
ਪੰਜਾਬ ਵਿਧਾਨ ਸਭਾ ਬਜਟ ਇਜਲਾਸ ਦਾ ਆਖਰੀ ਦਿਨ ਵੀ ਹੰਗਾਮਾ ਭਰਪੂਰ ਰਿਹਾ। ਸ਼੍ਰੋਮਣੀ ਅਕਾਲੀ ਦਲ...
ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਬਜਟ ਇਜਲਾਸ ਦਾ ਆਖਰੀ ਦਿਨ ਵੀ ਹੰਗਾਮਾ ਭਰਪੂਰ ਰਿਹਾ। ਸ਼੍ਰੋਮਣੀ ਅਕਾਲੀ ਦਲ ਦੇ ਆਦਮਪੁਰ ਤੋਂ ਵਿਧਾਇਕ ਪਵਨ ਕੁਮਾਰ ਟਿੰਨੂ ਨੇ ਕਾਂਗਰਸੀ ਵਿਧਾਇਕਾਂ ‘ਤੇ ਇਲਜਾਮ ਲਗਾਇਆ ਹੈ, ਉਨ੍ਹਾਂ ਕਿਹਾ ਕਿ ਸਦਨ ‘ਚ ਕਾਂਗਰਸੀ ਵਿਧਾਇਕਾਂ ਵੱਲੋਂ ਮੇਰੇ ਨਾਲ ਧੱਕਾ-ਮੁੱਕੀ ਕੀਤੀ ਗਈ। ਉਥੇ ਹੀ ਸਦਨ ਤੋਂ ਬਾਹਰ ਵਿਧਾਇਕ ਪਵਨ ਕੁਮਾਰ ਟਿੰਨੂ ਨੇ ਸਪੋਕਸਮੈਨ ਟੀਵੀ ਦੇ ਸੀਨੀਅਰ ਪੱਤਰਕਾਰ ਹਰਦੀਪ ਸਿੰਘ ਭੋਗਲ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਦਨ ‘ਚ ਜਦੋਂ ਮੈਂ ‘ਦਲਿਤਾਂ ਦਾ ਗਲਾ ਘੁੱਟਣਾ ਬੰਦ ਕਰੋ’ ਦਾ ਨਾਅਰਾ ਲਗਾਇਆ ਤੇ ਕਿਹਾ ਦਲਿਤਾਂ ਦਾ ਪੈਸਾ ਖਾਣ ਵਾਲਾ ਮਨਪ੍ਰੀਤ ਸਿੰਘ ਬਾਦਲ ਮੁਰਦਾਬਾਦ ਤਾਂ ਕਾਂਗਰਸੀ ਵਿਧਾਇਕਾਂ ਨੇ ਮੇਰੇ ਨਾਲ ਧੁੱਕਾ-ਮੁੱਕੀ ਕੀਤੀ ਤੇ ਹੱਥੋਪਾਈ ਤੱਕ ਵੀ ਹੋ ਗਏ ਸੀ।
Hardeep with Tinnu
ਉਥੇ ਹੀ ਟਿੰਨੂ ਨੇ ਕਿਹਾ ਕਿ ਸਦਨ ‘ਦੇ ਕੈਮਰਿਆਂ ਦੀ ਫੁਟੇਜ਼ ਵਿਚ ਵੀ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਕਾਂਗਰਸੀ ਵਿਧਾਇਕਾਂ ਨੇ ਮੇਰੇ ਨਾਲ ਬਦਮਾਸ਼ੀ ਕੀਤੀ। ਉਥੇ ਹੀ ਉਨ੍ਹਾਂ ਕਿਹਾ ਕਿ ਦਲਿਤਾਂ ਦਾ ਗਲਾ ਘੁੱਟਣਾ ਬੰਦ ਕਰੋ, ਇਹ ਪੋਸਟਰ ਸਪੀਕਰ ਨੂੰ ਦਿਖਾਉਣਾ ਤੇ ਆਪਣਾ ਪੱਖ ਸਪੀਕਰ ਸਾਹਮਣੇ ਰੱਖਣਾ ਕੀ ਕੋਈ ਗੁਨਾਹ ਹੈ? ਉਥੇ ਹੀ ਉਨ੍ਹਾਂ ਨੇ ਖਜਾਨਾ ਮੰਤਰੀ ਨੂੰ ਸਵਾਲ ਵੀ ਪੁਛਿਆ ਕਿ ਜੋ ਦਲਿਤ ਵਰਗਾਂ ਦੀ ਪੜ੍ਹਾਈ ਬਜਟ ਵਿੱਚ ਪੈਸਾ ਰੱਖਿਆ ਉਹ ਕਿੱਥੇ ਗਿਆ? ਟਿੰਨੂ ਨੇ ਕਿਹਾ ਕਿ ਮੈਂ ਸਪੀਕਰ ਤੋਂ ਵੀ ਖ਼ਫ਼ਾ ਹਾਂ ਕਿਉਂਕਿ ਉਨ੍ਹਾਂ ਵਿਚ ਕੋਈ ਸਪੀਕਰ ਵਾਲਾ ਗੁਣ ਨਹੀਂ ਹੈ ਕਿਉਂਕਿ ਸਪੀਕਰ ਨੂੰ ਵਿਰੋਧੀ ਧਿਰਾਂ ਦਾ ਪੱਖ ਵੀ ਸੁਣਨਾ ਚਾਹੀਦਾ ਹੈ ਪਰ ਸਪੀਕਰ ਸਾਬ੍ਹ ਸਾਨੂੰ ਕਹਿ ਦਿੰਦੇ ਨੇ ਕਿ ਤੁਹਾਡੇ ਨੰਬਰ ਘੱਟ ਹਨ।
