
ਨਾਬਾਲਗ਼ਾ ਨੂੰ ਵਿਆਹ ਦਾ ਝਾਂਸਾ ਦੇ ਕੇ ਬਲਾਤਕਾਰ ਕਰਨ ਵਾਲਾ ਨੌਜਵਾਨ ਨੂੰ ਅੱਜ ਪੁਲਿਸ ਨੇ ਦਿਆਲਪੁਰ ਲਾਗਿਉਂ ਪੀੜਤ ਲੜਕੀ ਸਮੇਤ ਕਾਬੂ ਕਰ ਲਿਆ।
ਕਰਤਾਰਪੁਰ, ਨਾਬਾਲਗ਼ਾ ਨੂੰ ਵਿਆਹ ਦਾ ਝਾਂਸਾ ਦੇ ਕੇ ਬਲਾਤਕਾਰ ਕਰਨ ਵਾਲਾ ਨੌਜਵਾਨ ਨੂੰ ਅੱਜ ਪੁਲਿਸ ਨੇ ਦਿਆਲਪੁਰ ਲਾਗਿਉਂ ਪੀੜਤ ਲੜਕੀ ਸਮੇਤ ਕਾਬੂ ਕਰ ਲਿਆ। ਇਹ ਨੌਜਵਾਨ ਨਾਬਾਲਗ਼ ਨੂੰ ਵਿਆਹ ਕਰਵਾਉਣ ਦਾ ਝਾਂਸਾ ਦੇ ਕੇ ਅਪਣੇ ਨਾਲ ਲੈ ਗਿਆ ਸੀ ਤੇ ਪਿਛੋਂ ਉਸ ਦੇ ਨਾਲ ਬਲਾਤਕਾਰ ਕੀਤਾ। ਥਾਣਾ ਮੁਖੀ ਪਰਮਜੀਤ ਸਿੰਘ ਨੇ ਦਸਿਆ ਕਿ ਲੜਕੀ ਦੀ ਮਾਂ ਨੇ ਬਿਆਨ ਦਿਤੇ ਸਨ ਕਿ ਉਸ ਦੀ ਨਾਬਾਲਗ਼ ਲੜਕੀ ਨੂੰ ਸੁਖਵੀਰ ਸਿੰਘ (23) ਪੁੱਤਰ ਅਮਰਜੀਤ ਸਿੰਘ ਵਾਸੀ ਮੁਹੱਲਾ ਪੁਰਾਣਾ ਡਾਕਖਾਨਾ ਥਾਣਾ ਰਾਜਾਸਾਂਸੀ ਜ਼ਿਲ੍ਹਾ ਅੰਮ੍ਰਿਤਸਰ ਕਥਿਤ ਤੌਰ 'ਤੇ ਵਰਗਲਾ ਕੇ ਲੈ ਗਿਆ।
Child Abusingਪੁਲਿਸ ਨੇ ਮੁਕੱਦਮਾ ਦਰਜ ਕਰ ਕੇ ਜਦੋਂ ਤਫ਼ਤੀਸ਼ ਕੀਤੀ ਤਾਂ ਪਤਾ ਲੱਗਾ ਕਿ ਲੜਕਾ ਪੀੜਤ ਲੜਕੀ ਨਾਲ ਰਿਲਾਇੰਸ ਪੰਪ ਦਿਆਲਪੁਰ ਦੇ ਨੇੜੇ ਹੈ ਜਿਥੇ ਰੇਡ ਕਰਨ ਤੋਂ ਬਾਅਦ ਲੜਕੀ ਨੂੰ ਬਰਾਮਦ ਕਰ ਲਿਆ ਗਿਆ ਤੇ ਲੜਕੀ ਨੂੰ ਵਾਰਸਾਂ ਦੇ ਹਵਾਲੇ ਕਰ ਦਿਤਾ ਗਿਆ ਜਦਕਿ ਮੁਲਜ਼ਮ ਸੁਖਵੀਰ ਸਿੰਘ ਪੁੱਤਰ ਅਮਰਜੀਤ ਸਿੰਘ ਨੂੰ ਵੀ ਮੌਕੇ 'ਤੇ ਗ੍ਰਿਫਤਾਰ ਕੀਤਾ। ਥਾਣਾ ਮੁਖੀ ਨੇ ਦਸਿਆ ਕਿ ਲੜਕੀ ਦਾ ਮੈਡੀਕਲ ਕਰਵਾਇਆ ਗਿਆ, ਜਿਸ 'ਚ ਜ਼ਬਰ-ਜਨਾਹ ਦੀ ਪੁਸ਼ਟੀ ਹੋਈ ਹੈ। ਸੁਖਵੀਰ ਸਿੰਘ ਨੂੰ ਅੱਜ ਅਦਾਲਤ 'ਚ ਪੇਸ਼ ਕਰ ਕੇ ਪਿਲਸ ਰਿਮਾਂਡ ਹਾਸਲ ਕੀਤਾ ਜਾਵੇਗਾ।