
ਸੋਨਕਰ ਨੇ ਕਿਹਾ ਕਿ ਮੋਇਤਰਾ ਨੂੰ 31 ਅਕਤੂਬਰ ਨੂੰ ਕਮੇਟੀ ਸਾਹਮਣੇ ਪੇਸ਼ ਹੋਣ ਲਈ ਕਿਹਾ ਗਿਆ ਹੈ।
Mahua Moitra News in Punjabi: ਲੋਕ ਸਭਾ ਦੀ ਨੈਤਿਕਤਾ ਕਮੇਟੀ ਨੇ ਤ੍ਰਿਣਮੂਲ ਕਾਂਗਰਸ ਦੀ ਮੈਂਬਰ ਮਹੂਆ ਮੋਇਤਰਾ ਨੂੰ 'ਪੈਸੇ ਲੈ ਕੇ ਸਦਨ ਵਿਚ ਸਵਾਲ ਪੁੱਛਣ' ਦੇ ਇਲਜ਼ਾਮਾਂ ਦੇ ਸਬੰਧ ਵਿਚ 31 ਅਕਤੂਬਰ ਨੂੰ ਪੇਸ਼ ਹੋਣ ਲਈ ਕਿਹਾ ਹੈ। ਵੀਰਵਾਰ ਨੂੰ ਕਮੇਟੀ ਦੀ ਬੈਠਕ ਤੋਂ ਬਾਅਦ, ਇਸ ਦੇ ਮੁਖੀ ਅਤੇ ਭਾਰਤੀ ਜਨਤਾ ਪਾਰਟੀ ਦੇ ਸੰਸਦ ਵਿਨੋਦ ਕੁਮਾਰ ਸੋਨਕਰ ਨੇ ਵੀ ਕਿਹਾ ਕਿ ਉਹ ਤ੍ਰਿਣਮੂਲ ਸੰਸਦ ਮੈਂਬਰ ਵਿਰੁਧ ਦੋਸ਼ਾਂ ਦੀ ਜਾਂਚ ਵਿਚ ਗ੍ਰਹਿ ਅਤੇ ਸੂਚਨਾ ਤਕਨਾਲੋਜੀ ਮੰਤਰਾਲਿਆਂ ਤੋਂ ਮਦਦ ਲੈਣਗੇ।
ਸੋਨਕਰ ਨੇ ਕਿਹਾ ਕਿ ਮੋਇਤਰਾ ਨੂੰ 31 ਅਕਤੂਬਰ ਨੂੰ ਕਮੇਟੀ ਸਾਹਮਣੇ ਪੇਸ਼ ਹੋਣ ਲਈ ਕਿਹਾ ਗਿਆ ਹੈ। ਕਮੇਟੀ ਨੇ ਵੀਰਵਾਰ ਨੂੰ ਵਕੀਲ ਜੈ ਅਨੰਤ ਦੇਹਦਰਾਈ ਅਤੇ ਭਾਰਤੀ ਜਨਤਾ ਪਾਰਟੀ ਦੇ ਸੰਸਦ ਮੈਂਬਰ ਨਿਸ਼ੀਕਾਂਤ ਦੂਬੇ ਦੇ ਬਿਆਨ ਦਰਜ ਕੀਤੇ।
ਭਾਜਪਾ ਦੇ ਸੰਸਦ ਮੈਂਬਰ ਦੂਬੇ ਨੇ 15 ਅਕਤੂਬਰ ਨੂੰ ਲੋਕ ਸਭਾ ਸਪੀਕਰ ਨੂੰ ਲਿਖੇ ਪੱਤਰ 'ਚ ਇਲਜ਼ਾਮ ਲਾਇਆ ਸੀ ਕਿ ਹਾਲ ਹੀ 'ਚ ਲੋਕ ਸਭਾ 'ਚ ਮੋਇਤਰਾ ਵਲੋਂ ਪੁੱਛੇ ਗਏ 61 ਸਵਾਲਾਂ 'ਚੋਂ 50 'ਤੇ ਧਿਆਨ ਕੇਂਦਰਿਤ ਕੀਤਾ ਗਿਆ ਸੀ। ਬਿਰਲਾ ਨੇ ਮਾਮਲਾ ਐਥਿਕਸ ਕਮੇਟੀ ਕੋਲ ਭੇਜ ਦਿਤਾ ਸੀ।
(For more news apart from 'Cash-for-query' row: Trinamool's Mahua Moitra summoned by ethics panel on Oct 31, stay tuned to Rozana Spokesman)