
ਕੰਵਰਪਾਲ ਨੇ ਕਿਹਾ ਕਿ ਪੁਲਿਸ ਕਰਮਚਾਰੀ ਸਿਰਫ਼ ਅਪਣੀ ਡਿਊਟੀ ਕਰ ਰਹੇ ਸਨ, ਇਹ ਉਨ੍ਹਾਂ ਦੀ ਡਿਊਟੀ ਹੈ।
ਚੰਡੀਗੜ੍ਹ: ਹਰਿਆਣਾ ਦੇ ਦੋ ਮੰਤਰੀ ਮੂਲਚੰਦ ਸ਼ਰਮਾ (Mool Chand Sharma) ਅਤੇ ਕੰਵਰਪਾਲ ਗੁਰਜਰ (Kanwal Pal Gujjar) ਨੇ ਅੱਜ ਰਾਜਪਾਲ ਸਤਿਆਪਾਲ ਮਲਿਕ ’ਤੇ ਵੱਡਾ ਹਮਲਾ ਕੀਤਾ ਹੈ। ਇਕ ਨਿਜੀ ਚੈਨਲ ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਕੈਬਨਿਟ ਮੰਤਰੀ ਮੂਲਚੰਦ ਸ਼ਰਮਾ ਨੇ ਮੇਘਾਲਿਆ ਦੇ ਰਾਜਪਾਲ ਸਤਿਆਪਾਲ ਮਲਿਕ ’ਤੇ ਜਵਾਬੀ ਕਾਰਵਾਈ ਕਰਦਿਆਂ ਪੁਛਿਆ ਕਿ ਜੇ ਬਦਤਮੀਜ਼ਾਂ ਦੇ ਡਾਂਗਾਂ ਨਾ ਮਾਰੀਏ ਤਾਂ ਕੀ ਮਾਰੀਏ? ਮੂਲਚੰਦ ਸ਼ਰਮਾ ਨੇ ਕਿਹਾ ਕਿ ਸ਼ਾਇਦ ਰਾਜਪਾਲ ਨਹੀਂ ਜਾਣਦੇ ਕਿ ਅਖੌਤੀ ਕਿਸਾਨਾਂ ਨੇ ਕੀ ਕੀਤਾ ਹੈ। ਹਰਿਆਣਾ ਦਾ ਕਿਸਾਨ ਅਪਣੇ ਖੇਤਾਂ ਵਿਚ ਕੰਮ ਕਰ ਰਿਹਾ ਹੈ।
ਹੋਰ ਪੜ੍ਹੋ: ਨੌਵੇਂ ਗੁਰੂ ਨੂੰ ਸਮਰਪਿਤ ਵਿਸ਼ੇਸ਼ ਇਜਲਾਸ: ਕਾਂਗਰਸ ਤੋਂ ਬਾਅਦ 'ਆਪ' ਨੇ ਵੀ ਜਾਰੀ ਕੀਤਾ ਵਿੱਪ੍ਹ
Haryana Minister Mool Chand Sharma
ਦੂਜੇ ਪਾਸੇ ਕੈਬਨਿਟ ਮੰਤਰੀ ਕੰਵਰਪਾਲ ਗੁਰਜਰ ਨੇ ਕਿਹਾ ਕਿ ਰਾਜਪਾਲ ਸਤਿਆਪਾਲ ਮਲਿਕ ਨੇ ਚੋਣਾਂ ਲੜਨੀਆਂ ਹਨ। ਇਸੇ ਲਈ ਉਨ੍ਹਾਂ ਨੇ ਇਸ ਤਰ੍ਹਾਂ ਦਾ ਬਿਆਨ ਦਿਤਾ ਹੈ। ਸ਼ਰਮਾ ਨੇ ਕਿਹਾ ਕਿ ਕਰਨਾਲ ਵਿਚ ਜਿਥੇ ਮੀਟਿੰਗ ਕੀਤੀ ਜਾ ਰਹੀ ਸੀ, ਕਿਸ ਤਰ੍ਹਾਂ ਦੀ ਬਦਤਮੀਜ਼ੀ ਕੀਤੀ ਗਈ ਹੈ, ਜੇਕਰ ਲਾਠੀਆਂ ਨਾ ਮਾਰਦੇ ਤਾਂ ਕੀ ਮਾਰੀਏ। ਇਸ ਅੰਦੋਲਨ ਵਿਚ ਕਿਸਾਨ ਘੱਟ ਸਮਾਜ ਵਿਰੋਧੀ ਤੱਤ ਜ਼ਿਆਦਾ ਹਨ।
ਹੋਰ ਪੜ੍ਹੋ: EVM ਅਤੇ VVPAT ਮਸ਼ੀਨਾਂ ਦੇ ਮਸਲੇ ’ਤੇ ਜਲਦ ਸੁਣਵਾਈ ਕਰੇ ਸੁਪਰੀਮ ਕੋਰਟ - ਚੋਣ ਕਮਿਸ਼ਨ
