
ਅੰਮ੍ਰਿਤਸਰ : ਦਰਬਾਰ ਸਾਹਿਬ ਅੰਮ੍ਰਿਤਸਰ ਤੋਂ 27 ਫ਼ਰਵਰੀ ਨੂੰ ਅਗ਼ਵਾ ਹੋਏ 4 ਸਾਲਾ ਬੱਚੇ ਨੂੰ ਸੁਰੱਖਿਅਤ ਉਸ ਦੇ ਪਰਵਾਰ ਹਵਾਲੇ ਕਰ ਦਿੱਤਾ ਗਿਆ। ਬੱਚੇ...
ਅੰਮ੍ਰਿਤਸਰ : ਦਰਬਾਰ ਸਾਹਿਬ ਅੰਮ੍ਰਿਤਸਰ ਤੋਂ 27 ਫ਼ਰਵਰੀ ਨੂੰ ਅਗ਼ਵਾ ਹੋਏ 4 ਸਾਲਾ ਬੱਚੇ ਨੂੰ ਸੁਰੱਖਿਅਤ ਉਸ ਦੇ ਪਰਵਾਰ ਹਵਾਲੇ ਕਰ ਦਿੱਤਾ ਗਿਆ। ਬੱਚੇ ਨੂੰ ਅਗ਼ਵਾ ਕਰਨ ਵਾਲੀ ਔਰਤ ਫ਼ਰਾਰ ਹੈ, ਜਿਸ ਦੀ ਪੁਲਿਸ ਵੱਲੋਂ ਭਾਲ ਕੀਤੀ ਜਾ ਰਹੀ ਹੈ।
Kidnapped child CCTVਜਾਣਕਾਰੀ ਮੁਤਾਬਕ 4 ਸਾਲਾ ਦਮਨਪ੍ਰੀਤ ਆਪਣੇ ਮਾਪਿਆਂ ਨਾਲ ਦਰਬਾਰ ਸਾਹਿਬ ਗਿਆ ਸੀ। ਜਿਥੋਂ ਰਾਤ ਦੇ ਸਮੇਂ ਇਕ ਔਰਤ ਉਸ ਨੂੰ ਆਪਣੇ ਨਾਲ ਲੈ ਗਈ। ਮਾਪਿਆਂ ਨੇ ਇਸ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ। ਪੁਲਿਸ ਨੇ ਤੁਰਤ ਦਰਬਾਰ ਸਾਹਿਬ ਕੰਪਲੈਕਸ ਦੀ ਸੀ.ਸੀ.ਟੀ.ਵੀ. ਖੰਗਾਲੀ, ਜਿਸ 'ਚ ਪਤਾ ਲੱਗਾ ਕਿ ਇਕ ਬਜ਼ੁਰਗ ਔਰਤ ਇਸ ਮਾਸੂਮ ਨੂੰ ਆਪਣੇ ਨਾਲ ਲੈ ਗਈ। ਅੰਮ੍ਰਿਤਸਰ ਪੁਲਿਸ ਨੇ ਤੁਰਤ ਇਹ ਸੀ.ਸੀ.ਟੀ.ਵੀ. ਫੁਟੇਜ ਅਤੇ ਬੱਚੇ ਸਬੰਧੀ ਜਾਣਕਾਰੀ ਸਾਰੇ ਜ਼ਿਲ੍ਹਿਆਂ ਦੀ ਪੁਲਿਸ ਭੇਜ ਦਿੱਤੀਆਂ। ਜਲੰਧਰ ਪੁਲਿਸ ਨੇ ਦਮਨਪ੍ਰੀਤ ਨੂੰ ਸੋਮਵਾਰ ਸਵੇਰੇ ਜਲੰਧਰ ਬੱਸ ਸਟੈਂਡ ਤੋਂ ਬਰਾਮਦ ਕੀਤਾ।