
"ਪੰਜਾਬ ਦੇ ਲੋਕ ਸੋਚ-ਸਮਝ ਕੇ ਕਰਨ ਕਿਸੇ ਦੀ ਹਮਾਇਤ, 26 ਜਨਵਰੀ ਨੇ ਖੋਲ੍ਹ ਦਿੱਤੇ ਕਈ ਭੇਦ" - RS Bains
ਚੰਡੀਗੜ੍ਹ - 26 ਮਈ ਨੂੰ ਕਿਸਾਨ ਅੰਦੋਲਨ ਦੇ 6 ਮਹੀਨੇ ਪੂਰੇ ਹੋ ਗਏ ਹਨ ਤੇ ਇਹਨਾਂ 6 ਮਹੀਨਿਆਂ ਵਿਚ ਕਿਸਾਨਾਂ ਨੂੰ ਕਾਫ਼ੀ ਕੁੱਝ ਸਹਿਣ ਕਰਨਾ ਪਿਆ। ਇਸ ਅੰਦੋਲਨ ਵਿਚ ਜੋ ਆਪਣੇ ਆਪ ਨੂੰ ਮੋਹਰੀ ਸਮਝ ਰਹੇ ਹਨ ਉਹਨਾਂ ਨੂੰ ਵੀ ਸਮਝਣ ਦੀ ਲੋੜ ਹੈ ਕਿਉਂਕਿ ਅੰਦੋਲਨ ਦਾ ਹਿੱਸਾ ਬਣੇ ਲੱਖਾ ਸਿਧਾਣਾ ਤੋਂ ਹਰ ਕੋਈ ਜਾਣੂ ਹੈ ਪਰ ਜੋ ਦੀਪ ਸਿੱਧੂ ਹੈ ਉਸ ਬਾਰੇ ਜੋ ਪਿਛਲੇ ਦਿਨਾਂ ਵਿਚ ਤਸਵੀਰਾਂ ਦੇਖਣ ਨੂੰ ਮਿਲੀਆਂ ਜਾਂ ਖ਼ਬਰਾਂ ਸਾਹਮਣੇ ਆਈਆਂ ਉਸ ਬਾਰੇ ਵੀ ਥੋੜ੍ਹਾ ਵਿਸਥਾਰ ਨਾਲ ਜਾਣਨ ਦੀ ਲੋੜ ਹੈ। ਇਸ ਸਭ ਬਾਰੇ ਸਪੋਕਸਮੈਨ ਦੇ ਪੱਤਰਕਾਰ ਹਰਦੀਪ ਸਿੰਘ ਭੋਗਲ ਨੇ ਹਾਈਕੋਰਟ ਦੇ ਸੀਨੀਅਰ ਐਡਵੋਕੇਟ ਆਰਐੱਸ ਬੈਂਸ ਨਾਲ ਗੱਲਬਾਤ ਕੀਤੀ।
ਸਵਾਲ - ਦੀਪ ਸਿੱਧੂ ਦੇ ਮਾਮਲੇ 'ਚ ਇਕ ਨਵਾਂ ਕੇਸ ਸਾਹਮਣੇ ਆਇਆ ਹੈ ਇਸ ਕੇਸ ਤੋਂ ਉਹ ਛਵੀਂ ਕਿਵੇਂ ਸਾਫ਼ ਹੁੰਦੀ ਹੈ ਕਿ ਦੀਪ ਸਿੱਧੂ ਕਿਸ ਕਿਰਦਾਰ ਦਾ ਵਿਅਕਤੀ ਹੈ?
ਜਵਾਬ - ਇਸ ਸਵਾਲ ਦਾ ਜਵਾਬ ਦਿੰਦੇ ਹੋਏ ਐਡਵੋਕਟੇ ਬੈਂਸ ਨੇ ਕਿਹਾ ਕਿ ਉਹਨਾਂ ਕੋਲ ਇਸ ਮਾਮਲੇ ਵਿਚ ਦੋ ਕੇਸ ਆਏ ਹਨ। ਪਹਿਲਾਂ ਇਕ ਲੀਗਲ ਨੋਟਿਸ ਦਿੱਤਾ ਗਿਆ ਹੈ ਜੋ ਕਿ ਅਮਨਦੀਪ ਕੌਰ ਹੁੰਦਲ ਨੇ ਐਡਵੋਕੇਟ ਹਰਿੰਦਰਪਾਲ ਸਿੰਘ ਈਸ਼ਰ ਨੂੰ ਦਿੱਤਾ ਸੀ ਤੇ ਉਹਨਾਂ ਨੇ ਮੈਨੂੰ 16 ਅਗਸਤ 2017 ਵਿਚ ਇਹ ਕੇਸ ਦਿੱਤਾ ਸੀ। ਇਸ ਦੇ ਨਾਲ ਹੀ ਦੂਜੀ ਸ਼ਿਕਾਇਤ ਵੀ ਦੀਪ ਸਿੱਧੂ ਤੇ ਮਨਦੀਪ ਸਿੱਧੂ ਦੇ ਖਿਲਾਫ਼ ਹੈ ਜੋ ਕਿ ਚੰਡੀਗੜ੍ਹ ਸੀਨੀਅਰ ਪੁਲਿਸ ਨੂੰ ਦਿੱਤੀ ਗਈ ਸੀ।
RS Bains
ਇਹ ਸ਼ਿਕਾਇਤ ਧਨਵੀਰ ਸਿੰਘ ਵੱਲੋਂ ਕੀਤੀ ਗਈ ਹੈ 14 ਅਗਸਤ 2017 ਵਿਚ। ਉਸ ਸਮੇਂ ਦੀਪ ਸਿੱਧੂ ਇਕ ਫਿਲਮ ਸ਼ੂਟ ਕਰ ਰਿਹਾ ਸੀ 'ਜੋਰਾ 10 ਨੰਬਰੀਆਂ' ਤੇ ਜੋ ਅਮਨਦੀਪ ਕੌਰ ਹੈ ਉਸ ਨੂੰ ਵਾਅਦਾ ਕੀਤਾ ਗਿਆ ਸੀ ਕਿ ਉਹ ਇਸ ਵਿਚ ਮੁੱਖ ਅਦਾਕਾਰਾ ਹੋਵੇਗੀ ਤੇ ਸੰਨੀ ਦਿਓਲ ਫਿਲਮ ਦਾ ਹੀਰੋ ਹੋਵੇਗਾ ਤੇ ਇਸ ਸ਼ਿਕਾਇਤ ਵਿਚ ਦੀਪ ਸਿੁੱਧੂ ਦਾ ਪੂਰਾ ਨਾਮ ਸੰਦੀਪ ਸਿੱਧੂ ਹੈ ਤੇ ਉਹ ਪਤਾ ਨੀ ਕਿਉਂ ਇਸ ਨੇ ਆਪਣਾ ਨਾਮ ਹੁਣ ਦੀਪ ਸਿੱਧੂ ਰੱਖ ਲਿਆ ਹੈ ਜਾਂ ਫਿਰ ਆਪਣੀ ਸ਼ਿਕਾਇਤਾ ਲੁਕਾਉਣ ਲਈ ਆਪਣਾ ਛੋਟਾ ਨਾਮ ਰੱਖ ਲਿਆ ਹੈ।
ਇਸ ਫਿਲਮ ਵਿਚ ਕੁੱਝ ਪੈਸੇ ਦਾ ਚੱਕਰ ਸੀ ਜੋ ਇਹਨਾਂ ਨੇ ਆਪਣੀ ਪੇਮੈਂਟ ਨਹੀਂ ਕੀਤੀ ਤੇ ਕੁੱਝ ਪੈਸੇ ਉਹਨਾਂ ਨੇ ਲੈ ਲਏ ਫਿਰ ਇਹਨਾਂ ਦਾ ਅਚਾਨਕ ਸਮਝੌਤਾ ਹੋਇਆ ਫਿਰ ਇਹਨਾਂ ਨੇ 20 ਲੱਖ ਦੇ ਚੈੱਕ ਦਿੱਤੇ ਤੇ ਉਹ ਵੀ ਬਾਊਂਸ ਹੋ ਗਏ ਫਿਰ ਇਹਨਾਂ ਨੇ ਅਮਨਦੀਪ ਕੌਰ ਨਾਲ ਸੋਸ਼ਣ ਵੀ ਕੀਤਾ। ਇਸ ਤੋਂ ਅੱਗੇ ਬੈਂਸ ਨੇ ਕਿਹਾ ਕਿ ਫਿਰ ਜੇ ਕਿਸੇ ਨੂੰ ਅਸੀਂ ਲੀਡਰ ਵਗੈਰਾ ਬਣਾਉਣਾ ਹੁੰਦਾ ਹੈ ਤਾਂ ਉਸ ਲਈ ਉਸ ਦੀ ਪਿਛਲੀ ਜ਼ਿੰਦਗੀ ਬਾਰੇ ਜਾਣਨਾ ਜ਼ਰੂਰੀ ਹੋ ਜਾਂਦਾ ਹੈ ਕਿਉਂਕਿ ਸਾਡੇ ਪੰਜਾਬ ਦੇ ਲੋਕ ਹਰ ਵਾਰ ਲੀਡਰਾਂ 'ਤੇ ਭਰੋਸਾ ਕਰ ਲੈਂਦੇ ਹਨ ਪਰ ਉਹ ਹਮੇਸਾ ਲੋਕਾਂ ਦੇ ਹੱਕ ਲਈ ਗੱਲ ਨਹੀਂ ਕਰਦੇ।
Deep Sidhu
ਬੈਂਸ ਨੇ ਅੱਗੇ ਕਿਹਾ ਕਿ ਜਦੋਂ ਮੈਂ ਦੀਪ ਸਿੱਧੂ ਬਾਰੇ ਇਹ ਸਭ ਕੁੱਝ ਪੜ੍ਹਿਆ ਤਾਂ ਮੈਨੂੰ ਦੁੱਖ ਵੀ ਹੋਇਆ ਤੇ ਹੈਰਾਨੀ ਵੀ ਹੋਈ ਕਿਉਂਕਿ ਉਸ ਵਿਅਕਤੀ ਨੂੰ ਨੌਜਵਾਨਾਂ ਦਾ ਲੀਡਰ ਬਣਾਇਆ ਜਾ ਰਿਹਾ ਜਿਸ ਨੇ ਖੁੱਲ੍ਹ ਕੇ ਕਿਸਾਨ ਅੰਦੋਲਨ ਵਿਚ ਹਿੱਸਾ ਲਿਆ ਤੇ ਫਿਰ ਉਸ ਨੇ ਸੰਯੁਕਤ ਕਿਸਾਨ ਮੋਰਚੇ ਦਾ ਅਨੁਸ਼ਾਸ਼ਨ ਵੀ ਭੰਗ ਕੀਤਾ ਤੇ ਇਸ ਨਾਲ ਸਰਕਾਰ ਨੂੰ ਕਿੰਨਾ ਲਾਭ ਹੋਇਆ ਕਿਸਾਨਾਂ ਤੇ ਪਰਚੇ ਦਰਜ ਕਰਨ ਅਤੇ ਉਹਨਾਂ 'ਤੇ ਅੱਤਿਆਚਾਰ ਕਰਨ ਲਈ, ਕਿੰਨੇ ਕਿਸਾਨ ਗ੍ਰਿਫ਼ਤਾਰ ਵੀ ਕੀਤੇ ਗਏ। ਬੈਂਸ ਨੇ ਕਿਹਾ ਕਿ ਜੋ ਵਿਅਕਤੀ ਇਹੋ ਜਿਹੀਆਂ ਹੇਰਾ-ਫੇਰੀਆ ਕਰ ਸਕਦਾ ਹੈ ਜੇ ਉਸ ਨੂੰ ਕੋਈ ਰਾਜਨੀਤਿਕ ਲੀਡਰ ਵੀ ਬਣਾ ਦਿੱਤਾ ਗਿਆ ਤਾਂ ਉਹ ਕੀ ਨਹੀਂ ਕਰੇਗਾ।
ਸਵਾਲ - ਬੈਂਸ ਸਾਹਿਬ ਇਸ ਤੋਂ ਸਾਫ਼ ਅਸੀਂ ਕਹਿ ਸਕਦੇ ਹਾਂ ਕਿ ਜੇ ਇਹੋ ਜਿਹੇ ਕਿਰਦਾਰ ਦਾ ਵਿਅਕਤੀ ਜੇ ਪੰਜਾਬ ਵਿਚ ਲੀਡਰ ਬਣ ਜਾਂਦਾ ਹੈ ਤਾਂ ਉਸ ਦੇ ਸਾਰੇ ਰਸਤੇ ਖੁੱਲ਼੍ਹ ਜਾਂਦੇ ਹਨ ਤਾਂ ਉਸ ਨੂੰ ਸਭ ਨੂੰ ਆਪਣੇ ਇਸ਼ਾਰਿਆਂ 'ਤੇ ਨਚਾਉਣਾ ਅਸਾਨ ਹੋ ਜਾਵੇ?
ਜਵਾਬ - ਦੇਖੋ ਪੰਜਾਬ ਵਿਚ ਕੇਂਦਰ ਸਰਕਾਰ ਦੀ ਬਹੁਤ ਜ਼ਿਆਦਾ ਦਖ਼ਲਅੰਦਾਜ਼ੀ ਹੈ ਤੇ ਜੋ ਵੀ ਨਵੇਂ ਲੀਡਰ ਬਣਦੇ ਹਨ ਉਹਨਾਂ ਦੀ ਮਰਜ਼ੀ ਨਾਲ ਹੀ ਬਣਦੇ ਹਨ। ਤੇ ਸਰਕਾਰ ਵੀ ਉਹਨਾਂ ਨੂੰ ਹੀ ਲੀਡਰ ਬਣਾਉਂਦੀ ਹੈ ਜਿਹਨਾਂ ਦੀ ਲਗਾਮ ਉਹਨਾਂ ਦੇ ਹੱਥ ਹੁੰਦੀ ਹੈ ਜਿਨ੍ਹਾਂ 'ਤੇ ਸਰਕਾਰ ਦਾ ਕੰਟਰੋਲ ਹੈ ਤੇ ਜੇ ਕਿਸੇ ਵੀ ਵਿਅਕਤੀ ਦਾ ਕੋਈ ਵੀ ਕਰੀਮੀਨਲ ਰਿਕਾਰਡ ਹੋਵੇ ਤਾਂ ਉਹ ਜਦੋਂ ਮਰਜ਼ੀ ਉਸ ਦਾ ਕੇਸ ਕੱਢ ਕੇ ਉਸ ਦੀ ਬਾਂਹ ਮਰੋੜ ਸਕਦੇ ਹਨ। ਸੋ ਇਸ ਲਈ ਉਹ ਸਰਕਾਰ ਦੇ ਖਿਲਾਫ਼ ਕੁੱਝ ਨਹੀਂ ਬੋਲ ਸਕਦੇ।
ਸਰਕਾਰ ਇਹੋ ਜਿਹੇ ਲੀਡਰਾਂ ਦੀਆਂ ਕਮਜ਼ੋਰੀਆਂ ਦਾ ਪਹਿਲਾਂ ਹੀ ਫਾਇਦਾ ਚੁੱਕ ਕੇ ਉਹਨਾਂ ਨੂੰ ਆਪਣੇ ਕੰਟਰੋਲ ਵਿਚ ਕਰ ਲੈਂਦੀ ਹੈ। ਇਸ ਸਭ ਗੱਲਾਂ ਤੋਂ ਇਹ ਕਿਹਾ ਜਾ ਸਕਦਾ ਹੈ ਕਿ ਉਹ ਫਿਰ ਆਪਣੇ ਹਿੱਤ ਲਈ ਹੀ ਕੰਮ ਕਰ ਸਕਦਾ ਹੈ ਕਿਸੇ ਹੋਰ ਲਈ ਨਹੀਂ, ਕਿੁਂਕਿ ਜੇ ਉਹ ਸਰਕਾਰ ਖਿਲਾਫ਼ ਬੋਲਦਾ ਵੀ ਹੈ ਤਾਂ ਉਸ ਦਾ ਪੁਰਾਣਾ ਖ਼ਰਾਬ ਰਿਕਾਰਡ ਬਾਹਰ ਕੱਢ ਦਿੱਤਾ ਜਾਂਦਾ ਹੈ ਤੇ ਫਿਰ ਉਹ ਵਿਅਕਤੀ ਕਿਸੇ ਕੰਮ ਦਾ ਨਹੀਂ ਰਹਿੰਦਾ। ਕੇਂਦਰ ਸਰਕਾਰ ਪੰਜਾਬ ਲਈ ਇਹ ਵਤੀਰਾ ਅਪਣਾਉਂਦੀ ਹੈ।
RS Bains
ਸਵਾਲ - ਜੀ ਬਿਲਕੁਲ ਇਹ ਪਹਿਲਾ ਹੀ ਇਹੋ ਜਿਹਾ ਇਕ ਢਾਂਚਾ ਬਣਾਇਆ ਹੋਇਆ ਹੈ ਕਿ ਕੋਈ ਇਮਾਨਦਾਰ ਵਿਅਕਤੀ ਰਾਜਨੀਤੀ ਵਿਚ ਆ ਨਾ ਜਾਵੇ ਤੇ ਉਸ ਨੂੰ ਪਹਿਲਾਂ ਹੀ ਆਪਣੇ ਸ਼ਿਕੰਜ਼ੇ ਵਿਚ ਕਰ ਲਿਆ ਜਾਂਦਾ ਹੈ ਤੇ ਸਰਕਾਰ ਵੀ ਚੋਣ ਉਸ ਵਿਅਕਤੀ ਦੀ ਹੀ ਕਰਦੀ ਹੈ ਜੋ ਪਹਿਲਾਂ ਹੀ ਕਿਤੇ ਨਾ ਕਿਤੇ ਫਸੇ ਹੁੰਦੇ ਹਨ?
ਜਵਾਬ - ਤੁਸੀਂ ਦੇਖੋ ਲੋਕਾਂ ਨੇ ਜਿਸ ਵੀ ਕਿਸੇ ਲੀਡਰ 'ਤੇ ਵਿਸ਼ਵਾਸ ਕੀਤਾ ਹੈ ਸਰਕਾਰ ਨੇ ਉਸ ਨੂੰ ਉਸ ਦੀ ਜਗ੍ਹਾ 'ਤੇ ਰਹਿਣ ਹੀ ਨਹੀਂ ਦਿੱਤਾ। ਸਰਕਾਰ ਇਹ ਸਿੱਧੇ ਤਰੀਕੇ ਨਾਲ ਨਹੀਂ ਕਰਦੀ ਉਹ ਅੱਗੇ ਹੀ ਉਸ ਵਿਅਕਤੀ ਨੂੰ ਵਧਣ ਦਿੰਦੇ ਹਨ ਜਿਸ ਦਾ ਕੰਟਰੋਲ ਉਹਨਾਂ ਦੇ ਹੱਥ ਵਿਚ ਹੋਵੇ। ਹੁਣ ਤੁਸੀਂ ਕਿਸੇ ਅਪਰਾਧਜਨਕ ਵਿਅਕਤੀ ਨੂੰ ਕੋਈ ਵੀ ਲੀਡਰ ਬਣਾ ਦੋ ਤੇ ਉਸ ਦੇ ਜੋ ਅਪਰਾਧ ਨੇ ਉਹਨਾਂ ਨੂੰ ਜਦੋਂ ਮਰਜ਼ੀ ਬਾਹਰ ਕੱਢ ਕੇ ਉਸ ਨੂੰ ਆਪਣੀ ਮਰਜ਼ੀ ਨਾਲ ਚਲਾ ਲਵੋ। ਇਸ ਦੇ ਨਾਲ ਹੀ ਬੈਂਸ ਨੇ ਰਿਹਾ ਕਿ ਜਿਸ ਬੰਦੇ ਨੂੰ ਪੈਸੇ ਦਾ ਲਾਲਚ ਜ਼ਿਆਦਾ ਹੋਵੇ ਉਹ ਤਾਂ ਮਿੰਟ 'ਚ ਅਜਿਹੇ ਕੰਮਾਂ ਲਈ ਤਿਆਰ ਹੋ ਜਾਂਦਾ ਹੈ ਤੇ ਸਰਕਾਰ ਵੀ ਇਹੀ ਚਾਹੁੰਦੀ ਹੈ ਕਿ ਇਮਾਨਦਾਰ ਦੀ ਜਗ੍ਹਾ ਉਹੀ ਬੰਦਾ ਆਵੇ ਜੋ ਉਹਨਾਂ ਦੇ ਤੌਰ ਤਰੀਕੇ ਨਾਲ ਕੰਮ ਕਰੇ।
ਸਵਾਲ - ਬੈਂਸ ਸਾਹਿਬ ਇਹ ਢਾਂਚਾ ਲੋਕਾਂ ਨੂੰ ਸਮਝਣਾ ਪਵੇਗਾ ਕਿਉਂਕਿ ਇਹੋ ਜਿਹੀਆਂ ਗੱਲਾਂ ਸਮਝਣਾ ਲੋਕਾਂ ਦੇ ਵੱਸ ਦੀ ਗੱਲ ਨਹੀਂ ਕਿਉਂਕਿ ਉਹ ਤਾਂ ਉਹੀ ਸਮਝਦੇ ਨੇ ਜੋ ਉਹਨਾਂ ਨੂੰ ਦਿਖਾਇਆ ਜਾਂਦਾ ਹੈ। ਫਿਰ ਅਸੀਂ ਗੱਲ ਚਾਹੇ ਲੱਥਾ ਸਿਧਾਣਾ ਦੀ ਕਰ ਲਈਏ ਜਾਂ ਫਿਰ ਦੀਪ ਸਿੱਧੂ ਦੀ। ਦੀਪ ਸਿੱਧੂ ਨੇ ਤਾਂ ਆਪਣਾ ਮੋਰਚਾ ਵੱਖਰਾ ਹੀ ਚਲਾਇਆ ਹੈ ਸ਼ੰਭੂ ਮੋਰਚੇ ਤੋਂ ਲਗਾਤਾਰ ਵੱਖਰੀਆਂ ਤਸਵੀਰਾਂ ਦੇਖਣ ਨੂੰ ਮਿਲੀਆਂ ਤੇ ਹੁਣ ਦੀਪ ਸਿੱਧੂ ਨੇ ਜੇਲ੍ਹ ਤੋਂ ਬਾਹਰ ਆ ਕੇ ਕਿਸ ਤਰ੍ਹਾਂ ਕਿਹਾ ਕਿ ਲੜਾਈ ਉੱਥੋਂ ਹੀ ਸ਼ੁਰੂ ਹੋਵੇਗੀ ਜਿੱਥੇ ਖ਼ਤਮ ਕਰ ਕੇ ਗਏ ਸੀ ਤੇ ਇਸ ਦੀਆਂ ਤਾਰਾਂ ਕਿਸ ਤਰ੍ਹਾਂ ਇੰਟਰਨੈਸ਼ਨਲ ਲੈਵਲ ਤੇ ਜੁੜਦੀਆਂ ਨੇ ਜਾਂ ਫਿਰ ਕੇਂਦਰ ਵੱਲੋਂ ਕਿਸ ਤਰ੍ਹਾਂ ਕੰਟਰੋਲ ਕਰਨ ਦੀਆਂ ਸਾਨੂੰ ਖ਼ਬਰਾਂ ਮਿਲਦੀਆਂ ਨੇ?
