ਭਾਜਪਾ ਨੂੰ ਝਟਕਾ! ਬੰਗਾਲ ਵਿਚ ਇਕ ਹੋਰ ਭਾਜਪਾ ਵਿਧਾਇਕ ਟੀਐਮਸੀ 'ਚ ਸ਼ਾਮਲ
Published : Aug 31, 2021, 5:03 pm IST
Updated : Aug 31, 2021, 5:03 pm IST
SHARE ARTICLE
Third BJP MLA Biswajit Das Joins TMC
Third BJP MLA Biswajit Das Joins TMC

ਬੰਗਾਲ ਵਿਚ ਭਾਜਪਾ (BJP MLA Biswajit Das Joins TMC) ਨੂੰ ਇਕ ਹੋਰ ਝਟਕਾ ਲੱਗਿਆ ਹੈ।

ਨਵੀਂ ਦਿੱਲੀ: ਬੰਗਾਲ ਵਿਚ ਭਾਜਪਾ (BJP MLA Biswajit Das Joins TMC) ਨੂੰ ਇਕ ਹੋਰ ਝਟਕਾ ਲੱਗਿਆ ਹੈ। ਦਰਅਸਲ ਭਾਜਪਾ ਦੇ ਇਕ ਹੋਰ ਵਿਧਾਇਕ ਟੀਐਮਸੀ ਵਿਚ ਸ਼ਾਮਲ ਹੋਏ ਹਨ। ਮੰਗਲਵਾਰ ਨੂੰ ਭਾਜਪਾ ਵਿਧਾਇਕ ਬਿਸਵਜੀਤ ਦਾਸ (BJP MLA Biswajit Das ) ਨੇ ਤ੍ਰਿਣਮੂਲ ਕਾਂਗਰਸ ਜੁਆਇਨ ਕੀਤੀ। ਦੱਸ ਦਈਏ ਕਿ ਬਿਸਵਜੀਤ ਅਜਿਹੇ ਤੀਜੇ ਭਾਜਪਾ ਵਿਧਾਇਕ ਹਨ, ਜਿਨ੍ਹਾਂ ਨੇ ਬੰਗਾਲ ਚੋਣਾਂ ਵਿਚ ਟੀਐਮਸੀ ਦੀ ਜਿੱਤ ਤੋਂ ਬਾਅਦ ਤ੍ਰਿਣਮੂਲ ਕਾਂਗਰਸ ਜੁਆਇਨ ਕੀਤੀ ਹੈ।

Third BJP MLA Biswajit Das Joins TMCThird BJP MLA Biswajit Das Joins TMC

ਹੋਰ ਪੜ੍ਹੋ: 20 ਸਾਲ ਬਾਅਦ ਅਫ਼ਗਾਨਿਸਤਾਨ ਤੋਂ ਅਮਰੀਕੀ ਫੌਜ ਦੀ 'ਘਰ ਵਾਪਸੀ', ਤਾਲਿਬਾਨ ਨੇ ਮਨਾਇਆ ਜਸ਼ਨ

ਉਹ ਚੋਣਾਂ ਤੋਂ ਪਹਿਲਾਂ ਹੀ ਭਾਜਪਾ ਵਿਚ ਆਏ ਸਨ। ਇਸ ਤੋਂ ਪਹਿਲਾਂ ਸੋਮਵਾਰ ਨੂੰ ਤਨਮਯ ਘੋਸ਼ (Tanmay Ghosh) ਨੇ ਭਾਜਪਾ ਛੱਡ ਕੇ ਟੀਐਮਸੀ ਦਾ ਪੱਲਾ ਫੜਿਆ ਸੀ। ਇਸ ਤੋਂ ਪਹਿਲਾਂ 11 ਜੂਨ ਨੂੰ ਮੁਕੁਲ ਰਾਏ ਨੇ ਟੀਐਮਸੀ ਜੁਆਇਨ ਕੀਤੀ ਸੀ। ਦੱਸ ਦਈਏ ਕਿ ਪੱਛਮੀ ਬੰਗਾਲ ਚੋਣਾਂ ਵਿਚ ਭਾਜਪਾ ਨੇ 77 ਸੀਟਾਂ ਜਿੱਤੀਆਂ ਸੀ। ਬਿਸਵਜੀਤ ਦਾਸ ਦੇ ਅਸਤੀਫੇ ਤੋਂ ਬਾਅਦ ਭਾਜਪਾ ਕੋਲ ਹੁਣ ਸਿਰਫ 72 ਸੀਟਾਂ ਬਚੀਆਂ ਹਨ।

