ਪੰਜਾਬ ਦੇ ਡੀ.ਜੀ.ਪੀ. ਵਲੋਂ ਨਵੇਂ ਤੱਥਾਂ ਦਾ ਪ੍ਰਗਟਾਵਾ
Published : Aug 2, 2019, 8:59 am IST
Updated : Apr 10, 2020, 8:12 am IST
SHARE ARTICLE
Punjab DGP
Punjab DGP

ਸੀ.ਬੀ.ਆਈ ਨੂੰ ਪੱਤਰ ਲਿਖ ਕੇ ਜਾਂਚ ਜਾਰੀ ਰੱਖਣ ਦਾ ਸੁਝਾਅ

ਚੰਡੀਗੜ੍ਹ  (ਐਸ.ਐਸ. ਬਰਾੜ): ਪੰਜਾਬ ਦੇ ਵਿਸ਼ੇਸ਼ ਡੀ.ਜੀ.ਪੀ. ਪ੍ਰਬੋਧ ਕੁਮਾਰ ਜੋ ਵਿਜੀਲੈਂਸ ਬਿਊਰੋ ਦੇ ਡਾਇਰੈਕਟਰ ਵੀ ਹਨ, ਨੇ ਸੀ.ਬੀ.ਆਈ ਨੂੰ ਇਕ ਤਾਜ਼ਾ ਪੱਤਰ ਲਿਖ ਕੇ ਅਹਿਮ ਪ੍ਰਗਟਾਵੇ ਕੀਤੇ ਹਨ। ਉਨ੍ਹਾਂ ਵਲੋਂ 29 ਜੁਲਾਈ 2019 ਨੂੰ ਲਿਖੇ ਪੱਤਰ ਵਿਚ ਨਵੇਂ ਪ੍ਰਗਟਾਵੇ ਕਰਦਿਆਂ ਲਿਖਿਆ ਗਿਆ ਹੈ ਕਿ ਕੋਟਕਪੂਰਾ ਦੇ ਪਿੰਡ ਜਵਾਹਰ ਸਿੰਘ ਵਾਲਾ ਵਿਚੋਂ ਚੋਰੀ ਹੋਈ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਅਤੇ ਫਿਰ ਬੇਅਦਬੀ ਦੀਆਂ ਵਾਪਰੀਆਂ ਘਟਨਾਵਾਂ ਸਬੰਧੀ ਰਣਬੀਰ ਸਿੰਘ ਖਟੜਾ ਦੀ ਅਗਵਾਈ ਵਿਚ ਬਣੀ ਵਿਸ਼ੇਸ਼ ਜਾਂਚ ਟੀਮ ਦੇ ਹੱਥ ਕਈ ਅਹਿਮ ਜਾਣਕਾਰੀਆਂ ਲਗੀਆਂ ਹਨ। ਇਨ੍ਹਾਂ ਦੀ ਸੀ.ਬੀ.ਆਈ ਵਲੋਂ ਜਾਂਚ ਕਰਨਾ ਜ਼ਰੂਰੀ ਹੋ ਗਿਆ ਹੈ, ਕਿਉਂਕਿ ਦੋਸ਼ੀਆਂ ਦਾ ਸਬੰਧ ਵਿਦੇਸ਼ਾਂ ਨਾਲ ਜੁੜਿਆ ਹੋਇਆ ਹੈ।

ਸੀ.ਬੀ.ਆਈ ਨੂੰ ਲਿਖੇ ਤਾਜ਼ਾ ਪੱਤਰ ਵਿਚ ਪੰਜਾਬ ਦੇ ਵਿਸ਼ੇਸ਼ ਡੀ.ਜੀ.ਪੀ. ਪ੍ਰਬੋਧ ਕੁਮਾਰ ਨੇ ਲਿਖਿਆ ਹੈ ਕਿ ਬਾਜਾਖ਼ਾਨਾ ਟੈਲੀਕਾਮ ਟਾਵਰਾਂ ਦੇ ਰੀਕਾਰਡ ਤੋਂ ਤਿੰਨ ਅਜਿਹੇ ਨੰਬਰ ਮਿਲੇ ਹਨ ਜੋ ਪਾਕਿਸਤਾਨ ਵਿਚ ਉਪਲਬੱਧ ਹਨ। ਇਹ ਨੰਬਰ ਹਨ 923016680617, 923324715421 ਅਤੇ ਇਕ ਹੋਰ ਨੰਬਰ 9872532028 ਹੈ, ਜੋ ਗੁਰਪ੍ਰੀਤ ਸਿੰਘ ਨਾਮੀ ਵਿਅਕਤੀ ਦਾ ਹੈ ਜੋ ਬਰਗਾੜੀ ਦਾ ਰਹਿਣ ਵਾਲਾ ਹੈ। ਇਸ ਨੰਬਰ ਦੀਆਂ ਤਾਰਾਂ ਵੀ ਬੇਅਦਬੀ ਘਟਨਾਵਾਂ ਨਾਲ ਜੁੜੀਆਂ ਹੋਈਆਂ ਹਨ। ਪ੍ਰੰਤੂ ਗੁਰਪ੍ਰੀਤ ਸਿੰਘ ਪੁਰਤਗਾਲ ਵਿਚ ਹੈ। ਜਦਕਿ ਪਹਿਲੇ ਦੋ ਨੰਬਰਾਂ ਦਾ ਸਬੰਧ ਪਾਕਿਸਤਾਨ ਨਾਲ ਹੈ।

ਇਸੇ ਤਰ੍ਹਾਂ ਮੁੱਖ ਦੋਸ਼ੀ ਮਹਿੰਦਰਪਾਲ ਬਿੱਟੂ ਜਿਸ ਦੀ ਪਿਛਲੇ ਦਿਨੀਂ ਨਾਭਾ ਜੇਲ ਵਿਚ ਹਤਿਆ ਹੋ ਗਈ ਸੀ, ਨੇ ਪੁਛਗਿੱਛ ਦੌਰਾਨ ਵਿਸ਼ੇਸ਼ ਜਾਂਚ ਟੀਮ ਸਾਹਮਣੇ ਮੰਨਿਆ ਸੀ ਕਿ ਹਰਸ਼ ਧੂਰੀ ਨਾਮੀ ਵਿਅਕਤੀ ਨੇ ਬਿੱਟੂ ਨੂੰ 6 ਕਰੋੜ ਰੁਪਏ ਬੇਅਦਬੀ ਘਟਨਾਵਾਂ ਲਈ ਦਿਤੇ ਸਨ। ਪੱਤਰ ਵਿਚ ਪ੍ਰਗਟਾਵਾ ਕੀਤਾ ਗਿਆ ਹੈ ਕਿ ਹਰਸ਼ ਧੂਰੀ ਭਗੌੜਾ ਹੈ ਅਤੇ ਅਜੇ ਤਕ ਪੁਲਿਸ ਦੇ ਹੱਥ ਨਹੀਂ ਆਇਆ। ਸੀ.ਬੀ.ਆਈ ਨੂੰ ਲਿਖੇ ਪੱਤਰ ਵਿਚ ਮਹਿੰਦਰਪਾਲ ਬਿੱਟੂ ਅਤੇ ਉਸ ਦੇ ਸਾਥੀਆਂ ਤੋਂ ਪ੍ਰਾਪਤ ਹੋਈ ਸਮੱਗਰੀ ਅਤੇ ਮਿਲੀਆਂ ਸੂਚਨਾਵਾਂ ਦਾ ਵੀ ਜ਼ਿਕਰ ਕੀਤਾ ਗਿਆ ਹੈ।

ਇਸ ਪੱਤਰ ਵਿਚ ਸੀ.ਬੀ.ਆਈ ਤੋਂ ਮੰਗ ਕੀਤੀ ਗਈ ਹੈ ਕਿ ਕਿਉਂਕਿ ਕਈ ਘਟਨਾਵਾਂ ਦਾ ਸਬੰਧ ਵਿਦੇਸ਼ਾਂ ਨਾਲ ਜੁੜਿਆ ਹੋਇਆ ਹੈ ਅਤੇ ਇਸ ਦੀ ਜਾਂਚ ਸੀ.ਬੀ.ਆਈ ਹੀ ਕਰ ਸਕਦੀ ਹੈ, ਇਸ ਲਈ ਸੀ.ਬੀ.ਆਈ ਅਪਣੀ ਜਾਂਚ ਬੰਦ ਨਾ ਕਰੇ ਬਲਕਿ ਇਨ੍ਹਾਂ ਤੱਥਾਂ ਦੇ ਆਧਾਰ ਉਪਰ ਜਾਂਚ ਕਰੇ ਤਾਂ ਜੋ ਸਿੱਖ ਕੌਮ ਨੂੰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਵਿਚ ਇਨਸਾਫ਼ ਮਿਲ ਸਕੇ। ਇਹ ਵੀ ਕਿਹਾ ਗਿਆ ਹੈ ਕਿ ਇਹ ਮਾਮਲਾ ਬੜਾ ਸੰਜੀਦਾ ਹੈ ਅਤੇ ਸਿੱਖਾਂ ਦੀਆਂ ਭਾਵਨਾਵਾਂ ਨਾਲ ਜੁੜਿਆ ਹੋਇਆ ਹੈ।

ਇਥੇ ਇਹ ਦਸਣਯੋਗ ਹੋਵੇਗਾ ਸੀ.ਬੀ.ਆਈ ਨੇ ਮੋਹਾਲੀ ਅਦਾਲਤ ਵਿਚ ਇਹ ਜਾਂਚ ਬੰਦ ਕਰਨ ਸਬੰਧੀ ਰੀਪੋਰਟ ਪੇਸ਼ ਕੀਤੀ ਹੈ। ਇਸ ਦਾ ਵਿਰੋਧ ਜਿਥੇ ਸਿੱਖ ਜਥੇਬੰਦੀਆਂ ਨੇ ਕੀਤਾ ਹੈ। ਉਥੇ ਅਕਾਲੀ ਦਲ ਅਤੇ ਪੰਜਾਬ ਸਰਕਾਰ ਨੇ ਵੀ ਇਸ ਦਾ ਵਿਰੋਧ ਕੀਤਾ ਹੈ। ਪ੍ਰੰਤੂ ਹੈਰਾਨੀ ਵਾਲੀ ਗੱਲ ਹੈ ਕਿ ਜਦ ਵਿਸ਼ੇਸ਼ ਜਾਂਚ ਟੀਮ ਕੋਲ ਇਸ ਕਿਸਮ ਦੀ ਜਾਣਕਾਰੀ ਉਪਲਬੱਧ ਸੀ ਤਾਂ ਇਹ ਪਹਿਲਾਂ ਹੀ ਸੀ.ਬੀ.ਆਈ ਨੂੰ ਕਿਉਂ ਨਹੀਂ ਦਿਤੀ ਗਈ ਕਿਉਂਕਿ ਰਣਬੀਰ ਸਿੰਘ ਖਟੜਾ ਵਾਲੀ ਜਾਂਚ ਟੀਮ ਨੂੰ ਤਾਂ ਇਹ ਜਾਣਕਾਰੀ ਕਾਫ਼ੀ ਪਹਿਲਾਂ ਹੀ ਉਪਲਬਧ ਹੋ ਗਈ ਸੀ। ਸੀ.ਬੀ.ਆਈ ਜਾਂਚ ਦਾ ਕਾਫ਼ੀ ਭੰਬਲਭੂਸਾ ਪੈ ਗਿਆ ਹੈ।

ਅਗੱਸਤ 2018 ਵਿਚ ਵਿਧਾਨ ਸਭਾ ਵਿਚ ਸਰਬਸੰਮਤੀ ਨਾਲ ਮਤਾ ਪਾਸ ਕਰ ਕੇ ਸੀ.ਬੀ.ਆਈ ਜਾਂਚ ਵਾਪਸ ਲੈਣ ਦਾ ਫ਼ੈਸਲਾ ਹੋਇਆ। ਇਸ ਸਬੰਧੀ ਨੋਟੀਫ਼ੀਕੇਸ਼ਨ ਵੀ ਜਾਰੀ ਹੋਇਆ। ਸੀ.ਬੀ.ਆਈ ਨੇ ਇਹ ਜਾਂਚ ਵਾਪਸ ਨਾ ਕੀਤੀ। ਪੰਜਾਬ ਦੀਆਂ ਜਾਂਚ ਏਜੰਸੀਆਂ ਨੇ ਨਾ ਤਾਂ ਸੀ.ਬੀ.ਆਈ ਨਾਲ ਕੋਈ ਸੂਚਨਾ ਸਾਂਝੀ ਕੀਤੀ ਅਤੇ ਨਾ ਹੀ ਸੀ.ਬੀ.ਆਈ ਨੇ ਪੰਜਾਬ ਦੀਆਂ ਜਾਂਚ ਏਜੰਸੀਆਂ ਨਾਲ ਕੋਈ ਤਾਲਮੇਲ ਰਖਿਆ। ਪੰਜਾਬ ਸਰਕਾਰ ਵਲੋਂ ਸੀ.ਬੀ.ਆਈ ਤੋਂ ਜਾਂਚ ਵਾਪਸ ਲੈਣ ਦਾ ਨੋਟੀਫ਼ੀਕੇਸ਼ਨ ਬਰਕਰਾਰ ਹੈ ਅਤੇ ਇਸ ਸਥਿਤੀ ਵਿਚ ਪੰਜਾਬ ਵਿਜੀਲੈਂਸ ਵਲੋਂ ਹੁਣ ਨਵੇਂ ਤੱਥ ਪੇਸ਼ ਕਰ ਕੇ ਸੀ.ਬੀ.ਆਈ ਨੂੰ ਜਾਂਚ ਜਾਰੀ ਰੱਖਣ ਦਾ ਸੁਝਾਅ ਦਿਤਾ ਗਿਆ ਹੈ।  

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement