
ਸਿੱਧੂ ਨੇ ਅਪਣੇ ਤਿਲੰਗਾਨਾ ‘ਚ ਚੋਣ ਪ੍ਰਚਾਰ ਦੇ ਦੌਰਾਨ ਇਕ ਪ੍ਰੈੱਸ ਕਾਨਫਰੰਸ ਦੇ ਦੌਰਾਨ ਮੁੱਖ ਮੰਤਰੀ ਕੈਪਟਨ ਦੇ ਬਾਰੇ ਪੁੱਛੇ ਗਏ...
ਚੰਡੀਗੜ੍ਹ (ਸਸਸ) : ਸਿੱਧੂ ਨੇ ਅਪਣੇ ਤਿਲੰਗਾਨਾ ‘ਚ ਚੋਣ ਪ੍ਰਚਾਰ ਦੇ ਦੌਰਾਨ ਇਕ ਪ੍ਰੈੱਸ ਕਾਨਫਰੰਸ ਦੇ ਦੌਰਾਨ ਮੁੱਖ ਮੰਤਰੀ ਕੈਪਟਨ ਦੇ ਬਾਰੇ ਪੁੱਛੇ ਗਏ ਪ੍ਰਸ਼ਨ ਦੇ ਜਵਾਬ ਵਿਚ ਪਹਿਲਾਂ ਤਾਂ ਹੈਰਾਨੀ ਪ੍ਰਗਟ ਕੀਤੀ ਅਤੇ ਕਿਹਾ, ਕੌਣ ਕੈਪਟਨ? ਜਦੋਂ ਪ੍ਰਸ਼ਨਕਰਤਾ ਨੇ ਮੁੱਖ ਮੰਤਰੀ ਦਾ ਪੂਰਾ ਨਾਮ ਲਿਆ ਤਾਂ ਉਹ ਬੋਲੇ, “ਓ ਕੈਪਟਨ ਅਮਰਿੰਦਰ ਸਿੰਘ!” ਅੱਗੇ ਉਹ ਬੋਲੇ, “ਉਹ ਤਾਂ ਆਰਮੀ ਦੇ ਕੈਪਟਨ ਹਨ। ਮੇਰੇ ਕੈਪਟਨ ਤਾਂ ਰਾਹੁਲ ਗਾਂਧੀ ਹਨ।”
Sidhuਪੰਜਾਬ ‘ਚ ‘ਕੈਪਟਨ ਕੌਣ’ ਵਿਵਾਦ ਨੂੰ ਲੈ ਕੇ ਕਾਂਗਰਸ ਨੇ ਹਣ ਇਸ ਮੁੱਦੇ ‘ਤੇ ਨਰਮਾਈ ਦਾ ਰੂਪ ਧਾਰਨ ਕਰ ਲਿਆ ਹੈ। ਉੱਥੇ ਹੀ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਕਿਹਾ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਉਨ੍ਹਾਂ ਦੇ ਪਿਤਾ ਸਮਾਨ ਹਨ ਅਤੇ ਉਹ ਉਨ੍ਹਾਂ ਨਾਲ ਗੱਲਬਾਤ ਕਰ ਕੇ ਇਸ ਮਸਲੇ ਨੂੰ ਹੱਲ ਕਰ ਲੈਣਗੇ। ਸੂਤਰਾਂ ਤੋਂ ਪਤਾ ਲੱਗਿਆ ਹੈ ਕਿ ਸਿੱਧੂ ਵਲੋਂ ਕੈਪਟਨ ਨੂੰ ਲੈ ਕੇ ਦਿਤੇ ਬਿਆਨ ਤੋਂ ਉਨ੍ਹਾਂ ਦੇ ਖਿਲਾਫ਼ 18 ਮੰਤਰੀ ਕੈਬਨਿਟ ਵਿਚ ਪ੍ਰਸਤਾਵ ਲਿਆਉਣ ਵਾਲੇ ਸਨ।
Tripat Rajinder Singh Bajwa ਹਾਲਾਂਕਿ ਇਸ ਵਿਵਾਦ ‘ਚ ਸਿੱਧੂ ਦੇ ਖਿਲਾਫ਼ ਸਭ ਤੋਂ ਪਹਿਲਾਂ ਬਿਆਨ ਦੇਣ ਵਾਲੇ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਇਸ ਗੱਲ ਨੂੰ ਹੁਣ ਸਿਰੇ ਤੋਂ ਖ਼ਾਰਿਜ ਕਰ ਦਿਤਾ ਹੈ। ਕੈਬਨਿਟ ਦੀ ਬੈਠਕ ਤੋਂ ਪਹਿਲਾਂ ਉਨ੍ਹਾਂ ਨੇ ਕਿਹਾ ਕਿ ਇਹ ਕੋਈ ਮਸਲਾ ਹੀ ਨਹੀਂ ਹੈ, ਅਤੇ ਨਾ ਹੀ ਇਸ ਮਸਲੇ ‘ਤੇ ਕੈਬਨਿਟ ਵਿਚ ਕੋਈ ਚਰਚਾ ਹੋਵੇਗੀ। ਮੀਡੀਆ ਦੇ ਸਾਹਮਣੇ ਅਪਣੇ ਸਾਥੀ ਨਵਜੋਤ ਸਿੰਘ ਸਿੱਧੂ ਦੀ ਸ਼ਾਨ ਵਿਚ ਕਸੀਦੇ ਪੜਦੇ ਹੋਏ ਬਾਜਵਾ ਨੇ ਕਿਹਾ ਕਿ ਉਹ ਬਹੁਤ ਹੀ ਸਮਝਦਾਰ ਵਿਅਕਤੀ ਹਨ ਅਤੇ ਉਹ ਕਾਂਗਰਸ ਦੇ ਸਟਾਰ ਪ੍ਰਚਾਰਕ ਹਨ।
Sidhuਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਉਨ੍ਹਾਂ ‘ਤੇ ਮਾਫ਼ੀ ਦਾ ਦਬਾਅ ਬਣਾਇਆ ਜਾ ਰਿਹਾ ਹੈ ਜਾਂ ਨਹੀਂ? ਬਾਜਵਾ ਨੇ ਕਿਹਾ ਕਿ ਸਿੱਧੂ ਕੈਪਟਨ ਨੂੰ ਮੰਨਦੇ ਹਨ, ਇਹ ਉਨ੍ਹਾਂ ਨੇ ਸਪੱਸ਼ਟ ਕਰ ਦਿਤਾ ਹੈ। ਇਸ ਤੋਂ ਬਾਅਦ ਮਾਫ਼ੀ ਦੀ ਗੱਲ ਅਪਣੇ ਆਪ ਹੀ ਖ਼ਤਮ ਹੋ ਜਾਂਦੀ ਹੈ। ਸਿੱਧੂ ਦੇ ਖਿਲਾਫ਼ ਪ੍ਰਸਤਾਵ ਲਿਆਉਣ ਦੇ ਬਾਰੇ ਉਨ੍ਹਾਂ ਨੇ ਕਿਹਾ ਕਿ ਕੈਬਨਿਟ ਵਿਚ ਇਸ ਤਰ੍ਹਾਂ ਦਾ ਕੋਈ ਵੀ ਪ੍ਰਸਤਾਵ ਨਹੀਂ ਹੈ।
ਬਾਜਵਾ ਨੇ ਇਹ ਵੀ ਸਪੱਸ਼ਟ ਕਰ ਦਿਤਾ ਹੈ ਕਿ ਕੈਬਨਿਟ ਵਿਚ ਉਨ੍ਹਾਂ ਦੇ ਬਾਰੇ ਕੋਈ ਚਰਚਾ ਨਹੀਂ ਹੋਵੇਗੀ, ਕਿਉਂਕਿ ਕੈਬਨਿਟ ਵਿਚ ਲੋਕਾਂ ਦੀ ਸਮੱਸਿਆਵਾਂ ਅਤੇ ਹੋਰ ਮਸਲਿਆਂ ਉਤੇ ਚਰਚਾ ਹੁੰਦੀ ਹੈ।