ਜਵਾਬ - 7 ਨਵੰਬਰ 2020 ਨੂੰ ਸੰਯੂਕਤ ਕਿਸਾਨ ਮੋਰਚੇ ਦਾ ਜੋ ਪ੍ਰਦਰਸ਼ਨ ਸੀ ਉਹ ਸ਼ੁਰੂ ਹੋ ਚੁੱਕਾ ਸੀ, ਪਹਿਲਾਂ ਉਹਨਾਂ ਨੇ ਸੜਕਾਂ ਰੋਕੀਆਂ ਫਿਰ ਰੇਲਵੇ ਟਰੈਕ ਬੰਦ ਕੀਤੇ ਫਿਰ ਉਹਨਾਂ ਨੇ ਪੰਜਾਬ ਬੰਦ ਦੀ ਕਾਲ ਦਿੱਤੀ 25 ਸਤੰਬਰ ਨੂੰ, ਤੇ 25 ਸਤੰਬਰ ਨੂੰ ਹੀ ਸ਼ੰਭੂ ਮੋਰਚਾ ਸ਼ੁਰੂ ਹੋਇਆ, ਜਿਸ ਨੂੰ ਕਿ ਸੰਦੀਪ ਸਿੱਧੂ ਜਾਂ ਫਿਰ ਕਹਿ ਲਵੋ ਕਿ ਦੀਪ ਸਿੱਧੂ ਕੰਟਰੋਲ ਕਰਨ ਲੱਗ ਪਿਆ। ਤੇ ਇਸ ਮੋਚਰੇ ਵਿਚ ਜੇ ਤੁਸੀਂ ਬੈਨਰ ਵੀ ਦੇਖੋਗੇ ਤਾਂ ਮੋਰਚੇ ਵਿਚ ਬੈਨਰ ਵੀ ਸੰਯੁਕਤ ਕਿਸਾਨ ਮੋਰਚੇ ਦੇ ਨਹੀਂ ਹਨ, ਬੈਨਰ ਵਾਰਿਸ ਪੰਜਾਬ. ਓਆਰਜੀ ਦੇ ਹਨ।
Farmers Protest
ਬੈਂਸ ਨੇ ਕਿਹਾ ਕਿ ਮੈਨੂੰ ਉਤਸੁਕਤਾ ਹੋਈ ਕਿ ਵਾਰਿਸ ਪੰਜਾਬ ਦੀ ਕਿਹੜੀ ਸੰਸਥਾ ਪੈਦਾ ਹੋ ਗਈ, ਜਾਂ ਇਸ ਦੀ ਆਪਣੀ ਬਣਾਈ ਹੋਈ ਹੈ ਕਿਹੜੇ ਸ਼ਹਿਰ ਵਿਚ ਰਜਿਸਟਰਡ ਹੈ ਤੇ ਹੈਰਾਨੀ ਇਸ ਗੱਲ ਦੀ ਹੋਈ ਕਿ ਵੈੱਬਸਾਈਟ 'ਚ ਕਿਹਾ ਗਿਆ ਸੀ ਕਿ ਸਾਡੇ ਮੈਂਬਰ ਬਣੋ ਤੇ ਜੋ ਨੰਬਰ ਦਿੱਤੇ ਗਏ ਹਨ ਉਹ ਯੂਐੱਸਏ ਦੇ ਨੇ, ਤੇ ਵੈੱਬਸਾਈਟ ਵੀ ਹਿੰਦੁਸਤਾਨ ਤੋਂ ਆਪਰੇਟ ਨਹੀਂ ਕੀਤੀ ਜਾ ਰਹੀ ਸੀ। ਤੇ ਹੁਣ ਤੁਸੀਂ ਦੇਖੋ ਕਿ ਜੋ ਪ੍ਰਦਰਸ਼ਨ ਸ਼ੁਰੂ ਹੋਇਆ ਉਸ ਦਾ ਸ਼ੁਰੂਆਤੀ ਨੰਬਰ ਹੀ ਬਾਹਰ ਦਾ ਹੈ ਤੇ ਜੋ ਵਿਅਕਤੀ ਇਸ ਨੂੰ ਚਲਾ ਰਿਹਾ ਹੈ ਉਹ ਬਹੁਤ ਹੀ ਨਜ਼ਦੀਕੀ ਨਾਲ ਇਸ ਨਾਲ ਜੁੜਿਆ ਹੋਇਆ ਹੈ
Sikh Caucus
ਜੋ ਸਿੱਖ ਕੌਕਸ ਸਪੋਰਟਸ ਕਮੇਟੀ ਨਾਲ, ਡਾ. ਪ੍ਰਿਤਪਾਲ ਨੇ ਜਿਨ੍ਹਾਂ ਨੇ ਇਹ ਕਿਤਾਬ ਲਿਖੀ ਹੈ, ਸਿੱਖ ਕੌਕਸ ਸੀਸਜ਼ਡ ਇੰਨ ਦਿੱਲੀ ਐਂਡ ਸਰੈਂਜਰ ਇਨ ਵਸ਼ਿੰਗਟਨ ਉਹ ਕਾਫ਼ੀ ਗੱਲਾਂ ਬਾਹਰ ਲਿਆਂਉਂਦੀ ਹੈ ਕਿ ਕਿਵੇਂ ਭਾਰਤ ਸਰਕਾਰ ਦੇ ਹੱਕ ਵਿਚ ਉਹ ਕੰਮ ਕਰ ਰਹੀ ਹੈ। ਹੁਣ ਜੇ ਇਹ ਸ਼ੰਭੂ ਮੋਰਚੇ ਦੀਆਂ ਤਾਰਾਂ ਐਨੀ ਦੂਰ ਤੱਕ ਜਾਂਦੀਆਂ ਨੇ ਤਾਂ ਤੁਸੀਂ ਸੋਚ ਸਕਦੇ ਹੋ ਕਿ ਇਹਨਾਂ ਨੂੰ ਕੰਟਰੋਲ ਕੌਣ ਕਰ ਰਿਹਾ ਹੈ। ਇਹ ਸਭ ਅਜੇ ਵੀ ਸ਼ੱਕ ਦੇ ਦਾਇਰੇ ਵਿਚ ਹੀ ਰਹਿਣਾ ਸੀ ਜੇ 26 ਜਨਵਰੀ ਦਾ ਸਭ ਕੁੱਝ ਉਜਾਹਰ ਨਾ ਹੋ ਜਾਂਦਾ। 26 ਜਨਵਰੀ ਦਾ ਮਾਮਲਾ ਹੁਣ ਕਿਸੇ ਨੂੰ ਸਮਝਾਉਣ ਦੀ ਲੋੜ ਨਹੀਂ ਹੈ ਨਹੀਂ ਤਾਂ ਇਹ ਚੀਜ਼ਾਂ ਜਲਦੀ ਬਾਹਰ ਨਹੀਂ ਆਉਂਦੀਆਂ।
ਸਵਾਲ - ਸਰ ਜਿਵੇਂ ਤੁਸੀਂ ਜ਼ਿਕਰ ਕੀਤਾ ਜੇ ਦੀਪ ਸਿੱਧੂ ਦੀਆਂ ਹੁਣ ਦੀਆਂ ਕਾਰਵਾਈਆਂ ਦੀ ਗੱਲ ਕੀਤੀ ਜਾਵੇ ਤੇ ਹੁਣ ਇੱਥੇ ਜੋ ਸਿੱਖ ਲੀਡਰ ਨੇ ਉਹਨਾਂ ਦੇ ਖਿਲਾਫ਼ ਬੋਲ ਰਿਹਾ ਹੈ ਪਹਿਲਾ ਸੰਯੁਕਤ ਕਿਸਾਨ ਮੋਰਚੇ ਦੇ ਖਿਲਾਫ਼ ਬੋਲਦੇ ਸੀ ਪਰ ਹੁਣ ਢੱਡਰੀਆਂ ਵਾਲਿਆਂ ਦੇ ਖਿਲਾਫ਼ ਵੀ ਬੋਲਣ ਲੱਗ ਪਿਆ ਹੈ ਤੇ ਉਹ ਵੀ ਜਵਾਬ ਦੇ ਰਹੇ ਹਨ ਕਿ ਲੱਗਦਾ ਹੈ ਕਿ ਖਾਲਿਸਤਾਨ ਦੀ ਮੰਗ ਨੂੰ ਫਿਰ ਉਭਾਰ ਕੇ ਲਿਆਂਦਾ ਜਾ ਰਿਹਾ ਹੈ ਵੋਟ ਦਾ ਮੁੱਦਾ ਵੀ ਸਾਹਮਣੇ ਆ ਰਿਹਾ ਹੈ। ਕੀ ਲੱਗਦਾ ਹੈ ਵੋਟਾਂ ਵੰਡਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ?
ਜਵਾਬ - ਦੇਖੋ ਡਾ. ਜਗਜੀਤ ਸਿੰਘ ਚੌਹਾਨ ਦੀ ਇਕ ਬਹੁਤ ਵਧੀਆ ਉਦਾਹਰਣ ਹੈ ਕਿ ਕਿਸ ਤਰ੍ਹਾਂ ਇੰਡੀਅਨ ਇੰਟੈਲੀਜੈਂਸ ਏਜੰਸੀਆ ਓਪਰੇਟ ਕਰਦੀਆਂ ਨੇ। ਜਗਜੀਤ ਸਿੰਘ ਦੀ ਉਮਰ ਮੇਰੇ ਪਿਤਾ ਜੀ ਦੇ ਹਾਣ ਦੀ ਸੀ ਪਰ ਹੁਣ ਉਹ ਨਹੀਂ ਰਹੇ, ਤੇ ਮੈਨੂੰ ਉਹਨਾਂ ਬਾਰੇ ਬਹੁਤ ਡੂੰਘਾਈ ਨਾਲ ਪਤਾ ਉਹਨਾਂ ਦਾ ਰਾਜਨੀਤੀ ਵਾਲ ਕਰੀਅਰ ਕਿਵੇਂ ਉਹ ਇੰਗਲੈਂਡ ਗਏ, ਕਿਵੇਂ ਉਹਨਾਂ ਨੇ ਨਾਅਰੇ ਦਿੱਤੇ ਪਹਿਲਾਂ ਸਿੱਖ ਸਥਾਨ ਦੇ ਫਿਰ ਖਾਲਿਸਤਾਨ ਦੇ, ਫਿਰ ਟਰਾਮਿਟਲ ਇੰਸਟਾਲ ਕੀਤਾ ਹਰਿਮੰਦਰ ਸਾਹਿਬ, ਪਾਸਵਰਡ ਬਣਾਏ ਖਾਲਿਸਤਾਨ ਦੇ ਕਰੰਸੀ ਛਾਪੀ ਤੇ ਫਿਰ ਉਹਨਾਂ ਨੇ ਇਸ ਤਰ੍ਹਾਂ ਹੀ ਮੈਨੇਜ ਕੀਤਾ ਪਰ ਉਹਨਾਂ ਨੂੰ ਕਿਸੇ ਨੇ ਗ੍ਰਿਫ਼ਤਾਰ ਨਹੀਂ ਕੀਤਾ ਭਾਰਤ ਆਇਆ ਨੂੰ, ਫਿਰ ਉਹਨਾਂ ਨੇ ਭਾਰਤ ਪਹਿਲੀ ਕਾਨਫਰੰਸ ਵਿਚ ਐਲਾਨ ਕੀਤਾ ਕਿ ਖਾਲਿਸਤਾਨ ਬਣੇਗਾ ਉੱਤੇ ਵੀ ਉਹਨਾਂ ਨੂੰ ਕਿਸੇ ਨੇ ਵੀ ਗ੍ਰਿਫ਼ਤਾਰ ਨਹੀਂ ਕੀਤਾ ਤੇ ਆਖ਼ਰੀ ਦਿਨ ਆਪਣੇ ਪਿੰਡ ਵਿਚ ਅਰਾਮ ਨਾਲ ਗਏ।
RS Bains
ਤੁਸੀਂ ਦੇਖੋ ਕਿ ਜੋ ਸਾਡੇ ਖਾਲਿਸਤਾਨ ਦੇ ਮੂਵਮੈਂਟ ਦਾ ਸਭ ਤੋਂ ਵੱਡਾ ਚਿੰਨ ਜਗਜੀਤ ਸਿੰਘ ਚੌਹਾਨ ਸਰਕਾਰ ਦੇ ਐਨੇ ਕੰਟਰੋਲ ਵਿਚ ਸੀ ਤਾਂ ਬਾਕੀ ਲੀਡਰਸ਼ਿਪ ਬਾਰੇ ਤਾਂ ਕੀ ਹੀ ਕਹਿਣਾ। ਹੁਣ ਤੁਸੀਂ ਕਿਸਾਨ ਅੰਦੋਲਨ ਵਿਚ ਰੋਲ ਸਪੱਸ਼ਟ ਦੇਖ ਹੀ ਸਕਦੇ ਹੋ ਦੋਵੇਂ ਲੀਡਰਾਂ ਦਾ ਤੇ ਪੰਜਾਬ ਤੇ ਹਰਿਆਣਾ ਵਿਚ ਹੁਣ ਉਸੇ ਲੀਡਰ ਦੀ ਹੀ ਬੁੱਕਤ ਹੋਣੀ ਹੈ ਜਿਸ ਨੇ ਕਿਸਾਨ ਅੰਦੋਲਨ ਵਿਚ ਹਿੱਸਾ ਲਿਆ ਹੈ। ਜਿਸ ਲੀਡਰ ਵਿਚ ਕਿਸਾਨਾਂ ਦਾ ਵਿਸ਼ਵਾਸ ਬੱਜਿਆ ਹੈ। ਤੇ ਹੁਣ ਨਵੀਂ ਲੀਡਰਸ਼ਿਪ ਸ਼ੁਰੂ ਕਰਨ ਦੀ ਸਿੱਧੀ ਕੋਸ਼ਿਸ਼ ਸ਼ੁਰੂ ਹੋ ਗਈ ਹੈ ਤੇ ਇਸ ਦੀ ਕੋਸ਼ਿਸ਼ ਕੌਣ ਕਰ ਰਿਹਾ ਇਸ ਦੀਆਂ ਸਿੱਧੀਆਂ ਤਾਰਾਂ ਗ੍ਰਹਿ ਮੰਤਰਾਲੇ ਨਾਲ ਜੁੜ ਰਹੀਆਂ ਹਨ।
ਆਰਐੱਸ ਬੈਂਸ ਨੇ ਸਪੱਸ਼ਟ ਤੌਰ ਤੇ ਕਿਹਾ ਕਿ ਸਾਨੂੰ ਜੋ ਅਜਿਹੇ ਬੈਕਗ੍ਰਾਊਂਡ ਵਾਲੇ ਵਿਅਕਤੀ ਨੇ ਉਹਨਾਂ ਤੋਂ ਸਾਵਧਾਨ ਰਹਿਣਾ ਚਾਹੀਦਾ ਹੈ। ਸਾਡੇ ਸਾਹਮਣੇ ਸਪੱਸ਼ਟ ਕਿਸਾਨ ਲੀਡਰਸ਼ਿਪ ਹੈ, ਤੁਸੀਂ ਕਸੇ ਵੀ ਕਿਸਾਨ ਆਗੂ ਨੂੰ ਦੇਖ ਲਓ ਉਹਨਾਂ ਵਿਚ ਇਕ ਸਪੱਸ਼ਟਟਾਂ ਹੈ ਕਿਉਂਕਿ ਉਹਨਾਂ ਨੇ ਕੰਮ ਕੀਤਾ ਹੈ ਤੇ ਸੁਰਜੀਤ ਸਿੰਘ ਫੂਲ ਤੇ ਤਾਂ ਪੁਲਿਸ ਨੇ ਆਪ ਤਸ਼ੱਦਦ ਢਾਹਿਆ ਹੈ। ਇਹ ਕਿਸਾਨ ਲੀਡਰ ਕੋਈ ਬੈਠ ਕੇ ਖਾਣ ਵਾਲੇ ਲੀਡਰ ਨਹੀਂ ਹਨ, ਉਹਨਾਂ ਨੇ ਸੱਚਮੁੱਚ ਸੰਘਰਸ਼ ਕੀਤਾ ਹੈ। ਛੋਟੇ-ਛੋਟੇ ਪਿੰਡਾਂ 'ਚ ਜਾ ਕੇ ਸੰਘਰਸ਼ ਕੀਤਾ ਹੈ ਤੇ ਜੇ ਤੁਸੀਂ ਅਜਿਹੀ ਲੀਡਰਸ਼ਿਪ 'ਤੇ ਵਿਸ਼ਵਾਸ ਕਰੋਗੇ ਤਾਂ ਹੀ ਤੁਹਾਡੇ ਪਿੰਡ ਜਾਂ ਸ਼ਹਿਰ ਦਾ ਕੁੱਝ ਬਣੇਗਾ। ਜੇ ਤੁਸੀਂ ਅਜਿਹੀ ਲੀਡਰਸ਼ਿਪ 'ਤੇ ਵਿਸ਼ਵਾਸ ਕਰੋਗੇ ਜੋ ਟਪੂਸੀਆ ਮਾਰਦੇ ਨੇ ਤੇ ਜੋ ਅਚਾਨਕ ਹੀ ਸੀਟ 'ਤੇ ਆ ਕੇ ਬੈਠ ਜਾਂਦੇ ਨੇ ਤੇ ਫਿਰ ਤੁਹਾਨੂੰ ਰਿਜ਼ਲਟ ਵੀ ਅਜਿਹਾ ਹੀ ਮਿਲੇਗਾ।
ਸਵਾਲ - ਸਰ ਤੁਸੀਂ ਦੀਪ ਸਿੱਧੂ ਦੇ ਕੇਸ ਬਾਰੇ ਗੱਲ ਕੀਤੀ ਤੇ ਜੋ ਉਸ ਦੇ ਰਿਕਾਰਡ ਵਿਚ ਹੈ ਉਸ ਨੂੰ ਵੀ ਤੁਸੀਂ ਉਭਾਰਨ ਦੀ ਕੋਸ਼ਿਸ਼ ਕਰ ਰਹੇ ਹੋ ਕਿ ਕਿਸ ਤਰੀਕੇ ਨਾਲ ਉਹ ਸਵਾਲਾਂ ਦੇ ਘੇਰੇ ਵਿਚ ਹੈ। ਦੀਪ ਸਿੱਧੂ ਦਾ ਅਸੀਂ ਸਿੱਧੇ ਤੌਰ 'ਤੇ ਮੰਨਦੇ ਹਾਂ ਕਿਉਂਕਿ ਜਥੇਬੰਦੀਆਂ ਨੇ ਵੀ ਕਿਨਾਰਾਂ ਕੀਤਾ ਹੋਇਆ ਹੈ। ਤੁਸੀਂ ਇਹ ਕਹਿੰਦੇ ਹੋ ਕਿ ਲੱਖਾ ਸਿਧਾਣਾ ਦੀ ਤੇ ਦੀਪ ਸਿੱਧੀ ਦੀ ਤਸਵੀਰ ਇਕੋ ਜਿਹੀ ਹੈ ਫਿਰ ਜਥੇਬੰਦੀਆਂ ਵੱਲੋਂ ਲੱਖਾ ਸਿਧਾਣਾ ਤੇ ਯਕੀਨ ਕਰਨ ਦਾ ਕਾਰਨ ਕੀ ਮੰਨਦੇ ਹੋ?
