
ਸ਼ਹਿਰ ਦੇ ਨਾਲ ਪੈਂਦੇ ਪਿੰਡ ਅਰਾਈਆਂ ਵਾਲਾ ਨਜ਼ਦੀਕ ਕਾਰ ਸਵਾਰ ਲੋਕਾਂ ਨੇ ਔਰਤ ਕੋਲਡ ਡ੍ਰਿਕਸ ਵਿਚ ਬੇਹੋਸ਼ੀ ਦੀ ਚੀਜ਼ ਮਿਲਾ ਕੇ ਜਬਰ-ਜਨਾਹ ਕਰਨ ਦਾ ਮਾਮਲਾ..............
ਜਲਾਲਾਬਾਦ : ਸ਼ਹਿਰ ਦੇ ਨਾਲ ਪੈਂਦੇ ਪਿੰਡ ਅਰਾਈਆਂ ਵਾਲਾ ਨਜ਼ਦੀਕ ਕਾਰ ਸਵਾਰ ਲੋਕਾਂ ਨੇ ਔਰਤ ਕੋਲਡ ਡ੍ਰਿਕਸ ਵਿਚ ਬੇਹੋਸ਼ੀ ਦੀ ਚੀਜ਼ ਮਿਲਾ ਕੇ ਜਬਰ-ਜਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਥਾਣਾ ਸਿਟੀ ਪੁਲਸ ਪੀੜਤ ਔਰਤ ਦੇ ਬਿਆਨਾਂ ਤੇ ਜਗਦੇਵ ਸਿੰਘ ਅਤੇ ਸੁਖਦੇਵ ਸਿੰਘ ਉਰਫ ਗੋਤੀ ਵਾਸੀ ਲੱਖੋ ਵਾਲੀ ਉਰਫ ਬੁੱਧੋ ਕੇ ਵਿਰੁਧ ਮਾਮਲਾ ਦਰਜ ਕੀਤਾ ਹੈ। ਜਾਂਚ ਅਧਿਕਾਰੀ ਪਰਮਿਲਾ ਰਾਣੀ ਨੇ ਦਸਿਆ ਕਿ ਉਨ੍ਹਾਂ ਨੂੰ ਜਲਾਲਾਬਾਦ ਦੀ ਗੋਬਿੰਦ ਨਗਰੀ ਵਾਸੀ ਔਰਤ ਨੇ ਸ਼ਿਕਾਇਤ ਦਿੱਤੀ ਸੀ
30 ਜੁਲਾਈ ਸ਼ਾਮ ਕਰੀਬ 7.30 ਵਜੇ ਜਦ ਉਹ ਸ਼ਾਮ ਸੋਢੇ ਵਾਲਾ ਚੌਂਕ ਨਜਦੀਕ ਜਾ ਰਹੀ ਸੀ ਤਾਂ ਰਸਤੇ ਵਿਚ ਉਸ ਦੇ ਪਤੀ ਦੇ ਜਾਣਕਾਰ ਜੋ ਕਿ ਕਾਰ ਸਵਾਰ ਸਨ ਉਨ੍ਹਾਂ ਨੇ ਰਸਤੇ ਵਿਚ ਛੱਡਣ ਦੀ ਗੱਲ ਕਹਿ ਕੇ ਕਾਰ ਵਿਚ ਬਿਠਾ ਲਿਆ। ਇਸ ਤੋਂ ਬਾਅਦ ਉਨ੍ਹਾਂ ਨੇ ਕੋਲਡ ਡਿੰ੍ਰਕ ਲਿਆ ਅਤੇ ਰਸਤੇ ਵਿਚ ਪਿਲਾ ਦਿੱਤਾ। ਜਦ ਕਾਰ ਅਰਾਈਵਾਲਾ ਰੋਡ ਤੇ ਪਹੁੰਚੀ ਤਾਂ ਉਹ ਬੇਹੋਸ਼ ਹੋ ਗਈ ਅਤੇ ਦੋਸ਼ੀਆਂ ਨੇ ਉਸ ਨਾਲ ਜਬਰ ਜਨਾਹ ਕੀਤਾ।