ਦੇ ਅੰਦਰ ਚੱਲ ਰਿਹਾ ਸਿਆਸੀ ਘਮਸਾਣ 2022 ਵਿਚ ਮੁੜ ਇਸ ਪਾਰਟੀ ਦੇ ਸੱਤਾ ਦੇ ਘੋੜੇ ’ਤੇ ਸਵਾਰ ਹੋਣ ਦੀ ਉਮੀਦਾਂ ’ਤੇ ਸਵਾਲੀਆ ਨਿਸ਼ਾਨ ਲਗਾ ਰਿਹਾ ਹੈ। ਦੂਜੇ ਪਾਸੇ ਪ੍ਰਵਾਰਵਾਦ ਤੇ ਬੇਅਦਬੀ ਕਾਂਡ ’ਚ ਬੁਰੀ ਤਰ੍ਹਾਂ ਘਿਰੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ (Sukhbir Badal) ਲਈ ਇਹ ਚੋਣਾਂ ‘ਕਰੋ ਜਾਂ ਮਰੋ’ ਵਾਲੀਆਂ ਹਨ ਕਿਉਂਕਿ ਇਨ੍ਹਾਂ ਚੋਣਾਂ ਵਿਚ ਹਾਰਨ ਤੋਂ ਬਾਅਦ ਦਾ ਰਾਹ ਛੋਟੇ ਬਾਦਲ ਦੀ ਰਹਿਨੁਮਾਈ ਖ਼ਤਮ ਕਰਨ ਵਾਲੇ ਪਾਸੇ ਜਾਂਦਾ ਹੈ। ਜਿਸ ਨੂੰ ਰੋਕਣ ਲਈ ਪਾਰਟੀ ਹਾਈ ਕਮਾਂਡ ਵਲੋਂ ਵਰਕਰਾਂ ਵਿਚ ਜੋਸ਼ ਭਰਨ ਤੇ ਵੋਟਰਾਂ ਦਾ ਮਨ ਬਦਲਣ ਲਈ ਪਹਿਲਾਂ ਬਸਪਾ ਨਾਲ ਸਮਝੌਤਾ ਕੀਤਾ ਹੈ ਤੇ ਹੁਣ ਕਾਮਰੇਡਾਂ ਨੂੰ ਅਪਣੇ ਨਾਲ ਜੋੜ ਕੇ ਅਪਣੀ ਹੋਂਦ ਵਿਖਾਉਣ ਦਾ ਯਤਨ ਕੀਤਾ ਜਾ ਰਿਹਾ। 

Sukhbir badalSukhbir badal

ਉਧਰ ਉਕਤ ਦੋਵੇਂ ਧਿਰਾਂ ਤੋਂ ਦੁਖੀ ਪੰਜਾਬ ਦੇ ਲੋਕਾਂ ਨੂੰ ਨਵੇਂ ਬਦਲ ਦੀ ਉਮੀਦ ਵਿਖਾ ਕੇ ਸੂਬੇ ਦੀ ਸਿਆਸਤ ਵਿਚ ਭਰਵਾਂ ਸਥਾਨ ਬਣਾਉਣ ਵਾਲੀ ਆਮ ਆਦਮੀ ਪਾਰਟੀ (Aam Aadmi Party) ਦੀ ਹਾਲਾਤ ਵੀ ਬਹੁਤੀ ਵਧੀਆਂ ਨਹੀਂ ਦੱਸੀ ਜਾ ਰਹੀ ਹੈ। ਇਸ ਦੇ ਕੁੱਝ ਇਕ ਵਿਧਾਇਕਾਂ ਨੂੰ ਛੱਡ ਬਾਕੀ ਆਮ ਲੋਕਾਂ ਵਿਚ ਵੱਡਾ ਪ੍ਰਭਾਵ ਛੱਡਣ ਵਿਚ ਅਸਮਰਥ ਰਹੇ ਹਨ, ਜਿਸ ਕਾਰਨ ਉਨ੍ਹਾਂ ਦੀ ਮੁੜ ਜਿੱਤਣ ਦੀ ਸੰਭਾਵਨਾ ਵੀ ਮੱਧਮ ਵਿਖਾਈ ਦਿੰਦੀ ਹੈ। ਇਸ ਤੋਂ ਇਲਾਵਾ ਪਿਛਲੀਆਂ ਵਿਧਾਨ ਸਭਾ ਦੀ ਤਰਜ਼ ’ਤੇ ਇਸ ਵਾਰ ਆਪ ਦੇ ਹੱਕ ਵਿਚ ਕੋਈ ਵੱਡੀ ਹਨੇਰੀ ਵੀ ਨਹੀਂ ਚਲਦੀ ਵਿਖਾਈ ਦਿੰਦੀ ਹੈ। 

Aam Aadmi Party PunjabAam Aadmi Party Punjab

ਹੋਰ ਪੜ੍ਹੋ: ਪੰਜਾਬ 'ਚ ਸਾਰੀਆਂ ਪਾਰਟੀਆਂ ਦਲਿਤਾਂ ਦਾ ਭਲਾ ਕਰਨ ਲਈ ਚੋਣ ਲੜਨ ਦਾ ਦਾਅਵਾ ਕਰ ਰਹੀਆਂ ਪਰ ਸੱਚ ਕੀ ਹੈ?

ਸੂਬੇ ਦੇ ਸਿਆਸੀ ਮਾਹਰਾਂ ਮੁਤਾਬਕ ਮੌਜੂਦਾ ਸਮੇਂ ਪੰਜਾਬ ਦੇ ਲੋਕ ਉਕਤ ਤਿੰਨਾਂ ਹੀ ਧਿਰਾਂ ਤੋਂ ਸੰਤੁਸ਼ਟ ਨਹੀਂ ਦੱਸੇ ਜਾ ਰਹੇ ਤੇ ਉਹ ਹਾਲੇ ਵੀ ਕਿਸੇ ਚੰਗੇ ਬਦਲ ਦੀ ਆਸ ਵਿਚ ਹਨ। ਪ੍ਰੰਤੂ ਸਿਆਸੀ ਹਾਲਾਤਾਂ ਮੁਤਾਬਕ ਸਥਾਪਤ ਧਿਰਾਂ ਨਵੇਂ ਖਿਲਾੜੀਆਂ ਮੈਦਾਨ ਵਿਚੋਂ ਬਾਹਰ ਕਰਨ ਲਈ ਹਰ ਹੰਭਲਾ ਮਾਰ ਰਹੀਆਂ ਹਨ। ਸੂਬੇ ਦੀ ਸਿਆਸੀ ਨਬਜ਼ ’ਤੇ ਹੱਥ ਰੱਖਣ ਵਾਲਿਆਂ ਮੁਤਾਬਕ ਹਾਲਾਤ ਅਜਿਹੇ ਬਣਦੇ ਜਾ ਰਹੇ ਹਨ ਕਿ ਕੁੱਝ ਹਲਕਿਆਂ ਨੂੰ ਛੱਡ ਬਾਕੀ ਪੰਜਾਬ ਵਿਚ ਮੁਕਾਬਲੇ ਕਾਂਗਰਸ, ਅਕਾਲੀ ਗਠਜੋੜ ਤੇ ਆਪ ਵਿਚਕਾਰ ਹੀ ਬਣਨ ਦੀ ਸੰਭਾਵਨਾ ਹੈ।

ਉਂਜ ਅਪਣੇ ਪ੍ਰਭਾਵ ਵਾਲੇ ਕੁੱਝ ਸ਼ਹਿਰੀ ਹਲਕਿਆਂ ਵਿਚ ਭਾਜਪਾ ਵੀ ਟੱਕਰ ਦੇ ਸਕਦੀ ਹੈ। ਜਦਕਿ ਕਈ ਥਾਂ ਸਾਫ਼-ਸੁਥਰੇ ਅਕਸ ਵਾਲੇ ਉਮੀਦਵਾਰ ਵੀ ਵੋਟਰਾਂ ਦੀ ਪਹਿਲੀ ਪਸੰਦ ਬਣ ਸਕਦੇ ਹਨ। ਬਹਰਹਾਲ ਹਾਲੇ ਵਿਧਾਨ ਸਭਾ ਚੋਣਾਂ ਵਿਚ ਕਰੀਬ 6 ਮਹੀਨਿਆਂ ਦਾ ਸਮਾਂ ਬਾਕੀ ਪਿਆ ਹੈ ਪ੍ਰੰਤੂ ਮੌਜੂਦਾ ਸਿਆਸੀ ਹਾਲਾਤਾਂ ਮੁਤਾਬਕ ਕੋਈ ਵੀ ਧਿਰ ਵੋਟਰਾਂ ਦੀਆਂ ਉਮੀਦਾਂ ’ਤੇ ਖ਼ਰਾ ਨਹੀਂ ਉਤਰ ਰਹੀ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement