Punjab News: ਪੰਜਾਬੀ ਪ੍ਰਬੋਧ ਪ੍ਰੀਖਿਆ ਵਿਚ 62 ਵਿਚੋਂ 55 ਉਮੀਦਵਾਰ ਫੇਲ੍ਹ
Published : Apr 3, 2024, 8:22 am IST
Updated : Apr 3, 2024, 8:22 am IST
SHARE ARTICLE
55 out of 62 candidates failed in the Punjabi Knowledge Exam
55 out of 62 candidates failed in the Punjabi Knowledge Exam

ਪੰਜਾਬ ਵਿਚ ਸਰਕਾਰੀ ਨੌਕਰੀ ਲਈ ਜ਼ਰੂਰੀ ਹੈ ਇਹ ਪ੍ਰੀਖਿਆ

Punjab News: ਪਿਛਲੇ ਮਹੀਨੇ ਹੋਈ ਪੰਜਾਬੀ ਪ੍ਰਬੋਧ ਪ੍ਰੀਖਿਆ ਦਾ ਨਤੀਜਾ ਐਲਾਨ ਦਿਤਾ ਗਿਆ ਹੈ। ਇਸ ਪ੍ਰੀਖਿਆ ਵਿਚ ਹਿੱਸਾ ਲੈਣ ਵਾਲੇ ਕੁੱਲ 62 ਉਮੀਦਵਾਰਾਂ ਵਿਚੋਂ 55 ਉਮੀਦਵਾਰ ਫੇਲ੍ਹ ਹੋ ਗਏ ਹਨ। ਦਰਅਸਲ ਪੰਜਾਬੀ ਪ੍ਰਬੋਧ ਪ੍ਰੀਖਿਆ ਸਿਰਫ਼ ਉਹੀ ਉਮੀਦਵਾਰ ਦੇ ਸਕਦੇ ਹਨ, ਜਿਨ੍ਹਾਂ ਨੇ ਪੰਜਾਬ ਵਿਚ ਕਿਸੇ ਸਰਕਾਰੀ ਨੌਕਰੀ ਲਈ ਅਪਲਾਈ ਕਰਨਾ ਹੋਵੇ।

2022 ਵਿਚ ਪ੍ਰੀਖਿਆ ਲਈ ਦੋ ਪੇਪਰ ਲੈਣ ਦਾ ਫ਼ੈਸਲਾ ਕੀਤਾ ਗਿਆ ਸੀ, ਇਸ ਨੂੰ ਪਾਸ ਕਰਨ ਲਈ ਦੋਵੇਂ ਪੇਪਰ ਦੇਣੇ ਅਤੇ ਪਾਸ ਕਰਨੇ ਲਾਜ਼ਮੀ ਹਨ। ਦੋਵੇਂ ਭਾਗ 75-75 ਅੰਕ ਦੇ ਹੁੰਦੇ ਹਨ। ਪਹਿਲੇ ਭਾਗ ਵਿਚ ਤਕਨੀਕੀ ਵਿਆਕਰਨ ਜਿਵੇਂ, ਲੇਖ, ਬਿਨੈ ਪੱਤਰ, ਮੁਹਾਵਰੇ, ਅਖਾਣ, ਸ਼ਬਦ ਤੇ ਭੇਦ, ਅਗੇਤਰ ਪਿਛੇਤਰ, ਵਚਨ ਬਦਲੋ, ਵਿਸ਼ਰਾਮ ਚਿੰਨ੍ਹ, ਸੰਖੇਪ ਰਚਨਾ, ਸ਼ਬਦਾਂ ਜਾਂ ਵਾਕਾਂ ਨੂੰ ਸ਼ੁੱਧ ਕਰਨਾ ਆਦਿ ਸ਼ਾਮਲ ਹੁੰਦਾ ਹੈ।

ਦੂਜੇ ਭਾਗ ਵਿਚ ਅੰਗਰੇਜ਼ੀ ਅਤੇ ਪੰਜਾਬੀ ਅਨੁਵਾਦ ਕਰ ਕੇ ਵਾਕ ਬਣਾਉਣਾ, ਅੰਕਾਂ ਨੂੰ ਪੰਜਾਬੀ ਅਤੇ ਅੰਗਰੇਜ਼ੀ ਵਿਚ ਲਿਖਣਾ, ਆਮ ਜਾਣਕਾਰੀ ਸਬੰਧੀ ਸਵਾਲ, ਕੰਪਿਊਟਰ ਸਬੰਧੀ ਸਵਾਲ, ਚਲੰਤ ਮੁੱਦਿਆਂ ਸਬੰਧੀ ਪੈਰ੍ਹਾ ਲਿਖਣਾ, ਪੰਜਾਬ ਦੇ ਇਤਿਹਾਸ ਅਤੇ ਸੱਭਿਆਚਾਰ ਨਾਲ ਸਬੰਧਤ ਪੰਜ ਸਵਾਲ ਹੁੰਦੇ ਹਨ। ਇਨ੍ਹਾਂ ਪ੍ਰੀਖਿਆਵਾਂ ਨੂੰ ਪਾਸ ਕਰਨ ਲਈ ਘੱਟੋ ਘੱਟ 25-25 ਅੰਕ ਲਾਜ਼ਮੀ ਹਨ।

ਦਰਅਸਲ ਸਰਕਾਰ ਵਲੋਂ 2009 ਵਿਚ ਸਰਕਾਰੀ ਨੌਕਰੀ ਵਿਚ ਗਰੁੱਪ ਸੀ ਅਸਾਮੀਆਂ ਲਈ ਨਿਰਧਾਰਤ ਯੋਗਤਾ ਗ੍ਰੈਜੂਏਸ਼ਨ ਕੀਤੀ ਗਈ ਹੈ। ਇਸ ਲਈ ਪ੍ਰਬੋਧ ਪ੍ਰੀਖਿਆ ਦੇਣ ਵਾਲੇ ਉਮੀਦਵਾਰਾਂ ਦੀ ਯੋਗਤਾ ਵੀ ਗ੍ਰੈਜੂਏਸ਼ਨ ਹੈ। ਇਹ ਪ੍ਰੀਖਿਆ ਸਾਲ ਵਿਚ ਚਾਰ ਵਾਰ, ਮਾਰਚ, ਜੂਨ, ਸਤੰਬਰ ਅਤੇ ਦਸੰਬਰ ਮਹੀਨਿਆਂ ਵਿਚ ਹੁੰਦੀ ਹੈ। ਇਸ ਪ੍ਰੀਖਿਆ ਲਈ ਉਮੀਦਵਾਰ ਦੀ ਉਮਰ ਸੀਮਾ 18 ਤੋਂ 37 ਸਾਲ ਤਕ ਹੈ।  

 

Tags: punjabi exam

Location: India, Punjab, Patiala

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM
Advertisement