Court News: ‘ਮਾਸਟਰ ਬਣਨਾ ਹੈ ਤਾਂ 50 ਫ਼ੀ ਸਦੀ ਨਾਲ ਪੰਜਾਬੀ ਤਾਂ ਪਾਸ ਕਰਨੀ ਹੀ ਪਵੇਗੀ’
Published : May 2, 2024, 11:27 am IST
Updated : May 2, 2024, 11:36 am IST
SHARE ARTICLE
High Court ordered to re-conduct Punjabi test for recruitment of 5994 ETT teachers
High Court ordered to re-conduct Punjabi test for recruitment of 5994 ETT teachers

ਹਾਈ ਕੋਰਟ ਵਲੋਂ 5994 ਈਟੀਟੀ ਅਧਿਆਪਕ ਭਰਤੀ ਲਈ ਪੰਜਾਬੀ ਦਾ ਟੈਸਟ ਮੁੜ ਕਰਵਾਉਣ ਦਾ ਹੁਕਮ

Court News: ਪੰਜਾਬ ਵਿਚ ਅਕਤੂਬਰ 2022 ਵਿਚ ਕੱਢੀ ਗਈ 5994 ਈਟੀਟੀ ਅਧਿਆਪਕਾਂ ਦੀ ਭਰਤੀ ਵਿਚ ਪੰਜਾਬੀ ਭਾਸ਼ਾ ਦਾ ਵਿਸ਼ੇਸ਼ ਟੈਸਟ ਪਾਸ ਕਰਨ ਦੀ ਸ਼ਾਮਲ ਕੀਤੀ ਮਦ ਨੂੰ ਚੁਣੌਤੀ ਦਿੰਦੀਆਂ ਪਟੀਸ਼ਨਾਂ ਦਾ ਨਿਬੇੜਾ ਕਰਦਿਆਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਸਰਕਾਰ ਨੂੰ ਤਿੰਨ ਮਹੀਨੇ ਵਿਚ ਮੁੜ ਟੈਸਟ ਲੈਣ ਦਾ ਹੁਕਮ ਦਿਤਾ ਹੈ ਤੇ ਛੇ ਮਹੀਨੇ ਵਿਚ ਭਰਤੀ ਮੁਕੰਮਲ ਕਰਨ ਲਈ ਕਿਹਾ ਹੈ।

ਈਟੀਟੀ ਦੇ ਉਮੀਦਵਾਰਾਂ ਵਲੋਂ, ਉਨ੍ਹਾਂ ’ਤੇ ਨਵੇਂ ਨਿਯਮ ਲਾਗੂ ਨਾ ਹੋਣ ਦੀ ਦਲੀਲ ਹਾਈ ਕੋਰਟ ਨੇ ਨਹੀਂ ਮੰਨੀ ਹੈ ਤੇ ਉਨ੍ਹਾਂ ਨੂੰ ਵੀ 50 ਫ਼ੀ ਸਦੀ ਅੰਕਾਂ ਨਾਲ ਪੰਜਾਬੀ ਦਾ ਵਿਸ਼ੇਸ਼ ਟੈਸਟ ਪਾਸ ਕਰਨਾ ਲਾਜ਼ਮੀ ਕਰ ਦਿਤਾ ਹੈ। ਜਿਥੇ ਤਕ ਗਰੁਪ ਇਕ ਤੇ ਦੋ ਦੀ ਭਰਤੀ ਵਿਚ ਇਸ ਵਿਸ਼ੇਸ਼ ਟੈਸਟ ਨੂੰ ਲਾਗੂ ਨਾ ਕਰਨ ਨੂੰ ਵਿਤਕਰਾ ਦਸਿਆ ਗਿਆ ਸੀ, ਉਥੇ ਹਾਈ ਕੋਰਟ ਨੇ ਕਿਹਾ ਹੈ ਕਿ ਇਹ ਸਰਕਾਰ ਦੇ ਅਖ਼ਤਿਆਰ ਅਧੀਨ ਹੈ ਕਿ ਉਹ ਕਿਸੇ ਤਰ੍ਹਾਂ ਦਾ ਫ਼ੈਸਲਾ ਲੈ ਸਕਦੀ ਹੈ।

ਉਕਤ ਫ਼ੈਸਲਾ ਜਸਟਸ ਸੰਜੀਵ ਪ੍ਰਕਾਸ਼ ਦੀ ਡਵੀਜ਼ਨ ਬੈਂਚ ਨੇ ਮੰਗਲਵਾਰ ਨੂੰ ਦਿਤਾ ਹੈ। ਇਹ ਫ਼ੈਸਲਾ ਰਾਖਵਾਂ ਰਖਿਆ ਗਿਆ ਸੀ। ਸਰਕਾਰ ਨੇ 10 ਅਕਤੂਬਰ 2022 ਨੂੰ ਇਸ਼ਤਿਹਾਰ ਜਾਰੀ ਕਰ ਕੇ ਅਰਜ਼ੀਆਂ ਮੰਗੀਆਂ ਸੀ। ਉਸ ਵੇਲੇ ਤਕ ਪੰਜਾਬ ਵਿਚ ਸਰਕਾਰੀ ਨੌਕਰੀ ਵਿਚ ਬਿਨੈ ਕਰਨ ਲਈ ਦਸਵੀਂ ਵਿਚ ਪੰਜਾਬੀ ਪਾਸ ਹੋਣਾ ਲਾਜ਼ਮੀ ਸੀ ਤੇ 28 ਅਕਤੂਬਰ ਨੂੰ ਸਰਕਾਰ ਨੇ ਨਵਾਂ ਨਿਯਮ ਬਣਾ ਦਿਤਾ ਸੀ ਕਿ ਕਿਸੇ ਵੀ ਸਰਕਾਰੀ ਨੌਕਰੀ ਵਿਚ ਲਿਖਤੀ ਪ੍ਰੀਖਿਆ ਦੇ ਨਾਲ ਪੰਜਾਬੀ ਭਾਸ਼ਾ ਦਾ ਵਿਸ਼ੇਸ਼ ਟੈਸਟ ਦੇਣਾ ਹੋਵੇਗਾ ਅਤੇ ਘੱਟੋ ਘੱਟ, 50 ਫ਼ੀ ਸਦੀ ਅੰਕ ਹਾਸਲ ਕਰਨੇ ਹੋਣਗੇ।

ਮਾਮਲੇ ਨਾਲ ਸਬੰਧਤ ਵਕੀਲਾਂ ਨੇ ਦਸਿਆ ਕਿ ਦੂਜੇ ਪਾਸੇ ਈਟੀਟੀ ਅਧਿਆਪਕਾਂ  ਦੀ ਭਰਤੀ ਵਿਚ ਬਿਨੈ ਕਰਨ ਦੀ ਆਖ਼ਰੀ ਮਿਤੀ 12 ਨਵੰਬਰ 2022 ਸੀ ਤੇ ਇਕ ਦਸੰਬਰ ਨੂੰ ਸਰਕਾਰ ਨੇ 50 ਫ਼ੀ ਸਦੀ ਅੰਕਾਂ ਨਾਲ ਪੰਜਾਬੀ ਭਾਸ਼ਾ ਦਾ ਟੈਸਟ ਪਾਸ ਕਰਨ ਦੇ ਨਿਯਮ ਦੀ ਨੋਟੀਫ਼ੀਕੇਸ਼ਨ ਜਾਰੀ ਕਰ ਦਿਤੀ ਤੇ ਈਟੀਟੀ ਅਧਿਆਪਕਾਂ ਦੀ ਭਰਤੀ ਦੀ ਲਿਖਤੀ ਪ੍ਰੀਖਿਆ ਦੀ ਮਿਤੀ ਪੰਜ ਨਵੰਬਰ 2023 ਤੈਅ ਕਰ ਦਿਤੀ ਤੇ ਇਸ ਵਿਚ ਪੰਜਾਬੀ ਦਾ ਟੈਸਟ ਵੀ ਜ਼ਰੂਰੀ ਕਰ ਦਿਤਾ। ਦੂਜੇ ਪਾਸੇ ਸਰਕਾਰ ਨੇ ਕਿਹਾ ਕਿ ਪੰਜਾਬੀ ਟੈਸਟ ਪਾਸ ਕਰਨ ਦੀ ਤਿਆਰੀ ਲਈ ਖੁਲ੍ਹਾ ਸਮਾਂ ਦੇ ਦਿਤਾ ਗਿਆ ਸੀ।

(For more Punjabi news apart from High Court ordered to re-conduct Punjabi test for recruitment of 5994 ETT teachers, stay tuned to Rozana Spokesman)

 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM

Rana Balachauria Murder Case | Gangster Harpinder Singh Encounter :ਪੁਲਿਸ ਨੇ ਆਖਿਰ ਕਿਵੇਂ ਕੀਤਾ ਐਨਕਾਊਂਟਰ

18 Dec 2025 3:12 PM

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM

28 ਸਾਲ ਦੀ ਕੁੜੀ ਨੇ ਅਕਾਲੀ ਦਲ ਦਾ ਖੋਲ੍ਹਿਆ ਖਾਤਾ, ਅਕਾਲੀ ਦਲ ਨੂੰ ਨਵੇਂ ਨੌਜਵਾਨਾਂ ਦੀ ਲੋੜ ?

17 Dec 2025 3:27 PM

ਡਿਪਰੈਸ਼ਨ 'ਚ ਚਲੇ ਗਏ ਰਾਜਾ ਵੜਿੰਗ, ਹਾਈ ਕਮਾਨ ਦੇ ਦਬਾਅ ਹੇਠ ਨੇ ਰਾਜਾ | The Spokesman Debate

16 Dec 2025 2:55 PM
Advertisement