
ਧਾਰਾ 323, 341, 506, 148 ਅਤੇ 149 ਤਹਿਤ ਦਰਜ ਕੀਤੇ ਗਏ ਮਾਮਲੇ ਵਿਚ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਜਤਿੰਦਰ ਪਾਲ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ
ਐਸ.ਏ.ਐਸ. ਨਗਰ- ਬੀਤੀ 22 ਮਈ ਨੂੰ ਗੁਰਦੁਆਰਾ ਕਲਗ਼ੀਧਰ ਸਿੰਘ ਸਭਾ ਫ਼ੇਜ਼ 4 ਵਿਚ ਹੋਏ ਇਕ ਝਗੜੇ ਦੇ ਮਾਮਲੇ ਵਿਚ ਥਾਣਾ ਫ਼ੇਜ਼-1 ਦੀ ਪੁਲਿਸ ਵਲੋਂ ਫ਼ੇਜ਼ 2 ਦੇ ਵਸਨੀਕ ਜਸਪਾਲ ਸਿੰਘ ਦੀ ਸ਼ਿਕਾਇਤ 'ਤੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਜਤਿੰਦਰਪਾਲ ਸਿੰਘ, ਅਮਰਜੀਤ ਸਿੰਘ ਅਤੇ 5 ਹੋਰ ਅਣਪਛਾਤੇ ਬੰਦਿਆਂ ਵਿਰੁਧ ਆਈ.ਪੀ.ਸੀ. ਦੀ ਧਾਰਾ 323, 341, 506, 148 ਅਤੇ 149 ਤਹਿਤ ਦਰਜ ਕੀਤੇ ਗਏ ਮਾਮਲੇ ਵਿਚ ਅੱਜ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਜਤਿੰਦਰ ਪਾਲ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
File
ਇਸ ਸਬੰਧੀ ਜਤਿੰਦਰ ਪਾਲ ਸਿੰਘ ਨੇ ਅੱਜ ਦੁਪਹਿਰ ਵੇਲੇ ਸੋਸ਼ਲ ਮੀਡੀਆ 'ਤੇ ਉਸ ਦੀ ਮਦਦ ਕਰਨ ਦੀ ਅਪੀਲ ਕਰਦਿਆਂ ਲਿਖਿਆ ਸੀ ਕਿ ਪੁਲਿਸ ਵਲੋਂ ਉਸ ਨੂੰ ਧਾਰਾ 295ਏ ਤਹਿਤ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਹਾਲਾਂਕਿ 22 ਮਈ ਨੂੰ ਜਤਿੰਦਰ ਪਾਲ ਸਿੰਘ ਵਿਰੁਧ ਜਿਹੜੀ ਐਫ਼.ਆਈ.ਆਰ. ਦਰਜ ਹੋਈ ਸੀ ਉਸ ਵਿਚ ਇਹ ਧਾਰਾ ਸ਼ਾਮਲ ਨਹੀਂ ਹੈ।
File
ਇਸ ਸਬੰਧੀ ਥਾਣਾ ਫ਼ੇਜ਼-1 ਦੇ ਐਸ.ਐਚ.ਓ. ਮਨਫੂਲ ਸਿੰਘ ਅਨੁਸਾਰ ਜਤਿੰਦਰ ਪਾਲ ਸਿੰਘ ਨੂੰ ਉਸ ਵਿਰੁਧ ਦਰਜ ਕੀਤੀ ਗਈ ਐਫ਼.ਆਈ.ਆਰ. ਸਬੰਧੀ ਹੀ ਗ੍ਰਿਫ਼ਤਾਰ ਕੀਤਾ ਗਿਆ ਹੈ ਕਿਉਂਕਿ ਉਹ ਪੁਲਿਸ ਕੋਲ ਪੇਸ਼ ਨਹੀਂ ਹੋ ਰਿਹਾ ਸੀ ਅਤੇ ਅਦਾਲਤ ਵਿਚ ਜਾ ਕੇ ਉਲਟਾ ਪੁਲਿਸ 'ਤੇ ਉਸ ਨੂੰ ਜਾਂਚ ਵਿਚ ਸ਼ਾਮਲ ਨਾ ਕਰਨ ਦਾ ਦੋਸ਼ ਲਗਾਇਆ ਸੀ।
File
ਹਾਲਾਂਕਿ ਇਸ ਸਬੰਧੀ ਇਹ ਸਵਾਲ ਵੀ ਉਠ ਰਿਹਾ ਹੈ ਕਿ ਜਸਪਾਲ ਸਿੰਘ ਨਾਂ ਦੇ ਜਿਸ ਵਿਅਕਤੀ ਦੀ ਸ਼ਿਕਾਇਤ 'ਤੇ ਪੁਲਿਸ ਵਲੋਂ 22 ਤਰੀਕ ਨੂੰ ਹੋਏ ਝਗੜੇ ਸਬੰਧੀ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸਮੇਤ ਸੱਤ ਵਿਅਕਤੀਆਂ ਵਿਰੁਧ ਮਾਮਲਾ ਦਰਜ ਕੀਤਾ ਗਿਆ ਹੈ।
File
ਉਸ ਵਿਰੁਧ ਵੀ ਪ੍ਰਧਾਨ ਜਤਿੰਦਰ ਪਾਲ ਸਿੰਘ ਵਲੋਂ ਬੀਤੀ 1 ਮਈ ਨੂੰ ਗੁਰਦੁਆਰਾ ਸਾਹਿਬ ਵਿਚ ਆ ਕੇ ਪ੍ਰਧਾਨ ਅਤੇ ਹੋਰਨਾਂ ਸ਼ਰਧਾਲੂਆਂ ਨਾਲ ਬਦਸਲੂਕੀ ਕਰਨ ਸਬੰਧੀ ਦਿਤੀ ਗਈ ਸ਼ਿਕਾਇਤ 'ਤੇ ਹੁਣ ਤਕ ਕੋਈ ਕਾਰਵਾਈ ਨਹੀਂ ਹੋਈ ਹੈ। ਇਸ ਦੌਰਾਨ ਜਤਿੰਦਰਪਾਲ ਸਿੰਘ ਵਲੋਂ ਪਹਿਲਾਂ ਹੀ ਦੋਸ਼ ਲਗਾਇਆ ਜਾ ਚੁਕਿਆ ਹੈ ਕਿ ਪੁਲਿਸ ਵਲੋਂ ਉਨ੍ਹਾਂ ਵਿਰੁਧ ਸਿਆਸੀ ਦਬਾਅ ਹੇਠ ਝੂਠਾ ਮਾਮਲਾ ਦਰਜ ਕੀਤਾ ਗਿਆ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।