ਸਸਤੀ ਦਵਾਈ ਲੈਣ ਲਈ ਅਪਣਾਉਣਾ ਹੋਵੇਗਾ ਹੁਣ ਇਹ ਫਾਰਮੂਲਾ!
Published : Jul 1, 2020, 2:27 pm IST
Updated : Jul 1, 2020, 2:27 pm IST
SHARE ARTICLE
Ludhiana Anmol kwatra Medicine Price Generic Medicine
Ludhiana Anmol kwatra Medicine Price Generic Medicine

ਉਹ ਸਪੱਸ਼ਟ ਕਰਨਾ ਚਾਹੁੰਦੇ ਹਨ ਕਿ ਦਵਾਈਆਂ ਦੋ...

ਲੁਧਿਆਣਾ: ਦਵਾਈਆਂ ਨੂੰ ਲੈ ਕੇ ਮੁੱਦਾ ਪੂਰੀ ਤਰ੍ਹਾਂ ਭੱਖ ਚੁੱਕਾ ਹੈ ਤੇ ਹੁਣ ਅਨਮੋਲ ਕਵਾਤਰਾ ਵੱਲੋਂ ਵੀ ਇਸ ਸਬੰਧੀ ਸੋਸ਼ਲ ਮੀਡੀਆ ਤੇ ਜਾਣਕਾਰੀ ਸਾਂਝੀ ਕੀਤੀ ਗਈ ਹੈ। ਉਹਨਾਂ ਨੇ ਦਸਿਆ ਕਿ ਉਹ ਲੋਕਾਂ ਨੂੰ ਸੱਚਾਈ ਤੋਂ ਜਾਣੂ ਕਰਵਾਉਣਾ ਚਾਹੁੰਦੇ ਹਨ। ਬਹੁਤ ਸਾਰੇ ਲੋਕ ਦਵਾਈਆਂ ਨੂੰ ਲੈ ਕੇ ਸਵਾਲ ਕਰ ਰਹੇ ਹਨ ਕਿ ਇਸ ਪੱਤੇ 70% ਆਫ ਲੈ ਕੇ ਦਿਖਾਓ।

Anmol KwatraAnmol Kwatra

ਉਹ ਸਪੱਸ਼ਟ ਕਰਨਾ ਚਾਹੁੰਦੇ ਹਨ ਕਿ ਦਵਾਈਆਂ ਦੋ ਤਰ੍ਹਾਂ ਦੀਆਂ ਹੁੰਦੀਆਂ ਹਨ ਜੈਨੇਰਿਕ ਅਤੇ ਐਥੀਕਲ ਅਤੇ ਇਹ ਦੋਵੇਂ ਇਕੋ ਜਿਹੀਆਂ ਹੁੰਦੀਆਂ ਹਨ। ਉਹਨਾਂ ਨੇ ਇਕ ਬਜ਼ੁਰਗ ਬਾਰੇ ਦਸਿਆ ਕਿ ਉਹਨਾਂ ਦੇ ਪੇਟ ਵਿਚ ਦਰਦ ਰਹਿਣ ਕਾਰਨ ਉਹਨਾਂ ਦਾ ਅਪਰੇਸ਼ਨ ਪੀਜੀਆਈ ਵਿਚ ਹੋਇਆ ਸੀ ਤੇ ਉਸ ਤੋਂ ਬਾਅਦ ਉਹ ਕਾਫੀ ਸਮੇਂ ਤੋਂ ਉਹਨਾਂ ਦੀ ਸੰਸਥਾ ਤੋਂ ਦਵਾਈ ਲੈ ਕੇ ਜਾਂਦੇ ਰਹੇ ਹਨ।

ChemistsChemists

ਅਨਮੋਲ ਨੇ ਉਹਨਾਂ ਨੂੰ ਪੁੱਛਿਆ ਕਿ ਉਹਨਾਂ ਨੂੰ ਪਤਾ ਹੈ ਕਿ ਇਹ ਦਵਾਈ ਜੈਨੇਰਿਕ ਹੈ ਜਾਂ ਐਥੀਕਲ ਤਾਂ ਉਹਨਾਂ ਦਸਿਆ ਕਿ ਉਹਨਾਂ ਨੂੰ ਸਿਰਫ ਐਮਆਰਪੀ ਦਾ ਪਤਾ ਹੈ ਤੇ ਇਹ ਜੈਨੇਰਿਕ ਹੈ ਜਾਂ ਨਹੀਂ ਇਸ ਬਾਰੇ ਨਹੀਂ ਪਤਾ। ਉਹਨਾਂ ਨੇ ਇਹ ਦਵਾਈ ਪਹਿਲੇ ਦਿਨ 3000 ਦੀ ਲਈ ਸੀ ਤੇ ਇਸ ਵਿਚ ਸਿਰਫ 3 ਪੱਤੇ ਸੀ ਦਵਾਈ ਦੇ। ਇਸ ਦੀ ਐਮਆਰਪੀ 4300 ਰੁਪਏ ਹੈ।

Anmol KwatraAnmol Kwatra

ਫਿਰ ਉਹਨਾਂ ਨੇ ਜਦੋਂ ਇਹ ਦਵਾਈ ਮੰਗਵਾਈ ਤਾਂ ਉਹਨਾਂ ਨੂੰ ਇਹੀ ਦਵਾਈ 1200 ਰੁਪਏ ਦੀ ਮਿਲੀ। ਹੁਣ ਮੁੱਦਾ ਇਹੀ ਹੈ ਕਿ ਦਵਾਈਆਂ ਤੇ ਜਿਹੜੀ ਐਮਆਰਪੀ ਲਿਖੀ ਗਈ ਹੈ ਉਹ ਘਟਾ ਕੇ ਉੰਨੀ ਲਿਖੀ ਜਾਵੇ ਜਿਸ ਵਿਚ ਦਵਾਈ ਵਿਕ ਸਕੇ। ਇਹ ਸਰਕਾਰ ਤੈਅ ਕਰੇਗੀ ਕਿ ਕਿਹੜੇ ਰੇਟ ਤੇ ਦਵਾਈ ਵਿਕਣੀ ਚਾਹੀਦੀ ਹੈ।

ChemistsChemists

ਅੱਜ ਦਵਾਈਆਂ ਦੀਆਂ ਕੀਮਤਾਂ ਅਸਮਾਨ ਛੂੰਹ ਰਹੀਆਂ ਹਨ ਤੇ ਇਹਨਾਂ ਦਵਾਈਆਂ ਨੂੰ ਸਸਤਾ ਕਿਵੇਂ ਲਿਆ ਜਾਵੇ ਇਸ ਦੇ ਲਈ ਉਹਨਾਂ ਦਸਿਆ ਕਿ ਤੁਹਾਨੂੰ ਡਾਕਟਰ ਜਿਹੜੀ ਦਵਾਈ ਲਿਖ ਕੇ ਦਿੰਦਾ ਹੈ ਤੁਸੀਂ ਉਹ ਨਹੀਂ ਲੈਣੀ, ਤੁਸੀਂ ਦੁਕਾਨ ਤੇ ਜਾ ਕੇ ਦੁਕਾਨਦਾਰ ਨੂੰ ਕਹਿਣਾ ਹੈ ਕਿ ਜਿਹੜੀ ਦਵਾਈ ਡਾਕਟਰ ਨੇ ਲਿਖ ਕੇ ਦਿੱਤੀ ਹੈ ਉਹ ਨਹੀਂ ਲੈਣੀ ਪਰ ਇਸ ਤਰ੍ਹਾਂ ਦੇ ਸਾਲਟ ਵਾਲੀ ਜੈਨੇਰਿਕ ਦਵਾਈ ਚਾਹੀਦਾ ਹੈ।

Balwinder Singh Jindu Balwinder Singh Jindu

ਫਿਰ ਦੁਕਾਨਦਾਰ ਤੁਹਾਨੂੰ ਇਹੀ ਦਵਾਈ 20 ਰੁਪਏ ਵਿਚ ਮਿਲ ਜਾਵੇਗੀ। ਇਹ ਅਸਰ ਵੀ ਉੰਨਾ ਹੀ ਕਰੇਗੀ ਜਿੰਨਾ ਡਾਕਟਰ ਦੀ ਲਿਖੀ ਹੋਈ ਦਵਾਈ ਕਰੇਗੀ। ਸਾਰੇ ਡਾਕਟਰ ਜਾਂ ਕੈਮਿਸਟਸ ਚੰਗੇ ਨਹੀਂ ਤੇ ਸਾਰੇ ਮਾੜੇ ਨਹੀਂ। ਜਿੱਥੇ ਮਾੜੇ ਹਨ ਉੱਥੇ ਚੰਗੇ ਵੀ ਲੋਕ ਹਨ ਜੋ ਕਿ ਦੁਨੀਆ ਦਾ ਭਲਾ ਕਰਦੇ ਹਨ।   

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ  ਲਾਈਕ Twitter  ਤੇ follow  ਕਰੋ।

Location: India, Punjab, Ludhiana

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement