
ਪਟਿਆਲਾ ਤੋਂ ਪੁਲਿਸ ਅਤੇ ਬਦਮਾਸ਼ਾਂ ਵਿਚਾਲੇ ਗੋਲੀਬਾਰੀ ਦੀ ਇਸ ਸਮੇਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਸਾਬਕਾ ਵਿਦੇਸ਼ ਰਾਜ ਮੰਤਰੀ...
ਪਟਿਆਲਾ : ਪਟਿਆਲਾ ਤੋਂ ਪੁਲਿਸ ਅਤੇ ਬਦਮਾਸ਼ਾਂ ਵਿਚਾਲੇ ਗੋਲੀਬਾਰੀ ਦੀ ਇਸ ਸਮੇਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਸਾਬਕਾ ਵਿਦੇਸ਼ ਰਾਜ ਮੰਤਰੀ ਮਹਾਰਾਣੀ ਪਰਨੀਤ ਕੌਰ ਅਤੇ ਪੰਜਾਬ ਦੇ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਦੇ ਸਮਾਗਮ ਤੋਂ ਕੁਝ ਕੁ ਦੂਰੀ ‘ਤੇ ਹੀ ਪੁਲਿਸ ਬਲ ਅਤੇ ਬਦਮਾਸ਼ਾਂ ਵਿਚਾਲੇ ਮੁੱਠਭੇੜ ਹੋ ਗਈ। ਜਿਸ ਦੌਰਾਨ ਗੋਲੀਬਾਰੀ ਵੀ ਹੋਈ ਅਤੇ ਪੁਲਿਸ ਨੇ 2 ਬਦਮਾਸ਼ਾਂ ਨੂੰ ਅਪਣੀ ਹਿਰਾਸਤ ਵਿਚ ਲਿਆ ਹੈ।
ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਇਨ੍ਹਾਂ ਬਦਮਾਸ਼ਾਂ ਨੇ ਕੱਲ੍ਹ ਦੀ ਸ਼ਾਮ ਪੀ.ਆਰ.ਟੀ.ਸੀ. ਨੇੜਿਉਂ ਇਕ ਗੱਡੀ ਨੂੰ ਹਥਿਆਰਾਂ ਦੇ ਦਮ ‘ਤੇ ਖੋਹਿਆ ਸੀ ਅਤੇ ਉਸ ਤੋਂ ਬਾਅਦ ਪੁਲਿਸ ਵੀ ਇਨ੍ਹਾਂ ਦੀ ਭਾਲ ਵਿਚ ਹੀ ਜੁੱਟੀ ਹੋਈ ਸੀ। ਗੁਪਤ ਸੂਚਨਾ ਦੇ ਆਧਾਰ ‘ਤੇ ਅੱਜ ਜਦੋਂ ਇਨ੍ਹਾਂ ਬਦਮਾਸ਼ਾਂ ਨੂੰ ਫੜਨ ਲਈ ਪੁਲਿਸ ਨੇ ਨਾਕਾ ਲਗਾਇਆ ਤਾਂ ਇਹ ਉੱਥੋਂ ਫ਼ਰਾਰ ਹੋ ਗਏ। ਪੁਲਿਸ ਵਲੋਂ ਬਦਮਾਸ਼ਾਂ ਦਾ ਪਿੱਛਾ ਕਰਨ ‘ਤੇ ਬਦਮਾਸ਼ਾਂ ਨੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿਤੀਆਂ।
ਪੁਲਿਸ ਮੁਤਾਬਕ 2 ਬਦਮਾਸ਼ਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ, 3 ਅਜੇ ਵੀ ਫ਼ਰਾਰ ਹਨ ਅਤੇ ਇਹ ਲੋਕ ਲਾਰੇਂਸ ਵਿਸ਼ਨੋਈ ਗਿਆਨ ਨਾਲ ਸਬੰਧਿਤ ਹਨ।