ਏ.ਐਸ.ਆਈ ਦੀ ਨਾਕੇ 'ਤੇ ਚੈਕਿੰਗ ਦੌਰਾਨ ਕੀਤੀ ਮਾਰਕੁੱਟ
Published : May 2, 2020, 11:00 pm IST
Updated : May 4, 2020, 1:31 pm IST
SHARE ARTICLE
 to ਕੁੱਟਮਾਰ ਦੌਰਾਨ ਜਾਣਕਾਰੀ ਸਾਂਝੀ ਕਰਦੇ ਹੋਏ ਪੀੜਤ ਏ.ਐਸ.ਆਈ ਸਰਬਜੀਤ ਸਿੰਘ, ਡੀ.ਐਸ.ਪੀ.ਰਾਜਬੀਰ ਸਿੰਘ ਐਸ.ਐਚ.ਓ ਜਸਵੰਤ ਸਿੰਘ
to ਕੁੱਟਮਾਰ ਦੌਰਾਨ ਜਾਣਕਾਰੀ ਸਾਂਝੀ ਕਰਦੇ ਹੋਏ ਪੀੜਤ ਏ.ਐਸ.ਆਈ ਸਰਬਜੀਤ ਸਿੰਘ, ਡੀ.ਐਸ.ਪੀ.ਰਾਜਬੀਰ ਸਿੰਘ ਐਸ.ਐਚ.ਓ ਜਸਵੰਤ ਸਿੰਘ

ਪੁਲਿਸ ਨੇ ਕੀਤਾ ਮਾਮਲਾ ਦਰਜ

ਖਾਲੜਾ, 2 ਮਈ (ਗੁਰਪ੍ਰੀਤ ਸਿੰਘ ਸ਼ੈਡੀ) : ਕੋਰੋਨਾ ਵਾਇਰਸ ਦੀ ਭਿਆਨਕ ਬੀਮਾਰੀ ਤੋਂ ਬਚਾਅ ਲਈ ਲਗਾਏ ਕਰਫ਼ਿਊ ਦੌਰਾਨ ਦਿਨ-ਰਾਤ ਲੋਕਾਂ ਦੇ ਸਿਹਤ ਦੇ ਬਚਾਅ ਲਈ ਸੜਕਾਂ ਉਤੇ ਪੁਲਿਸ ਮੁਲਾਜ਼ਮ ਡਿਊਟੀ ਦੇ ਰਹੇ ਹਨ। ਪੰਜਾਬ ਪੁਲਿਸ ਦੇ ਡਿਊਟੀ ਕਰ ਰਹੇ ਮੁਲਾਜਮਾਂ 'ਤੇ ਕਈ ਜਗ੍ਹਾ ਹਮਲੇ ਕੀਤੇ ਜਾਣ ਦੀਆਂ ਖ਼ਬਰਾਂ ਨਿਤ ਦਿਨ ਮਿਲ ਰਹੀਆਂ ਹਨ। to ਕੁੱਟਮਾਰ ਦੌਰਾਨ ਜਾਣਕਾਰੀ ਸਾਂਝੀ ਕਰਦੇ ਹੋਏ ਪੀੜਤ ਏ.ਐਸ.ਆਈ ਸਰਬਜੀਤ ਸਿੰਘ, ਡੀ.ਐਸ.ਪੀ.ਰਾਜਬੀਰ ਸਿੰਘ ਐਸ.ਐਚ.ਓ ਜਸਵੰਤ ਸਿੰਘਕੁੱਟਮਾਰ ਦੌਰਾਨ ਜਾਣਕਾਰੀ ਸਾਂਝੀ ਕਰਦੇ ਹੋਏ ਪੀੜਤ ਏ.ਐਸ.ਆਈ ਸਰਬਜੀਤ ਸਿੰਘ, ਡੀ.ਐਸ.ਪੀ.ਰਾਜਬੀਰ ਸਿੰਘ ਐਸ.ਐਚ.ਓ ਜਸਵੰਤ ਸਿੰਘ


