
ਸੰਗਰੂਰ : ਪੰਜਾਬ ਦੇ ਕੈਬਨਿਟ ਮੰਤਰੀ ਵਿਜੈ ਇੰਦਰ ਸਿੰਗਲਾ ਵੱਲੋਂ ਬੀਤੀ 27 ਫ਼ਰਵਰੀ ਤੋਂ ਬਲਾਕ ਭਵਾਨੀਗੜ੍ਹ ਤੇ ਸੰਗਰੂਰ ਦੇ ਪਿੰਡਾਂ 'ਚ ਆਰੰਭੀ 'ਸੰਗਰੂਰ ਵਿਕਾਸ ਯਾਤਰਾ'..
ਸੰਗਰੂਰ : ਪੰਜਾਬ ਦੇ ਕੈਬਨਿਟ ਮੰਤਰੀ ਵਿਜੈ ਇੰਦਰ ਸਿੰਗਲਾ ਵੱਲੋਂ ਬੀਤੀ 27 ਫ਼ਰਵਰੀ ਤੋਂ ਬਲਾਕ ਭਵਾਨੀਗੜ੍ਹ ਤੇ ਸੰਗਰੂਰ ਦੇ ਪਿੰਡਾਂ 'ਚ ਆਰੰਭੀ 'ਸੰਗਰੂਰ ਵਿਕਾਸ ਯਾਤਰਾ' ਅੱਜ ਪੰਜਵੇਂ ਦਿਨ ਹਜ਼ਾਰਾਂ ਵਰਕਰਾਂ ਤੇ ਪਿੰਡ ਵਾਸੀਆਂ ਦੀ ਸ਼ਮੂਲੀਅਤ ਮਗਰੋਂ ਅਮਿੱਟ ਛਾਪ ਛੱਡਦੀ ਹੋਈ ਸਮਾਪਤ ਹੋ ਗਈ। ਆਪਣੇ ਇਸ ਸਫ਼ਰ ਦੌਰਾਨ ਕੈਬਨਿਟ ਮੰਤਰੀ ਸਿੰਗਲਾ ਨੇ 111 ਕਿਲੋਮੀਟਰ ਦਾ ਸਫ਼ਰ ਪੈਦਲ ਤੈਅ ਕਰਦਿਆਂ ਨਾ ਕੇਵਲ ਵਿਧਾਨ ਸਭਾ ਹਲਕਾ ਸੰਗਰੂਰ ਬਲਕਿ ਪੰਜਾਬ ਵਿੱਚ ਇੱਕ ਮੀਲ ਪੱਥਰ ਸਥਾਪਤ ਕਰ ਦਿੱਤਾ। ਸਿੰਗਲਾ ਨੇ ਹਲਕੇ ਦੇ 92 ਪਿੰਡਾਂ ਦੀਆਂ ਗ੍ਰਾਮ ਪੰਚਾਇਤਾਂ ਨੂੰ ਵਿਕਾਸ ਕਾਰਜਾਂ ਲਈ 5.42 ਕਰੋੜ ਤੋਂ ਵੱਧ ਰਾਸ਼ੀ ਦੀਆਂ ਗ੍ਰਾਂਟਾਂ ਦੀ ਵੰਡ ਕੀਤੀ।
Sangrur Vikas Yatra-1ਛੱਪੜਾਂ ਦੀ ਸਫ਼ਾਈ ਲਈ 8 ਕਰੋੜ ਰੁਪਏ ਮਨਜ਼ੂਰ : ਅੱਜ ਪੰਜਵੇਂ ਅਤੇ ਅੰਤਿਮ ਦਿਨ ਕੈਬਨਿਟ ਮੰਤਰੀ ਸਿੰਗਲਾ ਨੇ ਆਪਣੇ ਸਫ਼ਰ ਦੀ ਸ਼ੁਰੂਆਤ ਪਿੰਡ ਘਾਬਦਾਂ ਤੋਂ ਕੀਤੀ ਜਿਥੇ ਕਿ ਭਰਵੇਂ ਇਕੱਠ ਦੌਰਾਨ ਉਨ੍ਹਾਂ ਨੇ 190 ਯੋਗ ਕਿਸਾਨਾਂ ਨੂੰ ਪੰਜਾਬ ਸਰਕਾਰ ਦੀ ਮਹੱਤਵਪੂਰਨ ਕਿਸਾਨ ਕਰਜ਼ਾ ਰਾਹਤ ਯੋਜਨਾ ਦੇ ਤਹਿਤ 1.90 ਕਰੋੜ ਦੀ ਮੁਆਫ਼ੀ ਦੇ ਪ੍ਰਮਾਣ ਪੱਤਰਾਂ ਦੀ ਵੰਡ ਕੀਤੀ। ਇਸ ਤੋਂ ਇਲਾਵਾ ਘਾਬਦਾਂ ਵਿਖੇ ਹੀ 9 ਐਸ.ਸੀ ਅਤੇ ਹੋਰ ਗਰੀਬ ਬੇਘਰ ਪਰਿਵਾਰਾਂ ਨੂੰ ਸਿੰਗਲਾ ਨੇ 5-5 ਮਰਲਿਆਂ ਦੇ ਪਲਾਟਾਂ ਦੀ ਵੰਡ ਕੀਤੀ। ਉਨ੍ਹਾਂ ਦੱਸਿਆ ਕਿ ਬਲਾਕ ਭਵਾਨੀਗੜ੍ਹ ਦੀ ਤਰਜ਼ 'ਤੇ ਸੰਗਰੂਰ ਬਲਾਕ ਦੇ 22 ਪਿੰਡਾਂ 'ਚ ਛੱਪੜਾਂ ਦੀ ਸਫ਼ਾਈ ਲਈ 8 ਕਰੋੜ ਰੁਪਏ ਮਨਜ਼ੂਰ ਕੀਤੇ ਗਏ ਹਨ। ਇਸ ਮੌਕੇ ਪਿੰਡ ਘਾਬਦਾਂ ਦੇ 9 ਅਤੇ ਪਿੰਡ ਭਰਾਜ ਤੇ ਲੱਖੇਵਾਲ ਦੇ 45 ਬੇਘਰੇ ਪਰਿਵਾਰਾਂ ਨੂੰ ਪਲਾਟਾਂ ਦੇ ਮਾਲਕੀ ਸਰਟੀਫ਼ਿਕੇਟ ਦਿੱਤੇ ਗਏ।
Sangrur Vikas Yatra-2ਬੇਘਰਿਆਂ ਨੂੰ ਮਿਲੇ ਪੰਜ-ਪੰਜ ਮਰਲੇ ਦੇ ਪਲਾਟ : ਸਿੰਗਲਾ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਨੇੜ ਭਵਿੱਖ ਵਿੱਚ ਇਸ ਯੋਜਨਾ ਅਧੀਨ 5-5 ਮਰਲੇ ਪਲਾਟ ਹਾਸਲ ਕਰਨ ਵਾਲੇ ਲਾਭਪਾਤਰੀ ਪਰਿਵਾਰਾਂ ਨੂੰ ਮਕਾਨ ਉਸਾਰੀ ਲਈ ਡੇਢ ਲੱਖ ਰੁਪਏ ਵੀ ਸਹਾਇਤਾ ਰਾਸ਼ੀ ਵਜੋਂ ਪ੍ਰਦਾਨ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਪਿਛਲੇ ਡੇਢ ਵਰ੍ਹੇ ਅੰਦਰ ਹਲਕਾ ਸੰਗਰੂਰ 'ਚ ਹਜ਼ਾਰਾਂ ਦੀ ਗਿਣਤੀ 'ਚ ਨਵੀਂਆਂ ਪੈਨਸ਼ਨਾਂ ਲਗਾਈਆਂ ਅਤੇ ਸਰਕਾਰ ਨੇ ਪੈਨਸ਼ਨ ਦੀ ਰਾਸ਼ੀ 250 ਤੋਂ ਵਧਾ ਕੇ 750 ਰੁਪਏ ਕਰਕੇ ਲੋੜਵੰਦਾਂ ਨੂੰ ਵੱਡਾ ਲਾਭ ਮੁਹੱਈਆ ਕਰਵਾਇਆ ਹੈ।
Sangrur Vikas Yatra-3ਇਸ ਯਾਤਰਾ ਦੌਰਾਨ ਕੈਬਨਿਟ ਮੰਤਰੀ ਨੇ ਰੱਜੇ-ਪੁੱਜੇ ਕਿਸਾਨਾਂ ਤੋਂ ਲੈ ਕੇ ਖੇਤ ਮਜ਼ਦੂਰਾਂ, ਭੱਠਾ ਮਜ਼ਦੂਰਾਂ, ਆਜੜੀਆਂ ਤੇ ਦੁਕਾਨਦਾਰਾਂ ਸਮੇਤ ਲਗਪਗ ਹਰੇਕ ਤਬਕੇ ਦੇ ਲੋਕਾਂ ਨਾਲ ਗੱਲਬਾਤ ਕੀਤੀ। ਉਨ੍ਹਾਂ ਨੇ ਬੇਘਰੇ ਲੋਕਾਂ ਤੇ ਪੰਚਾਇਤਾਂ ਦੀਆਂ ਵੀ ਸਮੱਸਿਆਵਾਂ ਸੁਣੀਆਂ। ਇਸ ਦੌਰਾਨ ਉਨ੍ਹਾਂ ਪੇਂਡੂ ਨੌਜਵਾਨਾਂ ਨਾਲ ਚਰਚਾ ਕਰਨ ਨੂੰ ਵੱਧ ਤਵੱਜੋ ਦਿੱਤੀ। ਉਨ੍ਹਾਂ ਲੋਕਾਂ ਨੂੰ ਸਰਕਾਰੀ ਨੀਤੀਆਂ ਤੋਂ ਜਾਣੂੰ ਕਰਵਾਇਆ ਅਤੇ ਚੱਲ ਰਹੇ ਤੇ ਸ਼ੁਰੂ ਹੋਣ ਵਾਲੇ ਵਿਕਾਸ ਕਾਰਜਾਂ ਬਾਬਤ ਦੱਸਿਆ।