Farmers Protest
ਕਦੇ ਰਾਜਪਾਲ ਨੇ ਪੁਛਿਆ ਕਿ ਸੋਨੀਪਤ ਵਿਚ ਕੀ ਹੋ ਰਿਹਾ ਹੈ, ਬਹਾਦਰਗੜ੍ਹ ਦੀਆਂ ਫੈਕਟਰੀਆਂ ਦਾ ਕੀ ਹੋਇਆ ਹੈ। ਸੋਨੀਪਤ ਬਹਾਦਰਗੜ੍ਹ ਵਿਚ ਕਾਰੋਬਾਰ ਰੁਕ ਗਿਆ ਹੈ, ਕੀ ਰਾਜਪਾਲ ਨੇ ਇਸ ਬਾਰੇ ਜਾਣਕਾਰੀ ਲਈ ਹੈ? ਜੇ ਇਨ੍ਹਾਂ ਕਥਿਤ ਕਿਸਾਨਾਂ ਲਈ ਵਧੇਰੇ ਪਿਆਰ ਹੈ, ਤਾਂ ਇਨ੍ਹਾਂ ਨੂੰ ਅਪਣੇ ਨਾਲ ਲੈ ਜਾਉ। ਸ਼ਰਮਾ ਨੇ ਕਿਹਾ ਕਿ ਇਹ ਨੇਤਾ ਉੱਤਰ ਪ੍ਰਦੇਸ਼ ਤੋਂ ਆਇਆ ਹੈ, ਉਹ ਹਰਿਆਣਾ ਵਿਚ ਰਾਜਨੀਤੀ ਕਰ ਰਿਹਾ ਹੈ, ਉਹ ਲਖਨਉ ਕਿਉਂ ਨਹੀਂ ਜਾਂਦਾ? ਦੂਜੇ ਪਾਸੇ ਕੈਬਨਿਟ ਮੰਤਰੀ ਕੰਵਰਪਾਲ ਗੁਰਜਰ ਨੇ ਕਿਹਾ ਕਿ ਰਾਜਪਾਲ ਸਤਿਆ ਪਾਲ ਮਲਿਕ ਨੇ ਚੋਣਾਂ ਲੜਨੀਆਂ ਹਨ। ਇਸੇ ਲਈ ਇਸ ਤਰ੍ਹਾਂ ਦਾ ਬਿਆਨ ਦੇ ਰਹੇ ਹਨ।
ਹੋਰ ਪੜ੍ਹੋ: ਸੰਪਾਦਕੀ: ਆਖ਼ਰ ਪੰਜਾਬ ’ਚ ਕਿਸਾਨ ਤੇ ਪੁਲਿਸ ਆਹਮੋ-ਸਾਹਮਣੇ ਕਿਉਂ ਆ ਗਏ?
Kanwar Pal Gujjar
ਗੁਰਜਰ ਨੇ ਰਾਜਪਾਲ ਮਲਿਕ ਨੂੰ ਚੁਣੌਤੀ ਦਿੰਦੇ ਹੋਏ ਕਿਹਾ ਕਿ ਜੇਕਰ ਤੁਸੀਂ ਰਾਜਨੀਤੀ ਕਰਨਾ ਚਾਹੁੰਦੇ ਹੋ ਤਾਂ ਅਸਤੀਫ਼ਾ ਦੇ ਦਿਉ ਅਤੇ ਰਾਜਨੀਤੀ ਦੇ ਖੇਤਰ ਵਿਚ ਆਉ। ਕੰਵਰਪਾਲ ਨੇ ਕਿਹਾ ਕਿ ਪੁਲਿਸ ਕਰਮਚਾਰੀ ਸਿਰਫ਼ ਅਪਣੀ ਡਿਊਟੀ ਕਰ ਰਹੇ ਸਨ, ਇਹ ਉਨ੍ਹਾਂ ਦੀ ਡਿਊਟੀ ਹੈ। ਪੰਜਾਬ ਦੇ ਮੁੱਖ ਮੰਤਰੀ ਅਤੇ ਸਾਰੇ ਕਾਂਗਰਸੀ ਆਗੂਆਂ ਵਲੋਂ ਮੁੱਖ ਮੰਤਰੀ ਵਿਰੁਧ ਦਿਤੇ ਜਾ ਰਹੇ ਬਿਆਨਾਂ ’ਤੇ ਕੰਵਰਪਾਲ ਨੇ ਕਿਹਾ ਕਿ ਕਾਂਗਰਸ ਨੂੰ ਕਿਸਾਨਾਂ ਤੋਂ ਮੁਆਫ਼ੀ ਮੰਗਣੀ ਚਾਹੀਦੀ ਹੈ। ਹਰਿਆਣਾ ਨੇ ਕਿਸਾਨਾਂ ਲਈ ਜੋ ਕੀਤਾ ਹੈ, ਉਸ ਦੇ ਮੁਕਾਬਲੇ ਪੰਜਾਬ ਵਿਚ ਕੁੱਝ ਵੀ ਨਹੀਂ ਹੈ।