ਅਜਿਹੀ ਹੀ ਘਟਨਾ ਥਾਣਾ ਖਾਲੜਾ ਵਿਖੇ ਵੀ ਵਾਪਰੀ ਜਿਸ ਦੀ ਵੀਡੀਉ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ। ਇਸ ਵੀਡੀਉ ਦੇ ਵਾਇਰਲ ਹੋਣ ਤੋਂ ਬਾਅਦ ਥਾਣਾ ਖਾਲੜਾ ਦੇ ਏ.ਐਸ.ਆਈ ਸਰਬਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦਸਿਆ ਕਿ ਐਸ.ਪੀ.ਡੀ ਜਗਜੀਤ ਸਿੰਘ ਵਾਲੀਆ ਵਲੋਂ ਆਡਰ ਆਇਆ ਸੀ ਕਿ ਕਰਫ਼ਿਊ ਦੌਰਾਨ ਦੋ ਪਹੀਆ ਵਾਹਨ ਅਤੇ ਗੱਡੀਆਂ ਸੜਕਾਂ 'ਤੇ ਨਹੀਂ ਚੱਲਣਗੀਆਂ, ਇਸ ਆਡਰ 'ਤੇ ਮੈਂ ਨਾਰਲੀ ਚੌਂਕ ਵਿਖੇ ਨਾਕੇ 'ਤੇ ਡਿਊਟੀ ਕਰ ਰਿਹਾ ਸੀ ਇਨੇ ਨੂੰ ਦੋ ਨੌਜਵਾਨ ਮੋਟਰਸਾਈਕਲ ਤੇ ਸਵਾਰ ਹੋ ਕੇ ਆ ਰਹੇ ਸੀ ਜਦ ਮੈਂ ਉਨ੍ਹਾਂ ਨੂੰ ਕਰਫ਼ਿਊ ਦੀ ਉਲੰਘਣਾ ਕਰਨ ਬਾਰੇ ਪੁੱਛਿਆ ਤਾਂ ਗੁੱਸੇ ਵਿਚ ਮੇਰੇ ਨਾਲ ਲਾਲ-ਪੀਲੇ ਹੋਣ ਲੱਗੇ ਜਿਸ ਤੋ ਬਾਅਦ ਦੋਹਾਂ ਵਿੱਚ ਹੱਥੋਪਾਈ ਹੋ ਗਈ ਅਤੇ ਮੇਰੇ ਨਾਲ ਮਾਰਕੁੱਟ ਕਰਦਿਆਂ ਮੇਰੀ ਪੱਗੜੀ ਉਤਰ ਗਈ। ਇਸ ਤੋਂ ਬਾਅਦ ਤੁਰਤ ਪੁਲਿਸ ਵਲੋਂ  ਕਰਵਾਈ ਤੇਜ਼ ਕਰਦਿਆ ਥਾਣਾ ਖਾਲੜਾ ਵਿਖੇ ਮੁੱਕਦਮਾ ਦਰਜ ਕੀਤਾ ਹੈ।

5


ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀ.ਐਸ.ਪੀ ਰਾਜਬੀਰ ਸਿੰਘ ਅਤੇ ਐਸ.ਐਚ.ਓ ਜਸਵੰਤ ਸਿੰਘ ਨੇ ਦਸਿਆ ਕਿ ਨਾਕੇ 'ਤੇ ਡਿਊਟੀ 'ਤੇ ਤੈਨਾਤ ਏ.ਐਸ.ਆਈ ਸਰਬਜੀਤ ਸਿੰਘ ਨਾਲ ਝਗੜਾ ਕਰਨ ਵਾਲੇ ਦੋ ਵਿਅਕਤੀ ਜਿਨ੍ਹਾਂ ਦੀ ਪਛਾਣ ਚਰਨਜੀਤ ਸਿੰਘ ਪੁੱਤਰ ਜਗਤਾਰ ਸਿੰਘ ਵਾਸੀ ਛੀਨਾ ਬਿੱਧੀਚੰਦ ਅਤੇ ਅਰਸ਼ਦੀਪ ਸਿੰਘ ਪੁੱਤਰ ਕੁਲਬੀਰ ਸਿੰਘ ਵਾਸੀ ਨਾਰਲੀ ਤੇ ਮੁੱਕਦਮਾ ਨੰਬਰ 67-353.186.188.269 ਆਈ.ਪੀ.ਸੀ 51ਬੀ ਢ.ਿਐਮ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ ਦੋਸ਼ੀਆ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement