
ਸ਼੍ਰੀ ਆਨੰਦਪੁਰ ਸਾਹਿਬ ਤੋਂ ਮੱਥਾ ਟੇਕ ਕੇ ਮੁੜ ਰਹੇ ਸ਼ਰਧਾਲੂਆਂ ਦੀ ਕਾਰ ਨੰ...
ਅੰਮ੍ਰਿਤਸਰ: ਸ਼੍ਰੀ ਆਨੰਦਪੁਰ ਸਾਹਿਬ ਤੋਂ ਮੱਥਾ ਟੇਕ ਕੇ ਮੁੜ ਰਹੇ ਸ਼ਰਧਾਲੂਆਂ ਦੀ ਕਾਰ ਨੰ. ਪੀਬੀ 07 ਬੀ8923 ਤੋਂ ਸੜਕ ਕੰਢੇ ਖੜੇ ਦਰੱਖਤ ਨਾਲ ਟਕਰਾਉਣ ਨਾਲ 2 ਦੀ ਮੌਕੇ ‘ਤੇ ਹੀ ਮੌਤ ਹੋ ਗਈ ਅਤੇ ਬਾਕੀ 6 ਸ਼ਰਧਾਲੂਆਂ ਦੇ ਗੰਭੀਰ ਰੂਪ ਵਿਚ ਜ਼ਖ਼ਮੀ ਹੋਣ ਦੀ ਸੂਚਨਾ ਮਿਲੀ ਹੈ। ਜਾਣਕਾਰੀ ਅਨੁਸਾਰ ਪਿੰਡ ਲੂਧੜ ਅਤੇ ਭੋਆ ਦੇ ਯਾਤਰੀ ਕੱਠੇ ਸ਼੍ਰੀ ਆਨੰਦਪੁਰ ਸਾਹਿਬ ਯਾਤਰਾ ‘ਤੇ ਗਏ ਸੀ।
Road accident
ਰਾਤ ਜ਼ਖ਼ਮੀਆਂ ਦੀ ਮੱਦਦ ਦੇ ਲਈ ਪਹੁੰਚਾ ਚਸ਼ਮਦੀਦ ਗਵਾਹਾਂ ਸਰਪੰਚ ਅੰਗਰੇਜ਼ ਸਿੰਘ ਪਿੰਡ ਖੈੜੇ ਬਲਾਚੱਕ ਅਤੇ ਸਰਪੰਚ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਲਗਪਗ 10.30 ਵਜੇ ਉਕਤ ਕਾਰ ਦੇ ਹਾਦਸੇ ਦੀ ਜਬਰਦਸਤ ਆਵਾਜ਼ ਸੁਣਾਈ ਦਿੱਤੀ। ਇਸ ‘ਤੇ ਉਹ ਪੁਲਿਸ ਚੌਂਕੀ ਟਾਹਲੀ ਸਾਹਿਬ ਦੇ ਇੰਚਾਰਜ਼ ਤੁਰੰਤ ਮੌਕੇ ਪਹੁੰਚੇ। ਉਨ੍ਹਾਂ ਨੇ ਦੇਖਿਆ ਕਿ ਹਾਦਸਾਗ੍ਰਸਤ ਗੱਡੀ ਵਿਚ ਬੁਰੀ ਹਾਲਤ ਵਿਚ ਫਸ ਕੇ ਜ਼ਖ਼ਮੀ ਹੋ ਗਏ। ਸੀ ਅਤੇ ਵੱਡੇ ਭਿਆਨਕ ਹਾਦਸਾ ਸੀ।
Accident
ਉਨ੍ਹਾਂ ਨੇ ਟ੍ਰੈਕਟਰ ਦੀ ਮੱਦਦ ਨਾਲ ਕੋਰ ਨੂੰ ਤੋੜ ਕੇ ਪੀੜਿਤਾਂ ਨੂੰ ਬਾਹਰ ਕੱਢਿਆ ਤਾਂ 2 ਯਾਤਰੀ ਹਰਬੰਸ ਸਿੰਘ ਪੁੱਤਰ ਧਰਮ ਸਿੰਘ ਸ਼ਮਨਗਰ ਅਤੇ ਇਕ ਔਰਤ ਤਰਸੇਮ ਅਤੇ ਪਤਨੀ ਪ੍ਰੇਮ ਸਿੰਗ ਨਿਵਾਸੀ ਨਬੀਪੁਰ ਦੀ ਮੌਕੇ ‘ਤੇ ਮੌਤ ਹੋ ਗਈ, ਜਦਕਿ ਸਿਮਰਨ ਕੌਰ ਪਤਨੀ ਨਿਰਮਲ ਸਿੰਗ ਨਿਵਾਸੀ ਲੁਧੜ, ਬਲਜੀਤ ਕੌਰ ਪਤਨੀ ਅਮਰਜੀਤ ਸਿੰਗ ਨਿਵਾਸੀ ਭੋਆ ਫਤਿਹਗੜ੍ਹ, ਜਗੀਰ ਕੌਰ ਪਤਨੀ ਕਸ਼ਮੀਰ ਸਿੰਗ ਨਿਵਾਸੀ ਲੁਧੜ, ਸਰਬਜੀਤ ਕੌਰ ਪਤਨੀ ਪਲਵਿੰਦਰ ਸਿੰਘ ਨਿਵਾਸੀ ਸ਼ਾਮਨਗਰ ਅਤੇ ਕਸ਼ਮੀਰ ਸਿੰਘ ਚਾਲਕ ਸਮੇਤ 6 ਲੋਕ ਗੰਭੀਰ ਹਾਲਤ ਵਿਚ ਜ਼ਖ਼ਮੀ ਹੋ ਗਏ।
ਰਾਤ ਸਮੇਂ ਐਂਬੂਲੈਂਸ 108 ਦਾ ਪ੍ਰਬੰਧ ਕਰਕੇ ਜ਼ਖ਼ਮੀਆਂ ਨੂੰ ਤੁਰੰਤ ਗੁਰੂ ਨਾਨਕ ਦੇਵ ਹਸਪਤਾਲ ਅੰਮ੍ਰਿਤਸਰ ਪਹੁੰਚਾਇਆ, ਜਿੱਥੇ ਜ਼ਖ਼ਮੀਆਂ ਦਾ ਇਲਾਜ ਚੱਲ ਰਿਹਾ ਹੈ। ਹਾਦਸੇ ਦਾ ਕਾਰਨ ਸਾਹਮਣੇ ਤੋਂ ਆ ਰਹੇ ਵਹੀਕਲ ਦੀ ਤੇਜ਼ ਲਾਈਟ ਡ੍ਰਾਇਵਰ ਦੀ ਅੱਖ ‘ਚ ਪੈਣਾ ਦੱਸਿਆ ਜਾ ਰਿਹਾ ਹੈ, ਜਦਕਿ ਲੋਕ ਡ੍ਰਾਇਵਰ ਨੂੰ ਝਪਕੀ ਆਉਣ ਦਾ ਵੀ ਸ਼ੱਕ ਦੱਸ ਰਹੇ ਹਨ। ਮੌਕੇ ‘ਤੇ ਜੈ ਕੇ ਦੇਖਣ ‘ਤੇ ਪਤਾ ਲੱਗਦਾ ਹੈ ਕਿ ਕਾਰ ਦੀ ਰਫ਼ਤਾਰ ਇਨ੍ਹਾਂ ਤੇਜ ਸੀ ਕਿ ਉਹ ਇਕ ਸਫ਼ੇਦੇ ਦੇ ਦਰੱਖਤ ਨੂੰ ਤੋੜ ਕੇ ਦੂਜੇ ਨਾਲ ਜਾ ਟਕਰਾਈ।