
ਕਿਹਾ, ਭਾਜਪਾ-ਆਰ.ਐਸ.ਐਸ. ਦੀ ਵਿਚਾਰਧਾਰਾ ਸੱਤਾ ਲਈ ਕੁੱਝ ਵੀ ਕਰ ਸਕਦੀ ਹੈ, ਇਹ ਪੂਰੇ ਦੇਸ਼ ਨੂੰ ਜਲਾ ਦੇਣਗੇ
ਨਵੀਂ ਦਿੱਲੀ: ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਵੀਰਵਾਰ ਨੂੰ ਮਨੀਪੁਰ ਹਿੰਸਾ ਮੁੱਦੇ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਨਿਸ਼ਾਨਾ ਸਾਧਿਆ ਅਤੇ ਦੋਸ਼ ਲਾਇਆ ਕਿ ਭਾਰਤੀ ਜਨਤਾ ਪਾਰਟੀ ਅਤੇ ਰਾਸ਼ਟਰੀ ਸਵੈਮ ਸੇਵਕ ਸੰਘ (ਆਰ.ਐਸ.ਐਸ.) ਸੱਤਾ ਹਾਸਲ ਕਰਨ ਲਈ ਕੁੱਝ ਵੀ ਕਰ ਸਕਦੇ ਹਨ।
ਡਿਜੀਟਲ ਮਾਧਿਅਮ ਰਾਹੀਂ ਬੈਂਗਲੌਰ ਵਿਚ ਭਾਰਤੀ ਯੂਥ ਕਾਂਗਰਸ ਦੇ ਸੈਸ਼ਨ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਇਹ ਵੀ ਦੋਸ਼ ਲਾਇਆ ਕਿ ਮਨੀਪੁਰ ਅਤੇ ਦੇਸ਼ ਦੇ ਕੁੱਝ ਹੋਰ ਹਿੱਸਿਆਂ ਵਿਚ ਜੋ ਕੁਝ ਹੋ ਰਿਹਾ ਹੈ, ਉਸ ਨਾਲ ਭਾਜਪਾ ਅਤੇ ਆਰ.ਐਸ.ਐਸ. ਦੇ ਲੋਕਾਂ ਨੂੰ ਕੋਈ ਦਰਦ ਮਹਿਸੂਸ ਨਹੀਂ ਹੋ ਰਿਹਾ।
ਇਹ ਵੀ ਪੜ੍ਹੋ: MP ਸੰਜੇ ਸਿੰਘ ਨੂੰ ਮਿਲੇ ਮੁੱਖ ਮੰਤਰੀ ਭਗਵੰਤ ਮਾਨ; ਕਿਹਾ, “ਦੇਸ਼ ਲਈ ਘਾਤਕ ਸਾਬਤ ਹੋ ਰਹੀ ਨਫ਼ਰਤ ਦੀ ਰਾਜਨੀਤੀ”
ਰਾਹੁਲ ਗਾਂਧੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮਨੀਪੁਰ ਲਈ ਕੀ ਕਰ ਰਹੇ ਹਨ? ਉਹ ਮਨੀਪੁਰ ਬਾਰੇ ਕੁੱਝ ਕਿਉਂ ਨਹੀਂ ਕਹਿ ਰਿਹਾ? ਅਜਿਹਾ ਇਸ ਲਈ ਕਿਉਂਕਿ ਮੋਦੀ ਜੀ ਦਾ ਮਨੀਪੁਰ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਉਹ ਜਾਣਦੇ ਹਨ ਕਿ ਉਨ੍ਹਾਂ ਦੀ ਵਿਚਾਰਧਾਰਾ ਨੇ ਮਨੀਪੁਰ ਨੂੰ ਸਾੜ ਦਿਤਾ ਹੈ।'' ਉਨ੍ਹਾਂ ਦੋਸ਼ ਲਾਇਆ, ''ਭਾਜਪਾ-ਆਰ.