ਬੰਦ ਸ਼ੈਲਰ 'ਚੋਂ ਫੜਿਆ ਨਾਜਾਇਜ਼ ਸ਼ਰਾਬ ਦਾ ਜ਼ਖੀਰਾ
Published : Jun 2, 2018, 4:08 am IST
Updated : Jun 2, 2018, 4:08 am IST
SHARE ARTICLE
Investing Illegal liquor by ETO Madhur Bhatia
Investing Illegal liquor by ETO Madhur Bhatia

ਵਿਧਾਨ ਸਭਾ ਹਲਕਾ ਜ਼ੀਰਾ ਦੇ ਵਿਧਾਇਕ ਕੁਲਬੀਰ ਸਿੰਘ ਜੀਰਾ ਵਲੋਂ  ਅਪਣੇ ਹਲਕੇ ਪਿੰਡਾਂ ਵਿਚਲੀਆਂ ਸ਼ਰਾਬ ਦੀਆਂ ਨਾਜਾਇਜ਼ ਬਰਾਂਚਾਂ ਨੂੰ ਬੰਦ ਕਰਾਉਣ ਨੂੰ ਲੈ ...

ਫ਼ਿਰੋਜ਼ਪੁਰ : ਵਿਧਾਨ ਸਭਾ ਹਲਕਾ ਜ਼ੀਰਾ ਦੇ ਵਿਧਾਇਕ ਕੁਲਬੀਰ ਸਿੰਘ ਜੀਰਾ ਵਲੋਂ  ਅਪਣੇ ਹਲਕੇ ਪਿੰਡਾਂ ਵਿਚਲੀਆਂ ਸ਼ਰਾਬ ਦੀਆਂ ਨਾਜਾਇਜ਼ ਬਰਾਂਚਾਂ ਨੂੰ ਬੰਦ ਕਰਾਉਣ ਨੂੰ ਲੈ ਕੇ ਸ਼ਰਾਬ ਦੇ ਠੇਕੇਦਾਰਾਂ ਵਿਚਾਲੇ ਸ਼ੁਰੂ ਹੋਇਆ ਵਿਵਾਦ ਰੁਕਣ ਦਾ ਨਾਂ ਨਹੀਂ ਲੈ ਰਿਹਾ । ਥਾਣਾ ਜੀਰਾ ਪੁਲਿਸ ਨੇ ਬੀਤੀ 29 ਮਈ ਨੂੰ ਪਿਛਲੇ ਸਾਲ ਦੀ ਡੰਪ ਕਰਕੇ ਰੱਖੀ ਨਾਜਾਇਜ਼ ਸ਼ਰਾਬ ਨੂੰ ਵੇਚਣ ਲਈ ਲਿਜਾਂਦੇ ਸ਼ਰਾਬ ਠੇਕੇਦਾਰਾਂਦੇ ਤਿੰਨ ਕਰਿੰਦਿਆਂ ਨੂੰ ਹਜ਼ਾਰਾਂ ਪੇਟੀਆਂ ਸਮੇਤ ਕਾਬੂ ਕੀਤੇ ਜਾਣ ਬਾਅਦ ਕਾਬੂ ਮੁਲਜ਼ਮਾਂ ਦੀ ਨਿਸ਼ਾਨਦੇਹੀ 'ਤੇ ਅੱਜ ਫਿਰੋਜਪੁਰ ਸ਼ਹਿਰ ਦੇ ਬੰਦ ਪਏ ਸ਼ੈਲਰ ਵਿਚੋਂ ਅੰਗਰੇਜੀ-ਦੇਸੀ ਸ਼ਰਾਬ ਦੀਆਂ 2140 ਪੇਟੀਆਂ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ।

ਸ਼ਰਾਬ ਜਾਇਜ਼ ਹੈ ਜਾਂ ਨਾਜਾਇਜ਼ ਇਸ ਬਾਰੇ ਆਬਕਾਰੀ ਵਿਭਾਗ ਅਤੇ ਜ਼ੀਰਾ ਪੁਲਿਸ ਆਪੋਂ ਆਪਣੇ ਦਾਅਵੇ ਕਰ ਰਹੇ ਹਨ। ਬੀਤੀ 29 ਮਈ ਨੂੰ ਥਾਣਾ ਜੀਰਾ ਪੁਲਿਸ ਨੇ ਆਬਕਾਰੀ ਵਿਭਾਗ ਦੀਆਂ ਨਜ਼ਰਾਂ ਤੋਂ ਓਹਲੇ ਪਿਛਲੇ ਸਾਲ ਦੀ ਡੰਪ ਕਰਕੇ ਰੱਖੀ ਨਾਜਾਇਜ਼ ਸ਼ਰਾਬ ਨੂੰ ਵੇਚਣ ਲਈ ਲਿਜਾਂਦੇ ਸ਼ਰਾਬ ਠੇਕੇਦਾਰਾਂ ਦੇ ਤਿੰਨ ਕਰਿੰਦਿਆਂਨੂੰ ਵੱਖ ਵੱਖ ਮਾਰਕਾ ਦੀਆਂ 1160 ਪੇਟੀਆਂ ਸਮੇਤ ਕਾਬੂ ਕਰਕੇ ਸੱਤ ਵਿਅਕਤੀਆਂ ਵਿਰੁਧ ਮਾਮਲਾ ਦਰਜ ਕੀਤਾ ਸੀ। 

