
ਅਕਾਲੀ ਦਲ (ਬਾਦਲ) ਵਲੋਂ ਦਰਬਾਰਾ ਸਿੰਘ ਗੁਰੂ, ਆਪ ਵਲੋਂ ਬਰਜਿੰਦਰ ਸਿੰਘ ਚੌਂਦਾ, ਪੀ.ਡੀ.ਏ. ਵਲੋਂ ਇੰਜ. ਮਨਵਿੰਦਰ ਸਿੰਘ ਗਿਆਸਪੁਰਾ ਚੋਣ ਮੈਦਾਨ 'ਚ
ਰਾਏਕੋਟ : ਲੋਕ ਸਭਾ ਚੋਣਾਂ ਦੀ ਜਿਉਂ ਜਿਉਂ ਤਰੀਕ ਨੇੜੇ ਆ ਰਹੀ ਹੈ, ਉਸੇ ਤਰ੍ਹਾਂ ਸਿਆਸੀ ਪਾਰਟੀਆਂ ਵਲੋਂ ਚੋਣ ਸਰਗਰਮੀਆਂ ਨੂੰ ਤੇਜ਼ ਕਰਦੇ ਹੋਏ ਉਮੀਦਵਾਰਾਂ ਦਾ ਐਲਾਨ ਕੀਤਾ ਜਾ ਰਿਹਾ ਹੈ। ਬੀਤੇ ਦਿਨੀਂ ਕਾਂਗਰਸ ਪਾਰਟੀ ਵਲੋਂ ਗੁਰਦਾਸਪੁਰ, ਜਲੰਧਰ, ਲੁਧਿਆਣਾ, ਪਟਿਆਲਾ, ਅੰਮ੍ਰਿਤਸਰ, ਹੁਸ਼ਿਆਰਪੁਰ, ਚੰਡੀਗੜ੍ਹ ਸਮੇਤ 7 ਲੋਕ ਸਭਾ ਹਲਕਿਆਂ ਤੋਂ ਉਮੀਦਵਾਰਾਂ ਨੂੰ ਐਲਾਨ ਕੇ ਚੋਣ ਅਖਾੜੇ ਨੂੰ ਹੋਰ ਤੇਜ਼ ਕਰ ਦਿਤਾ ਹੈ, ਜਦਕਿ ਆਉਂਦੇ ਕੁੱਝ ਦਿਨਾਂ ਤਕ ਪੰਜਾਬ ਦੇ ਬਾਕੀ ਰਹਿੰਦੇ 7 ਲੋਕ ਸਭਾ ਹਲਕਿਆਂ ਤੋਂ ਉਮਦੀਵਾਰਾਂ ਦਾ ਐਲਾਨ ਕੀਤੇ ਜਾਣ ਦੀ ਸੰਭਾਵਨਾ ਹੈ।
Dr. Amar Singh
ਜੇਕਰ ਲੋਕ ਸਭਾ ਹਲਕਾ ਫ਼ਤਿਹਗੜ੍ਹ ਸਾਹਿਬ (ਰਾਖਵਾਂ) ਤੋਂ ਗੱਲ ਕੀਤੀ ਜਾਵੇ ਤਾਂ ਇਸ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ (ਬਾਦਲ) ਵਲੋਂ ਸਾਬਕਾ ਆਈ.ਏ.ਐਸ. ਦਰਬਾਰਾ ਸਿੰਘ ਗੁਰੂ, ਆਮ ਆਦਮੀ ਪਾਰਟੀ ਵਲੋਂ ਬਰਜਿੰਦਰ ਸਿੰਘ ਚੌਂਦਾ, ਪੀ.ਡੀ.ਏ ਵਲੋਂ ਇੰਜ. ਮਨਵਿੰਦਰ ਸਿੰਘ ਗਿਆਸਪੁਰਾ ਨੂੰ ਚੋਣ ਮੈਦਾਨ 'ਚ ਉਤਾਰਿਆ ਗਿਆ ਹੈ ਜਦਕਿ ਕਾਂਗਰਸ ਪਾਰਟੀ ਵਲੋਂ ਇਸ ਹਲਕੇ ਤੋਂ ਦੋ ਦਾਅਵੇਦਾਰਾਂ ਡਾ. ਅਮਰ ਸਿੰਘ ਅਤੇ ਗੁਰਪ੍ਰੀਤ ਸਿੰਘ ਜੀਪੀ ਦਾ ਨਾਮ ਸੁਣਨ ਨੂੰ ਮਿਲਣ ਰਿਹਾ ਸੀ।
Congress
ਭਰੋਸੇਯੋਗ ਸੂਤਰਾਂ ਦੀ ਮੰਨੀਏ ਤਾਂ ਹੁਣ ਟਿਕਟ ਦੀ ਦਾਅਵੇਦਾਰੀ 'ਚ ਸਾਬਕਾ ਆਈ.ਏ.ਐਸ. ਅਧਿਕਾਰੀ ਡਾ. ਅਮਰ ਸਿੰਘ ਦਾ ਨਾਮ ਹੀ ਰਹਿ ਗਿਆ ਹੈ, ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸਾਬਕਾ ਆਈ.ਏ.ਐਸ. ਅਧਿਕਾਰੀ ਦਰਬਾਰਾ ਸਿੰਘ ਗੁਰੂ ਦੇ ਮੁਕਾਬਲੇ ਕਾਂਗਰਸ ਪਾਰਟੀ ਵਲੋਂ ਸਾਬਕਾ ਆਈ.ਏ.ਐਸ. ਅਧਿਕਾਰੀ ਡਾ. ਅਮਰ ਸਿੰਘ ਨੂੰ ਹਲਕਾ ਫ਼ਤਿਹਗੜ੍ਹ ਸਾਹਿਬ ਤੋਂ ਚੋਣ ਮੈਦਾਨ 'ਚ ਉਤਾਰਨਾ ਤੈਅ ਹੈ।