ਬਾਦਲਾਂ ਦੇ ਫ਼ੈਸਲੇ 'ਤੇ ਕੈਪਟਨ ਹਕੂਮਤ ਨੇ ਫੁੱਲ ਚੜ੍ਹਾਏ
Published : Oct 3, 2019, 9:01 am IST
Updated : Oct 3, 2019, 9:01 am IST
SHARE ARTICLE
Captain Amarinder Singh, Parkash Singh Badal
Captain Amarinder Singh, Parkash Singh Badal

ਪਿਛਲੀ ਅਕਾਲੀ ਸਰਕਾਰ ਦੌਰਾਨ ਸਿਆਸੀ ਆਗੂਆਂ ਲਈ ਹਊਆ ਬਣੀ ਵਿਜੀਲੈਂਸ ਬਿਊਰੋ ਦੀਆਂ ਰੇਂਜਾਂ ਦੇ ਇਲਾਕਿਆਂ 'ਚ ਕੀਤੀਆਂ ਤਬਦੀਲੀਆਂ ਨੂੰ ਹੁਣ ਕੈਪਟਨ ਹਕੂਮਤ ਨੇ ਲਾਗੂ...

ਬਠਿੰਡਾ  (ਸੁਖਜਿੰਦਰ ਮਾਨ) : ਪਿਛਲੀ ਅਕਾਲੀ ਸਰਕਾਰ ਦੌਰਾਨ ਸਿਆਸੀ ਆਗੂਆਂ ਲਈ ਹਊਆ ਬਣੀ ਵਿਜੀਲੈਂਸ ਬਿਊਰੋ ਦੀਆਂ ਰੇਂਜਾਂ ਦੇ ਇਲਾਕਿਆਂ 'ਚ ਕੀਤੀਆਂ ਤਬਦੀਲੀਆਂ ਨੂੰ ਹੁਣ ਕੈਪਟਨ ਹਕੂਮਤ ਨੇ ਲਾਗੂ ਕਰ ਦਿਤਾ ਹੈ। ਬਾਦਲਾਂ ਵਲੋਂ ਫ਼ਰੀਦਕੋਟ ਨੂੰ ਛੱਡ ਨਵੀਂ ਬਣਾਈ ਪੁਲਿਸ ਰੇਂਜ ਬਠਿੰਡਾ ਦੀ ਤਰ੍ਹਾਂ ਹੁਣ ਵਿਜੀਲੈਂਸ ਬਿਊਰੋ ਨੇ ਵੀ ਫ਼ਰੀਦਕੋਟ ਨੂੰ ਛੱਡ ਸ਼੍ਰੀ ਮੁਕਤਸਰ ਸਾਹਿਬ ਨਾਲ ਅਪਣਾ ਨਾਤਾ ਜੋੜ ਲਿਆ ਹੈ।

Sukhbir BadalSukhbir Badal

ਮਹੱਤਵਪੂਰਨ ਗੱਲ ਇਹ ਵੀ ਹੈ ਕਿ ਫ਼ਰੀਦਕੋਟ ਤੇ ਮੁਕਤਸਰ ਜ਼ਿਲ੍ਹਿਆਂ ਦੀ ਤੋੜ ਭੰਨ ਦੀ ਸਿਫ਼ਾਰਸ਼ ਪਿਛਲੀ ਸਰਕਾਰ ਦੌਰਾਨ ਗ੍ਰਹਿ ਮੰਤਰੀ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਭੇਜੀ ਗਈ ਸੀ, ਜਿਸ ਨੂੰ ਹੁਣ ਕਾਂਗਰਸ ਸਰਕਾਰ ਨੇ ਲਾਗੂ ਕਰਨ ਦਾ ਨੋਟੀਫ਼ਿਕੇਸ਼ਨ ਕੀਤਾ ਹੈ। ਪਿਛਲੇ ਦਿਨੀਂ ਸਰਕਾਰ ਵਲੋਂ ਜਾਰੀ ਇਸ ਨੋਟੀਫ਼ਿਕੇਸ਼ਨ ਮੁਤਾਬਕ ਬਠਿੰਡਾ ਵਿਜੀਲੈਂਸ ਬਿਊਰੋ ਦੀ ਰੇਂਜ ਅਧੀਨ ਬਠਿੰਡਾ, ਮਾਨਸਾ ਦੇ ਨਾਲ ਸ਼੍ਰੀ ਮੁਕਤਸਰ ਸਾਹਿਬ ਨੂੰ ਜੋੜਿਆ ਗਿਆ ਹੈ। ਜਦੋਂਕਿ ਪਹਿਲਾਂ ਇਸ ਰੇਂਜ ਨਾਲ ਜੁੜੇ ਫ਼ਰੀਦਕੋਟ ਜ਼ਿਲ੍ਹੇ ਨੂੰ ਹੁਣ ਵਿਜੀਲੈਂਸ ਬਿਊਰੋ ਦੀ ਫ਼ਿਰੋਜ਼ਪੁਰ ਨਾਲ ਜੋੜ ਦਿਤਾ ਗਿਆ ਹੈ।

