
ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਕਿਹਾ ਹੈ ਕਿ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿਚ ਦੀਵਾਲੀ ਅਤੇ ਗੁਰਪੂਰਬ ‘ਤੇ ਰਾਤ...
ਚੰਡੀਗੜ੍ਹ (ਪੀਟੀਆਈ) : ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਕਿਹਾ ਹੈ ਕਿ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿਚ ਦੀਵਾਲੀ ਅਤੇ ਗੁਰਪੂਰਬ ‘ਤੇ ਰਾਤ ਅੱਠ ਤੋਂ ਦਸ ਵਜੇ ਤੱਕ ਹੀ ਆਤਿਸ਼ਬਾਜੀ ਕੀਤੀ ਜਾ ਸਕੇਗੀ। ਧਿਆਨ ਯੋਗ ਹੈ ਕਿ ਪਹਿਲਾਂ ਹਾਈ ਕੋਰਟ ਨੇ ਆਤਿਸ਼ਬਾਜੀ ਦਾ ਸਮਾਂ ਸ਼ਾਮ 6:30 ਵਜੇ ਤੋਂ ਰਾਤ 9:30 ਵਜੇ ਤੈਅ ਕੀਤਾ ਸੀ। ਇਸ ਸਬੰਧ ਵਿਚ ਸੁਪਰੀਮ ਕੋਰਟ ਵਲੋਂ ਪਿਛਲੇ ਦਿਨੀਂ ਜਾਰੀ ਨਿਰਦੇਸ਼ਾਂ ਤੋਂ ਬਾਅਦ ਕੋਰਟ ਨੇ ਅਪਣੇ ਹੁਕਮ ਵਿਚ ਸੋਧ ਕੀਤੀ ਹੈ।
Crackersਸੀਨੀਅਰ ਐਡਵੋਕੇਟ ਅਨੁਪਮ ਗੁਪਤਾ ਵਲੋਂ ਦਰਜ ਐਪਲੀਕੇਸ਼ਨ ‘ਤੇ ਸੁਣਵਾਈ ਕਰਦੇ ਹੋਏ ਚੀਫ਼ ਜਸਟਿਸ ਕ੍ਰਿਸ਼ਣ ਮੁਰਾਰੀ ਅਤੇ ਜਸਟਿਸ ਅਰੁਣ ਪੱਲੀ ਦੀ ਬੈਂਚ ਨੇ ਨਵਾਂ ਹੁਕਮ ਜਾਰੀ ਕੀਤਾ ਹੈ। ਹਾਈ ਕੋਰਟ ਨੇ ਇਸ ਦੇ ਨਾਲ ਹੀ ਕਰਿਸਮਸ ਅਤੇ ਨਵੇਂ ਸਾਲ ਦੀ ਪੂਰਵ ਸ਼ਾਮ ‘ਤੇ ਸਿਰਫ਼ 35 ਮਿੰਟ ਆਤਿਸ਼ਬਾਜੀ ਦੀ ਛੂਟ ਦਿਤੀ ਹੈ। ਰਾਤ 11:55 ਵਜੇ ਤੋਂ 12:30 ਵਜੇ ਦੇ ਵਿਚ ਹੀ ਲੋਕ ਆਤਿਸ਼ਬਾਜੀ ਕਰ ਸਕਦੇ ਹਨ।
ਕੋਰਟ ਨੇ ਲੋਕਾਂ ਨੂੰ ਆਤਿਸ਼ਬਾਜੀ ਤੋਂ ਹੋਣ ਵਾਲੇ ਪ੍ਰਦੂਸ਼ਣ ਅਤੇ ਹੋਰ ਨੁਕਸਾਨ ਦੇ ਸਬੰਧ ਵਿਚ ਜਾਗਰੂਕ ਕੀਤੇ ਜਾਣ ਦੀ ਲੋੜ ਉਤੇ ਜ਼ੋਰ ਦਿਤਾ ਹੈ। ਕੋਰਟ ਨੇ ਦੋਵਾਂ ਸੂਬਿਆਂ ਅਤੇ ਕੇਂਦਰ ਸ਼ਾਸਿਤ ਚੰਡੀਗੜ੍ਹ ਨੂੰ ਕਿਹਾ ਹੈ ਕਿ ਸਕੂਲਾਂ ਵਿਚ ਵਿਦਿਆਰਥੀਆਂ ਨੂੰ ਆਤਿਸ਼ਬਾਜੀ ਦੇ ਨਕਾਰਾਤਮਕ ਪ੍ਰਭਾਵਾਂ ਬਾਰੇ ਵੱਧ ਤੋਂ ਵੱਧ ਜਾਗਰੂਕ ਕੀਤਾ ਜਾਵੇ, ਜਿਸ ਦੇ ਨਾਲ ਲੋਕਾਂ ਵਿਚ ਪਟਾਕਿਆਂ ਤੋਂ ਦੂਰ ਰਹਿਣ ਦੀ ਭਾਵਨਾ ਉਤਪੰਨ ਹੋਵੇ।
Crackersਜਾਂਚਕ ਨੇ ਸੁਪਰੀਮ ਕੋਰਟ ਵਲੋਂ ਦਿਤੇ ਗਏ ਨਿਰਦੇਸ਼ਾਂ ਦੇ ਮੱਦੇਨਜ਼ਰ ਗਰੀਨ ਦਿਵਾਲੀ ਅਤੇ ਗਰੀਨ ਕਰੈਕਰਸ ਹੀ ਵਰਤੋ ਵਿਚ ਲਿਆਉਣ ਦੀ ਮੰਗ ਵੀ ਕੀਤੀ ਹੈ। ਹਾਈਕੋਰਟ ਨੇ ਕਿਹਾ ਹੈ ਕਿ ਇਸ ਸਾਲ ਦਿਵਾਲੀ ਕਾਫ਼ੀ ਨੇੜੇ ਹੋਣ ਦੇ ਚਲਦੇ ਇਸ ਵਿਸ਼ੇ ‘ਤੇ ਫ਼ੈਸਲਾ ਨਹੀਂ ਲਿਆ ਜਾ ਸਕਦਾ।