Punjab Congress: ਪਾਰਟੀ ਵਿਚ ਰਹਿ ਕੇ ਅੰਦਰੂਨੀ ਬਾਰੂਦ ਦਾ ਕੰਮ ਕਰ ਰਹੇ ਸਿੱਧੂ, ਕਦੇ ਵੀ ਕਰ ਸਕਦੇ ਹਨ ਪਾਰਟੀ ਵਿਰੁਧ ਬਗਾਵਤ: ਕਾਂਗਰਸ ਆਗੂ
Published : Dec 20, 2023, 9:12 pm IST
Updated : Dec 20, 2023, 9:12 pm IST
SHARE ARTICLE
Navjot Singh Sidhu
Navjot Singh Sidhu

ਕਿਹਾ, ਹੁਣ ਸਮਾਂ ਆ ਗਿਆ ਹੈ ਕਿ ਸਿੱਧੂ ਨੂੰ ਬਾਹਰ ਦਾ ਦਰਵਾਜ਼ਾ ਵਿਖਾਇਆ ਜਾਵੇ

Punjab Congress: ਸਾਬਕਾ ਪ੍ਰਦੇਸ਼ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਵਲੋਂ ਪੈਦਾ ਕੀਤੇ ਤਾਜ਼ਾ ਵਿਵਾਦਾਂ ਤੋਂ ਨਾਰਾਜ਼ ਹੋ ਕੇ ਪਾਰਟੀ ਦੇ ਕਈ ਆਗੂਆਂ ਨੇ ਸਿੱਧੂ ਨੂੰ ਬਾਹਰ ਦਾ ਦਰਵਾਜ਼ਾ ਦਿਖਾਉਣ ਦੀ ਮੰਗ ਕੀਤੀ ਹੈ। ਆਗੂਆਂ ਨੇ ਸਾਂਝੇ ਬਿਆਨ ਵਿਚ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਕਾਂਗਰਸ ਹਾਈਕਮਾਂਡ ਸਾਬਕਾ ਪ੍ਰਦੇਸ਼ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਦਰਵਾਜ਼ਾ ਦਿਖਾਵੇ। ਉਨ੍ਹਾਂ ਕਿਗਾ ਕਿ ਭਾਵੇਂ ਅਸੀਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਵਜੋਂ ਉਨ੍ਹਾਂ ਦਾ ਸਤਿਕਾਰ ਕਰਦੇ ਹਾਂ, ਪਰ ਉਨ੍ਹਾਂ ਦੇ ਕੰਮ ਅਕਸਰ ਪਾਰਟੀ ਦੇ ਹਿੱਤਾਂ ਦੇ ਵਿਰੁਧ ਹੁੰਦੇ ਹਨ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਆਗੂਆਂ ਨੇ ਅੱਗੇ ਕਿਹਾ,  “ਰਾਜਨੀਤਿਕ ਮਾਮਲਿਆਂ ਨਾਲ ਨਜਿੱਠਣ ਵਿਚ ਉਨ੍ਹਾਂ ਦੀ ਅਨੁਸ਼ਾਸਨਹੀਣਤਾ ਆਮ ਤੌਰ 'ਤੇ ਕਾਂਗਰਸ ਪਾਰਟੀ ਦੇ ਸਮੂਹਿਕ ਯਤਨਾਂ ਦੇ ਵਿਰੁਧ ਜਾਂਦੀ ਹੈ। ਇਹ ਸਪੱਸ਼ਟ ਸੀ ਕਿ ਉਨ੍ਹਾਂ ਦੀ ਅਗਵਾਈ ਵਿਚ, ਪੰਜਾਬ ਵਿਚ ਕਾਂਗਰਸ ਨੇ 2017 ਦੀਆਂ ਚੋਣਾਂ ਵਿਚ 78 ਸੀਟਾਂ ਜਿੱਤਣ ਤੋਂ ਬਾਅਦ 2022 ਦੀਆਂ ਚੋਣਾਂ ਵਿਚ ਸਿਰਫ 18 ਸੀਟਾਂ ਜਿੱਤੀਆਂ ਸਨ”। ਜ਼ੀਰਾ ਤੋਂ ਸਾਬਕਾ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਨੇ ਕਿਹਾ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਹੋਣ ਦੇ ਨਾਤੇ, ਇਹ ਸਿੱਧੂ ਦਾ ਫਰਜ਼ ਸੀ ਕਿ ਉਹ 2022 ਦੀਆਂ ਚੋਣਾਂ ਵਿਚ ਪਾਰਟੀ ਨੂੰ ਮਜ਼ਬੂਤ ਸਥਿਤੀ ਵਿਚ ਰੱਖੇ, ਜਿਸ ਵਿਚ ਉਹ ਬੁਰੀ ਤਰ੍ਹਾਂ ਅਸਫਲ ਰਹੇ।

ਨਕੋਦਰ ਤੋਂ ਸਾਬਕਾ ਵਿਧਾਇਕ ਨਵਜੋਤ ਸਿੰਘ ਦਹੀਆ ਨੇ ਕਿਹਾ, “ਨਵਜੋਤ ਸਿੰਘ ਸਿੱਧੂ ਦਾ ਕਾਂਗਰਸ ਪਾਰਟੀ ਦੇ ਸਾਂਝੇ ਸਟੈਂਡ ਦੇ ਉਲਟ ਹੋਣ ਦਾ ਇਤਿਹਾਸ ਰਿਹਾ ਹੈ। ਜਿਸ ਤਰ੍ਹਾਂ ਉਹ ਕੰਮ ਕਰਦੇ ਹਨ, ਉਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਉਹ ਟੀਮ ਦਾ ਖਿਡਾਰੀ ਨਹੀਂ ਹੈ, ਜੋ ਹਮੇਸ਼ਾ ਪਾਰਟੀ ਅਤੇ ਇਸ ਦੇ ਵਰਕਰਾਂ ਦੀਆਂ ਕੋਸ਼ਿਸ਼ਾਂ ਨੂੰ ਘੱਟ ਕਰਦਾ ਹੈ।”

ਇੰਦਰਬੀਰ ਸਿੰਘ ਬੁਲਾਰੀਆ ਸਾਬਕਾ ਵਿਧਾਇਕ ਅੰਮ੍ਰਿਤਸਰ ਦੱਖਣੀ ਨੇ ਕਿਹਾ, “ਇਹ ਯਾਦ ਰੱਖਣਾ ਜ਼ਰੂਰੀ ਹੈ ਕਿ ਜਦੋਂ 2022 ਦੀਆਂ ਚੋਣਾਂ ਲਈ ਤਤਕਾਲੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਜੀ ਨੂੰ ਮੁੱਖ ਮੰਤਰੀ ਦਾ ਚਿਹਰਾ ਐਲਾਨਿਆ ਗਿਆ ਸੀ, ਉਦੋਂ ਨਵਜੋਤ ਸਿੰਘ ਸਿੱਧੂ ਵੀ ਸੀਨੀਅਰ ਪਾਰਟੀ ਲੀਡਰਸ਼ਿਪ ਦੇ ਨਾਲ ਹੀ ਬੈਠੇ ਸਨ। ਪਰ ਫਿਰ ਵੀ, ਪਾਰਟੀ ਦੇ ਨਾਲ ਖੜੇ ਹੋਣ ਦੀ ਬਜਾਏ, ਉਸ ਨੇ ਅਪਣਾ ਵਡਿਆਈ ਵਾਲਾ ਏਜੰਡਾ ਚੁਣਿਆ ਜਿਸ ਕਾਰਨ ਉਸ ਨੂੰ ਉਹ ਕੰਮ ਕੀਤੇ ਜਿਸ ਨਾਲ ਪਾਰਟੀ ਦੀਆਂ ਸੰਭਾਵਨਾਵਾਂ ਨੂੰ ਭਾਰੀ ਠੇਸ ਪਹੁੰਚੀ।”

ਗੁਰਦਾਸਪੁਰ ਦੇ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਨੇ ਕਿਹਾ, “ਹੁਣ ਤਕ, ਤੁਸੀਂ ਸਵੈ-ਵਡਿਆਈ 'ਤੇ ਕੇਂਦ੍ਰਿਤ ਹੋ, ਤੁਸੀਂ ਕਦੇ ਵੀ ਪਾਰਟੀ ਦੇ ਏਜੰਡੇ ਦਾ ਸਮਰਥਨ ਨਹੀਂ ਕੀਤਾ। ਇਹ ਉਹ ਚੀਜ਼ ਹੈ ਜਿਸ ਨੂੰ ਰੋਕਣ ਦੀ ਲੋੜ ਹੈ। ਤੁਸੀਂ ਪੀ.ਸੀ.ਸੀ. ਮੁਖੀ ਦੇ ਤੌਰ 'ਤੇ ਲੀਡਰਸ਼ਿਪ ਦੇ ਅਹੁਦੇ 'ਤੇ ਪਾਰਟੀ ਦੀ ਮਦਦ ਨਹੀਂ ਕਰ ਸਕੇ, ਅਤੇ ਹੁਣ, ਤੁਸੀਂ ਇਕ ਟੀਮ ਦੇ ਖਿਡਾਰੀ ਵਜੋਂ ਪ੍ਰਦਰਸ਼ਨ ਕਰਨ ਵਿਚ ਅਸਮਰੱਥ ਹੋ। ਤੁਸੀਂ ਇਕ ਟੀਮ ਦੇ ਕਪਤਾਨ ਅਤੇ ਇਕ ਟੀਮ ਖਿਡਾਰੀ ਦੇ ਰੂਪ ਵਿਚ ਸਪੱਸ਼ਟ ਤੌਰ 'ਤੇ ਅਸਫਲ ਰਹੇ ਹੋ।

ਮੋਹਿਤ ਮਹਿੰਦਰਾ ਨੇ ਕਿਹਾ, "ਭਾਰਤ ਵਿਚ ਚੋਣਾਂ ਦੇ ਲੰਬੇ ਇਤਿਹਾਸ ਵਿਚ ਇਹ ਇਕੋ ਇਕ ਘਟਨਾ ਹੋ ਸਕਦੀ ਹੈ ਕਿ ਚੋਣਾਂ ਤੋਂ ਦੋ ਦਿਨ ਪਹਿਲਾਂ ਇਕ ਮੈਨੀਫੈਸਟੋ ਜਾਰੀ ਕੀਤਾ ਗਿਆ ਸੀ। ਇਹ ਸੱਭ ਇਸ ਲਈ ਹੈ ਕਿਉਂਕਿ ਤੁਹਾਡਾ ਧਿਆਨ, ਸੱਤਾ ਅਤੇ ਲੀਡਰਸ਼ਿਪ ਦੇ ਅਹੁਦੇ 'ਤੇ ਰਹਿੰਦਿਆਂ ਪਾਰਟੀ ਦੁਆਰਾ ਤੁਹਾਨੂੰ ਸੌਂਪੇ ਗਏ ਉੱਚ ਪੱਧਰੀ ਅਹੁਦੇ 'ਤੇ ਕੰਮ ਕਰਨ ਨਾਲੋਂ ਅਸਲ ਵਿਚ ਅਪਣਾ ਏਜੰਡਾ ਚਲਾਉਣ ਵੱਲ ਝੁਕਾਅ ਸੀ। ਤੁਹਾਡੀ ਪ੍ਰਧਾਨਗੀ ਦੌਰਾਨ ਤੁਹਾਡਾ ਧਿਆਨ ਪਾਰਟੀ ਦੇ ਵਾਧੇ ਦੀ ਬਜਾਏ ਪੂਰੀ ਤਰ੍ਹਾਂ ਤੁਹਾਡੇ ਖੁਦ ਦੇ ਵਿਕਾਸ 'ਤੇ ਕੇਂਦਰਿਤ ਸੀ ਜਿਸ ਨੇ ਸਾਨੂੰ ਸਾਰਿਆਂ ਨੂੰ ਨੁਕਸਾਨ ਪਹੁੰਚਾਇਆ ਸੀ।”  ਇਨ੍ਹਾਂ ਆਗੂਆਂ ਵਿਚ ਸ਼ਾਮਲ ਹੋਏ ਹੋਰਨਾਂ ਵਿਚ ਲਖਵੀਰ ਸਿੰਘ ਲੱਖਾ, ਦਵਿੰਦਰ ਸਿੰਘ ਘੁਬਾਇਆ, ਖੁਸ਼ਬਾਜ਼ ਸਿੰਘ ਜਟਾਣਾ ਅਤੇ ਅਮਿਤ ਵਿੱਜ ਵੀ ਸ਼ਾਮਲ ਸਨ।

 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM

ਮੁਅੱਤਲ DIG ਹਰਚਰਨ ਭੁੱਲਰ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ! ਪੇਸ਼ੀ 'ਚ ਆਇਆ ਹੈਰਾਨੀਜਨਕ ਮੋੜ

31 Oct 2025 3:24 PM
Advertisement