ਲੁਧਿਆਣਾ : ਦਵਾਈਆਂ ਦੀ ਫੈਕਟਰੀ ‘ਚ ਲੱਗੀ ਅੱਗ, ਨਾਲ ਦਾ ਘਰ ਵੀ ਆਇਆ ਚਪੇਟ ‘ਚ
Published : Jan 4, 2019, 12:36 pm IST
Updated : Jan 4, 2019, 12:36 pm IST
SHARE ARTICLE
Fire Breaks Out In Pharmaceutical Factory
Fire Breaks Out In Pharmaceutical Factory

ਲੁਧਿਆਣਾ ਦੇ ਉਪਕਾਰ ਨਗਰ ਸਥਿਤ ਦੇਸੀ ਦਵਾਈਆਂ ਬਣਾਉਣ ਵਾਲੀ ਫੈਕਟਰੀ ਵਿਚ ਵੀਰਵਾਰ ਸ਼ਾਮ ਅਚਾਨਕ...

ਲੁਧਿਆਣਾ : ਲੁਧਿਆਣਾ ਦੇ ਉਪਕਾਰ ਨਗਰ ਸਥਿਤ ਦੇਸੀ ਦਵਾਈਆਂ ਬਣਾਉਣ ਵਾਲੀ ਫੈਕਟਰੀ ਵਿਚ ਵੀਰਵਾਰ ਸ਼ਾਮ ਅਚਾਨਕ ਅੱਗ ਲੱਗ ਗਈ। ਵੇਖਦੇ ਹੀ ਵੇਖਦੇ ਅੱਗ ਨੇ ਭਿਆਨਕ ਰੂਪ ਧਾਰਨ ਕਰ ਲਿਆ। ਅੱਗ ਇੰਨੀ ਫੈਲ ਚੁੱਕੀ ਸੀ ਕਿ ਨਾਲ ਲੱਗਦੇ ਇਕ ਘਰ ਨੂੰ ਵੀ ਅਪਣੀ ਚਪੇਟ ਵਿਚ ਲੈ ਲਿਆ। ਅੱਗ ਲੱਗਣ ਦੀ ਵਜ੍ਹਾ ਕਰਕੇ ਫੈਕਟਰੀ ਵਿਚ ਅੰਦਰ ਪਿਆ ਕੈਮੀਕਲ ਬਲਾਸਟ ਹੋ ਗਿਆ। ਸੂਚਨਾ ਮਿਲਣ ਤੋਂ ਬਾਅਦ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ਉਤੇ ਪਹੁੰਚ ਗਈ।

ਪੰਜ ਗੱਡੀਆਂ ਅੱਗ ਉਤੇ ਕਾਬੂ ਪਾਉਣ ਵਿਚ ਜੁਟੀਆਂ। ਅਜੇ ਤੱਕ ਅੱਗ ਲੱਗਣ ਦੇ ਕਾਰਨਾਂ ਦਾ ਕੁੱਝ ਪਤਾ ਨਹੀਂ ਲੱਗ ਸਕਿਆ ਹੈ। ਦੱਸਿਆ ਜਾ ਰਿਹਾ ਹੈ ਕਿ ਅੰਦਰ ਦੇਸੀ ਦਵਾਈਆਂ ਬਣਦੀਆਂ ਸੀ ਅਤੇ ਨਾਲ ਵਾਲਾ ਘਰ ਵੀ ਫੈਕਟਰੀ ਮਾਲਕ ਦਾ ਹੀ ਹੈ। ਉਪਕਾਰ ਨਗਰ ਸਥਿਤ ਜੀਐਮਪੀ ਸਰਟੀਫਾਈਡ ਕੰਪਨੀ ਹਰਬਸ ਹਾਊਸ ਐਚਟੀਆਈ ਐਕਸਪਰਟ ਦੇ ਨਾਮ ਤੋਂ ਦੇਸੀ ਦਵਾਈਆਂ ਬਣਾਉਣ ਦੀ ਫੈਕਟਰੀ ਹੈ। ਡਾ. ਰਾਜੇਸ਼ ਥਾਪਰ ਫੈਕਟਰੀ ਦੇ ਮਾਲਿਕ ਹਨ। ਉਨ੍ਹਾਂ ਦਾ ਘਰ ਵੀ ਨਾਲ ਹੀ ਹੈ।

ਵੀਰਵਾਰ ਦੀ ਸ਼ਾਮ ਨੂੰ ਫੈਕਟਰੀ ਵਿਚ ਅਚਾਨਕ ਅੱਗ ਲੱਗ ਗਈ। ਇਸ ਦੌਰਾਨ ਅੰਦਰ ਕੰਮ ਕਰਨ ਵਾਲੇ ਸਾਰੇ ਲੋਕ ਬਾਹਰ ਆ ਗਏ। ਆਲੇ ਦੁਆਲੇ ਦੇ ਲੋਕਾਂ ਨੇ ਅੱਗ ਉਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਪਰ ਅੰਦਰ ਕੈਮੀਕਲ ਹੋਣ ਦੀ ਵਜ੍ਹਾ ਕਰਕੇ ਅੱਗ ਜ਼ਿਆਦਾ ਫੈਲ ਗਈ। ਹੌਲੀ-ਹੌਲੀ ਅੱਗ ਇੰਨੀ ਫੈਲ ਗਈ ਸੀ ਕਿ ਉਸ ਨੇ ਫੈਕਟਰੀ ਮਾਲਕ ਦੇ ਘਰ ਨੂੰ ਵੀ ਅਪਣੀ ਚਪੇਟ ਵਿਚ ਲੈ ਲਿਆ। ਘਰ ਦੇ ਲੋਕ ਪਹਿਲਾਂ ਹੀ ਅੱਗ ਦੀ ਵਜ੍ਹਾ ਕਰਕੇ ਬਾਹਰ ਸਨ।

ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀਆਂ ਪੰਜ ਗੱਡੀਆਂ ਮੌਕੇ ਉਤੇ ਪਹੁੰਚ ਗਈਆਂ। ਜਿਨ੍ਹਾਂ ਨੇ ਤੁਰਤ ਅੱਗ ਉਤੇ ਕਾਬੂ ਪਾਉਣਾ ਸ਼ੁਰੂ ਕਰ ਦਿਤਾ। ਅੰਦਰ ਕੈਮੀਕਲ ਦਾ ਬਲਾਸਟ ਹੋਇਆ ਤਾਂ ਫਾਇਰ ਅਫ਼ਸਰ ਵੀ ਬਾਹਰ ਤੋਂ ਹੀ ਕੰਮ ਕਰਨ ਲੱਗੇ।

Location: India, Punjab, Ludhiana

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM
Advertisement