Captain Amarinder SinghCaptain Amarinder Singh

ਦਸਣਾ ਬਣਦਾ ਹੈ ਕਿ ਪਿਛਲੀ ਅਕਾਲੀ ਸਰਕਾਰ ਦੌਰਾਨ ਹੀ ਫ਼ਰੀਦਕੋਟ ਪੁਲਿਸ ਰੇਂਜ ਦਾ ਨਾਂ ਬਦਲ ਕੇ ਬਠਿੰਡਾ ਰੇਂਜ ਰੱਖ ਦਿਤਾ ਗਿਆ ਸੀ। ਹਾਲਾਂਕਿ ਇਸ ਦਾ ਹੈਡਕੁਆਟਰ ਫ਼ਰੀਦਕੋਟ ਤੋਂ ਬਠਿੰਡਾ ਤਬਦੀਲ ਕਰਨ ਦਾ ਸਿਹਰਾ ਸਾਲ 2002 ਤੋਂ 2007 ਤਕ ਸੱਤਾ ਵਿਚ ਰਹੀ ਪਹਿਲੀ ਕੈਪਟਨ ਸਰਕਾਰ ਨੂੰ ਜਾਂਦਾ ਹੈ। ਜਿਨ੍ਹਾਂ ਇਸ ਦਾ ਦਫ਼ਤਰ ਬਠਿੰਡਾ ਤਬਦੀਲ ਕਰ ਕੇ ਇਸ ਦਾ ਪਹਿਲਾਂ ਡੀਆਈਜੀ ਗੁਰਿੰਦਰ ਸਿੰਘ ਗਰੇਵਾਲ ਨੂੰ ਲਗਾਇਆ ਸੀ। ਉਂਜ ਉਸ ਤੋਂ ਬਾਅਦ ਪੁਲਿਸ ਰੇਂਜ ਵਿਚੋਂ ਫ਼ਰੀਦਕੋਟ ਜ਼ਿਲ੍ਹੇ ਨੂੰ ਕੱਢ ਕੇ ਸ਼੍ਰੀ ਮੁਕਤਸਰ ਸਾਹਿਬ ਨੂੰ ਨਾਲ ਜੋੜਨ ਦਾ ਕੰਮ ਅਕਾਲੀ-ਭਾਜਪਾ ਸਰਕਾਰ ਦੁਆਰਾ ਕੀਤਾ ਗਿਆ ਸੀ।

Parkash Singh BadalParkash Singh Badal

ਪੁਲਿਸ ਰੇਂਜ ਦੀ ਤਰਜ਼ 'ਤੇ ਹੀ ਵਿਜੀਲੈਂਸ ਰੇਂਜ ਵਿਚ ਇਹ ਪ੍ਰਸ਼ਾਸਕੀ ਤੋੜ ਭੰਨ ਸ਼ੁਰੂ ਕੀਤੀ ਗਈ ਸੀ ਪ੍ਰੰਤੂ ਅਕਾਲੀ ਸਰਕਾਰ ਦੌਰਾਨ ਇਸਦਾ ਨੋਟੀਫ਼ਿਕੇਸ਼ਨ ਨਹੀਂ ਹੋ ਸਕਿਆ ਸੀ। ਇਥੇ ਇਹ ਵੀ ਦਸਣਾ ਜ਼ਰੂਰੀ ਹੈ ਕਿ ਬਾਦਲ ਪਰਵਾਰ ਵਲੋਂ ਅਪਣਾਈ ਬਠਿੰਡਾ ਲੋਕ ਸਭਾ ਸੀਟ ਅਧੀਨ ਬਠਿੰਡਾ ਤੇ ਮਾਨਸਾ ਜ਼ਿਲ੍ਹਿਆਂ ਤੋਂ ਇਲਾਵਾ ਸ਼੍ਰੀ ਮੁਕਤਸਰ ਸਾਹਿਬ ਦਾ ਲੰਬੀ ਵਿਧਾਨ ਸਭਾ ਹਲਕਾ ਆਉਂਦਾ ਹੈ, ਜਿਸ ਉਪਰ ਪੰਜ ਵਾਰ ਪੰਜਾਬ ਦੇ ਮੁੱਖ ਮੰਤਰੀ ਰਹਿ ਚੁੱਕੇ ਪ੍ਰਕਾਸ਼ ਸਿੰਘ ਬਾਦਲ ਦਾ ਦਬਦਬਾ ਬਰਕਰਾਰ ਹੈ। ਦੂਜੇ ਪਾਸੇ ਵਿਜੀਲੈਂਸ ਅਧਿਕਾਰੀਆਂ ਦਾ ਦਾਅਵਾ ਹੈ ਕਿ ਰੇਂਜਾਂ ਵਿਚ ਕੀਤੀਆਂ ਤਬਦੀਲੀਆਂ ਪਿਛੇ ਪ੍ਰਸਾਸਕੀ ਤੇ ਆਮ ਲੋਕਾਂ ਦੀ ਸਹੂਲਤ ਨੂੰ ਮੁੱਖ ਤੌਰ 'ਤੇ ਧਿਆਨ ਵਿਚ ਰਖਿਆ ਗਿਆ ਹੈ।

ਜ਼ਿਕਰਯੋਗ ਹੈ ਕਿ ਕੈਪਟਨ ਸਰਕਾਰ ਵਲੋਂ ਵਿਜੀਲੈਂਸ ਰੇਜਾਂ ਵਿਚ ਤਬਦੀਲੀਆਂ ਦੇ ਜਾਰੀ ਨੋਟੀਫ਼ਿਕੇਸ਼ਨ ਮੁਤਾਬਕ ਲੁਧਿਆਣਾ ਰੇਂਜ ਨਾਲ ਸਭ ਤੋਂ ਘੱਟ ਦੋ ਜ਼ਿਲ੍ਹੇ ਲੁਧਿਆਣਾ ਤੇ ਰੋਪੜ ਅਤੇ ਪਟਿਆਲਾ ਰੇਂਜ ਨਾਲ ਸਭ ਤੋਂ ਵੱਧ ਪੰਜ ਜ਼ਿਲ੍ਹੇ ਪਟਿਆਲਾ, ਸੰਗਰੂਰ, ਬਰਨਾਲਾ, ਫ਼ਤਿਹਗੜ੍ਹ ਸਾਹਿਬ ਅਤੇ ਐਸ.ਏ.ਐਸ. ਨਗਰ ਨੂੰ ਜੋੜਿਆ ਗਿਆ ਹੈ। ਜਦੋਂਕਿ ਜਲੰਧਰ, ਫ਼ਿਰੋਜ਼ਪੁਰ ਅਤੇ ਅੰਮ੍ਰਿਤਸਰ ਰੇਂਜਾਂ ਨਾਲ ਚਾਰ-ਚਾਰ ਜ਼ਿਲ੍ਹਿਆਂ ਨੂੰ ਰਖਿਆ ਗਿਆ ਹੈ। ਇਸਤੋਂ ਇਲਾਵਾ ਲੁਧਿਆਣਾ ਵਿਖੇ ਆਰਥਿਕ ਅਪਰਾਧ ਸ਼ਾਖਾ ਅਤੇ ਮੋਹਾਲੀ ਵਿਖੇ ਫ਼ਲਾਇੰਗ ਸੁਕੈਅਡ ਦੀ ਰੇਂਜ ਵੀ ਬਰਕਰਾਰ ਰੱਖੀ ਗਈ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Bittu Balial Death News : ਵੱਡੇ ਹਾਦਸੇ ਤੋਂ ਬਾਅਦ ਵੀ ਇਸ Kabaddi player ਨੇ ਨਹੀਂ ਛੱਡੀ ਸੀ ਕੱਬਡੀ | Last Raid

08 Nov 2025 3:01 PM

Wrong E challan : ਘਰ ਖੜ੍ਹੇ ਮੋਟਰਸਾਈਕਲ ਦਾ ਕੱਟਿਆ ਗਿਆ ਚਲਾਨ, ਸਾਰੀ ਕਹਾਣੀ ਸੁਣ ਤੁਹਾਡੇ ਵੀ ਉੱਡ ਜਾਣਗੇ ਹੋਸ਼

08 Nov 2025 3:00 PM

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM
Advertisement