
Bathinda News : ਆਰਟੀਓ ਦਫਤਰ ਬਠਿੰਡਾ ਤੇ ਫਰੀਦਕੋਟ ਦੇ 2 ਮੁਲਾਜ਼ਮ ਨੂੰ ਕੀਤਾ ਕਾਬੂ
Bathinda News in Punjabi: ਬਠਿੰਡਾ ਵਿਜੀਲੈਂਸ ਵੱਲੋਂ ਬੀਤੇ ਦਿਨੀਂ ਕਵਾੜ ਵਿੱਚ ਗੱਡੀਆਂ ਖਰੀਦ ਕੇ ਡੱਬਵਾਲੀ ਹਰਿਆਣਾ ਤੋਂ ਤਿਆਰ ਕਰਵਾ ਕੇ ਬਠਿੰਡਾ ਦੇ ਆਰ ਟੀ ਓ ਦਫਤਰ ਵਿੱਚੋਂ ਜਾਲੀ ਕਾਗਜਾਤ ਦੇ ਆਧਾਰ ਤੇ ਫਰੀਦਕੋਟ ਤੋਂ ਸਰਕਾਰੀ ਨੰਬਰ ਪਲੇਟਾਂ ਲਵਾ ਕੇ ਪੰਜ ਗੱਡੀਆਂ ਵੇਚੀਆਂ ਹੋਈਆਂ ਨੂੰ ਫੜਿਆ ਸੀ। ਜਿਸ ਵਿੱਚ ਦੋ ਲੋਕਾਂ ਉੱਪਰ ਮਾਮਲਾ ਦਰਜ ਕੀਤਾ ਗਿਆ ਸੀ।
ਜਿਸ ਵਿੱਚ ਡੱਬਵਾਲੀ ਤੋਂ ਨਰੇਸ਼ ਕੁਮਾਰ ਜੋ ਕਿ ਜੀਪਾਂ ਨੂੰ ਬਾਡੀਆਂ ਲਗਾਉਣ ਦਾ ਕੰਮ ਕਰਦਾ ਹੈ ਨੂੰ ਮੌਕੇ ਤੋਂ ਫੜਿਆ ਸੀ। ਜਿਸ ਤੋਂ ਮੌਕੇ ’ਤੇ ਪੰਜ ਜੀਪਾਂ ਵੀ ਬਰਾਮਦ ਕੀਤੀਆਂ ਗਈਆਂ ਸਨ। ਜਿਨਾਂ ਦੀ ਕੀਮਤ 25 ਲੱਖ ਦੇ ਕਰੀਬ ਦੱਸੀ ਗਈ ਸੀ। ਇਸ ਦੀ ਲੰਬੀ ਜਾਂਚ ਤੋਂ ਬਾਅਦ ਵਿਜੀਲੈਂਸ ਬਿਊਰੋ ਬਠਿੰਡਾ ਨੇ ਆਰਟੀਓ ਦਫ਼ਤਰ ਬਠਿੰਡਾ ਦੇ ਜੂਨੀਅਰ ਸਹਾਇਕ ਰਾਜੀਵ ਢੰਡ ਅਤੇ ਫ਼ਰੀਦਕੋਟ ਦੇ ਗੁਰਲਾਲ ਸਿੰਘ ਜੋ ਸਰਕਾਰੀ ਨੰਬਰ ਪਲੇਟਾਂ ਲਗਾਉਣ ਦਾ ਕੰਮ ਕਰਦਾ ਹੈ ਨੂੰ ਗ੍ਰਿਫ਼ਤਾਰ ਕੀਤਾ। ਜਿਨ੍ਹਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਇੱਕ ਦਿਨ ਦਾ ਰਿਮਾਂਡ ਵੀ ਲਿਆ ਗਿਆ। ਇਹ ਲੋਕ ਭੋਲੇ ਭਾਲੇ ਲੋਕਾਂ ਨੂੰ ਜਾਲੀ ਕਾਗਜਾਤ ਦੇ ਅਧਾਰ ’ਤੇ ਨੰਬਰ ਲਗਾ ਕੇ ਤਿਆਰ ਕੀਤੀਆਂ ਹੋਈਆਂ ਗੱਡੀਆਂ ਵੇਚਦੇ ਸਨ।
ਇਸ ਮਾਮਲੇ ਵਿੱਚ ਵਿਜੀਲੈਂਸ ਬਿਊਰੋ ਬਠਿੰਡਾ ਦੇ ਡੀਐਸਪੀ ਕੁਲਵੰਤ ਸਿੰਘ ਨੇ ਦੱਸਿਆ ਕਿ ਅਸੀਂ 7 ਅਪ੍ਰੈਲ 2025 ਨੂੰ ਦੋ ਲੋਕਾਂ ਖਿਲਾਫ਼ ਇੱਕ ਮਾਮਲਾ ਦਰਜ ਕੀਤਾ ਸੀ। ਜਿਸ ਵਿੱਚ ਡੱਬਵਾਲੀ ਤੋਂ ਗੱਡੀਆਂ ਨੂੰ ਬਾਡੀਆਂ ਤਿਆਰ ਕਰਨ ਵਾਲੇ ਨਰੇਸ਼ ਕੁਮਾਰ ਨੂੰ ਪੰਜ ਗੱਡੀਆਂ ਸਮੇਤ ਗ੍ਰਿਫ਼ਤਾਰ ਕੀਤਾ ਸੀ ਜਿਸ ਦੀ ਇਨਕੁਆਇਰੀ ਤੋਂ ਬਾਅਦ ਬਠਿੰਡਾ ਆਰਟੀਓ ਦਫ਼ਤਰ ਦੇ ਜੂਨੀਅਰ ਸਹਾਇਕ ਰਜੀਵ ਢੰਡ ਅਤੇ ਫ਼ਰੀਦਕੋਟ ਤੋਂ ਸਰਕਾਰੀ ਪਲੇਟਾਂ ਲਗਾਉਣ ਵਾਲੇ ਗੁਰਲਾਲ ਸਿੰਘ ਨੂੰ ਇਸ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਹੈ।
ਇਹ ਲੋਕ ਕਬਾੜ ਵਿੱਚ ਖਰੀਦੀਆਂ ਜੀਪਾਂ ਦੀਆਂ ਡੱਬਵਾਲੀ ਤੋਂ ਬਾਡੀਆਂ ਲਵਾ ਕੇ ਜਾਲੀ ਕਾਗਜਾਤ ਦੇ ਆਧਾਰ ਤੇ ਨੰਬਰ ਇਸ਼ੂ ਕਰਦੇ ਸਨ ਜੋ ਸਿੱਧੇ ਤੌਰ ਤੇ ਲੋਕਾਂ ਨਾਲ ਠੱਗੀ ਸੀ। ਡੀਐਸਪੀ ਦਾ ਕਹਿਣਾ ਹੈ ਕਿ ਜੀਪਾਂ ਡੱਬਵਾਲੀ ਖੜੀਆਂ ਹੁੰਦੀਆਂ ਸਨ, ਪਰ ਉਹਨਾਂ ਦੇ ਨੰਬਰ ਬਠਿੰਡਾ RTO ਦਫ਼ਤਰ ਤੋਂ ਹੀ ਇਸ਼ੂ ਕਿਵੇਂ ਹੋ ਜਾਂਦੇ ਸਨ। ਇਸ ਵਿੱਚ ਸਭ ਮਿਲੇ ਹੋਏ ਸਨ, ਹੁਣ ਇਹਨਾਂ ਨੂੰ ਰਿਮਾਂਡ ਤੇ ਲੈ ਕੇ ਅੱਗੇ ਦੀ ਪੁੱਛ-ਗਿੱਛ ਕੀਤੀ ਜਾਵੇਗੀ ਤਾਂ ਜੋ ਪਤਾ ਲੱਗ ਸਕੇ ਇਹਨਾਂ ਤੋਂ ਇਲਾਵਾ ਹੋਰ ਕੌਣ ਲੋਕ ਇਸ ਵਿੱਚ ਸ਼ਾਮਲ ਹਨ।
(For more news apart from Vigilance cracks down on those selling vehicles by putting numbers on them based on fake documents News in Punjabi, stay tuned to Rozana Spokesman)