ਅਕਾਲੀ-ਭਾਜਪਾ ਰੈਲੀ ‘ਚ ਕਾਂਗਰਸੀ ਵਰਕਰਾਂ ਨਾਲ ਵਿਰੋਧ ਪ੍ਰਦਰਸ਼ਨ ਦੌਰਾਨ ਪੁਲਿਸ ਵਲੋਂ ਧੱਕੇਸ਼ਾਹੀ
Published : Jan 3, 2019, 8:39 pm IST
Updated : Jan 3, 2019, 8:39 pm IST
SHARE ARTICLE
Protest by Congress Workers
Protest by Congress Workers

ਅੱਜ ਅਕਾਲੀ-ਭਾਜਪਾ ਦੀ ਰੈਲੀ ਦੌਰਾਨ 35 ਦੇ ਲਗਭੱਗ ਕਾਂਗਰਸੀ ਵਰਕਰਾਂ ਵਲੋਂ 10.30 ਵਜੇ ਲਵਲੀ ਪ੍ਰੋਫ਼ੈਸ਼ਨਲ ਯੂਨੀਵਰਸਿਟੀ...

ਚੰਡੀਗੜ੍ਹ : ਅੱਜ ਅਕਾਲੀ-ਭਾਜਪਾ ਦੀ ਰੈਲੀ ਦੌਰਾਨ 35 ਦੇ ਲਗਭੱਗ ਕਾਂਗਰਸੀ ਵਰਕਰਾਂ ਵਲੋਂ 10.30 ਵਜੇ ਲਵਲੀ ਪ੍ਰੋਫ਼ੈਸ਼ਨਲ ਯੂਨੀਵਰਸਿਟੀ ਦੇ ਗੇਟ ਦੇ ਸਾਹਮਣੇ ਵਿਰੋਧ ਪ੍ਰਦਰਸ਼ਨ ਕੀਤਾ ਗਿਆ ਜਿੱਥੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਯੂਨੀਵਰਸਿਟੀ ਦੇ ਅੰਦਰ ਪ੍ਰੋਗਰਾਮ ਵਿਚ ਸ਼ਾਮਲ ਹੋਣ ਲਈ ਜਾਣਾ ਸੀ। ਜਾਣਕਾਰੀ ਦੇ ਮੁਤਾਬਕ, ਕਾਂਗਰਸੀ ਵਰਕਰਾਂ ਵਲੋਂ ਰਾਫ਼ੇਲ ਸੌਦੇ ਅਤੇ ਹਰ ਇਕ ਨਾਗਰਿਕ ਨੂੰ 15 ਲੱਖ ਰੁਪਏ ਭੁਗਤਾਨ ਕਰਨ ਦੇ ਝੂਠੇ ਵਾਅਦਿਆਂ ਦੇ ਖਿਲਾਫ਼ ਵਿਰੋਧ ਕੀਤਾ ਜਾ ਰਿਹਾ ਸੀ।

ਉਨ੍ਹਾਂ ਨੇ ਵਿਰੋਧ ਕਰਦੇ ਹੋਏ ਪਬਲਿਕ ਦੇ ਵਿਚ ਕਿਹਾ ਕਿ ਅਸੀਂ 15 ਲੱਖ ਦੇ ਫੋਕੇ ਚੈੱਕ ਲੈ ਲਏ ਹਨ ਅਤੇ ਨਰਿੰਦਰ ਮੋਦੀ ਨੂੰ ਕੈਸ਼ ਦੇ ਰੂਪ ਵਿਚ ਦੇਣੇ ਹਨ। ਹਿਮਾਂਸ਼ੂ ਪਾਠਕ (ਵਾਈਸ ਪ੍ਰੈਜ਼ੀਡੈਂਟ ਪੰਜਾਬ ਪ੍ਰਦੇਸ਼ ਕਾਂਗਰਸ) ਵਲੋਂ ਦਿਤੀ ਜਾਣਕਾਰੀ ਵਿਚ ਉਨ੍ਹਾਂ ਦੱਸਿਆ ਕਿ ਜਦੋਂ ਅਸੀਂ ਯੂਨੀਵਰਸਿਟੀ ਦੇ ਗੇਟ ਦੇ ਸਾਹਮਣੇ ਵਿਰੋਧ ਪ੍ਰਦਰਸ਼ਨ ਕਰਨਾ ਸ਼ੁਰੂ ਕੀਤਾ ਤਾਂ ਸਾਨੂੰ ਕਪੂਰਥਲਾ ਦੀ ਪੁਲਿਸ ਵਲੋਂ ਉੱਥੇ ਬਾਹਰ ਲਿਜਾ ਕੇ ਬੱਸ ਵਿਚ ਬਿਠਾ ਕੇ ਥਾਣੇ ਲਿਜਾਇਆ ਗਿਆ।

ਉਨ੍ਹਾਂ ਦੱਸਿਆ ਕਿ ਰਸਤੇ ਵਿਚ, ਜਲੰਧਰ ਪੁਲਿਸ ਡੀ.ਸੀ.ਪੀ. ਪਰਮਾਰ ਅਤੇ ਏ.ਸੀ.ਪੀ. ਚੱਡਾ ਵਲੋਂ ਜ਼ਬਰਨ ਸਾਡੇ ਮੋਬਾਇਲ ਫ਼ੋਨ ਖੋਹ ਲਏ ਗਏ ਅਤੇ ਸਾਨੂੰ ਪਰਗਪੁਰ ਚੌਂਕੀ ਵੱਲ ਨੂੰ ਲੈ ਗਏ। ਉਨ੍ਹਾਂ ਦੱਸਿਆ ਕਿ ਡਿਪਟੀ ਕਮਿਸ਼ਨਰ ਪਰਮਾਰ ਵਲੋਂ ਫ਼ੋਨ ਨੂੰ ਅਨਲੌਕ ਕਰਨ ਲਈ ਮਜਬੂਰ ਕੀਤਾ ਗਿਆ ਜੋ ਕਿ ਮੇਰੇ ਪ੍ਰਾਈਵੇਸੀ ਦੇ ਹੱਕਾਂ ਦੀ ਉਲੰਘਣਾ ਕਰਦਾ ਹੈ ਅਤੇ ਸਾਨੂੰ ਥਰਡ ਡਿਗਰੀ ਦੀ ਧਮਕੀ ਦਿਤੀ ਗਈ ਹੈ ਅਤੇ ਨਤੀਜੇ ਭੁਗਤਣ ਲਈ ਵੀ ਕਿਹਾ ਗਿਆ ਹੈ।

ਉਨ੍ਹਾਂ ਦੱਸਿਆ ਕਿ ਫ਼ੋਨ ਨੂੰ ਅਨਲੌਕ ਕਰਨ ਤੋਂ ਬਾਅਦ ਉਨ੍ਹਾਂ ਨਾਲ ਸਵਾਲ-ਜਵਾਬ ਕੀਤੇ ਗਏ, ਇਸ ਤੋਂ ਬਾਅਦ ਸਾਨੂੰ ਜੰਡਿਆਲਾ ਚੌਂਕੀ ਅਤੇ ਫਿਰ ਪਰਗਪੁਰ ਚੌਂਕੀ ਲਿਜਾਇਆ ਗਿਆ। ਉਨ੍ਹਾਂ ਦੱਸਿਆ ਕਿ ਸਾਨੂੰ 2.30 ਤੋਂ 3.00 ਵਜੇ ਦੇ ਵਿਚਕਾਰ ਛੱਡਿਆ ਗਿਆ ਅਤੇ ਫ਼ੋਨ ਵਾਪਸ ਕਰ ਦਿਤੇ ਗਏ। ਉਨ੍ਹਾਂ ਦੇ ਨਾਲ ਸੰਜੂ ਅਰੋੜਾ (ਵਾਈਸ ਪ੍ਰੈਜ਼ੀਡੈਂਟ ਜਲੰਧਰ ਕਾਂਗਰਸ), ਲਵਲੀ ਸੋਹਲ, ਦਿਵੇਂਦਰ ਘਈ ਅਤੇ ਅਜੇ ਪੂਰੀ ਵੀ ਸਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement