ਐਂਬੂਲੈਂਸ ਨਾ ਆਉਣ 'ਤੇ ਮਜ਼ਦੂਰ ਇਹ ਕੰਮ ਕਰਨ ਲਈ ਹੋਇਆ ਮਜ਼ਬੂਰ
Published : Nov 3, 2019, 4:26 pm IST
Updated : Nov 3, 2019, 4:26 pm IST
SHARE ARTICLE
Ambulance difficulty in Muktsar
Ambulance difficulty in Muktsar

ਜਿਸ 'ਤੇ ਸਿਹਤ ਮੰਤਰੀ ਨੇ ਪੱਲਾ ਝਾੜ ਦਿੱਤਾ ਠੋਕਵਾਂ ਜਵਾਬ !

ਮੁਕਤਸਰ: ਪੰਜਾਬ 'ਚ ਭਾਵੇਂ ਕਿ ਐੈਂਬੂਲੈਂਸ ਦਾ ਨੰਬਰ 108 ਜਾਰੀ ਕੀਤਾ ਗਿਆ ਹੈ, ਪਰ ਅਕਸਰ ਹੀ ਅਜਿਹੇ ਮਾਮਲੇ ਸਾਹਮਣੇ ਆਉਦੇ ਹਨ ਕਿ ਫੋਨ ਕਰਨ 'ਤੇ ਵੀ ਐਬੂਲੈਂਸ ਨਹੀਂ ਪਹੁੰਚਦੀ। ਉੱਥੇ ਹੀ ਪੰਜਾਬ ਦੇ ਹਲਕਾ ਗਿੱਦੜਬਾਹਾ 'ਚ ਕੁਝ ਅਜਿਹਾ ਦੇਖਣ ਨੂੰ ਮਿਲਿਆ, ਜਿਸ ਨੇ ਸਾਰਿਆਂ ਦੇ ਹੋਸ਼ ਉਡਾ ਦਿੱਤੇ।

Doctor Doctor

ਦਰਅਸਲ, ਗਿੱਦੜਬਾਹਾ 'ਚ ਰਹਿ ਰਿਹਾ ਇਕ ਮਜ਼ਦੂਰ ਆਪਣੀ ਗਰਭਵਤੀ ਪਤਨੀ ਨੂੰ ਰੇਹੜੀ 'ਤੇ ਲੈ ਜਾਣ ਲਈ ਉਸ ਸਮੇਂ ਮਜ਼ਬੂਰ ਹੋਇਆ ਜਦੋਂ ਵਾਰ ਵਾਰ 108 ਨੰਬਰ ਡਾਇਲ ਕਰਨ 'ਤੇ ਵੀ ਐਂਬੂਲੈਂਸ ਨਹੀਂ ਆਈ ਅਤੇ ਸਰਕਾਰੀ ਹਸਪਤਾਲ ਗਿੱਦੜਬਾਹਾ ਪਹੁੰਚਣ ਦੇ ਕਰੀਬ 5-10 ਮਿੰਟ ਬਾਅਦ ਉਸ ਔਰਤ ਨੇ ਇਕ ਬੱਚੀ ਨੂੰ ਜਨਮ ਦਿੱਤਾ, ਜਿਸ ਦੀ ਹਾਲਤ ਗੰਭੀਰ ਹੋਣ ਕਾਰਨ ਡਾਕਟਰਾਂ ਵਲੋਂ ਉਸ ਨੂੰ ਬਠਿੰਡਾ ਦੇ ਹਸਪਤਾਲ 'ਚ ਰੈਫਰ ਕਰ ਦਿੱਤਾ ਗਿਆ।

MuktsarMuktsar

ਇਸ ਮੌਕੇ 'ਤੇ ਹਸਪਤਾਲ ਦੇ ਡਾਕਟਰਾਂ ਨੇ ਕਿਹਾ ਕਿ ਮਜ਼ਦੂਰ ਵੱਲੋਂ ਆਸ਼ਾ ਵਰਕਰ ਨੂੰ ਦੇਰੀ ਨਾਲ ਫੋਨ ਕੀਤਾ ਗਿਆ ਸੀ ਜਿਸ ਕਾਰਨ ਉਹ ਉੱਥੇ ਨਹੀਂ ਪਹੁੰਚ ਸਕੀ। ਡਾਕਟਰ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ ਲੋਕਾਂ ਨੂੰ ਦਸਿਆ ਜਾਂਦਾ ਹੈ ਕਿ 108 ਤੇ ਫੋਨ ਕਰਨ ਪਰ ਕਈ ਲੋਕ ਅਨਪੜ੍ਹ ਜਾਂ ਗਰੀਬੀ ਕਾਰਨ ਅਜਿਹਾ ਨਹੀਂ ਕਰ ਪਾਉਂਦੇ।  ਉੱਥੇ ਹੀ ਮਰੀਜ਼ ਦੇ ਰਿਸ਼ਤੇਦਾਰਾਂ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ ਐਬੂਲੈਂਸ ਨੂੰ ਵਾਰ ਵਾਰ ਫੋਨ ਕੀਤਾ ਗਿਆ ਪਰ ਉਹਨਾਂ ਦੀ ਕੋਈ ਸੁਣਵਾਈ ਨਹੀਂ ਹੋਈ ਅਤੇ ਨਾਹੀਂ ਕੋਈ ਐੱਬੂਲੈਂਸ ਉਹਨਾਂ ਦੀ ਮੱਦਦ ਲਈ ਪਹੁੰਚੀ।

MuktsarMuktsar

ਰਿਸ਼ਤੇਦਾਰਾਂ ਦਾ ਕਹਿਣਾ ਹੈ ਕਿ ਉਹਨਾਂ ਦੇ ਫੋਨ ਕਰਨ ਦੇ ਬਾਵਜੂਦ ਵੀ ਉਹਨਾਂ ਦੀ ਕੋਈ ਮਦਦ ਨਹੀਂ ਕੀਤੀ ਗਈ। ਇਸ ਮਾਮਲੇ 'ਤੇ ਸਿਹਤ ਮੰਤਰੀ ਬਲਬੀਰ ਸਿੰਗ ਸਿੱਧੂ ਵੱਲੋਂ ਵੀ ਸ਼ਰਮਨਾਕ ਬਿਆਨ ਦਿੱਤਾ ਗਿਆ ਅਤੇ ਉਹ ਆਪਣੀਆ ਜ਼ਿੰਮੇਵਾਰੀਆ ਤੋਂ ਵੀ ਭੱਜਦੇ ਨਜ਼ਰ ਆਏ।

ਉਹਨਾਂ ਕਿਹਾ ਕਿ ਜੇਕਰ ਮਜ਼ਦੂਰ ਦੀ ਜਗ੍ਹਾ ਉਹ ਹੁੰਦੇ ਤਾਂ ਪਤਨੀ ਨੂੰ ਸਾਈਕਲ 'ਤੇ ਵੀ ਲੈ ਜਾਂਦੇ। ਦੱਸ ਦੇਈਏ ਕਿ ਇਹ ਕੋਈ ਅਜਿਹਾ ਪਹਿਲਾ ਮਾਮਲਾ ਨਹੀਂ ਹੈ। ਪਹਿਲਾ ਵੀ ਐਂਬੂਲੈਂਸ ਦੇਰੀ ਨਾਲ ਆਉਣ ਦੇ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ ਪਰ ਹੁਣ ਦੇਖਣਾ ਇਹ ਹੋਵੇਗਾ ਕਿ ਪ੍ਰਸਾਸ਼ਨ ਵੱਲੋਂ ਇਸ ਘਟਨਾ ਲਈ ਜ਼ਿੰਮੇਵਾਰ ਲੋਕਾਂ ਖ਼ਿਲਾਫ਼ ਕੀ ਸਖ਼ਤ ਕਦਮ ਚੁੱਕੇ ਜਾਂਦੇ ਹਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

Location: India, Punjab

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਬੀਬੀ ਦਲੇਰ ਕੌਰ ਖ਼ਾਲਸਾ ਦੇ ਘਰ ਪਹੁੰਚ ਗਈ 13-13 ਜਥੇਬੰਦੀ, ਆਖ਼ਿਰ ਕੌਣ ਸੀ ਧਾਰਮਿਕ ਸਮਾਗਮ 'ਚ ਬੋਲਣ ਵਾਲਾ ਸ਼ਖ਼ਸ ?

24 Dec 2025 2:53 PM

Parmish Verma ਦੇ ਚੱਲਦੇ LIVE Show 'ਚ ਹੰਗਾਮਾ, ਦਰਸ਼ਕਾਂ ਨੇ ਤੋੜੇ ਬੈਰੀਕੇਡ, ਸਟੇਜ ਨੇੜੇ ਪਹੁੰਚੀ ਭਾਰੀ ਫੋਰਸ, ਰੱਦ ਕਰਨਾ ਪਿਆ ਸ਼ੋਅ

24 Dec 2025 2:52 PM

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM
Advertisement