ਮੌਕੇ ਤੋਂ ਕਾਬੂ ਕੀਤੇ ਟਰੱਕ ਡਰਾਈਵਰ ਤੇ ਸਾਥੀਆਂ ਤੋਂ ਕੀਤੀ ਪੁੱਛਗਿੱਛ ਦੌਰਾਨ ਮਿਲੀ ਜਾਣਕਾਰੀ 'ਤੇ ਅੱਜ ਥਾਣਾ ਜੀਰਾ ਸਿਟੀ ਮੁੱਖੀ ਦਵਿੰਦਰ ਕੁਮਾਰ ਵਲੋਂ ਸਮੇਤ ਪੁਲਿਸ ਪਾਰਟੀ ਫ਼ਿਰੋਜ਼ਪੁਰ ਸ਼ਹਿਰ ਦੇ ਗੁਰਦੁਆਰਾ ਅਕਾਲਗੜ੍ਹ ਨੇੜਲੇ ਅਤੇ ਪਿਛਲੇ ਲੰਬੇ ਸਮੇਂ ਤੋਂ ਬੰਦ ਪਈ ਇਕ ਰਾਈਸ ਮਿੱਲ ਵਿਚ ਡੰਪ ਕਰ ਕੇ ਰੱਖੀਆਂ ਵੱਖ-ਵੱਖ ਮਾਰਕਾ ਦੀਆਂ 2140 ਪੇਟੀਆਂਸ਼ਰਾਬ ਦੀਆਂਬਰਾਮਦ ਕੀਤੀਆਂਹਨ। ਇਸ ਛਾਪੇਮਾਰੀ ਮੌਕੇ ਥਾਣਾ ਸਿਟੀ ਫ਼ਿਰੋਜ਼ਪੁਰ ਦੇ ਮੁੱਖੀ ਜਸਵੀਰ ਸਿੰਘ ਸਮੇਤ ਪੁਲਿਸ ਪਾਰਟੀ ਅਤੇ ਆਬਕਾਰੀ ਵਿਭਾਗ ਦੇ ਅਧਿਕਾਰੀ ਵੀ ਮੌਜੂਦ ਸਨ। 

ਇਸ ਸਬੰਧੀ ਥਾਣਾ ਜ਼ੀਰਾ ਸਿਟੀ ਦੇ ਮੁਖੀ ਦਵਿੰਦਰ ਕੁਮਾਰ ਨੇ ਦਸਿਆ ਕਿ ਪਿਛਲੇ ਦਿਨੀ ਕਾਬੂ ਕੀਤੇ ਗਏ ਸ਼ਰਾਬ ਤਸਕਰਾਂ ਦੀ ਨਿਸ਼ਾਨਦੇਹੀ 'ਤੇ ਇਹ ਸ਼ਰਾਬ ਬਰਾਮਦ ਕੀਤੀ ਗਈ ਹੈ। ਮੌਕੇ 'ਤੇ ਈ.ਟੀ.ਓ ਮਧੁਰ ਭਾਟੀਆ ਦੀ ਅਗਵਾਈ ਵਿਚ ਪਹੁੰਚੀ ਆਬਕਾਰੀ ਵਿਭਾਗ ਦੀ ਟੀਮ ਪਹੁੰਚੀ। ਗੱਲਬਾਤ ਦੌਰਾਨ ਈ.ਟੀ.ਓ ਮਧੁਰ ਭਾਟੀਆ ਨੇ ਇਹ ਮੰਨਿਆ ਕਿ ਪਿਛਲੇ ਸਾਲ ਦੀ ਡੰਪ ਕੀਤੀ ਇਸ ਸ਼ਰਾਬ ਦੀ 2017-18 ਦੀ ਐਕਸਾਈਜ਼ ਡਿਊਟੀ ਬਕਾਇਦਾ ਜਮਾਂ ਕਰਵਾਈ ਗਈ ਹੈ।

ਜਦ ਉਹਨਾਂ ਨੂੰ ਡੰਪ ਕੀਤੀ ਉਕਤ ਸ਼ਰਾਬ ਦੀ ਤਾਜ਼ਾ ਸਥਿਤੀ ਬਾਰੇ ਪੁਛਿਆ ਤਾਂ ਉਨ੍ਹਾਂ ਕਿਹਾ ਕਿ ਸਬੰਧਤ ਠੇਕੇਦਾਰਾਂ ਵਲੋਂ ਨਵੇਂ ਵਿੱਤੀ ਵਰ੍ਹੇ ਲਈ ਅਪਲਾਈ ਕੀਤਾ ਸੀ ਪਰ ਉਸ ਦੀ ਮਿਆਦ ਵਧਾਉਣ ਸਬੰਧੀ ਐਕਟ ਅਧੀਨ ਨਿਰਧਾਰਤ ਸਮਾਂ ਬੀਤ ਜਾਣ ਕਰ ਕੇ ਇਹ ਸ਼ਰਾਬ ਨਾਜਾਇਜ਼ ਘੋਸ਼ਿਤ ਕੀਤੀ ਜਾਵੇਗੀ। ਦਸਿਆ ਜਾ ਰਿਹਾ ਹੈ ਕਿ ਇਹ ਸ਼ੈਲਰ ਇਕ ਵਿਧਾਇਕ ਦੇ ਰਿ²ਸ਼ਤੇਦਾਰ ਦਾ ਹੈ। 

ਦੱਸ ਦਈਏ ਕਿ ਸ਼ਰਾਬ ਦੇ ਠੇਕੇਦਾਰਾਂ ਵਲੋਂ ਪਿੰਡਾਂ ਵਿਚ ਸ਼ਰਾਬ ਦੇ ਠੇਕਿਆਂ ਦੀਆਂ ਚਲਾਈਆਂ ਜਾ ਰਹੀਆਂ ਨਾਜਾਇਜ਼ ਬਰਾਂਚਾ ਬੰਦ ਕਰਾਉਣ ਸਬੰਧੀ ਹਲਕਾ ਜ਼ੀਰਾ ਦੇ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਵਲੋਂ ਖੋਲ੍ਹੇ ਮੋਰਚੇ ਨੂੰ ਲੈ ਕੇ ਵਿਧਾਇਕ ਅਤੇ ਸ਼ਰਾਬ ਦੇ ਠੇਕੇਦਾਰ ਪਿਛਲੇ ਕੁਝ ਦਿਨਾਂ ਤੋਂ ਆਹਮੋ ਸਾਹਮਣੇ ਹਨ। ਸ਼ਰਾਬ ਦੇ ਠੇਕੇਦਾਰਾਂ ਵਲੋਂ ਕਰ ਤੇ ਆਬਕਾਰੀ ਕਮਿਸ਼ਨਰ ਫ਼ਿਰੋਜ਼ਪੁਰ ਨੂੰ ਚਾਬੀਆਂ ਸੌਪਣ ਤੋਂ ਲੈ ਕੇ ਵਿਧਾਇਕ ਜ਼ੀਰਾ ਵਿਰੁਧ ਪ੍ਰੈਸ ਕਾਨਫ਼ਰੰਸ ਤਕ ਕੀਤੀ ਗਈ ਸੀ। ਇਸ ਤੋਂ ਬਾਅਦ ਉਕਤ ਵਿਵਾਦ ਨਿੱਤ ਨਵਾਂ ਰੂਪ ਲੈ ਰਿਹਾ ਹੈ।

Location: India, Punjab, Ludhiana

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Amritpal Singh Jail ’ਚੋਂ ਭਰੇਗਾ ਨਾਮਜ਼ਦਗੀ, Kejriwal ਨੂੰ ਲੈ ਕੇ ਵੱਡੀ ਖ਼ਬਰ, ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ LIVE

10 May 2024 3:56 PM

Sukhpal Khaira ਤੇ Meet Hayer ਦੇ ਮੁਕਾਬਲੇ ਨੂੰ ਲੈ ਕੇ ਫਸ ਗਏ ਸਿੰਗ, Simranjit Mann ਵਾਲਿਆਂ ਨੇ ਲਾ ਦਿੱਤੀ ਤਹਿ.

10 May 2024 1:43 PM

ਕੀ Brinder Dhillon ਛੱਡ ਰਹੇ ਹਨ Congress? Goldy ਤੇ Chuspinderbir ਤੋਂ ਬਾਅਦ ਅਗਲਾ ਕਿਹੜਾ ਲੀਡਰ

10 May 2024 12:26 PM

Corona ਦੇ ਟੀਕੇ ਕਿਉਂ ਬਣ ਰਹੇ ਨੇ ਮੌਤ ਦਾ ਕਾਰਨ ? ਕਿਸ ਨੇ ਕੀਤਾ ਜ਼ਿੰਦਗੀਆਂ ਨਾਲ ਖਿਲਵਾੜ ?

10 May 2024 8:16 AM

ਬਰੈਂਡਡ ਬੂਟਾ ਦੇ ਸ਼ੌਕੀਨ ਸ਼ੂਟਰ, ਮਨੀ ਬਾਊਂਸਰ ਦੇ ਪਿੰਡ ਦਾ ਮੁੰਡਾ ਹੀ ਬਣਿਆ ਵੈਰੀ, ਇਕ ਸ਼ੂਟਰ ਮਨੀ ਦੇ ਪਿੰਡ ਦਾ.....

09 May 2024 4:50 PM
Advertisement