
ਇੱਥੋਂ ਦੇ ਬੱਸ ਅੱਡੇ ਦੇ ਇਲਾਕੇ ਵਿਚ ਰਹਿਣ ਵਾਲੇ ਇਕ ਨੌਜਵਾਨ ਨੇ ਵਿਆਹ ਦਾ ਝਾਂਸਾ ਦੇ ਕੇ ਅਪਣੇ ਗੁਆਂਢ ਵਿਚ ਰਹਿਣ ਵਾਲੀ ਇਕ ਲੜਕੀ ਨਾਲ ਇਕ ਸਾਲ ਤਕ ਕਥਿਤ ਜਬਰ...
ਲੁਧਿਆਣਾ : ਇੱਥੋਂ ਦੇ ਬੱਸ ਅੱਡੇ ਦੇ ਇਲਾਕੇ ਵਿਚ ਰਹਿਣ ਵਾਲੇ ਇਕ ਨੌਜਵਾਨ ਨੇ ਵਿਆਹ ਦਾ ਝਾਂਸਾ ਦੇ ਕੇ ਅਪਣੇ ਗੁਆਂਢ ਵਿਚ ਰਹਿਣ ਵਾਲੀ ਇਕ ਲੜਕੀ ਨਾਲ ਇਕ ਸਾਲ ਤਕ ਕਥਿਤ ਜਬਰ ਜਨਾਹ ਕੀਤਾ। ਇਸ ਮਾਮਲੇ ਬਾਰੇ ਜਦੋਂ ਦੋਵਾਂ ਦੇ ਪਰਿਵਾਰ ਵਾਲਿਆਂ ਨੂੰ ਪਤਾ ਲੱਗਿਆ ਤਾਂ ਉਨ੍ਹਾਂ ਨੇ ਦੋਵਾਂ ਦਾ ਵਿਆਹ ਤੈਅ ਕਰ ਦਿਤਾ। ਵਿਆਹ ਦੇ ਲਈ ਇਕ ਅਗਸਤ ਦਾ ਦਿਨ ਵੀ ਮੁਕੱਰਰ ਕਰ ਦਿਤਾ ਗਿਆ ਪਰ ਹੈਰਾਨੀ ਦੀ ਗੱਲ ਇਹ ਹੈ ਕਿ ਨੌਜਵਾਨ ਵਿਆਹ ਵਾਲੇ ਦਿਨ ਬਿਨਾਂ ਕਿਸੇ ਨੂੰ ਦੱਸੇ ਘਰ ਤੋਂ ਫ਼ਰਾਰ ਹੋ ਗਿਆ।
Rape Victimਜਦੋਂ ਇਸ ਬਾਰੇ ਲੜਕੀ ਦੇ ਪਰਵਾਰ ਵਾਲਿਆਂ ਨੂੰ ਪਤਾ ਚੱਲਿਆ ਤਾਂ ਉਨ੍ਹਾਂ ਨੇ ਤੁਰਤ ਇਸ ਮਾਮਲੇ ਦੀ ਜਾਣਕਾਰੀ ਪੁਲਿਸ ਨੂੰ ਦਿਤੀ। ਸੂਚਨਾ ਮਿਲਣ 'ਤੇ ਚੌਕੀ ਬੱਸ ਅੱਡੇ ਦੀ ਪੁਲਿਸ ਮੌਕੇ 'ਤੇ ਪੁੱਜ ਗਈ। ਪੁਲਿਸ ਨੇ ਮੁਲਜ਼ਮ ਵਿਰੁਧ ਜਬਰ ਜਨਾਹ ਦਾ ਕੇਸ ਦਰਜ ਕਰ ਕੇ ਉਸ ਦੀ ਭਾਲ ਸ਼ੁਰੂ ਕਰ ਦਿਤੀ ਹੈ। ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਬੱਸ ਅੱਡਾ ਚੌਕੀ ਦੇ ਇੰਚਾਰਜ ਚੰਦ ਅਹੀਰ ਨੇ ਦਸਿਆ ਕਿ ਮੁਲਜ਼ਮ ਕੁਲਜੀਤ ਸਿੰਘ ਦੀ ਆਪਣੇ ਗੁਆਂਢ ਵਿਚ ਰਹਿਣ ਵਾਲੀ ਲੜਕੀ ਨਾਲ ਕਾਫ਼ੀ ਸਮੇਂ ਤੋਂ ਜਾਣ ਪਛਾਣ ਸੀ।
Policeਉਨ੍ਹਾਂ ਦਸਿਆ ਕਿ ਉਨ੍ਹਾਂ ਦੋਹਾਂ ਵਿਚਕਾਰ ਕਰੀਬ ਇਕ ਸਾਲ ਤੋਂ ਸਰੀਰਕ ਸਬੰਧ ਵੀ ਸਨ। ਉਨ੍ਹਾਂ ਅੱਗੇ ਦਸਿਆ ਕਿ ਲੜਕਾ ਸਰੀਰਕ ਸਬੰਧ ਬਣਾਉਣ ਲਈ ਲੜਕੀ ਨੂੰ ਵਿਆਹ ਦਾ ਝਾਂਸਾ ਦਿੰਦਾ ਸੀ। ਮੁਲਜ਼ਮ ਇਕ ਸਾਲ ਤਕ ਉਸ ਨਾਲ ਜਬਰ ਜਨਾਹ ਕਰਦਾ ਰਿਹਾ। ਪਿਛਲੇ ਹਫ਼ਤੇ ਜਦੋਂ ਇਸ ਗੱਲ ਦਾ ਦੋਹਾਂ ਦੇ ਪਰਵਾਰ ਵਾਲਿਆਂ ਨੂੰ ਲੱਗਿਆ ਤਾਂ ਉਨ੍ਹਾਂ ਨੇ ਦੋਹਾਂ ਦੇ ਵਿਆਹ ਦਾ ਫ਼ੈਸਲਾ ਲਿਆ ਤੇ ਵਿਆਹ ਦੀ ਤਰੀਕ ਇਕ ਅਗੱਸਤ ਤੈਅ ਕਰ ਦਿਤੀ ਗਈ ਸੀ।
Ludhianaਪੁਲਿਸ ਅਧਿਕਾਰੀ ਚੰਦ ਅਹੀਰ ਨੇ ਦਸਿਆ ਕਿ ਲੜਕੀ ਵਾਲਿਆਂ ਨੇ ਵਿਆਹ ਦੀਆਂ ਸਾਰੀਆਂ ਤਿਆਰੀਆਂ ਕਰ ਲਈਆ ਸਨ ਸਨ ਕਿ ਪਰ ਜਦੋਂ ਕਾਫ਼ੀ ਸਮਾਂ ਬਾਰਾਤ ਨਾ ਪੁੱਜੀ ਤਾਂ ਪਰਵਾਰ ਪਰੇਸ਼ਾਨ ਹੋ ਗਿਆ। ਜਦੋਂ ਪਤਾ ਕੀਤਾ ਗਿਆ ਤਾਂ ਲੜਕੇ ਦੇ ਘਰੋਂ ਪਤਾ ਲੱਗਿਆ ਕਿ ਲਾੜਾ ਘਰ ਛੱਡ ਕੇ ਫ਼ਰਾਰ ਹੋ ਗਿਆ ਹੈ। ਪੀੜਤ ਨੇ ਮਾਮਲੇ ਦੀ ਸ਼ਿਕਾਇਤ ਪੁਲਿਸ ਚੌਕੀ ਵਿਚ ਦਿਤੀ, ਜਿਸ ਪਿੱਛੋਂ ਮੁਲਜ਼ਮ ਵਿਰੁਧ ਕੇਸ ਦਰਜ ਕਰ ਲਿਆ ਗਿਆ ਹੈ। ਚੰਦ ਅਹੀਰ ਅਨੁਸਾਰ ਮੁਲਜ਼ਮ ਇਕ ਧਾਰਮਿਕ ਸਥਾਨ 'ਤੇ ਕੰਮ ਕਰਦਾ ਹੈ।