Mohali News: ਖੇਡਦੇ ਹੋਏ ਪਾਣੀ ਦੇ ਡਿੱਗ ਵਿਚ ਡਿੱਗੀ ਡੇਢ ਸਾਲ ਦੀ ਮਾਸੂਮ, ਡੁੱਬਣ ਨਾਲ ਹੋਈ ਮੌਤ
Published : Mar 3, 2024, 1:52 pm IST
Updated : Mar 3, 2024, 1:52 pm IST
SHARE ARTICLE
Girl died due to drowning in water Mohali News in punjabi
Girl died due to drowning in water Mohali News in punjabi

Mohali News: ਜਾਹਨਵੀ ਵਜੋਂ ਹੋਈ ਬੱਚੀ ਦੀ ਪਹਿਚਾਣ

Girl died due to drowning in water Mohali News in punjabi: ਮੁਹਾਲੀ ਦੇ ਸੈਕਟਰ 89 'ਚ ਖੇਡਦੇ ਹੋਏ ਡੇਢ ਸਾਲ ਦੀ ਬੱਚੀ ਪਾਣੀ ਦੀ ਸਟੋਰੇਜ ਟੈਂਕੀ 'ਚ ਡਿੱਗ ਗਈ। ਕੁਝ ਸਮੇਂ ਬਾਅਦ ਜਦੋਂ ਲੜਕੀ ਨਜ਼ਰ ਨਹੀਂ ਆਈ ਤਾਂ ਪਰਿਵਾਰ ਵਾਲਿਆਂ ਨੇ ਭਾਲ ਸ਼ੁਰੂ ਕਰ ਦਿਤੀ। ਇਧਰ-ਉਧਰ ਦੇਖਿਆ ਪਰ ਲੜਕੀ ਦਾ ਕੋਈ ਸੁਰਾਗ ਨਹੀਂ ਮਿਲਿਆ।

ਇਹ ਵੀ ਪੜ੍ਹੋ: Haryana News: ਡੀਜੇ 'ਤੇ ਨੱਚਦੇ ਸਮੇਂ ਦੌਰਾਨ ਹੋਈ ਲੜਾਈ, ਨੌਜਵਾਨ ਦਾ ਸਿਰ 'ਚ ਇੱਟ ਮਾਰ ਕੇ ਕੀਤਾ ਕਤਲ  

ਇਸ ਤੋਂ ਬਾਅਦ ਪਿਤਾ ਨੂੰ ਸ਼ੱਕ ਹੋਇਆ ਕਿ ਕੀ ਕਿਤੇ ਉਨ੍ਹਾਂ ਦੀ ਬੇਟੀ ਪਾਣੀ ਦੀ ਸਟੋਰੇਜ ਟੈਂਕੀ ਦੇ ਅੰਦਰ ਤਾਂ ਨਹੀਂ ਚਲੀ ਗਈ, ਇਹ ਦੇਖ ਕੇ ਉਹ ਬਾਲਟੀਆਂ ਨਾਲ ਟੈਂਕੀ 'ਚੋਂ ਪਾਣੀ ਕੱਢਣ ਲੱਗੇ। ਜਦੋਂ ਥੋੜ੍ਹਾ ਜਿਹਾ ਪਾਣੀ ਬਚਿਆ ਤਾਂ ਉਨ੍ਹਾਂ ਦੀ ਧੀ ਦਿਖਾਈ ਦਿੱਤੀ।

ਇਹ ਵੀ ਪੜ੍ਹੋ: Jalandhar News: ਖੜ੍ਹੇ ਟਰੱਕ ਨਾਲ ਟਕਰਾਈ ਗੱਡੀ, ਪੁਲਿਸ ਮੁਲਾਜ਼ਮ ਸਮੇਤ ਦੋ ਨੌਜਵਾਨਾਂ ਦੀ ਮੌਤ, ਤਿੰਨ ਜ਼ਖ਼ਮੀ

ਉਸ ਨੂੰ ਚੁੱਕ ਕੇ ਤੁਰੰਤ ਸਥਾਨਕ ਡਾਕਟਰ ਕੋਲ ਲੈ ਗਏ। ਉਸ ਦੀ ਹਾਲਤ ਨੂੰ ਦੇਖਦਿਆਂ ਡਾਕਟਰਾਂ ਨੇ ਤੁਰੰਤ ਉਸ ਨੂੰ ਸਿਵਲ ਹਸਪਤਾਲ ਫੇਜ਼-6 ਮੁਹਾਲੀ ਲਿਜਾਣ ਲਈ ਕਿਹਾ ਪਰ ਸਿਵਲ ਹਸਪਤਾਲ ਦੇ ਡਾਕਟਰਾਂ ਨੇ ਇਲਾਜ ਦੌਰਾਨ ਲੜਕੀ ਨੂੰ ਮ੍ਰਿਤਕ ਐਲਾਨ ਦਿਤਾ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਮ੍ਰਿਤਕ ਲੜਕੀ ਜਾਹਨਵੀ ਦੇ ਪਿਤਾ ਵਿਕਾਸ ਕੁਮਾਰ ਨੇ ਦੱਸਿਆ ਕਿ ਉਹ ਕੰਮ ਤੋਂ ਘਰ ਪਰਤਿਆ ਸੀ। ਇਸ ਦੌਰਾਨ ਉਨ੍ਹਾਂ ਦੀ ਪਤਨੀ ਭਾਂਡੇ ਧੋ ਰਹੀ ਸੀ ਅਤੇ ਉਨ੍ਹਾਂ ਦੀ ਬੇਟੀ ਜਾਹਨਵੀ ਕਿਤੇ ਨਜ਼ਰ ਨਹੀਂ ਆਈ। ਇਸ ਤੋਂ ਬਾਅਦ ਉਸ ਨੇ ਆਲੇ-ਦੁਆਲੇ ਦੇਖਿਆ ਪਰ ਉਹ ਨਹੀਂ ਮਿਲੀ। ਇਸ ਤੋਂ ਬਾਅਦ ਉਹ ਗੁਆਂਢੀਆਂ ਦੇ ਘਰੇ ਵੀ ਬੱਚੀ ਨੂੰ ਵੇਖਣ ਗਿਆ ਪਰ ਬੱਚੀ ਉਥੇ ਵੀ ਨਹੀਂ ਮਿਲੀ। ਇਸ ਦੌਰਾਨ ਉਸ ਦੀ ਨਜ਼ਰ ਜ਼ਮੀਨਦੋਜ਼ ਖੁੱਲ੍ਹੀ ਪਾਣੀ ਦੀ ਟੈਂਕੀ 'ਤੇ ਪਈ। ਉਨ੍ਹਾਂ ਸ਼ੱਕ ਜਤਾਇਆ ਕਿ ਬੱਚੀ ਇਸ ਵਿੱਚ ਨਾ ਡਿੱਗ ਗਈ ਹੋਵੇ। ਜਦੋਂ ਟੈਂਕੀ 'ਚੋਂ ਪਾਣੀ ਕੱਢਣਾ ਸ਼ੁਰੂ ਕੀਤਾ ਤਾਂ ਬੱਚੀ ਅੰਦਰ ਹੀ ਪਈ ਸੀ।

(For more news apart from Girl died due to drowning in water Mohali News in punjabi, stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement