
ਇਹ ਨੇ ਕਾਂਗਰਸੀ ਵਿਧਾਇਕ ਰਾਜਾ ਵੜਿੰਗ, ਜਿਨ੍ਹਾਂ ਦਾ ਵਿਵਾਦਾਂ ਨਾਲ ਲੱਗਦਾ ਗੂੜਾ ਰਿਸ਼ਤਾ ਬਣ ਗਿਆ ਹੈ ਕਿਉਂਕਿ ਰਾਜਾ ਵੜਿੰਗ
ਜਲਾਲਾਬਾਦ : ਇਹ ਨੇ ਕਾਂਗਰਸੀ ਵਿਧਾਇਕ ਰਾਜਾ ਵੜਿੰਗ, ਜਿਨ੍ਹਾਂ ਦਾ ਵਿਵਾਦਾਂ ਨਾਲ ਲੱਗਦਾ ਗੂੜਾ ਰਿਸ਼ਤਾ ਬਣ ਗਿਆ ਹੈ ਕਿਉਂਕਿ ਰਾਜਾ ਵੜਿੰਗ ਜਿਥੇ ਵੀ ਜਾਂਦੇ ਨੇ ਉਨ੍ਹਾਂ ਨਾਲ ਕੋਈ ਨਾ ਕੋਈ ਨਵਾਂ ਵਿਵਾਦ ਜੁੜ ਜਾਂਦਾ ਹੈ ਤੇ ਹੁਣ ਉਨ੍ਹਾਂ ਦੇ ਵਿਵਾਦਾਂ ਦੀ ਲਿਸਟ ਵਿਚ ਇਕ ਨਵਾਂ ਵਿਵਾਦ ਜੁੜਿਆ ਹੈ। ਜਲਾਲਬਾਦ ਦੇ ਪਿੰਡ ਚੱਕ ਅਰਨੀ ਵਾਲਾ ਤੋਂ ਜਿਥੇ ਜ਼ਿਮਨੀ ਚੋਣਾਂ ਦੌਰਾਨ ਚੋਣ ਪ੍ਰਚਾਰ ਲਈ ਗਏ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਇਕ ਬਜ਼ੁਰਗ ਨੇ ਸਵਾਲਾਂ ਨਾਲ ਘੇਰ ਲਿਆ।
amrinder singh raja warring
ਪਿੰਡ ਵਾਸੀਆਂ ਦੀ ਮੰਗ ਸੀ ਕਿ ਉਨ੍ਹਾਂ ਦੇ ਨੀਲੇ ਕਾਰਡ ਆਨਲਾਇਨ ਕਰਵਾਏ ਜਾਣ। ਜਿਸ ਤੋਂ ਬਾਅਦ ਜਿਵੇਂ ਹੀ ਰਾਜਾ ਵੜਿੰਗ ਉਨ੍ਹਾਂ ਨੂੰ ਕਾਰਡ ਆਨਲਾਇਨ ਕਰਵਾਉਣ ਬਾਰੇ ਗੱਲ ਕਰਦੇ ਨੇ ਤਾਂ ਭੀੜ ‘ਚ ਬੈਠੇ ਬਜ਼ੁਰਗ ਦੀ ਰਾਜਾ ਵੜਿੰਗ ਨਾਲ ਬਹਿਸ ਹੋ ਜਾਂਦੀ ਹੈ।
amrinder singh raja warring
ਦੱਸ ਦਈਏ ਕਿ ਇਸ ਤੋਂ ਪਹਿਲਾਂ ਲੋਕ ਸਭਾ ਚੋਣਾਂ ਦੌਰਾਨ ਹਰਸਿਮਰਤ ਬਾਦਲ ਨੂੰ ਟੱਕਰ ਦੇਣ ਵਾਲੇ ਰਾਜਾ ਵੜਿੰਗ ਨੂੰ ਲੋਕਾਂ ਵੱਲੋਂ ਘੇਰ ਘੇਰ ਕੇ ਸਵਾਲ ਪੁੱਛੇ ਜਾਂਦੇ ਸੀ ਤੇ ਹੁਣ ਜ਼ਿਮਨੀ ਚੋਣਾਂ ਦੌਰਾਨ ਵੀ ਲੋਕ ਸਵਾਲਾਂ ਦੀ ਝੜੀ ਲਗਾ ਰਹੇ ਹਨ ਤੇ ਹਰ ਵਿਧਾਇਕ ਲੋਕਾਂ ਨੂੰ ਫਿਰ ਕੰਮ ਹੋਣ ਦਾ ਭਰੋਸਾ ਹੀ ਦਿੰਦੇ ਦਿਖਾਈ ਦੇ ਰਹੇ ਹਨ।