BJP MLA Biswajit Das Joins TMCBJP MLA Biswajit Das Joins TMC

ਹੋਰ ਪੜ੍ਹੋ: ਕਪੂਰਥਲਾ ਪੁਲਿਸ ਵੱਲੋਂ ਡਰੱਗ ਸਿੰਡੀਕੇਟ ਦਾ ਪਰਦਾਫਾਸ਼, 100 ਕਰੋੜ ਦੀ ਹੈਰੋਇਨ ਜ਼ਬਤ, 2 ਗ੍ਰਿਫ਼ਤਾਰ

ਸੋਮਵਾਰ ਨੂੰ ਟੀਐਮਐਸ ਵਿਚ ਸ਼ਾਮਲ ਹੋਏ ਬਿਸ਼ਨੂਪੁਰ ਤੋਂ ਵਿਧਾਇਕ ਤਨਮਯ ਘੋਸ਼ ਨੇ ਦੋਸ਼ ਲਾਇਆ ਸੀ ਕਿ ਭਾਰਤੀ ਜਨਤਾ ਪਾਰਟੀ ਬਦਲੇ ਦੀ ਰਾਜਨੀਤੀ ਵਿਚ ਉਲਝ ਰਹੀ ਹੈ। ਘੋਸ਼ ਨੇ ਦਾਅਵਾ ਕੀਤਾ ਸੀ ਕਿ ਭਾਜਪਾ ਪੱਛਮੀ ਬੰਗਾਲ ਦੇ ਲੋਕਾਂ ਵਿਚ ਅਰਾਜਕਤਾ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੀ ਸੀ, ਜਿਸ ਕਾਰਨ ਉਹ ਟੀਐਮਸੀ ਵਿਚ ਸ਼ਾਮਲ ਹੋਏ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਹਾਈਡ੍ਰੌਲਿਕ ਜੈੱਕਾਂ ਨਾਲ ਕੋਠੀ ਸ਼ਿਫਟ ਹੋਵੇਗੀ 250 ਫੁੱਟ ਦੂਰ, ਭਾਰਤ ਮਾਲਾ ਹਾਈਵੇਅ ਪ੍ਰਾਜੈਕਟ ਰੂਟ ਵਿਚਾਲੇ ਆਈ ਸੀ ਕੋਠੀ

12 Feb 2026 2:59 PM

'ਮੋਹਾਲੀ ਦੇ ਕਈ ਸਕੂਲਾਂ ਨੂੰ ਧਮਕੀ ਦਿੱਤੀ ਗਈ, ਸਕੂਲ ਕਰਵਾਏ ਗਏ ਖ਼ਾਲੀ',

11 Feb 2026 3:13 PM

ਰੋਂਦੇ ਹੋਏ ਛੋਟੇ ਸਿੱਧੂ ਨਾਲ ਧਰਨੇ 'ਤੇ ਬੈਠੇ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ

11 Feb 2026 3:11 PM

ਮੰਤਰੀ ਹਰਭਜਨ ਸਿੰਘ ETO ਦਾ ਬਾਜਵਾ ਨੂੰ ਮੋੜਵਾਂ ਜਵਾਬ

09 Feb 2026 3:29 PM

ਡੇਢ ਸਾਲ ਮਗਰੋਂ ਦੁਬਈ ਤੋਂ ਪਰਤੇ ਸ਼ਖ਼ਸ ਨੇ ਪਤਨੀ ਅਤੇ ਸਾਲ਼ੀ ਨਾਲ਼ ਆਹ ਕੀ ਕੀਤਾ ?

08 Feb 2026 2:08 PM
Advertisement