Pawan Kumar Tinnu
ਉਥੇ ਹੀ ਉਨ੍ਹਾਂ ਇਹ ਵੀ ਕਿਹਾ ਕਿ ਜੇ ਕਾਂਗਰਸ ਦੇ ਐਮਐਲਏ 80 ਹਨ ਤਾਂ ਸਾਨੂੰ ਸਦਨ ‘ਚ ਨਾ ਬੈਠਣ ਦਿੱਤਾ ਜਾਵੇ, ਜਦੋਂ ਚਰਨਜੀਤ ਸਿੰਘ ਅਟਵਾਲ ਸਪੀਕਰ ਸਨ ਤਾਂ ਉਹ ਸਭ ਬੋਲਣ ਦਾ ਮੌਕਾ ਦਿੰਦੇ ਸੀ ਪਰ ਮੌਜੂਦਾ ਸਪੀਕਰ ਤਾਂ ਸਾਨੂੰ ਇਹ ਕਹਿ ਕੇ ਸਾਰ ਦਿੰਦੇ ਹਨ ਕਿ ਤੁਹਾਡੇ ਨੰਬਰ ਘੱਟ ਹਨ।
Tinnu
ਉਥੇ ਹੀ ਉਨ੍ਹਾਂ ਨੇ ਕਾਂਗਰਸੀ ਵਿਧਾਇਕਾਂ ਵੱਲੋਂ ਹੋਈ ਧੱਕਾ-ਮੁੱਕੀ ਦੀ ਗੱਲਬਾਤ ਦੱਸੀ ਉਨ੍ਹਾਂ ਕਿਹਾ ਕਿ, “ਜਦੋਂ ਜੀਰੋ ਆਵਰ ‘ਚ ਮੈਂ ਸਪੀਕਰ ਤੋਂ ਪੁਛਿਆ ਕਿ ਸਾਲ 2018 ‘ਚ ਜੋ ਬਜਟ ਦੇ ਵਿੱਚ ਫ਼ੈਸਲੇ ਰੱਖੇ ਗਏ ਸੀ ਉਹ ਕਿੱਥੇ ਗਏ? ਫਿਰ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਆਪਣੀ ਸੀਟ ਤੋਂ ਉੱਠਕੇ ਸਪੀਕਰ ਨੂੰ ਕਿਹਾ ਕਿ ਪਵਨ ਟਿੰਨੂ ਤੁਹਾਨੂੰ ਚੈਲੇਂਜ ਕਰ ਰਿਹਾ ਤੇ ਇਸਦੇ ਖ਼ਿਲਾਫ਼ ਐਕਸ਼ਨ ਲਓ, ਐਨੀ ਗੱਲ ‘ਤੇ ਕਾਂਗਰਸ ਪਾਰਟੀ ਦੇ ਸਾਰੇ ਐਮਐਲਏ ਮੈਨੂੰ ਕੁੱਟਣ ਲਈ ਆ ਗਏ ਤੇ ਗਲਤ ਸ਼ਬਦਾਵਲੀ ਵੀ ਵਰਤੀ ਗਈ ਅਤੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਮੇਰੇ ਅੱਗੇ ਖੜ੍ਹੇ ਸੀ ਤੇ ਮੈਂ ‘ਗਰੀਬਾਂ ਦਾ ਪੈਸਾ ਖਾਣ ਵਾਲੀ ਸਰਕਾਰ ਮੁਰਦਾਬਾਦ’ ਵਾਲਾ ਪੋਸਟਰ ਦਿਖਾ ਨਾਅਰਾ ਲਗਾਇਆ ਤਾਂ ਵਿੱਤ ਮੰਤਰੀ ਨੇ ਮੇਰੇ ਖਿਲਾਫ਼ ਗਲਤ ਸ਼ਬਦਾਵਲੀ ਦੀ ਵਰਤੋਂ ਕੀਤੀ ਅਤੇ ਸੁਖਜਿੰਦਰ ਰੰਧਾਵਾ ਤੇ ਕੁਲਬੀਰ ਜੀਰਾ ਨੇ ਮੇਰੇ ਖਿਲਾਫ਼ ਗਲਤ ਸ਼ਬਦਾਵਲੀ ਦੀ ਵਰਤੋਂ ਕੀਤੀ।”
Tinnu
ਉਥੇ ਹੀ ਪਵਨ ਟਿੰਨੂ ਨੇ ਕਿਹਾ ਕਿ ਮੈਂ ਕਾਂਗਰਸੀ ਵਿਧਾਇਕਾਂ ਦੀਆਂ ਧਮਕੀਆਂ ਤੋਂ ਡਰਨ ਵਾਲਾ ਨਹੀਂ, ਮੈਂ ਗਰੀਬਾਂ, ਦਲਿੱਤਾਂ, ਕਿਸਾਨਾਂ, ਅਤੇ ਆਪਣੇ ਹਲਕੇ ਦੇ ਲੋਕਾਂ ਲਈ ਮੁੱਦੇ ਚੁੱਕਣ ਤੋਂ ਪਿੱਛੇ ਨਹੀਂ ਹਟ ਸਕਦਾ ਤੇ ਆਖਰੀ ਸਾਹ ਤੱਕ ਲੜਾਈ ਲੜਾਂਗਾ।