
ਆਰਿਫ਼ਕੇ ਪਿੰਡ 'ਚ ਕਾਂਗਰਸੀ ਤੇ ਅਕਾਲੀਆਂ ਵਿਚਾਲੇ ਹੋਈ ਖੂਨੀ ਝੜਪ
ਫਿਰੋਜ਼ਪੁਰ : ਫਿਰੋਜ਼ਪੁਰ ਦੇ ਪਿੰਡ ਆਰਿਫ਼ਕੇ ਵਿਚ ਸਥਿਤੀ ਉਸ ਸਮੇਂ ਤਣਾਅਪੂਰਨ ਹੋ ਗਈ ਜਦੋਂ ਕਾਂਗਰਸ ਦੇ ਅਤੇ ਅਕਾਲੀ ਭਾਜਪਾ ਦੇ ਵਰਕਰਾਂ ਵਿਚ ਝੜਪ ਹੋ ਗਈ, ਜਿਸ ਵਿਚ ਕਈ ਕਾਂਗਰਸੀ ਵਰਕਰ ਜ਼ਖ਼ਮੀ ਹੋ ਗਿਆ ਅਤੇ ਇਲਾਜ ਲਈ ਉਸ ਨੂੰ ਸਿਵਲ ਹਸਪਤਾਲ ਫਿਰੋਜ਼ਪੁਰ ਵਿਚ ਦਾਖਲ ਕਰਵਾਇਆ ਗਿਆ ਹੈ।
Akali and Congress Worker
ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਭਾਜਪਾ ਕਿਸਾਨ ਮੋਰਚਾ ਦੇ ਸਾਬਕਾ ਪ੍ਰਧਾਨ ਸੁਖਪਾਲ ਸਿੰਘ ਨੰਨੂ ਦੇ ਵਿਰੁੱਧ ਇਕ ਨਵ ਵਿਆਹੁਤਾ ਲੜਕੀ ਨੂੰ ਕਥਿਤ ਰੂਪ ਵਿਚ ਅਗਵਾਹ ਕਰਨ ਦੇ ਮਾਮਲੇ ਨੂੰ ਲੈ ਕੇ ਪਿੰਡ ਆਰਿਫ਼ਕੇ ਦੇ ਸਾਹਮਣੇ ਲੜਕੀ ਦੇ ਸਹੁਰਾ ਪਰਵਾਰ ਦੇ ਲੋਕ ਅਤੇ ਕਾਂਗਰਸੀ ਵਰਕਰ ਕਾਲੀਆਂ ਝੰਡੀਆਂ ਲੈ ਕੇ ਪ੍ਰਦਰਸ਼ਨ ਕਰ ਰਹੇ ਸਨ। ਦੂਜੇ ਪਾਸੇ ਸੁਖਪਾਲ ਨੰਨੂ ਦੇ ਸਮਰਥਕ ਤਲਵਾਰਾਂ ਲੈ ਕੇ ਆ ਗਏ ਅਤੇ ਦੋਵਾਂ ਵਿਚ ਝਗੜਾ ਹੋ ਗਿਆ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਸਥਿਤੀ ਨੂੰ ਕਾਬੂ ਕਰ ਲਿਆ।