ਈਪੀਓਐੱਸ ਮਸ਼ੀਨ ਨਾਲ ਰਾਸ਼ਨ ਵੰਡਣ ਦੀ ਕੀਤੀ ਸ਼ੁਰੂਆਤ
Published : Aug 1, 2018, 12:56 pm IST
Updated : Aug 1, 2018, 12:56 pm IST
SHARE ARTICLE
Gurkirat Singh Kotli inaugurating distribution of ration through EPOS machine
Gurkirat Singh Kotli inaugurating distribution of ration through EPOS machine

ਇਲੈਕਟ੍ਰਾਨਿਕ ਪੁਆਇੰਟ ਆਫ਼ ਸੇਲ ਮਸ਼ੀਨ ਤਹਿਤ ਰਾਸ਼ਨ ਵੰਡਣ ਦੀ ਪ੍ਰਕਿਰਿਆ ਦਾ ਸੋਮਵਾਰ ਨੂੰ ਵਾਰਡ 33 'ਚ ਵਿਧਾਇਕ ਗੁਰਕੀਰਤ ਸਿੰਘ ਕੋਟਲੀ...........

ਖੰਨਾ : ਇਲੈਕਟ੍ਰਾਨਿਕ ਪੁਆਇੰਟ ਆਫ਼ ਸੇਲ ਮਸ਼ੀਨ ਤਹਿਤ ਰਾਸ਼ਨ ਵੰਡਣ ਦੀ ਪ੍ਰਕਿਰਿਆ ਦਾ ਸੋਮਵਾਰ ਨੂੰ ਵਾਰਡ 33 'ਚ ਵਿਧਾਇਕ ਗੁਰਕੀਰਤ ਸਿੰਘ ਕੋਟਲੀ ਤੇ ਖੰਨਾ ਨਗਰ ਕੌਂਸਲ ਪ੍ਰਧਾਨ ਵਿਕਾਸ ਮਹਿਤਾ ਨੇ ਉਦਘਾਟਨ ਕੀਤਾ। ਇਸ ਦੌਰਾਨ ਲਾਭਾਪਾਤਰੀਆਂ ਨੂੰ ਰਾਸ਼ਨ ਵੰਡਿਆ ਗਿਆ। ਕੋਟਲੀ ਨੇ ਕਿਹਾ ਕਿ ਇਸ ਯੋਜਨਾ ਨਾਲ ਪਾਰਦਰਸ਼ਤਾ ਵਧੇਗੀ ਤੇ ਰਾਸ਼ਨ ਨਾ ਮਿਲਣ ਦੀਆਂ ਲੋਕਾਂ ਦੀਆਂ ਸ਼ਿਕਾਇਤਾਂ ਵੀ ਖ਼ਤਮ ਹੋ ਜਾਣਗੀਆਂ। ਹੁਣ ਅਸਲੀ ਹੱਕਦਾਰ ਨੂੰ ਹੀ ਰਾਸ਼ਨ ਦੀ ਪਰਚੀ ਮਿਲਿਆ ਕਰੇਗੀ। ਏਐੱਫਐੱਸਓ ਮਨੀਸ਼ ਪਜਨੀ ਨੇ ਦੱਸਿਆ ਕਿ ਈਪੀਓਐੱਸ ਮਸ਼ੀਨ ਬਾਇਓਮੈਟ੍ਰਿਕ ਸਿਸਟਮ ਦੇ ਜਰੀਏ ਚਲਦੀ ਹੈ।

ਇੱਕ ਰਾਸ਼ਨ ਕਾਰਡ ਅਧੀਨ ਜਿੰਨੇ ਪਰਿਵਾਰ ਦੇ ਲੋਕ ਆਉਂਦੇ ਹਨ, ਉਨ੍ਹਾਂ ਸਾਰਿਆਂ ਦੇ ਅੰਗੂਠੇ ਦੇ ਨਿਸ਼ਾਨ ਇਸ ਮਸ਼ੀਨ 'ਚ ਫੀਡ ਕੀਤੇ ਗਏ ਹਨ। ਕਿਸੇ ਇੱਕ ਮੈਂਬਰ ਦੇ ਅੰਗੂਠੇ ਤੋਂ ਬਾਅਦ ਹੀ ਰਾਸ਼ਨ ਦੀ ਪਰਚੀ ਮਿਲੇਗੀ। ਇਸ ਦਾ ਫਾਇਦਾ ਇਹ ਹੋਵੇਗਾ ਕਿ ਕੋਈ ਵੀ ਵਿਅਕਤੀ ਕਿਸੇ ਦੂਜੇ ਦੇ ਹੱਕ ਦਾ ਰਾਸ਼ਨ ਨਹੀਂ ਲੈ ਪਾਵੇਗਾ। ਪ੍ਰਧਾਨ ਮਹਿਤਾ ਨੇ ਕਿਹਾ ਕਿ ਰਾਸ਼ਨ ਵੰਡ ਨੂੰ ਲੈ ਕੇ ਲੋਕਾਂ ਦੀਆਂ ਮਿਲ ਰਹੀਆਂ ਸ਼ਿਕਾਇਤਾਂ ਤੋਂ ਬਾਅਦ ਪੰਜਾਬ ਸਰਕਾਰ ਨੇ ਇਸ ਸਿਸਟਮ ਨੂੰ ਲਾਗੂ ਕੀਤਾ ਹੈ।

ਕਾਂਗਰਸ ਸਰਕਾਰ ਹੀ ਗ਼ਰੀਬਾਂ ਤੇ ਜਰੂਰਤਮੰਦਾਂ ਦੇ ਹੱਕਾਂ ਦੀ ਰੱਖਿਆ ਕਰਨ ਵਾਲੀ ਸਰਕਾਰ ਹੈ। ਇਸ ਮੌਕੇ ਫੂਡ ਇੰਸਪੈਕਟਰ ਹਰਭਜਨ ਸਿੰਘ, ਬਲਾਕ ਕਾਂਗਰਸ ਪ੍ਰਧਾਨ ਜਤਿੰਦਰ ਪਾਠਕ, ਸਾਬਕਾ ਕੌਂਸਲਰ ਪਰਮੇਸ਼ਵਰ ਕੁਮਾਰ ਬੋਬੀ, ਅਸ਼ੋਕ ਕੁਮਾਰ ਸ਼ੋਕੀ ਆਦਿ ਹਾਜ਼ਰ ਸਨ।

Location: India, Punjab, Ludhiana

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement