
ਚੀਨ ਦੀ ਹਮਲਾਵਰ ਤੇ ਜਬਰ ਦੀ ਕਾਰਵਾਈ ਦਾ ਵਿਰੋਧ ਕਰਾਂਗੇ : ਅਮਰੀਕਾ
ਵਾਸ਼ਿੰਗਟਨ, 3 ਫ਼ਰਵਰੀ : ਬਾਈਡਨ ਪ੍ਰਸ਼ਾਸਨ ਨੇ ਚੀਨ ਅਮਰੀਕਾ ਦਾ ਵੱਡਾ ਵਿਰੋਧੀ ਮੰਨਦੇ ਹੋਏ ਸੋਮਵਾਰ ਨੂੰ ਕਿਹਾ ਕਿ ਬੀਜਿੰਗ ਦੀ ਹਮਲਾਵਰ ਅਤੇ ਵਿਰੋਧੀ ਕਾਰਵਾਈਆਂ ਦਾ ਵਿਰੋਧ ਕਰੇਗਾ। ਅਮਰੀਕਾ ਅਤੇ ਚੀਨ ਦੇ ਸਬੰਧ ਪਹਿਲਾਂ ਕਦੇ ਐਨੇ ਖ਼ਰਾਬ ਨਹੀਂ ਰਹੇ। ਦੋਹਾਂ ਦੇਸ਼ਾਂ ਵਿਚਾਲੇ ਵਲਾਰ, ਕੋਰੋਨਾ ਵਾਇਰਸ ਮਹਾਂਮਾਰੀ ਦਾ ਜਨਮ, ਵਿਵਾਦਤ ਦਖਣੀ ਚੀਲ ਸਾਗਰ ਵਿਚ ਹਮਲਾਵਰ ਫ਼ੌਜੀ ਕਾਰਵਾਈ ਅਤੇ ਮਨੁੱਖੀ ਅਧਿਕਾਰ ਅਤੇ ਤਾਈਵਾਨ ਸਮੇਤ ਕਈ ਮੁੱਦਿਆਂ ’ਤੇ ਤਣਾਅ ਦੀ ਸਥਿਤੀ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇਡ ਪ੍ਰਾਈਸ ਨੇ ਮੰਗਲਵਾਰ ਨੂੰ ਅਪਣੀ ਪਹਿਲੀ ਪੱਤਰਕਾਰ ਵਾਰਤਾ ਵਿਚ ਕਿਹਾ,‘‘ਅਸੀਂ ਜਦੋਂ ਚੀਨ ਦੀ ਗੱਨ ਕਰਦੇ ਹਾਂ, ਤਾਂ ਅਸੀਂ ਬੀਜਿੰਗ ਪ੍ਰਤੀ ਅਪਣੇ ਰਣਨੀਤਕ ਦ੍ਰਿਸ਼ਟੀਕੋਣ ਦੀ ਗੱਲ ਕਰਦੇ ਹਾਂ। ਸਾਡਾ ਚੀਨ ਪ੍ਰਤੀ ਗੰਭੀਰ ਵਿਰੋਧ ਹੈ। ਅਸੀਂ ਉਸ ਨਾਲ ਸਬੰਧਾਂ ਨੂੰ ਰਣਨੀਤਕ ਵਿਰੋਧ ਦੇ ਚਸ਼ਮੇ ਨਾਲ ਦੇਖਦੇ ਹਾਂ।’’ ਪ੍ਰਾਈਸ ਨੇ ਕਿਹਾ ਕਿ ਚੀਨ ਦੇ ਕਦਮਾਂ ਨੇ ਅਮਰੀਕੀ ਕਰਮੀਆਂ ਨੂੰ ਨੁਕਸਾਨ ਪਹੁੰਚਾਇਆ ਹੈ ਅਤੇ ਆਲਮੀ ਸੰਸਥਾਵਾਂ ਵਿਚ ਅਮਰੀਕੀ ਗਠਜੋੜਾਂ ਅਤੇ ਪ੍ਰਭਾਵ ਨੂੰ ਖ਼ਤਰਾ ਪੈਦਾ ਕੀਤਾ ਹੈ। ਉਨ੍ਹਾਂ ਕਿਹਾ ਕਿ ਚੀਨ ਨੇ ਮਨੁੱਖੀ ਅਧਿਕਾਰਾਂ ਦਾ ਗੰਭੀਰ ਉਲੰਘਣ ਕੀਤਾ ਹੈ। ਪ੍ਰਾਈਸ ਨੇ ਕਿਹਾ,‘‘ਅਸੀਂ ਚੀਨ ਦੀ ਹਮਲਾਵਰ ਅਤੇ ਵਿਰੋਧੀ ਕਾਰਵਾਈ ਦਾ ਵਿਰੋਧ ਕਰਾਂਗੇ, ਅਪਣੀ ਫ਼ੌਜ ਨਫ਼ਰੀ ਬਣਾਈ ਰੱਖਾਂਗੇ, ਲੋਕਤੰਤਰਕ ਮੁੱਲਾਂ ਦੀ ਰਖਿਆ ਕਰਾਂਗੇ, ਉੱਨਤ ਤਕਨੀਕ ਵਿਚ ਨਿਵੇਸ਼ ਕਰਾਂਗੇ ਅਤੇ ਅਪਣੀ ਅਹਿਮ ਸੁਰੱਖਿਆ ਭਾਈਵਾਲੀ ਨੂੰ ਕਾਇਮ ਰੱਖਾਂਗੇ।’’ (ਪੀਟੀਆਈ)