ਮੋਹਾਲੀ ਦੇ ਦੋ ਵਿਗਿਆਨਿਕਾਂ ਦੀ ਕਾਢ, ਪਰਾਲੀ ਤੋਂ ਬਣਨਗੀਆਂ ਇੱਟਾਂ ਤੇ ਸਾਬਣਾਂ
Published : Nov 1, 2018, 4:41 pm IST
Updated : Nov 1, 2018, 4:41 pm IST
SHARE ARTICLE
Bricks and soaps will be made from stubble
Bricks and soaps will be made from stubble

ਪਰਾਲੀ ਤੋਂ ਹੁਣ ਇੱਟਾਂ, ਕੱਪੜੇ ਧੋਣ ਵਾਲਾ ਸਾਬਣ ਅਤੇ ਡਿਟਰਜੈਂਟ ਬਣਾਇਆ ਜਾ ਸਕੇਂਗਾ। ਇਹ ਖੋਜ ਕੀਤੀ ਹੈ ਇੰਸਟੀਚਿਊਟ...

ਚੰਡੀਗੜ੍ਹ (ਪੀਟੀਆਈ) : ਪਰਾਲੀ ਤੋਂ ਹੁਣ ਇੱਟਾਂ, ਕੱਪੜੇ ਧੋਣ ਵਾਲਾ ਸਾਬਣ ਅਤੇ ਡਿਟਰਜੈਂਟ ਬਣਾਇਆ ਜਾ ਸਕੇਂਗਾ। ਇਹ ਖੋਜ ਕੀਤੀ ਹੈ ਇੰਸਟੀਚਿਊਟ ਆਫ ਨੈਨਾਂ ਸਾਇੰਸ ਐਂਡ ਟੈਕਨੋਲੋਜੀ ਮੋਹਾਲੀ ਦੀ ਵਿਗਿਆਨੀ ਡਾ. ਮੇਨਕਾ ਝਾ ਅਤੇ ਡਾ. ਦੀਪਾ ਘੋਸ਼ ਨੇ। ਦੋ ਸਾਲ ਦੀ ਲੰਮੀ ਰਿਸਰਚ ਤੋਂ ਬਾਅਦ ਮੇਨਕਾ ਨੇ ਪਰਾਲੀ ਤੋਂ ਇੱਟਾਂ, ਸਾਬਣ ਅਤੇ ਡਿਟਰਜੈਂਟ ਬਣਾਉਣ ਵਿਚ ਸਫ਼ਲਤਾ ਹਾਸਲ ਕੀਤੀ ਹੈ। ਇਸ ਖੋਜ ਦਾ ਮੁੱਖ ਉਦੇਸ਼ ਪੰਜਾਬ ਅਤੇ ਹਰਿਆਣਾ ਵਿਚ ਸਾੜੀ ਜਾ ਰਹੀ ਪਰਾਲੀ ‘ਤੇ ਰੋਕ ਲਗਾਉਣਾ ਹੈ,

ਤਾਂ ਜੋ ਹਵਾ ਵਿਚ ਫੈਲਣ ਵਾਲੀ ਕਾਰਬਨ ਡਾਈਆਕਸਾਈਡ ਵੀ ਖ਼ਤਮ ਹੋ ਸਕੇ ਅਤੇ ਸਰਦੀਆਂ ਦੇ ਮੌਸਮ ਵਿਚ ਹੋਣ ਵਾਲੀ ਧੁੰਧ ਅਤੇ ਸਾਹ ਦੀਆਂ ਬੀਮਾਰੀਆਂ ਤੋਂ ਬਚਿਆ ਜਾ ਸਕੇ। ਡਾ. ਮੇਨਕਾ ਦੀ ਖੋਜ ਵਿਚ ਪਰਾਲੀ ਨੂੰ ਖ਼ਾਸ ਤਰੀਕੇ ਨਾਲ ਸਾੜਿਆ ਜਾਵੇਗਾ। ਪਰਾਲੀ ਨੂੰ ਸਾੜਨ ਤੋਂ ਪਹਿਲਾਂ ਇਸ ‘ਤੇ ਇਕ ਖ਼ਾਸ ਸਲਿਊਸ਼ਨ ਲਗਾਇਆ ਜਾਵੇਗਾ। ਇਸ ਵਿਚ ਪਰਾਲੀ ਨੂੰ ਸਾੜਨ ਨਾਲ ਨਿਕਲਣ ਵਾਲੀ ਗੈਸ ਇਕੱਠੀ ਹੋਵੇਗੀ। ਸੜਨ ਤੋਂ ਬਾਅਦ ਜੋ ਸੁਆਹ ਬਚੇਗੀ,

ਉਸ ਵਿਚ ਸੀਮੇਂਟ ਪਾਕੇ ਉਸ ਨੂੰ ਮਿਕਸ ਕੀਤਾ ਜਾਵੇਗਾ ਅਤੇ ਇੱਟ ਦੇ ਸਾਂਚੇ ਵਿਚ ਢਾਲਿਆ ਜਾਵੇਗਾ। ਉਥੇ ਹੀ, ਜੋ ਕਾਰਬਨ ਡਾਈਆਕਸਾਈਡ ਸਲਿਊਸ਼ਨ ਵਿਚ ਜਮਾਂ ਹੋਵੇਗੀ, ਉਸ ਤੋਂ ਇਕ ਵਿਸ਼ੇਸ਼ ਪ੍ਰਕਾਰ ਦਾ ਤਰਲ ਪਦਾਰਥ ਪੈਦਾ ਹੋਵੇਗਾ, ਜਿਸ ਵਿਚ ਥੋੜਾ ਜਿਹਾ ਸੋਡਾ ਪਾ ਕੇ ਕੱਪੜੇ ਧੋਣ ਵਾਲਾ ਸਾਬਣ ਅਤੇ ਡਿਟਰਜੈਂਟ ਬਣਾਇਆ ਜਾ ਸਕੇਗਾ। ਡਾ. ਮੇਨਕਾ ਨੇ ਦੱਸਿਆ ਕਿ ਪਰਾਲੀ ਨੂੰ ਸਾੜ ਕੇ ਬਣਾਈਆਂ ਗਈਆਂ ਇੱਟਾਂ ਅਤੇ ਸਾਬਣ ਨੂੰ ਫਾਈਨਲ ਟੈਸਟ ਲਈ ਭੇਜਿਆ ਗਿਆ ਹੈ।

Dr. MenkaDr. Menka ​ਜੇਕਰ ਇਹ ਪਾਸ ਹੋ ਜਾਂਦਾ ਹੈ, ਤਾਂ ਸਾਲ ਭਰ ਵਿਚ ਪਰਾਲੀ ਤੋਂ ਬਣੀਆਂ ਹੋਈਆਂ ਇੱਟਾਂ ਮਾਰਕਿਟ ਵਿਚ ਉਪਲੱਬਧ ਹੋਣਗੀਆਂ। ਇਸ ਦੇ ਨਾਲ ਹੀ ਇਸ ਨੂੰ ਪਿੰਡ ਦੇ ਲੋਕਾਂ ਜਾਂ ਫਿਰ ਇੱਟ-ਭੱਠੇ ‘ਤੇ ਵੱਡੇ ਪੱਧਰ ‘ਤੇ ਪ੍ਰਯੋਗ ਕੀਤਾ ਜਾ ਸਕੇਗਾ। ਡਾ. ਮੇਨਕਾ ਨੇ ਦਾਅਵਾ ਕੀਤਾ ਕਿ ਪਰਾਲੀ ਦੀ ਸੁਆਹ ਨਾਲ ਜੇਕਰ ਇੱਟਾਂ ਬਣਾਈਆਂ ਜਾਂਦੀਆਂ ਹਨ, ਤਾਂ ਉਹ ਆਮ ਇੱਟਾਂ ਤੋਂ ਕਿਤੇ ਜ਼ਿਆਦਾ ਮਜ਼ਬੂਤ ਹੋਣਗੀਆਂ, ਕਿਉਂਕਿ ਉਸ ਵਿਚ ਇਕ ਤਾਂ ਸੀਮੇਂਟ ਇਸਤੇਮਾਲ ਹੋਵੇਗਾ ਅਤੇ ਦੂਜਾ ਪਰਾਲੀ ਦੀ ਰਾਖ ਪਾਉਣ ਨਾਲ ਉਹ ਜਲਦੀ ਗਲਣਗੀਆਂ ਨਹੀਂ।

ਪਿੰਡ ਵਿਚ ਲੋਕ ਮਿੱਟੀ ਦੇ ਮਕਾਨ ਬਣਾਉਂਦੇ ਹਨ। ਮਿੱਟੀ ਦੀਆਂ ਇੱਟਾਂ ਦੀ ਜਗ੍ਹਾ ‘ਤੇ ਜੇਕਰ ਇਨ੍ਹਾਂ ਇੱਟਾਂ ਦਾ ਇਸਤੇਮਾਲ ਹੋਵੇਗਾ, ਤਾਂ ਘਰ ਦੀਆਂ ਬਾਹਰੀ ਦੀਵਾਰਾਂ ਦੀ ਮੁਰੰਮਤ ਦੀ ਜ਼ਰੂਰਤ ਨਹੀਂ ਪਵੇਗੀ। ਡਾ. ਮੇਨਕਾ ਝਾਰਖੰਡ ਤੋਂ ਹਨ। ਘਰ ਆਉਣ ਜਾਣ ਲਈ ਹਮੇਸ਼ਾ ਮੋਹਾਲੀ ਤੋਂ ਦਿੱਲੀ ਦਾ ਰਸਤਾ ਹੀ ਇਸਤੇਮਾਲ ਕਰਦੇ ਹਨ। ਉਸ ਦੌਰਾਨ ਹਰਿਆਣੇ ਦੇ ਰਸਤੇ ਵਿਚ ਪਰਾਲੀ ਨੂੰ ਸੜਦੇ ਹੋਏ ਵੇਖਦੀ ਸੀ ਅਤੇ ਕਿਤੇ ਨਾ ਕਿਤੇ ਉਸ ਦੇ ਭੈੜੇ ਪ੍ਰਭਾਵਾਂ ਤੋਂ ਵੀ ਜੂਝਦੀ ਸੀ। ਉਥੋਂ ਹੀ ਮੈਂ ਸੋਚਿਆ ਕਿ ਪਰਾਲੀ ਤੋਂ ਕੋਈ ਅਜਿਹੀ ਲਾਭਦਾਇਕ ਚੀਜ਼ ਬਣਾਈ ਜਾਵੇ ਕਿ ਵਾਤਾਵਰਨ ਪ੍ਰਦੂਸ਼ਣ ਤੋਂ ਬਚਾਅ ਕੀਤਾ ਜਾ ਸਕੇ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement