ਸੁਖਬੀਰ ਬਾਦਲ ਨੂੰ ਨਸ਼ੇੜੀ ਐਲਾਨਣ ਲਈ ਵਿਧਾਇਕ ਕੁਲਬੀਰ ਜ਼ੀਰਾ ਕਰਨਗੇ ‘ਰੈਲੀ’
Published : Feb 1, 2019, 7:10 pm IST
Updated : Feb 1, 2019, 8:34 pm IST
SHARE ARTICLE
Kulbir Singh Zira
Kulbir Singh Zira

ਪਿਛਲੇ ਦਿਨੀਂ ਸੁਰਖ਼ੀਆਂ ਵਿਚ ਰਹਿਣ ਵਾਲੇ ਜ਼ੀਰਾ ਤੋਂ ਕਾਂਗਰਸੀ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਨੇ ਸਪੋਕਸਮੈਨ ਟੀਵੀ ‘ਤੇ ਇੰਟਰਵਿਊ ਵਿਚ ਕਈ ਅਹਿਮ ਗੱਲਾਂ ਦੇ ਖ਼ੁਲਾਸੇ...

ਚੰਡੀਗੜ੍ਹ : ਪਿਛਲੇ ਦਿਨੀਂ ਸੁਰਖ਼ੀਆਂ ਵਿਚ ਰਹਿਣ ਵਾਲੇ ਜ਼ੀਰਾ ਤੋਂ ਕਾਂਗਰਸੀ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਨੇ ਸਪੋਕਸਮੈਨ ਟੀਵੀ ‘ਤੇ ਇੰਟਰਵਿਊ ਵਿਚ ਕਈ ਅਹਿਮ ਗੱਲਾਂ ਦੇ ਖ਼ੁਲਾਸੇ ਕੀਤੇ ਅਤੇ ਇਸ ਦੇ ਨਾਲ ਹੀ ਅਕਾਲੀਆਂ ‘ਤੇ ਕਈ ਤਰ੍ਹਾਂ ਨੇ ਨਿਸ਼ਾਨੇ ਸਾਧੇ। ਜ਼ੀਰਾ ਨੇ ਸੁਖਬੀਰ ਬਾਦਲ ਨੂੰ ਡੋਪ ਟੈਸਟ ਦਾ ਖੁੱਲ੍ਹਾ ਚੈਲੇਜ ਦੇਣ ‘ਤੇ ਗੱਲਬਾਤ ਕਰਦਿਆਂ ਦੱਸਿਆ ਕਿ ਮੈਂ ਨਸ਼ਿਆਂ ਦੇ ਵਿਰੁਧ ਬਹੁਤ ਵੱਡਾ ਕਦਮ ਚੁੱਕਿਆ ਸੀ ਪਰ ਸੁਖਬੀਰ ਬਾਦਲ ਨੇ ਉਲਟਾ ਮੇਰੇ ਉਪਰ ਨਸ਼ਾ ਕਰਨ ਦੇ ਕਈ ਵਾਰ ਦੋਸ਼ ਲਗਾਏ।

ਇਸ ਤੋਂ ਬਾਅਦ ਮੀਡੀਆ ਵਲੋਂ ਮੇਰੇ ਉਪਰ ਨਸ਼ੇ ਨੂੰ ਲੈ ਕੇ ਸਵਾਲ ਚੁੱਕੇ ਜਾਣ ਲੱਗੇ। ਇਹ ਸਭ ਵੇਖਦੇ ਹੋਏ ਉਨ੍ਹਾਂ ਸੁਖਬੀਰ ਨੂੰ ਡੋਪ ਟੈਸਟ ਕਰਵਾਉਣ ਦਾ ਖੁੱਲ੍ਹਾ ਚੈਲੇਜ ਕੀਤਾ ਸੀ। ਉਨ੍ਹਾਂ ਕਿਹਾ ਕਿ ਸੁਖਬੀਰ ਵਲੋਂ ‘ਜ਼ੀਰਾ ਕੌਣ’ ਕਹਿਣ ਤੋਂ ਸਪੱਸ਼ਟ ਹੁੰਦਾ ਹੈ ਕਿ ਸੁਖਬੀਰ ਖ਼ੁਦ ਨਸ਼ਾ ਕਰਦਾ ਹੈ। ਜਿਹੜਾ ਬੰਦ ਖ਼ਦ ਨਸ਼ਾ ਕਰਦਾ ਹੋਵੇ ਉਹ ਕਦੀ ਦੂਜਿਆਂ ਨੂੰ ਨਸ਼ੇ ਵੱਲ ਜਾਣ ਤੋਂ ਨਹੀਂ ਰੋਕੇਗਾ ਅਤੇ ਇਹੀ ਕੰਮ ਸੁਖਬੀਰ ਕਰ ਰਿਹਾ ਹੈ।