ਜਵਾਬ - ਨਹੀਂ ਦੇਖੋ ਯਕੀਨ ਤਾਂ ਸਭ ਤੇ ਹੀ ਕਰਨਾ ਚਾਹੀਦਾ ਹੈ ਤੇ ਜਥੇਬੰਦੀਆਂ ਨੇ ਤਾਂ ਦੀਪ ਸਿੱਧੂ ਤੇ ਵੀ ਵਿਸ਼ਵਾਸ ਕੀਤਾ ਸੀ ਕਿੁਂਕਿ ਸਾਨੂੰ ਇਸ ਸਮੇਂ ਹਰ ਵਿਅਕਤੀ ਦੀ ਲੋੜ ਹੈ। ਸੰਯੁਕਤ ਕਿਸਾਨ ਮੋਰਚਾ ਐਨਾ ਵੱਡਾ ਅੰਦੋਲਨ ਹੈ ਕਿ ਇਸ ਵਿਚ ਕਿਸੇ ਨੂੰ ਵੀ ਨਾਂਹ ਨਹੀਂ ਕੀਤੀ ਜਾ ਸਕਦੀ। ਹਰ ਵਿਅਕਤੀ ਨੂੰ ਬਲਾਉਂਦੇ ਵੀ ਹਨ ਤੇ ਅੰਦੋਲਨ ਵਿਚ ਹਿੱਸਾ ਵੀ ਲੈਣ ਦਿੰਦੇ ਹਨ। ਮੈਨੂੰ ਫਿਕਰ ਸਿਰਫ਼ ਇਸ ਗੱਲ ਦੀ ਹੈ ਜੋ ਅਗਲੀਆਂ ਚੋਣਾਂ ਵਿਚ ਜਿਸ ਬੰਦੇ ਤੇ ਯਕੀਨ ਕਰ ਕੇ ਅਸੀਂ ਉਸ ਨੂੰ ਸੱਤਾ ਦੇਣੀ ਹੈ। ਕਿਉਂਕਿ ਅੰਦੋਲਨ ਵਿਚ ਤਾਂ ਉਹੀ ਵਿਅਕਤੀ ਜਾਂਦਾ ਹੈ ਜੋ ਕੁੱਝ ਦੇਣ ਕਾਬਿਲ ਹੁੰਦਾ ਹੈ। ਇਸ ਕਿਸਾਨ ਅੰਦੋਲਨ ਤੋਂ ਹੀ ਨਵੀਂ ਲੀਡਰਸ਼ਿਪ ਪੈਦਾ ਹੋਣੀ ਹੈ ਤੇ ਅਸੀਂ ਕਿਹੜੀ ਲੀਡਰਸ਼ਿਪ ਚਾਹੁੰਦੇ ਹਾਂ ਕਿ ਉਹ ਲੋਕਾਂ ਦੇ ਹੱਕ ਵਿਚ ਗੱਲ ਕਰੇ ਉਸ ਬਾਰੇ ਸਾਨੂੰ ਸੁਚੇਤ ਹੋਣਾ ਪਵੇਗਾ।
RS Bains
ਸਵਾਲ - ਸਰ ਤੁਹਾਨੂੰ ਲੱਗਦਾ ਹੈ ਕਿ ਲੋਕਾਂ ਨੂੰ ਹੁਣ ਸਮਝ ਲੈਣਾ ਚਾਹੀਦਾ ਹੈ ਅਤੇ ਲੋਕਾਂ ਨੂੰ ਆਪਣੇ ਢੰਗ ਨਾਲ ਪੜਚੋਲ ਕਰਨੀ ਚਾਹੀਦੀ ਹੈ ਕਿ ਸਾਡੇ ਲਈ ਕਿਹੋ ਜਿਹਾ ਲੀਡਰ ਚੰਗਾ ਹੈ ਕਿਉਂਕਿ ਜੋ ਐਨੀਆਂ ਛੋਟੀਆਂ ਤੇ ਗੰਭੀਰ ਗੱਲਾਂ ਨੇ ਜੋ ਚੀਜ਼ਾਂ ਨੇ ਉਙ ਲੋਕਾਂ ਤੱਕ ਨਹੀਂ ਪਹੁੰਚਦੀਆਂ?
ਜਵਾਬ - ਜੀ ਬਿਲਕੁਲ ਸਾਡੇ ਕੋਲ ਤਾਂ ਐਨੇ ਸਾਧਨ ਨੇ ਇਹਨਾਂ ਲੀਡਰਾਂ ਬਾਰੇ ਜਾਣਨ ਲਈ। ਸਾਨੂੰ ਇਹ ਚਾਹੀਦਾ ਹੈ ਕਿ ਅਸੀਂ ਗੱਲਾਂ ਜਾਂ ਨਾਅਰਿਆਂ 'ਤੇ ਨਾ ਜਾਈਏ ਉਸ ਬੰਦੇ ਦੇ ਪਿਛੋਕੜ ਵੱਲ ਜਾਈਏ ਤੇ ਉਸ ਵਿਅਕਤੀ ਦੀ ਸੋਚ ਵੱਲ ਦੇਖੀਏ ਕਿ ਉਹ ਸਾਡੇ ਲਈ ਕੀ ਕਰਨਾ ਚਾਹੁੰਦਾ ਹੈ ਤੇ ਕਿਵੇਂ ਕਰਦਾ ਹੈ, ਉਸ ਹਿਸਾਬ ਨਾਲ ਅਸੀਂ ਆਪਣਾ ਲੀਡਰ ਕਿਸੇ ਨੂੰ ਮੰਨੀਏ ਨਾ ਕਿ ਇਹ ਦੇਖੀਏ ਕਿ ਉਹ ਕਿੰਨਾ ਸੋਹਣਾ ਬੋਲਦਾ ਹੈ ਨਾ ਕਿ ਅਮਿਤਾਭ ਬਚਨ ਜਾਂ ਸਨੀ ਦਿਓਲ ਜੋ ਕਿ ਐਕਟਿੰਗ ਵਿਚ ਹੀ ਵਿਸ਼ਵਾਸ ਰੱਖਦੇ ਨੇ ਪਰ ਉਹਨਾਂ ਦਾ ਸੱਚ ਕੁੱਝ ਹੋਰ ਹੀ ਹੈ। ਅਸੀਂ ਇਹ ਦੇਖਦੇ ਹਾਂ ਕਿ ਜਦੋਂ ਬੰਦੇ ਕੋਲ ਪਾਵਰ ਜਾਂ ਪੈਸਾ ਆ ਜਾਂਦਾ ਹੈ ਉਹ ਆਪਣਾ ਅਸਲੀ ਰੂਪ ਦਿਕਾ ਦਿੰਦਾ ਹੈ ਤੇ ਅਸੀਂ ਕਹਿੰਦੇ ਹਾਂ ਕਿ ਪੈਸੇ ਜਾਂ ਪਾਵਰ ਨੇ ਵਿਅਕਤੀ ਨੂੰ ਇਸ ਤਰ੍ਹਾਂ ਦਾ ਬਣਾ ਦਿੱਤਾ ਪਰ ਅਸਲ ਵਿਚ ਜਿਸ ਤਰ੍ਹਾਂ ਦੇ ਤੁਸੀਂ ਅੰਦਰੋਂ ਹੁੰਦੇ ਹੋ ਉਹ ਚੀਜ਼ ਬਾਹਰ ਆ ਜਾਂਦੀ ਹੈ। ਸੋ ਸਾਨੂੰ ਆਪਣੇ ਤਰੀਕੇ ਨਾਲ ਪੜਚੋਲ ਕਰ ਕੇ ਹੀ ਲੀਡਰਾਂ ਦੀ ਚੋਣ ਕਰਨੀ ਚਾਹੀਦੀ ਹੈ।