ਐਸ.ਐਸ. ਸਿਰਫ਼ ਸੱਤਾ ਚਾਹੁੰਦੇ ਹਨ ਅਤੇ ਸੱਤਾ ਹਾਸਲ ਕਰਨ ਲਈ ਕੁੱਝ ਵੀ ਕਰ ਸਕਦੇ ਹਨ। ਸੱਤਾ ਲਈ ਉਹ ਮਨੀਪੁਰ ਨੂੰ ਸਾੜ ਦੇਣਗੇ, ਪੰਜਾਬ, ਰਾਜਸਥਾਨ ਸਣੇ ਪੂਰੇ ਦੇਸ਼ ਨੂੰ ਸਾੜ ਦੇਣਗੇ। ਉਨ੍ਹਾਂ ਨੂੰ ਦੇਸ਼ ਦੇ ਦੁੱਖ-ਦਰਦ ਦੀ ਕੋਈ ਪਰਵਾਹ ਨਹੀਂ”।
ਇਹ ਵੀ ਪੜ੍ਹੋ: ਅਬੋਹਰ ਦੇ ਹਸਪਤਾਲ 'ਚ ਮਰੀਜ਼ਾਂ ਨੇ ਮਚਾਇਆ ਹੰਗਾਮਾ, ਇਕ-ਦੂਜੇ 'ਤੇ ਇੱਟਾਂ ਨਾਲ ਕੀਤਾ ਵਾਰ
ਉਨ੍ਹਾਂ ਇਹ ਵੀ ਕਿਹਾ ਕਿ, ''ਭਾਜਪਾ-ਆਰ.ਐਸ.ਐਸ. ਅਤੇ ਕਾਂਗਰਸ ਵਿਚਾਲੇ ਵਿਚਾਰਧਾਰਕ ਜੰਗ ਚੱਲ ਰਹੀ ਹੈ। ਇਕ ਪਾਸੇ ਜਿਥੇ ਕਾਂਗਰਸ ਦੀ ਵਿਚਾਰਧਾਰਾ ਸੰਵਿਧਾਨ ਦੀ ਰੱਖਿਆ, ਦੇਸ਼ ਨੂੰ ਇਕਜੁੱਟ ਕਰਨ ਅਤੇ ਸਮਾਜਕ ਅਸਮਾਨਤਾ ਵਿਰੁਧ ਲੜਨਾ ਹੈ, ਉਥੇ ਭਾਜਪਾ-ਆਰ.ਐਸ.ਐਸ. ਚਾਹੁੰਦੇ ਹਨ ਕਿ ਦੇਸ਼ ਨੂੰ ਕੁੱਝ ਚੋਣਵੇਂ ਲੋਕ ਹੀ ਚਲਾਉਣ ਅਤੇ ਦੇਸ਼ ਦੀ ਸਾਰੀ ਦੌਲਤ ਉਨ੍ਹਾਂ ਦੇ ਹੱਥਾਂ ਵਿਚ ਹੋਵੇ”।
ਇਹ ਵੀ ਪੜ੍ਹੋ: ਹਿਮਾਚਲ ਪ੍ਰਦੇਸ਼: ਕੁੱਲੂ ਵਿਚ ਮਲਾਨਾ ਡੈਮ ਦੇ ਗੇਟ ਵਿਚ ਖ਼ਰਾਬੀ ਹੋਣ ਕਾਰਨ ਅਲਰਟ ਕੀਤਾ ਗਿਆ ਜਾਰੀ
ਰਾਹੁਲ ਗਾਂਧੀ ਨੇ ਯੂਥ ਕਾਂਗਰਸ ਦੇ ਅਹੁਦੇਦਾਰਾਂ ਨੂੰ ਕਿਹਾ, “ਤੁਹਾਡੇ ਦਿਲ ਵਿਚ ਦੇਸ਼ ਭਗਤੀ ਹੈ। ਜਦੋਂ ਦੇਸ਼ ਨੂੰ ਠੇਸ ਪਹੁੰਚਦੀ ਹੈ, ਜਦੋਂ ਦੇਸ਼ ਦੇ ਕਿਸੇ ਨਾਗਰਿਕ ਨੂੰ ਠੇਸ ਪਹੁੰਚਦੀ ਹੈ, ਤਾਂ ਤੁਹਾਡਾ ਦਿਲ ਵੀ ਦੁਖੀ ਹੁੰਦਾ ਹੈ। ਤੁਸੀਂ ਉਦਾਸ ਹੋ ਜਾਂਦੇ ਹੋ। ਪਰ ਭਾਜਪਾ-ਆਰ.ਐਸ.ਐਸ. ਦੇ ਲੋਕਾਂ ਨੂੰ ਕੋਈ ਦਰਦ ਮਹਿਸੂਸ ਨਹੀਂ ਹੋ ਰਿਹਾ, ਕਿਉਂਕਿ ਉਹ ਭਾਰਤ ਨੂੰ ਵੰਡ ਰਹੇ ਹਨ”।