Kulbir Singh ZiraKulbir Singh Zira

ਸੁਖਬੀਰ ਵਲੋਂ ਪ੍ਰਕਾਸ਼ ਸਿੰਘ ਬਾਦਲ ਨੂੰ ‘ਪਿਤਾ ਸਮਾਨ’ ਕਹਿਣ ਦੀ ਗੱਲ ਉਤੇ ਜ਼ੀਰਾ ਨੇ ਸ਼ਬਦੀ ਹਮਲਾ ਕਰਦੇ ਹੋਏ ਕਿਹਾ ਕਿ ਜਿਹੜਾ ਬੰਦਾ ਅਪਣੇ ਪਿਓ ਨੂੰ ਨਹੀਂ ਜਾਣਦਾ ਉਹ ਕੁਲਬੀਰ ਸਿੰਘ ਜ਼ੀਰਾ ਨੂੰ ਵੀ ਭੁੱਲ ਸਕਦਾ ਹੈ। ਡੇਪ ਟੈਸਟ ਕਰਵਾਉਣ ਦਾ ਇਕੋ ਇਕ ਕਾਰਨ ਸੀ ਕਿ ਲੋਕਾਂ ਨੂੰ ਪਤਾ ਲੱਗ ਸਕੇ ਕਿ ਕੁਲਬੀਰ ਨਸ਼ੇੜੀ ਹੈ ਜਾਂ ਸੁਖਬੀਰ। ਇਸ ਲਈ ਮੈਂ ਸਰਕਾਰ ਨੂੰ ਡੋਪ ਟੈਸਟ ਕਰਵਾਉਣ ਲਈ ਮੰਗ ਕੀਤੀ ਸੀ ਅਤੇ ਉੱਥੇ 5 ਮੈਂਬਰੀ ਡਾਕਟਰਾਂ ਦੀ ਟੀਮ ਡੋਪ ਟੈਸਟ ਲਈ ਵੀ ਪਹੁੰਚੀ ਸੀ।

ਗੱਲਬਾਤ ਦੌਰਾਨ ਉਨ੍ਹਾਂ ਕਿਹਾ ਕਿ ਜੇਕਰ ਸੁਖਬੀਰ ਸੱਚਾ ਹੈ ਤਾਂ ਆ ਕੇ ਡੋਪ ਟੈਸਟ ਕਰਵਾਏ। ਇਸ ਦੇ ਲਈ ਇਕ ਮਹੀਨੇ ਦਾ ਸਮਾਂ ਵੀ ਦਿਤਾ ਹੈ। ਜੇਕਰ ਸੁਖਬੀਰ ਇਕ ਮਹੀਨੇ ਦੇ ਅੰਦਰ ਡੋਪ ਟੈਸਟ ਨਹੀਂ ਕਰਵਾਏਗਾ ਤਾਂ 1 ਮਾਰਚ ਤੋਂ ਮੈਂ ਖ਼ੁਦ 117 ਹਲਕਿਆਂ ਵਿਚ ਜਾ ਕੇ ਦਸਤਖ਼ਤ ਮੁਹਿੰਮ ਸ਼ੁਰੂ ਕਰਾਂਗਾ। ਇਸ ਤੋਂ ਬਾਅਦ ਇਕ ਵੱਡੀ ਰੈਲੀ ਰੱਖ ਕੇ ਸੁਖਬੀਰ ਸਿੰਘ ਬਾਦਲ ਨੂੰ ਨਸ਼ੇੜੀ ਘੋਸ਼ਿਤ ਕੀਤਾ ਜਾਵੇਗਾ। ਸੂਬੇ ਵਿਚੋਂ ਨਸ਼ਾ ਖ਼ਤਮ ਕਰਨ ਦੇ ਮੁੱਦੇ ‘ਤੇ ਗੱਲਬਾਤ ਕਰਦਿਆਂ ਉਨ੍ਹਾਂ ਦੱਸਿਆ ਕਿ

ਕੈਪਟਨ ਸਰਕਾਰ ਅਤੇ ਉਨ੍ਹਾਂ ਦੇ ਮੰਤਰੀ ਪੰਜਾਬ ਨੂੰ ਨਸ਼ਾ ਮੁਕਤ ਕਰਨ ਵਿਚ ਕੋਈ ਕਸਰ ਨਹੀਂ ਛੱਡ ਰਹੇ ਪਰ ਪੁਲਿਸ ਮੁਲਾਜ਼ਮਾਂ ਵਲੋਂ ਜਿੰਨ੍ਹਾਂ ਚਿਰ ਪੰਜਾਬ ਨੂੰ ਨਸ਼ਾ ਮੁਕਤ ਕਰਨ ਦਾ ਸੰਕਲਪ ਨਹੀਂ ਲਿਆ ਜਾਂਦਾ ਉਦੋਂ ਤੱਕ ਪੰਜਾਬ ਵਿਚੋਂ ਨਸ਼ਾ ਖ਼ਤਮ ਨਹੀਂ ਹੋ ਸਕਦਾ। ਪੰਚਾਂ ਅਤੇ ਸਰਪੰਚਾਂ ਦੇ ਸਹੁੰ ਚੁੱਕ ਸਮਾਗਮ ਦੌਰਾਨ ਜ਼ੀਰਾ ਵਲੋਂ ਨਸ਼ਿਆਂ ਦੇ ਮੁੱਦੇ ਦੇ ਖੁੱਲ੍ਹ ਕੇ ਬੋਲਣ ਨੂੰ ਲੈ ਕੇ ਕੁਲਬੀਰ ਜ਼ੀਰਾ ਨੇ ਦੱਸਿਆ ਕਿ ਮੇਰੇ ਸ਼ਬਦਾਂ ਦਾ ਗ਼ਲਤ ਮਤਲਬ ਕੱਢਿਆ ਗਿਆ ਸੀ ਪਰ ਜਦੋਂ ਮੈਂ ਕੈਪਟਨ ਸਾਹਬ ਅੱਗੇ ਅਪਣਾ ਪੱਖ ਰੱਖਿਆ ਤਾਂ ਉਨ੍ਹਾਂ ਨੇ ਮੈਨੂੰ ਸਮਝਿਆ।

Kulbir Singh ZiraKulbir Singh Zira

ਉਨ੍ਹਾਂ ਦੱਸਿਆ ਕਿ ਕਾਂਗਰਸ ਸਰਕਾਰ ਨੇ ਪਿਛਲੇ ਦੋ ਸਾਲਾਂ ਵਿਚ ਨਸ਼ਿਆ ‘ਤੇ ਵੀ ਲਗਾਮ ਲਗਾਈ ਹੈ ਅਤੇ ਗੋਲੀਕਾਂਡ ਮਾਮਲੇ ਦੇ ਦੋਸ਼ੀ ਨੂੰ ਵੀ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਜਲਦੀ ਹੀ ਬਾਦਲਾਂ ਵਰਗੇ ਵੀ ਕਾਨੂੰਨ ਦੇ ਸ਼ਿੰਕਜੇ ਵਿਚ ਲਿਆਂਦੇ ਜਾਣਗੇ। ਸੁਖਬੀਰ ਬਾਦਲ ਨੂੰ ਪੁੱਛੇ ਗਏ ਤੀਜੇ ਸਵਾਲ ਨੂੰ ਲੈ ਕੇ ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ  ਦਾ ਪ੍ਰਧਾਨ ਇਕ ਅੰਮ੍ਰਿਤਧਾਰੀ ਹੋਣਾ ਜ਼ਰੂਰੀ ਹੈ ਅਤੇ ਇਸ ਦੇ ਨਾਲ ਹੀ ਉਸ ਦਾ ਸਾਰਾ ਪਰਵਾਰ ਅੰਮ੍ਰਿਤਧਾਰੀ ਹੋਣਾ ਚਾਹੀਦਾ ਹੈ

ਪਰ ਸੁਖਬੀਰ ਬਾਦਲ ਦੇ ਅੱਜ ਤੱਕ ਨਹੀਂ ਸ਼੍ਰੀ ਸਾਹਿਬ ਵੇਖਿਆ ਅਤੇ ਨਾ ਹੀ ਬੀਬੀ ਹਰਸਿਮਰਤ ਕੌਰ ਬਾਦਲ ਦੇ ਸ਼੍ਰੀ ਸਾਹਿਬ ਧਾਰਨ ਕੀਤਾ ਹੋਇਆ ਵੇਖਿਆ ਗਿਆ। ਦੂਜੀ ਗੱਲ ਜੇਕਰ ਸੁਖਬੀਰ ਅੰਮ੍ਰਿਤਧਾਰੀ ਹੈ ਤਾਂ ਫਿਰ ਅਪਣਾ ਦਾੜ੍ਹਾ ਪ੍ਰਕਾਸ਼ ਕਿਉਂ ਨਹੀਂ ਕਰ ਕਰਦਾ। ਸੱਚਾ ਸੌਦਾ ਰਾਮ ਰਹੀਮ ਨੂੰ ਮਾਫ਼ੀ ਦੇਣ ਦੇ ਮਾਮਲੇ ‘ਤੇ ਸਵਾਲ ਕਰਦਿਆਂ ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਸਵਾਲ ਸੁਖਬੀਰ ਨੂੰ ਇਹ ਸੀ ਕਿ ਰਾਮ ਰਹੀਮ ਨੂੰ ਮਾਫ਼ੀ ਕਿਸ ਦੇ ਕਹਿਣ ‘ਤੇ ਅਤੇ ਕਿਸ ਦੇ ਦਬਾਅ ਹੇਠ ਦਿਤੀ ਸੀ।

ਗੱਲਬਾਤ ਦੌਰਾਨ ਜ਼ੀਰਾ ਨੇ ਅਪਣੇ ਚੌਥੇ ਸਵਾਲ ਦਾ ਖ਼ੁਲਾਸਾ ਕਰਦੇ ਹੋਏ ਦੱਸਿਆ ਕਿ ਬਾਦਲ ਪਰਵਾਰ ਵਲੋਂ ਸ਼੍ਰੀ ਦਰਬਾਰ ਸਾਹਿਬ ਜਾ ਕੇ ਮਾਫ਼ੀ ਮੰਗੀ ਗਈ। ਇਹ ਮਾਫ਼ੀ ਕਿਸ ਲਈ ਮੰਗੀ ਸੀ, ਬਹਿਬਲ ਕਲਾਂ ਵਿਚ ਬੇਅਦਬੀ ਕਰਵਾਉਣ ਜਾਂ ਫਿਰ ਸੌਦਾ ਸਾਦ ਰਾਮ ਰਹੀਮ ਨੂੰ ਮਾਫ਼ੀ ਦੇਣ ਲਈ। ਕੁਲਬੀਰ ਜ਼ੀਰਾ ਨੇ ਸੁਖਬੀਰ ਨੂੰ ਪੁੱਛੇ ਗਏ ਪੰਜਵੇਂ ਸਵਾਲ ‘ਕਿਸ ਵਰਗੇ ਟਕਸਾਲੀ ਹਨ’ ਦਾ ਖ਼ੁਲਾਸਾ ਕਰਦੇ ਹੋਏ ਦੱਸਿਆ ਇਸ ਸਵਾਲ ਵਿਚ ਪੰਜ ਨਾਮ ਹਨ ਜਿਨ੍ਹਾਂ ਵਿਚ ਰਣਜੀਤ ਸਿੰਘ ਬ੍ਰਹਮਪੁਰਾ, ਸੇਵਾ ਸਿੰਘ ਸ਼ੇਖਵਾਂ, ਰਤਨ ਸਿੰਘ ਅਜਨਾਲਾ ਅਤੇ ਸੁਖਦੇਵ ਸਿੰਘ ਢੀਂਡਸਾ।

