
ਇਸਕੋਨ ਨੇ ਇਲਜ਼ਾਮਾਂ ਨੂੰ ‘ਅਰਥ ਰਹਿਤ ਅਤੇ ਝੂਠਾ’ ਦਸਿਆ
ਨਵੀਂ ਦਿੱਲੀ: ਭਾਜਪਾ ਸੰਸਦ ਮੈਂਬਰ ਮੇਨਕਾ ਗਾਂਧੀ ਨੇ ਇੰਟਰਨੈਸ਼ਨਲ ਸੋਸਾਇਟੀ ਫਾਰ ਕ੍ਰਿਸ਼ਨਾ ਚੇਤਨਾ (ਇਸਕੋਨ) 'ਤੇ ਵੱਡਾ ਇਲਜ਼ਾਮ ਲਗਾਇਆ ਹੈ। ਉਨ੍ਹਾਂ ਕਿਹਾ ਕਿ ਇਸਕੋਨ ਦੇਸ਼ ਵਿਚ "ਸੱਭ ਤੋਂ ਵੱਡੀ ਧੋਖਾਧੜੀ" ਹੈ ਕਿਉਂਕਿ ਇਹ ਗਊਆਂ ਨੂੰ ਗਊਸ਼ਾਲਾ ਤੋਂ ਕੱਢ ਕੇ ਕਸਾਈਆਂ ਨੂੰ ਵੇਚਦਾ ਹੈ। ਇਸਕੋਨ ਨੇ ਭਾਜਪਾ ਸੰਸਦ ਮੈਂਬਰ ਵਲੋਂ ਲਾਏ ਗਏ ਦੋਸ਼ਾਂ ਨੂੰ ‘ਅਰਥ ਰਹਿਤ ਅਤੇ ਝੂਠਾ’ ਕਰਾਰ ਦਿਤਾ ਹੈ।
ਇਹ ਵੀ ਪੜ੍ਹੋ: ਲਕਵੇ ਦੇ ਰੋਗੀਆਂ ਲਈ ਬਹੁਤ ਫ਼ਾਇਦੇਮੰਦ ਹੈ ਛੁਹਾਰਾ
ਜ਼ਿਕਰਯੋਗ ਹੈ ਕਿ ਸਾਬਕਾ ਕੇਂਦਰੀ ਮੰਤਰੀ ਮੇਨਕਾ ਗਾਂਧੀ ਪਸ਼ੂ ਸੁਰੱਖਿਆ ਦੇ ਮੁੱਦੇ 'ਤੇ ਸੋਸ਼ਲ ਮੀਡੀਆ 'ਤੇ ਲਗਾਤਾਰ ਆਵਾਜ਼ ਉਠਾਉਂਦੇ ਰਹਿੰਦੇ ਹਨ। ਵਾਇਰਲ ਹੋਏ ਵੀਡੀਉ ਵਿਚ ਉਨ੍ਹਾਂ ਨੂੰ ਇਹ ਕਹਿੰਦੇ ਹੋਏ ਸੁਣਿਆ ਜਾ ਸਕਦਾ ਹੈ ਕਿ, “ਇਸਕਾਨ ਦੇਸ਼ ਦਾ ਸੱਭ ਤੋਂ ਵੱਡਾ ਧੋਖੇਬਾਜ਼ ਹੈ। ਇਸ ਨੂੰ ਗਊਆਂ ਦੇ ਰੱਖ-ਰਖਾਅ ਦੇ ਨਾਂਅ 'ਤੇ ਵੱਡੀਆਂ ਜ਼ਮੀਨਾਂ ਸਮੇਤ ਸਰਕਾਰ ਤੋਂ ਕਾਫੀ ਲਾਭ ਮਿਲਦਾ ਹੈ ਪਰ ਉਹ ਕਸਾਈਆਂ ਨੂੰ ਗਾਵਾਂ ਵੇਚਦਾ ਹੈ”।
ਇਹ ਵੀ ਪੜ੍ਹੋ: ਐਲੋਨ ਮਸਕ ਨੇ ਕੋਰੋਨਾ ਵੈਕਸੀਨ ਨੂੰ ਲੈ ਕੇ ਕੀਤਾ ਵੱਡਾ ਦਾਅਵਾ
ਉਨ੍ਹਾਂ ਕਿਹਾ ਕਿ ਮੈਂ ਆਂਧਰਾ ਪ੍ਰਦੇਸ਼ ਵਿਚ ਇਸਕਾਨ ਦੀ ਅਨੰਤਪੁਰ ਗਊਸ਼ਾਲਾ ਗਈ ਸੀ। ਜਿਥੇ ਮੈਂ ਦੇਖਿਆ ਕਿ ਕੋਈ ਵੀ ਗਾਂ ਨਹੀਂ ਸੀ ਜਿਸ ਨੇ ਦੁੱਧ ਨਾ ਦਿਤਾ ਹੋਵੇ ਅਤੇ ਨਾ ਹੀ ਵੱਛਿਆਂ ਨੂੰ ਜਨਮ ਦਿਤਾ ਹੋਵੇ। ਸਾਰੀ ਡੇਅਰੀ ਵਿਚ ਇਕ ਵੀ ਸੁੱਕੀ ਗਾਂ ਨਹੀਂ ਸੀ। ਇਕ ਵੀ ਵੱਛਾ ਨਹੀਂ ਸੀ। ਇਸ ਦਾ ਮਤਲਬ ਹੈ ਕਿ ਸੱਭ ਵੇਚ ਦਿਤੇ ਗਏ। ਗਾਂਧੀ ਨੇ ਕਿਹਾ ਕਿ ਇਸਕੋਨ ਅਪਣੀਆਂ ਸਾਰੀਆਂ ਗਾਵਾਂ ਕਸਾਈਆਂ ਨੂੰ ਵੇਚਦਾ ਹੈ। ਉਨ੍ਹਾਂ ਕਿਹਾ ਕਿ ਇਸਕਾਨ ਵਲੋਂ ਇਹ ਦਾਅਵੇ ਕੀਤੇ ਗਏ ਹਨ ਕਿ ਜਿੰਨਾ ਉਹ ਕਰਦੇ ਹਨ ਕੋਈ ਨਹੀਂ ਕਰਦਾ ਅਤੇ ਉਹ ਸੜਕਾਂ 'ਤੇ 'ਹਰੇ ਰਾਮ ਹਰੇ ਕ੍ਰਿਸ਼ਨ' ਗਾਉਂਦੇ ਹਨ। ਫਿਰ ਉਹ ਕਹਿੰਦੇ ਹਨ ਕਿ ਉਨ੍ਹਾਂ ਦਾ ਸਾਰਾ ਜੀਵਨ ਦੁੱਧ 'ਤੇ ਨਿਰਭਰ ਹੈ। ਪਰ ਸ਼ਾਇਦ, ਕਿਸੇ ਨੇ ਵੀ ਇੰਨੇ ਪਸ਼ੂ ਕਸਾਈਆਂ ਨੂੰ ਨਹੀਂ ਵੇਚੇ, ਜਿੰਨੇ ਉਹ ਵੇਚਦੇ ਹਨ।
ਇਹ ਵੀ ਪੜ੍ਹੋ: 500 ਕਰੋੜ ਰੁਪਏ ਦੀ ਹੈਰੋਇਨ ਤਸਕਰੀ ਮਾਮਲੇ ’ਚ ਮੁਲਜ਼ਮ ਮਹਿਲਾ ਨੇ ਅਪਣੇ ਵਿਆਹ ਲਈ ਮੰਗੀ ਜ਼ਮਾਨਤ, NIA ਅਦਾਲਤ ਵਲੋਂ ਖਾਰਜ
ਇਸਕੋਨ ਨੇ ਕੀ ਕਿਹਾ?
ਇਨ੍ਹਾਂ ਇਲਜ਼ਾਮਾਂ ਨੂੰ ਰੱਦ ਕਰਦੇ ਹੋਏ, ਇਸਕੋਨ ਦੇ ਕੌਮੀ ਬੁਲਾਰੇ ਯੁਧਿਸ਼ਠਿਰ ਗੋਵਿੰਦਾ ਦਾਸ ਨੇ ਕਿਹਾ ਕਿ ਧਾਰਮਿਕ ਸੰਸਥਾ ਨਾ ਸਿਰਫ ਭਾਰਤ ਵਿਚ ਬਲਕਿ ਵਿਸ਼ਵ ਪੱਧਰ 'ਤੇ ਗਾਵਾਂ ਅਤੇ ਬਲਦਾਂ ਦੀ ਸੁਰੱਖਿਆ ਅਤੇ ਦੇਖਭਾਲ ਵਿਚ ਸੱਭ ਤੋਂ ਅੱਗੇ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਦੋਸ਼ ਬਿਲਕੁਲ ਝੂਠ ਹੈ।
ਇਸਕੋਨ ਦੁਆਰਾ ਸਾਂਝੇ ਕੀਤੇ ਗਏ ਇਕ ਬਿਆਨ ਵਿਚ ਕਿਹਾ ਗਿਆ ਹੈ ਕਿ ਇਸਕੋਨ ਨੇ ਦੁਨੀਆ ਦੇ ਕਈ ਹਿੱਸਿਆਂ ਵਿਚ ਗਊ ਰੱਖਿਆ ਦੀ ਅਗਵਾਈ ਕੀਤੀ ਹੈ, ਜਿਥੇ ਬੀਫ ਇਕ ਮੁੱਖ ਖੁਰਾਕ ਹੈ। ਇਸਕੋਨ ਉਨ੍ਹਾਂ ਥਾਵਾਂ 'ਤੇ ਵੀ ਕੰਮ ਕਰ ਰਿਹਾ ਹੈ। ਬਿਆਨ ਵਿਚ ਕਿਹਾ ਗਿਆ ਹੈ ਕਿ ਮੇਨਕਾ ਗਾਂਧੀ ਇਕ ਉੱਘੇ ਪਸ਼ੂ ਅਧਿਕਾਰ ਕਾਰਕੁਨ ਅਤੇ ਇਸਕੋਨ ਦੇ ਸ਼ੁਭਚਿੰਤਕ ਹਨ, ਇਸ ਲਈ ਅਸੀਂ ਇਨ੍ਹਾਂ ਬਿਆਨਾਂ ਤੋਂ ਹੈਰਾਨ ਹਾਂ।
ਇਹ ਵੀ ਪੜ੍ਹੋ: ਬਟਾਲਾ ਵਿਚ ਇੱਟਾਂ ਮਾਰ-ਮਾਰ ਕੀਤਾ ਬਾਊਂਸਰ ਦਾ ਕਤਲ
ਇਸਕੋਨ ਕੀ ਹੈ?
ਇਸਕੋਨ ਦੇ ਦੁਨੀਆ ਭਰ ਵਿਚ ਸੈਂਕੜੇ ਮੰਦਰ ਅਤੇ ਲੱਖਾਂ ਸ਼ਰਧਾਲੂ ਹਨ। ਕੁੱਝ ਮਹੀਨੇ ਪਹਿਲਾਂ, ਇਸਕੋਨ ਉਦੋਂ ਸੁਰਖੀਆਂ ਵਿਚ ਆਇਆ ਸੀ ਜਦੋਂ ਇਸ ਦੇ ਇਕ ਭਿਕਸ਼ੂ ਨੇ ਸਵਾਮੀ ਵਿਵੇਕਾਨੰਦ ਅਤੇ ਰਾਮਕ੍ਰਿਸ਼ਨ ਪਰਮਹੰਸ ਦੀ ਆਲੋਚਨਾ ਕੀਤੀ ਸੀ। ਧਾਰਮਿਕ ਸੰਸਥਾ ਨੇ ਭਿਕਸ਼ੂ ਅਮੋਘ ਲੀਲਾ ਦਾਸ 'ਤੇ ਤੁਰੰਤ "ਪਾਬੰਦੀ" ਲਗਾ ਦਿਤੀ ਸੀ ਅਤੇ ਉਸ ਦੀਆਂ ਟਿੱਪਣੀਆਂ ਤੋਂ ਵੱਡਾ ਵਿਵਾਦ ਪੈਦਾ ਹੋਣ ਤੋਂ ਬਾਅਦ ਉਸ ਨੂੰ ਤਪੱਸਿਆ ਲਈ ਭੇਜ ਦਿਤਾ ਸੀ।