ਉਨ੍ਹਾਂ ਦੱਸਿਆ ਕਿ ਪ੍ਰਕਾਸ਼ ਬਾਦਲ ਨੂੰ ਪੰਜ ਵਾਰ ਮੁੱਖ ਮੰਤਰੀ ਬਣਾਉਣ ਪਿੱਛੇ ਇਨ੍ਹਾਂ ਦਾ ਬਹੁਤ ਵੱਡਾ ਹੱਥ ਸੀ ਪਰ ਬਾਦਲਾਂ ਨੂੰ ਇਨ੍ਹਾਂ ਵਰਗੇ ਚੰਗੇ ਨਹੀਂ ਲੱਗਦੇ ਸਗੋਂ ਸੁੱਚਾ ਸਿੰਘ ਲੰਗਾਹ ਵਰਗੇ ਚੰਗੇ ਲੱਗਦੇ ਹਨ। ਜਿਨ੍ਹਾਂ ਲੋਕਾਂ ਦੀਆਂ ਥਾਣਿਆਂ ਵਿਚ ਫੋਟੋਆਂ ਲੱਗੀਆਂ ਹੋਣ ਉਹੋ ਜਿਹੇ ਚੰਗੇ ਲੱਗਦੇ ਹਨ। ਉਨ੍ਹਾਂ ਨੇ ਸਵਾਲ ਨੂੰ ਸਪੱਸ਼ਟ ਕਰਦੇ ਹੋਏ ਦੱਸਿਆ ਕਿ ਮੇਰਾ ਸਵਾਲ ਸੁਖਬੀਰ ਬਾਦਲ ਨੂੰ ਇਹ ਸੀ ਕਿ ਤੁਹਾਨੂੰ ਕਿਸ ਤਰ੍ਹਾਂ ਦੇ ਟਕਸਾਲੀ ਅਕਾਲੀ ਚਾਹੀਦੇ ਹਨ, ਬ੍ਰਹਮਪੁਰਾ ਵਰਗੇ ਜਾਂ ਫਿਰ ਸੁੱਚਾ ਸਿੰਘ ਲੰਗਾਹ ਵਰਗੇ।

ਉਨ੍ਹਾਂ ਦੱਸਿਆ ਕਿ ਲੋਕਾਂ ਨੇ ਹੁਣ ਬਾਦਲਾਂ ਨੂੰ ਸ਼ੀਸ਼ਾ ਵਿਖਾ ਦਿਤਾ ਹੈ ਅਤੇ ਮੈਂ ਵੀ ਅਪਣੇ ਸਵਾਲਾਂ ਦਾ ਜਵਾਬ ਸੁਖਬੀਰ ਬਾਦਲ ਤੋਂ ਲੈ ਕੇ ਹੀ ਚੈਨ ਨਾਲ ਬੈਠਾਂਗਾ। ਜੇਕਰ ਸੁਖਬੀਰ ਬਾਦਲ ਮੇਰੇ ਸਵਾਲਾਂ ਦਾ ਗਲਤ ਜਵਾਬ ਦੇਵੇਗਾ ਤਾਂ ਇਸ ਤੋਂ ਇਹ ਵੀ ਸਿੱਧ ਹੋ ਜਾਵੇਗਾ ਕਿ ਸੁਖਬੀਰ ਨਸ਼ੇੜੀ ਦੇ ਨਾਲ ਨਾਲ ਗੱਪੀ ਵੀ ਹੈ। ਉਨ੍ਹਾਂ ਦੱਸਿਆ ਕਿ ਮੈਂ ਨਸ਼ੇ ਦੇ ਵਿਰੁਧ ਇਕ ਮੁਹਿੰਮ ਸ਼ੁਰੂ ਕੀਤੀ ਹੈ। ਜਿਸ ਵਿਚ ਮੈਂ ਪਿੰਡਾਂ ਵਿਚ ਕਮੇਟੀਆਂ ਬਣਾਈਆਂ ਹਨ। ਇਸ ਦੇ ਨਾਲ ਹੀ ਜ਼ੀਰਾ ਵਿਚ ਇਕ ਨਸ਼ਾ ਛਡਾਉ ਸੈਂਟਰ ਬਣਾਇਆ ਜਾਵੇਗਾ ਜਿੱਥੇ ਮੁਫ਼ਤ ਦਵਾਈਆਂ ਮੁਹੱਈਆ ਕਰਵਾਈਆਂ ਜਾਣਗੀਆਂ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM
Advertisement